Journalism Of Hope
BREAKING NEWS
ਚੰਡੀਗੜ੍ਹ-43 IED ਮਾਮਲਾ: 3 ਮੁਲਜ਼ਮਾਂ ਦੀ ਕੋਰਟ ‘ਚ ਪੇਸ਼ੀ, ਅਦਾਲਤ ਨੇ 5 ਦਿਨਾਂ ਦੇ ਪੁਲਿਸ ਰਿਮਾਂਡ ‘ਤੇ ਭੇਜਿਆ.....CM ਮਾਨ ਦੀ ਪਤਨੀ ਨੇ ਰਿਟਾਇਰਡ ਜੱਜ ਨੂੰ ਭੇਜੇ ਨੋਟਿਸ ਦੀ ਕਾਪੀ ਆਈ ਸਾਹਮਣੇ, 5 ਕਰੋੜ ਰਿਸ਼ਵਤ ਦੇ ਦੋਸ਼ਾਂ ਨੂੰ ਦੱਸਿਆ ਝੂਠਾ.....ਵਿਦੇਸ਼ ਤੋਂ ਭਾਰਤ ਲਿਆਂਦੇ 3 ਵਾਂਟੇਡ ਗੈਂਗਸਟਰ, ਬੰਬੀਹਾ ਗੈਂਗ ਨਾਲ ਜੁੜੇ ਹੋਣ ਦਾ ਸ਼ੱਕ.... ਬੇਹੱਦ ਮੰਦਭਾਗੀ ਘਟਨਾ, ਹਾਈ ਵੋਲਟੇਜ ਤਾਰਾਂ ਦੀ ਲਪੇਟ ’ਚ ਆਉਣ ਨਾਲ ਵਕੀਲ ਦੀ ਮੌਤ.....CM ਭਗਵੰਤ ਮਾਨ ਦਾ ਐਲਾਨ, ਕਬੱਡੀ ਖਿਡਾਰੀ ਤੂਤ ਦੀ ਪਤਨੀ ਨੂੰ ਮਿਲੇਗੀ ਸਰਕਾਰੀ ਨੌਕਰੀ, ਪਿੰਡ ‘ਚ ਬਣੇਗਾ ਆਧੁਨਿਕ ਸਟੇਡੀਅਮ.....

ਪੰਜਾਬ-ਚੰਡੀਗੜ੍ਹ ਦਾ ਬਦਲਿਆ ਮੌਸਮ, ਕਈ ਇਲਾਕਿਆਂ ’ਚ ਮੀਂਹ; ਅਗਲੇ 7 ਦਿਨ ਵਰ੍ਹੇਗਾ ਬੱਦਲ

Rain in Punjab; ਪੰਜਾਬ ਦੇ ਨਾਲ-ਨਾਲ ਚੰਡੀਗੜ੍ਹ ਵਿੱਚ ਵੀ ਮੌਸਮ ਦਾ ਮਿਜ਼ਾਜ ਬਦਲ ਗਿਆ ਹੈ। ਸਵੇਰ ਤੋਂ ਹੀ ਕਈ ਇਲਾਕਿਆਂ ਵਿੱਚ ਰੁਕ-ਰੁਕ ਕੇ ਮੀਂਹ ਪੈ ਰਿਹਾ ਹੈ। ਮੌਸਮ ਵਿਗਿਆਨ ਕੇਂਦਰ ਚੰਡੀਗੜ੍ਹ ਵੱਲੋਂ ਦੁਪਹਿਰ 2 ਵਜੇ ਤੱਕ ਟ੍ਰਾਈਸਿਟੀ, ਯਾਨੀ ਚੰਡੀਗੜ੍ਹ, ਮੋਹਾਲੀ ਅਤੇ ਪੰਚਕੂਲਾ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਦੀ ਸੰਭਾਵਨਾ ਜਤਾਈ ਗਈ ਹੈ। ਮੀਂਹ ਕਾਰਨ […]
Jaspreet Singh
By : Updated On: 11 Aug 2026 13:43:PM
ਪੰਜਾਬ-ਚੰਡੀਗੜ੍ਹ ਦਾ ਬਦਲਿਆ ਮੌਸਮ, ਕਈ ਇਲਾਕਿਆਂ ’ਚ ਮੀਂਹ; ਅਗਲੇ 7 ਦਿਨ  ਵਰ੍ਹੇਗਾ ਬੱਦਲ

Rain in Punjab; ਪੰਜਾਬ ਦੇ ਨਾਲ-ਨਾਲ ਚੰਡੀਗੜ੍ਹ ਵਿੱਚ ਵੀ ਮੌਸਮ ਦਾ ਮਿਜ਼ਾਜ ਬਦਲ ਗਿਆ ਹੈ। ਸਵੇਰ ਤੋਂ ਹੀ ਕਈ ਇਲਾਕਿਆਂ ਵਿੱਚ ਰੁਕ-ਰੁਕ ਕੇ ਮੀਂਹ ਪੈ ਰਿਹਾ ਹੈ। ਮੌਸਮ ਵਿਗਿਆਨ ਕੇਂਦਰ ਚੰਡੀਗੜ੍ਹ ਵੱਲੋਂ ਦੁਪਹਿਰ 2 ਵਜੇ ਤੱਕ ਟ੍ਰਾਈਸਿਟੀ, ਯਾਨੀ ਚੰਡੀਗੜ੍ਹ, ਮੋਹਾਲੀ ਅਤੇ ਪੰਚਕੂਲਾ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਦੀ ਸੰਭਾਵਨਾ ਜਤਾਈ ਗਈ ਹੈ। ਮੀਂਹ ਕਾਰਨ ਲੋਕਾਂ ਨੂੰ ਗਰਮੀ ਤੋਂ ਕੁਝ ਰਾਹਤ ਮਿਲੀ ਹੈ।

ਇਸ਼ਤਿਹਾਰ

ਪੰਜਾਬ ਦੇ ਵੱਧ ਤੋਂ ਵੱਧ ਤਾਪਮਾਨ ‘ਚ 1.3 ਡਿਗਰੀ ਦੀ ਗਿਰਾਵਟ

ਪੰਜਾਬ ਦੇ ਵੱਧ ਤੋਂ ਵੱਧ ਤਾਪਮਾਨ ਵਿੱਚ 1.3 ਡਿਗਰੀ ਸੈਲਸੀਅਸ ਦੀ ਗਿਰਾਵਟ ਦਰਜ ਕੀਤੀ ਗਈ ਹੈ। ਗੁਰਦਾਸਪੁਰ 35.8 ਡਿਗਰੀ ਸੈਲਸੀਅਸ ਤਾਪਮਾਨ ਨਾਲ ਸੂਬੇ ਵਿੱਚ ਸਭ ਤੋਂ ਗਰਮ ਰਿਹਾ। ਉੱਥੇ ਹੀ ਚੰਡੀਗੜ੍ਹ ਵਿੱਚ ਤਾਪਮਾਨ 31.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਆਮ ਨਾਲੋਂ 2 ਡਿਗਰੀ ਘੱਟ ਹੈ।

ਪੰਜਾਬ ਦੇ 5 ਜ਼ਿਲ੍ਹਿਆਂ ਵਿੱਚ ਮੀਂਹ ਦਰਜ

ਪੰਜਾਬ ਦੇ ਸਾਰੇ ਜ਼ਿਲ੍ਹਿਆਂ ਵਿੱਚ ਅੱਜ ਮੀਂਹ ਪੈਣ ਦੀ ਸੰਭਾਵਨਾ ਹੈ। ਇਸ ਤੋਂ ਪਹਿਲਾਂ ਸੋਮਵਾਰ ਨੂੰ ਸਵੇਰੇ 8:30 ਵਜੇ ਤੋਂ ਸ਼ਾਮ 5:30 ਵਜੇ ਤੱਕ ਸੂਬੇ ਦੇ 5 ਜ਼ਿਲ੍ਹਿਆਂ ਵਿੱਚ ਮੀਂਹ ਦਰਜ ਕੀਤਾ ਗਿਆ।

ਇਨ੍ਹਾਂ ਵਿੱਚੋਂ ਸਭ ਤੋਂ ਵੱਧ ਮੀਂਹ ਅੰਮ੍ਰਿਤਸਰ ਵਿੱਚ ਦਰਜ ਹੋਇਆ, ਜਿੱਥੇ 53 ਮਿਲੀਮੀਟਰ ਬਾਰਿਸ਼ ਹੋਈ। ਇਸ ਤੋਂ ਇਲਾਵਾ ਪਠਾਨਕੋਟ ਦੇ ਥੀਨ ਡੈਮ ਅਤੇ ਰੂਪਨਗਰ ਦੇ ਰੋਪੜ KVK ਵਿੱਚ 0.5-0.5 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ। ਲੁਧਿਆਣਾ ਅਤੇ ਪਟਿਆਲਾ ਵਿੱਚ ਟ੍ਰੇਸ (TR) ਮੀਂਹ ਰਿਕਾਰਡ ਕੀਤਾ ਗਿਆ।

ਸੂਬੇ ਵਿੱਚ ਅੱਜ ਔਸਤ ਵੱਧ ਤੋਂ ਵੱਧ ਤਾਪਮਾਨ ਵਿੱਚ 1.3 ਡਿਗਰੀ ਸੈਲਸੀਅਸ ਦੀ ਗਿਰਾਵਟ ਦਰਜ ਕੀਤੀ ਗਈ ਹੈ।

ਅਗਲੇ 7 ਦਿਨਾਂ ਤੱਕ ਮੀਂਹ ਦੇ ਆਸਾਰ

ਮੌਸਮ ਵਿਗਿਆਨ ਕੇਂਦਰ ਚੰਡੀਗੜ੍ਹ ਦੇ ਡਾਇਰੈਕਟਰ ਸੁਰਿੰਦਰ ਪਾਲ ਮੁਤਾਬਕ ਪੱਛਮੀ ਵਿਗਾੜ ਦੇ ਪ੍ਰਭਾਵ ਕਾਰਨ ਪੰਜਾਬ ਵਿੱਚ ਅਗਲੇ 7 ਦਿਨਾਂ ਤੱਕ ਮੀਂਹ ਦਾ ਦੌਰ ਬਣਿਆ ਰਹੇਗਾ।

ਉਨ੍ਹਾਂ ਮੁਤਾਬਕ 11 ਅਤੇ 13 ਅਗਸਤ ਨੂੰ ਪੰਜਾਬ ਦੇ ਕਈ ਇਲਾਕਿਆਂ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਇਸ ਤੋਂ ਇਲਾਵਾ 12, 14, 15 ਅਤੇ 16 ਅਗਸਤ ਨੂੰ ਵੀ ਕੁਝ ਥਾਵਾਂ ‘ਤੇ ਮੀਂਹ ਪੈ ਸਕਦਾ ਹੈ।

ਪੰਜਾਬ ਵਿੱਚ ਬਿਜਲੀ ਦੀ ਮੰਗ 13 ਹਜ਼ਾਰ ਮੈਗਾਵਾਟ ਤੋਂ ਪਾਰ

ਪੰਜਾਬ ਵਿੱਚ ਰਾਤ 11:25 ਵਜੇ ਬਿਜਲੀ ਦੀ ਮੰਗ 13,300 ਮੈਗਾਵਾਟ ਦਰਜ ਕੀਤੀ ਗਈ। ਇਸ ਸਮੇਂ ਪੰਜਾਬ 8,876 ਮੈਗਾਵਾਟ ਬਿਜਲੀ ਲੈ ਰਿਹਾ ਸੀ, ਜਦਕਿ ਤੈਅ ਸ਼ਡਿਊਲ 9,014 ਮੈਗਾਵਾਟ ਸੀ।

ਇਸ ਤਰ੍ਹਾਂ ਸੂਬੇ ਵਿੱਚ ਬਿਜਲੀ ਦੀ ਖਪਤ ਤੈਅ ਸ਼ਡਿਊਲ ਨਾਲੋਂ 138 ਮੈਗਾਵਾਟ ਘੱਟ ਰਹੀ।

ਭਾਖੜਾ ਅਤੇ ਪੌਂਗ ਡੈਮ ਖਤਰੇ ਦੇ ਨਿਸ਼ਾਨ ਤੋਂ ਹੇਠਾਂ

ਪੰਜਾਬ ਦੇ ਪ੍ਰਮੁੱਖ ਡੈਮਾਂ ਵਿੱਚ ਪਾਣੀ ਦਾ ਪੱਧਰ ਫਿਲਹਾਲ ਖਤਰੇ ਦੇ ਨਿਸ਼ਾਨ ਤੋਂ ਹੇਠਾਂ ਹੈ। ਭਾਖੜਾ ਡੈਮ ਵਿੱਚ ਪਾਣੀ ਦਾ ਪੱਧਰ 1,614 ਫੁੱਟ ਦਰਜ ਕੀਤਾ ਗਿਆ ਹੈ, ਜਦਕਿ ਇਸ ਦਾ ਵੱਧ ਤੋਂ ਵੱਧ ਪੱਧਰ 1,680 ਫੁੱਟ ਮੰਨਿਆ ਜਾਂਦਾ ਹੈ। ਇਸ ਤਰ੍ਹਾਂ ਭਾਖੜਾ ਡੈਮ ਦਾ ਪਾਣੀ ਵੱਧ ਤੋਂ ਵੱਧ ਪੱਧਰ ਨਾਲੋਂ ਕਰੀਬ 66 ਫੁੱਟ ਹੇਠਾਂ ਹੈ।

ਉੱਥੇ ਹੀ ਪੌਂਗ ਡੈਮ ਦਾ ਜਲ ਪੱਧਰ 1,348.58 ਫੁੱਟ ਦਰਜ ਕੀਤਾ ਗਿਆ। ਇਸ ਦਾ ਵੱਧ ਤੋਂ ਵੱਧ ਪੱਧਰ ਕਰੀਬ 1,390 ਫੁੱਟ ਹੈ। ਯਾਨੀ ਪੌਂਗ ਡੈਮ ਦਾ ਪਾਣੀ ਵੱਧ ਤੋਂ ਵੱਧ ਪੱਧਰ ਨਾਲੋਂ ਕਰੀਬ 41.42 ਫੁੱਟ ਹੇਠਾਂ ਹੈ।

ਫਿਲਹਾਲ ਦੋਵੇਂ ਡੈਮ ਖਤਰੇ ਦੇ ਨਿਸ਼ਾਨ ਤੋਂ ਹੇਠਾਂ ਹਨ।

Read Latest News and Breaking News at Daily Post TV, Browse for more News

Ad
Ad

Punjab District News