Journalism Of Hope
BREAKING NEWS
ਫਿਰੋਜ਼ਪੁਰ ਜ਼ਿਲ੍ਹਾ ਕਚਹਿਰੀ ਨੂੰ ਮੁੜ ਬੰਬ ਨਾਲ ਉਡਾਉਣ ਦੀ ਧਮਕੀ, ਸੁਰੱਖਿਆ ਵਧਾਈ....ਪੰਜਾਬ ਸਿੰਚਾਈ ਘਪਲੇ ’ਚ ਸਾਬਕਾ ਚੀਫ ਸੈਕਟਰੀ ਸਮੇਤ 3 ਰਿਟਾਇਰਡ IAS ਅਧਿਕਾਰੀਆਂ ਨੂੰ ਵੱਡੀ ਰਾਹਤ....ਰਾਮ ਰਹੀਮ ਨਾਲ ਜੁੜਿਆ ਸਾਧਵੀ ਯੌਨ ਸ਼ੋਸ਼ਣ ਮਾਮਲਾ: ਜੱਜ ਨੇ ਸੁਣਵਾਈ ਤੋਂ ਖੁਦ ਨੂੰ ਕੀਤਾ ਵੱਖ....ਅੱਧੀ ਰਾਤ ਤੱਕ ਜਵਾਨ ਲੜਕੀ ਨੂੰ ਥਾਣੇ ’ਚ ਰੱਖਣ ਦਾ ਮਾਮਲਾ, SHO ਸਮੇਤ 3 ਪੁਲਿਸ ਮੁਲਾਜ਼ਮ ਮੁਅੱਤਲ....ਨਾਮੀ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਗੁਰਜੀਤ ਤੂਤ ਦਾ ਦੇਹਾਂਤ....ਵਿਦੇਸ਼ਾਂ ’ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਪਾਵਨ ਬੀੜਾਂ ਦੀ ਅਣਅਧਿਕਾਰਤ ਪ੍ਰਕਾਸ਼ਨਾ ਵਿਰੁੱਧ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਹੋਵੇਗੀ ਸਖ਼ਤ ਕਾਰਵਾਈ....ਪੰਜਾਬ ਸਰਕਾਰ ਵੱਲੋਂ 4 IAS ਅਧਿਕਾਰੀਆਂ ਦੇ ਤਬਾਦਲੇ....

ਅੱਧੀ ਰਾਤ ਤੱਕ ਜਵਾਨ ਲੜਕੀ ਨੂੰ ਥਾਣੇ ’ਚ ਰੱਖਣ ਦਾ ਮਾਮਲਾ, SHO ਸਮੇਤ 3 ਪੁਲਿਸ ਮੁਲਾਜ਼ਮ ਮੁਅੱਤਲ

3 police personnel including SHO suspended: ਤਰਨਤਾਰਨ: ਇੱਕ ਨੌਜਵਾਨ ਲੜਕੀ ਨੂੰ ਕਥਿਤ ਤੌਰ ’ਤੇ ਦੇਰ ਰਾਤ ਤੱਕ ਥਾਣਾ ਸਦਰ ਵਿੱਚ ਗੈਰ-ਕਾਨੂੰਨੀ ਹਿਰਾਸਤ ਵਿੱਚ ਰੱਖਣ ਦੇ ਮਾਮਲੇ ਵਿੱਚ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਪੁਲਿਸ ਪ੍ਰਸ਼ਾਸਨ ਨੂੰ ਸਖ਼ਤ ਫਟਕਾਰ ਲਗਾਈ ਹੈ। ਹਾਈਕੋਰਟ ਦੇ ਸਖ਼ਤ ਰੁਖ ਤੋਂ ਬਾਅਦ ਤਰਨਤਾਰਨ ਦੇ SSP ਸੁਰਿੰਦਰ ਲਾਂਬਾ ਨੇ ਥਾਣਾ ਸਦਰ ਦੇ SHO […]
Ranjit Singh
By : Published: 12 Aug 2026 10:09:AM
ਅੱਧੀ ਰਾਤ ਤੱਕ ਜਵਾਨ ਲੜਕੀ ਨੂੰ ਥਾਣੇ ’ਚ ਰੱਖਣ ਦਾ ਮਾਮਲਾ, SHO ਸਮੇਤ 3 ਪੁਲਿਸ ਮੁਲਾਜ਼ਮ ਮੁਅੱਤਲ
suspended

3 police personnel including SHO suspended: ਤਰਨਤਾਰਨ: ਇੱਕ ਨੌਜਵਾਨ ਲੜਕੀ ਨੂੰ ਕਥਿਤ ਤੌਰ ’ਤੇ ਦੇਰ ਰਾਤ ਤੱਕ ਥਾਣਾ ਸਦਰ ਵਿੱਚ ਗੈਰ-ਕਾਨੂੰਨੀ ਹਿਰਾਸਤ ਵਿੱਚ ਰੱਖਣ ਦੇ ਮਾਮਲੇ ਵਿੱਚ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਪੁਲਿਸ ਪ੍ਰਸ਼ਾਸਨ ਨੂੰ ਸਖ਼ਤ ਫਟਕਾਰ ਲਗਾਈ ਹੈ। ਹਾਈਕੋਰਟ ਦੇ ਸਖ਼ਤ ਰੁਖ ਤੋਂ ਬਾਅਦ ਤਰਨਤਾਰਨ ਦੇ SSP ਸੁਰਿੰਦਰ ਲਾਂਬਾ ਨੇ ਥਾਣਾ ਸਦਰ ਦੇ SHO ਸਮੇਤ ਤਿੰਨ ਪੁਲਿਸ ਮੁਲਾਜ਼ਮਾਂ ਨੂੰ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਦਿੱਤਾ ਹੈ।

ਇਸ਼ਤਿਹਾਰ

ਮੁਅੱਤਲ ਕੀਤੇ ਗਏ ਪੁਲਿਸ ਮੁਲਾਜ਼ਮਾਂ ਵਿੱਚ SHO ਇੰਸਪੈਕਟਰ ਨਵਦੀਪ ਸਿੰਘ ਭੱਟੀ, ਡਿਊਟੀ ਅਫ਼ਸਰ ASI ਇੰਦਰਜੀਤ ਸਿੰਘ ਅਤੇ ਨਾਈਟ ਮੁੰਸ਼ੀ ASI ਮਨਜਿੰਦਰ ਸਿੰਘ ਸ਼ਾਮਲ ਹਨ।

ਜਾਣਕਾਰੀ ਮੁਤਾਬਕ 2 ਜੁਲਾਈ ਨੂੰ ਇੱਕ ਲੜਕੀ ਨੂੰ ਕਥਿਤ ਤੌਰ ’ਤੇ ਗੈਰ-ਕਾਨੂੰਨੀ ਢੰਗ ਨਾਲ ਥਾਣੇ ਵਿੱਚ ਹਿਰਾਸਤ ਵਿੱਚ ਰੱਖਿਆ ਗਿਆ ਸੀ। ਇਸ ਮਾਮਲੇ ਸਬੰਧੀ ਜਗੀਰ ਸਿੰਘ ਵੱਲੋਂ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਪਟੀਸ਼ਨ ਦਾਇਰ ਕਰਕੇ ਸ਼ਿਕਾਇਤ ਕੀਤੀ ਗਈ ਸੀ।

ਮਾਮਲੇ ਦੀ ਜਾਂਚ ਦੌਰਾਨ ਵਾਰੰਟ ਅਫ਼ਸਰ ਨੇ ਥਾਣੇ ਵਿੱਚ ਛਾਪੇਮਾਰੀ ਕੀਤੀ, ਪਰ ਉਸ ਸਮੇਂ ਲੜਕੀ ਉੱਥੇ ਨਹੀਂ ਮਿਲੀ। ਹਾਲਾਂਕਿ ਥਾਣੇ ਦੀ CCTV ਫੁਟੇਜ ਦੀ ਜਾਂਚ ਵਿੱਚ ਲੜਕੀ ਰਾਤ 10:38 ਵਜੇ ਨਾਈਟ ਮੁੰਸ਼ੀ ਦੇ ਕਮਰੇ ਵਿੱਚ ਅਤੇ ਇਸ ਤੋਂ ਬਾਅਦ ਰਾਤ 11:40 ਵਜੇ ਡਿਊਟੀ ਅਫ਼ਸਰ ਦੇ ਕਮਰੇ ਵਿੱਚ ਨਜ਼ਰ ਆਈ।

ਮਾਮਲੇ ਦੀ ਸੁਣਵਾਈ ਦੌਰਾਨ ਜਸਟਿਸ ਵਿਕਰਮ ਅਗਰਵਾਲ ਨੇ ਪੁਲਿਸ ਅਧਿਕਾਰੀਆਂ ਤੋਂ ਸਖ਼ਤ ਸਵਾਲ ਕੀਤੇ। ਹਾਈਕੋਰਟ ਦੇ ਰੁਖ ਤੋਂ ਬਾਅਦ ਪੁਲਿਸ ਵਿਭਾਗ ਨੇ ਕਾਰਵਾਈ ਕਰਦਿਆਂ SHO ਸਮੇਤ ਤਿੰਨ ਮੁਲਾਜ਼ਮਾਂ ਨੂੰ ਮੁਅੱਤਲ ਕਰ ਦਿੱਤਾ ਹੈ।

Read Latest News and Breaking News at Daily Post TV, Browse for more News

Ad
Ad

Punjab District News