Journalism Of Hope
BREAKING NEWS
ਅਮਿਤ ਸ਼ਾਹ ਦੇ ਮਾਨਸਾ ਦੌਰੇ ਦਾ ਵਿਰੋਧ ਕਰੇਗੀ ਐਕਸ਼ਨ ਕਮੇਟੀ, ਪਰਵਿੰਦਰ ਝੋਟਾ ਦੇ ਪਿਤਾ ਨੇ ਜਤਾਈ ਨਾਰਾਜ਼ਗੀ...... ਪਰਵਿੰਦਰ ਝੋਟਾ ਦੇ ਹੱਕ ’ਚ ਡਟੇ ਬਲਕੌਰ ਸਿੰਘ, ਸਿੱਧੂ ਮੂਸੇਵਾਲਾ ਦਾ ਸ਼ੋਅ ਕੀਤਾ ਰੱਦ...... ਟਾਈਗਰ ਸ਼ਰੌਫ਼ ਦੀ BMW ’ਤੇ 5 ਰਾਊਂਡ ਫਾਇਰਿੰਗ, ਸੱਜੇ ਹੱਥ ’ਤੇ ਬਾਰੂਦ ਨਾਲ ਸੜਨ ਦੇ ਨਿਸ਼ਾਨ, 1 ਵਿਅਕਤੀ ਹਿਰਾਸਤ ’ਚ, ਪੁਲਿਸ ਜਾਂਚ ਜਾਰੀ...... ਟ੍ਰੇਨ ‘ਚ ਉੱਚੀ ਆਵਾਜ਼ ‘ਤੇ ਲੱਗੇਗਾ ਭਾਰੀ ਜੁਰਮਾਨਾ, ਜਾਣੋ ਨਵੇਂ ਨਿਯਮ ਬਾਰੇ...... 99 ਸਾਲ ਦੀ ਉਮਰ ’ਚ ਔਰਤ ਨੇ ਜਹਾਜ਼ ਦੇ ਖੰਭ ’ਤੇ ਕੀਤੀ ਵਾਕ, ਗਿਨੀਜ਼ ਵੱਲੋਂ ਸਨਮਾਨ...... ਫਰਾਂਸ ’ਚ ਹਿੰਸਕ ਪ੍ਰਦਰਸ਼ਨ, 2,400 ਲੋਕ ਗ੍ਰਿਫ਼ਤਾਰ, 1,000 ਪੁਲਿਸ ਮੁਲਾਜ਼ਮ ਜ਼ਖ਼ਮੀ......

ਬਰਸਾਤੀ ਮੌਸਮ ਨੇ ਵਿਗਾੜਿਆ ਰਸੋਈ ਦਾ ਬਜਟ, ਸਬਜ਼ੀਆਂ ਤੇ ਦਾਲਾਂ ਦੇ ਭਾਅ ਚੜ੍ਹੇ

Rainy season disrupts kitchen budget: ਚੰਡੀਗੜ੍ਹ: ਬਰਸਾਤੀ ਮੌਸਮ ਦੇ ਚੱਲਦਿਆਂ ਪੰਜਾਬ ਵਿੱਚ ਸਬਜ਼ੀਆਂ, ਦਾਲਾਂ ਅਤੇ ਰਸੋਈ ਵਿੱਚ ਵਰਤੀਆਂ ਜਾਣ ਵਾਲੀਆਂ ਹੋਰ ਜ਼ਰੂਰੀ ਵਸਤਾਂ ਦੀਆਂ ਕੀਮਤਾਂ ਵਿੱਚ ਵਾਧਾ ਹੋ ਗਿਆ ਹੈ। ਸਬਜ਼ੀਆਂ ਦੇ ਜਲਦੀ ਖਰਾਬ ਹੋਣ ਅਤੇ ਸਪਲਾਈ ਪ੍ਰਭਾਵਿਤ ਹੋਣ ਕਾਰਨ ਭਾਅ ਵਧਣ ਦਾ ਅਸਰ ਹੁਣ ਆਮ ਪਰਿਵਾਰਾਂ ਦੀ ਰਸੋਈ ਦੇ ਬਜਟ ’ਤੇ ਸਾਫ਼ ਦਿਖਾਈ ਦੇ […]
By : Published: 10 Aug 2026 15:57:PM
ਬਰਸਾਤੀ ਮੌਸਮ ਨੇ ਵਿਗਾੜਿਆ ਰਸੋਈ ਦਾ ਬਜਟ, ਸਬਜ਼ੀਆਂ ਤੇ ਦਾਲਾਂ ਦੇ ਭਾਅ ਚੜ੍ਹੇ

Rainy season disrupts kitchen budget: ਚੰਡੀਗੜ੍ਹ: ਬਰਸਾਤੀ ਮੌਸਮ ਦੇ ਚੱਲਦਿਆਂ ਪੰਜਾਬ ਵਿੱਚ ਸਬਜ਼ੀਆਂ, ਦਾਲਾਂ ਅਤੇ ਰਸੋਈ ਵਿੱਚ ਵਰਤੀਆਂ ਜਾਣ ਵਾਲੀਆਂ ਹੋਰ ਜ਼ਰੂਰੀ ਵਸਤਾਂ ਦੀਆਂ ਕੀਮਤਾਂ ਵਿੱਚ ਵਾਧਾ ਹੋ ਗਿਆ ਹੈ। ਸਬਜ਼ੀਆਂ ਦੇ ਜਲਦੀ ਖਰਾਬ ਹੋਣ ਅਤੇ ਸਪਲਾਈ ਪ੍ਰਭਾਵਿਤ ਹੋਣ ਕਾਰਨ ਭਾਅ ਵਧਣ ਦਾ ਅਸਰ ਹੁਣ ਆਮ ਪਰਿਵਾਰਾਂ ਦੀ ਰਸੋਈ ਦੇ ਬਜਟ ’ਤੇ ਸਾਫ਼ ਦਿਖਾਈ ਦੇ ਰਿਹਾ ਹੈ।

ਲੁਧਿਆਣਾ ’ਚ ਸਬਜ਼ੀਆਂ ਦੇ ਭਾਅ

ਲੁਧਿਆਣਾ ਦੀਆਂ ਸਬਜ਼ੀ ਮੰਡੀਆਂ ਅਤੇ ਦੁਕਾਨਾਂ ’ਤੇ ਕਈ ਸਬਜ਼ੀਆਂ ਮਹਿੰਗੀਆਂ ਹੋ ਗਈਆਂ ਹਨ। ਜਾਣਕਾਰੀ ਮੁਤਾਬਕ:

ਟਮਾਟਰ — ₹80 ਪ੍ਰਤੀ ਕਿਲੋ
ਅਦਰਕ — ₹200
ਲਸਣ — ₹200
ਫੁੱਲ ਗੋਭੀ — ₹100
ਨਿੰਬੂ — ₹100
ਸ਼ਿਮਲਾ ਮਿਰਚ — ₹80
ਮੂਲੀ — ₹80
ਮਟਰ — ₹100
ਘੀਆ — ₹50
ਖੀਰਾ, ਬੈਂਗਣ, ਅਰਬੀ, ਭਿੰਡੀ, ਪੇਠਾ, ਕਰੇਲਾ ਅਤੇ ਪਿਆਜ਼ — ₹40 ਤੋਂ ₹50 ਪ੍ਰਤੀ ਕਿਲੋ
ਦਾਲਾਂ ਵੀ ਹੋਈਆਂ ਮਹਿੰਗੀਆਂ

ਸਬਜ਼ੀਆਂ ਦੇ ਨਾਲ-ਨਾਲ ਦਾਲਾਂ ਅਤੇ ਹੋਰ ਖਾਣ-ਪੀਣ ਦੀਆਂ ਵਸਤਾਂ ਦੇ ਭਾਅ ਵੀ ਵਧੇ ਹਨ।

ਮਸਰ ਦਾਲ — ₹140
ਮੂੰਗੀ — ₹150
ਰਾਜਮਾਹ — ₹170
ਛੋਲਿਆਂ ਦੀ ਦਾਲ — ₹100
ਕਾਲੇ ਛੋਲੇ — ₹100
ਚਿੱਟੇ ਛੋਲੇ — ₹150–₹200
ਮਾਂਹ ਸਾਬਤ — ₹130
ਖੰਡ — ₹50–₹55
ਚਾਹ ਪੱਤੀ — ₹200–₹300
ਬਾਸਮਤੀ ਚੌਲ — ₹100 ਤੋਂ ਵੱਧ ਪ੍ਰਤੀ ਕਿਲੋ

ਇਸ ਤੋਂ ਇਲਾਵਾ ਸਰ੍ਹੋਂ ਦਾ ਤੇਲ ₹200–₹250 ਪ੍ਰਤੀ ਲੀਟਰ ਅਤੇ ਰਿਫਾਇੰਡ ਤੇਲ ₹150 ਤੋਂ ਵੱਧ ਪ੍ਰਤੀ ਲੀਟਰ ਵਿਕ ਰਿਹਾ ਹੈ।

ਬਰਸਾਤ ਨਾਲ ਸਪਲਾਈ ਪ੍ਰਭਾਵਿਤ
ਵਪਾਰੀਆਂ ਮੁਤਾਬਕ ਬਰਸਾਤੀ ਮੌਸਮ ਵਿੱਚ ਸਬਜ਼ੀਆਂ ਦੇ ਜਲਦੀ ਖਰਾਬ ਹੋਣ ਕਾਰਨ ਮੰਡੀਆਂ ਵਿੱਚ ਚੰਗੀ ਕੁਆਲਿਟੀ ਦੀ ਸਪਲਾਈ ਘਟ ਜਾਂਦੀ ਹੈ। ਇਸ ਦੇ ਨਾਲ ਆਵਾਜਾਈ ਅਤੇ ਤੇਲ ਦੀਆਂ ਕੀਮਤਾਂ ਵਿੱਚ ਉਤਰਾਅ-ਚੜ੍ਹਾਅ ਦਾ ਅਸਰ ਵੀ ਖੁਦਰਾ ਕੀਮਤਾਂ ’ਤੇ ਪੈਂਦਾ ਹੈ। ਸਬਜ਼ੀਆਂ, ਦਾਲਾਂ, ਤੇਲ ਅਤੇ ਹੋਰ ਜ਼ਰੂਰੀ ਵਸਤਾਂ ਦੀਆਂ ਵਧੀਆਂ ਕੀਮਤਾਂ ਨੇ ਦਿਹਾੜੀਦਾਰਾਂ ਅਤੇ ਪ੍ਰਾਈਵੇਟ ਨੌਕਰੀਪੇਸ਼ਾ ਲੋਕਾਂ ਸਮੇਤ ਆਮ ਪਰਿਵਾਰਾਂ ਦਾ ਮਹੀਨਾਵਾਰ ਰਸੋਈ ਬਜਟ ਪ੍ਰਭਾਵਿਤ ਕੀਤਾ ਹੈ।

Read Latest News and Breaking News at Daily Post TV, Browse for more News

Ad
Ad

Punjab District News