Journalism Of Hope
BREAKING NEWS
ਫਿਰੋਜ਼ਪੁਰ ਜ਼ਿਲ੍ਹਾ ਕਚਹਿਰੀ ਨੂੰ ਮੁੜ ਬੰਬ ਨਾਲ ਉਡਾਉਣ ਦੀ ਧਮਕੀ, ਸੁਰੱਖਿਆ ਵਧਾਈ....ਪੰਜਾਬ ਸਿੰਚਾਈ ਘਪਲੇ ’ਚ ਸਾਬਕਾ ਚੀਫ ਸੈਕਟਰੀ ਸਮੇਤ 3 ਰਿਟਾਇਰਡ IAS ਅਧਿਕਾਰੀਆਂ ਨੂੰ ਵੱਡੀ ਰਾਹਤ....ਰਾਮ ਰਹੀਮ ਨਾਲ ਜੁੜਿਆ ਸਾਧਵੀ ਯੌਨ ਸ਼ੋਸ਼ਣ ਮਾਮਲਾ: ਜੱਜ ਨੇ ਸੁਣਵਾਈ ਤੋਂ ਖੁਦ ਨੂੰ ਕੀਤਾ ਵੱਖ....ਅੱਧੀ ਰਾਤ ਤੱਕ ਜਵਾਨ ਲੜਕੀ ਨੂੰ ਥਾਣੇ ’ਚ ਰੱਖਣ ਦਾ ਮਾਮਲਾ, SHO ਸਮੇਤ 3 ਪੁਲਿਸ ਮੁਲਾਜ਼ਮ ਮੁਅੱਤਲ....ਨਾਮੀ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਗੁਰਜੀਤ ਤੂਤ ਦਾ ਦੇਹਾਂਤ....ਵਿਦੇਸ਼ਾਂ ’ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਪਾਵਨ ਬੀੜਾਂ ਦੀ ਅਣਅਧਿਕਾਰਤ ਪ੍ਰਕਾਸ਼ਨਾ ਵਿਰੁੱਧ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਹੋਵੇਗੀ ਸਖ਼ਤ ਕਾਰਵਾਈ....ਪੰਜਾਬ ਸਰਕਾਰ ਵੱਲੋਂ 4 IAS ਅਧਿਕਾਰੀਆਂ ਦੇ ਤਬਾਦਲੇ....

60 ਸਾਲ ਪੁਰਾਣੀ ਕਾਗਜ਼ੀ ਪ੍ਰਣਾਲੀ ਹੋਵੇਗੀ ਖ਼ਤਮ, ਹੁਣ ਕਾਂਸਟੇਬਲ ਤੋਂ DSP ਤੱਕ ਦੀ ਪਰਫਾਰਮੈਂਸ ਆਨਲਾਈਨ ਹੋਵੇਗੀ ਦਰਜ

Policemen performance online recorde: ਚੰਡੀਗੜ੍ਹ: ਚੰਡੀਗੜ੍ਹ ਪੁਲਿਸ ਵਿਭਾਗ ਆਪਣੇ ਕੰਮਕਾਜ ਵਿੱਚ ਹੋਰ ਪਾਰਦਰਸ਼ਤਾ ਲਿਆਉਣ ਲਈ ਵੱਡਾ ਬਦਲਾਅ ਕਰਨ ਜਾ ਰਿਹਾ ਹੈ। ਕਰੀਬ 60 ਸਾਲਾਂ ਤੋਂ ਚੱਲ ਰਹੀ ਕਾਗਜ਼ੀ ਅਤੇ ਰਜਿਸਟਰ ਪ੍ਰਣਾਲੀ ਨੂੰ ਖ਼ਤਮ ਕਰਦਿਆਂ ਹੁਣ ਕਾਂਸਟੇਬਲ ਤੋਂ ਲੈ ਕੇ DSP ਰੈਂਕ ਤੱਕ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ACR/APAR (Annual Performance Report) ਈ-HRMS ਪੋਰਟਲ ’ਤੇ ਦਰਜ […]
Ranjit Singh
By : Published: 12 Aug 2026 15:03:PM
60 ਸਾਲ ਪੁਰਾਣੀ ਕਾਗਜ਼ੀ ਪ੍ਰਣਾਲੀ ਹੋਵੇਗੀ ਖ਼ਤਮ, ਹੁਣ ਕਾਂਸਟੇਬਲ ਤੋਂ DSP ਤੱਕ ਦੀ ਪਰਫਾਰਮੈਂਸ ਆਨਲਾਈਨ ਹੋਵੇਗੀ ਦਰਜ

Policemen performance online recorde: ਚੰਡੀਗੜ੍ਹ: ਚੰਡੀਗੜ੍ਹ ਪੁਲਿਸ ਵਿਭਾਗ ਆਪਣੇ ਕੰਮਕਾਜ ਵਿੱਚ ਹੋਰ ਪਾਰਦਰਸ਼ਤਾ ਲਿਆਉਣ ਲਈ ਵੱਡਾ ਬਦਲਾਅ ਕਰਨ ਜਾ ਰਿਹਾ ਹੈ। ਕਰੀਬ 60 ਸਾਲਾਂ ਤੋਂ ਚੱਲ ਰਹੀ ਕਾਗਜ਼ੀ ਅਤੇ ਰਜਿਸਟਰ ਪ੍ਰਣਾਲੀ ਨੂੰ ਖ਼ਤਮ ਕਰਦਿਆਂ ਹੁਣ ਕਾਂਸਟੇਬਲ ਤੋਂ ਲੈ ਕੇ DSP ਰੈਂਕ ਤੱਕ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ACR/APAR (Annual Performance Report) ਈ-HRMS ਪੋਰਟਲ ’ਤੇ ਦਰਜ ਕਰਨੀ ਲਾਜ਼ਮੀ ਕਰ ਦਿੱਤੀ ਗਈ ਹੈ।

ਇਸ਼ਤਿਹਾਰ

SSP ਹੈੱਡਕੁਆਰਟਰ ਮਨਜੀਤ ਸ਼ਿਓਰਣ ਵੱਲੋਂ ਜਾਰੀ ਸਰਕੂਲਰ ਮੁਤਾਬਕ ਸੈਸ਼ਨ 2025-26 ਲਈ ਈ-HRMS ਪੋਰਟਲ ’ਤੇ APAR ਰਿਵਿਊ ਦੀ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਹੈ। ਸਾਰੇ ਰਿਵਿਊਇੰਗ ਅਥਾਰਿਟੀਜ਼ ਨੂੰ ਇਹ ਪ੍ਰਕਿਰਿਆ 31 ਅਗਸਤ ਤੱਕ ਪੂਰੀ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਸਮੇਂ ਸਿਰ ਕਾਰਵਾਈ ਯਕੀਨੀ ਬਣਾਉਣ ਲਈ ਕੰਟਰੋਲ ਰੂਮ ਵੱਲੋਂ ਰੋਜ਼ਾਨਾ ਦੋ ਵਾਰ ਮੈਸੇਜ ਭੇਜ ਕੇ ਅਧਿਕਾਰੀਆਂ ਨੂੰ ਰਿਮਾਈਂਡਰ ਵੀ ਦਿੱਤੇ ਜਾ ਰਹੇ ਹਨ। ਨਿਰਧਾਰਤ ਸਮੇਂ ਤੋਂ ਬਾਅਦ ਵੀ ਜੇਕਰ ਕੋਈ APAR ਪੈਂਡਿੰਗ ਰਹਿੰਦੀ ਹੈ ਤਾਂ ਇਸ ਲਈ ਸਬੰਧਤ ਸਮੀਖਿਆ ਅਧਿਕਾਰੀ ਦੀ ਜਵਾਬਦੇਹੀ ਤੈਅ ਕੀਤੀ ਜਾਵੇਗੀ। ਚੰਡੀਗੜ੍ਹ ਪੁਲਿਸ ਵਿੱਚ ਇਸ ਸਮੇਂ ਕਰੀਬ 6,000 ਮੁਲਾਜ਼ਮ ਹਨ।

ਕਿਉਂ ਲਿਆ ਗਿਆ ਇਹ ਫੈਸਲਾ ?
ਇਹ ਬਦਲਾਅ ਸਾਬਕਾ DGP ਸੁਰਿੰਦਰ ਸਿੰਘ ਯਾਦਵ ਦੇ ਕਾਰਜਕਾਲ ਦੌਰਾਨ ਕਰੀਬ 40 ਇੰਸਪੈਕਟਰਾਂ ਦੀਆਂ ACR ਵਿੱਚ ਐਡਵਰਸ ਰਿਮਾਰਕ ਜਾਂ ਰਿਪੋਰਟ ਪੈਂਡਿੰਗ ਰਹਿਣ ਦੇ ਵਿਵਾਦ ਤੋਂ ਬਾਅਦ ਲਿਆਂਦਾ ਗਿਆ ਹੈ। ਕਾਗਜ਼ੀ ਪ੍ਰਣਾਲੀ ਕਾਰਨ ਕਥਿਤ ਤੌਰ ’ਤੇ ਕੁਝ ਅਧਿਕਾਰੀਆਂ ਦੀਆਂ ਰਿਪੋਰਟਾਂ ਵਿੱਚ ਆਖਰੀ ਸਮੇਂ ’ਤੇ ਬਦਲਾਅ ਕੀਤੇ ਜਾਣ ਜਾਂ ਫਾਈਲਾਂ ਦੇ ਲੰਬੇ ਸਮੇਂ ਤੱਕ ਹੈੱਡਕੁਆਰਟਰ ਵਿੱਚ ਅਟਕੇ ਰਹਿਣ ਦੀਆਂ ਸ਼ਿਕਾਇਤਾਂ ਸਾਹਮਣੇ ਆਈਆਂ ਸਨ। ਇਸ ਦਾ ਅਸਰ ਸੀਨੀਅਰ ਇੰਸਪੈਕਟਰਾਂ ਦੀ DSP ਵਜੋਂ ਤਰੱਕੀ ਅਤੇ ਕਰੀਅਰ ਰਿਕਾਰਡ ’ਤੇ ਵੀ ਪਿਆ।

ਆਨਲਾਈਨ ਸਿਸਟਮ ਕਿਵੇਂ ਕਰੇਗਾ ਕੰਮ ?
ਪੁਰਾਣੀ ਤਾਰੀਖ ਵਿੱਚ ਬਦਲਾਅ ’ਤੇ ਰੋਕ: ਅਧਿਕਾਰੀ ਆਪਣੀ ਮਰਜ਼ੀ ਨਾਲ ਪੁਰਾਣੀ ਤਾਰੀਖ ਵਿੱਚ ਰਿਪੋਰਟ ਦਰਜ ਜਾਂ ਬਿਨਾਂ ਠੋਸ ਕਾਰਨ ਕਿਸੇ ਦੀ ਪਰਫਾਰਮੈਂਸ ਖ਼ਰਾਬ ਨਹੀਂ ਕਰ ਸਕਣਗੇ।
ਟਾਈਮ-ਬਾਊਂਡ ਆਟੋ-ਫਾਰਵਰਡ: ਨਿਰਧਾਰਤ ਸਮੇਂ ਵਿੱਚ ਸੀਨੀਅਰ ਅਧਿਕਾਰੀ ਵੱਲੋਂ ਰਿਵਿਊ ਨਾ ਕਰਨ ’ਤੇ ਸਿਸਟਮ ਅਲਰਟ ਜਾਰੀ ਕਰੇਗਾ ਅਤੇ ਫਾਈਲ ਆਪਣੇ ਆਪ ਅਗਲੇ ਪੱਧਰ ’ਤੇ ਭੇਜੀ ਜਾਵੇਗੀ।
ਤੁਰੰਤ ਨੋਟੀਫਿਕੇਸ਼ਨ: ਕਿਸੇ ਅਧਿਕਾਰੀ ਦੀ APAR ਵਿੱਚ ਪ੍ਰਤੀਕੂਲ ਟਿੱਪਣੀ ਦਰਜ ਹੋਣ ’ਤੇ ਉਸ ਨੂੰ ਤੁਰੰਤ ਪੋਰਟਲ ਰਾਹੀਂ ਜਾਣਕਾਰੀ ਮਿਲੇਗੀ, ਤਾਂ ਜੋ ਉਹ ਸਮੇਂ ਸਿਰ ਅਪੀਲ ਕਰ ਸਕੇ।

ਆਨਲਾਈਨ ਪ੍ਰਣਾਲੀ ਦੇ 3 ਵੱਡੇ ਫਾਇਦੇ

  1. ਨਿਰਪੱਖਤਾ: ਨਿੱਜੀ ਰੰਜਿਸ਼ ਜਾਂ ਪੱਖਪਾਤ ਦੇ ਆਧਾਰ ’ਤੇ ਰਿਪੋਰਟ ਖ਼ਰਾਬ ਕਰਨ ਦੀ ਗੁੰਜਾਇਸ਼ ਘਟੇਗੀ।
  2. ਸਮੇਂ ਸਿਰ ਤਰੱਕੀ: ਫਾਈਲ ਗੁੰਮ ਹੋਣ ਜਾਂ ਜਾਣਬੁੱਝ ਕੇ ਲਟਕਾਉਣ ਦੀ ਸੰਭਾਵਨਾ ਘਟੇਗੀ, ਜਿਸ ਨਾਲ ਯੋਗ ਮੁਲਾਜ਼ਮਾਂ ਨੂੰ ਸਮੇਂ ਸਿਰ ਤਰੱਕੀ ਮਿਲ ਸਕੇਗੀ।
  3. ਰੀਅਲ-ਟਾਈਮ ਟ੍ਰੈਕਿੰਗ: ਮੁਲਾਜ਼ਮ ਆਪਣੀ ਪਰਫਾਰਮੈਂਸ ਰਿਪੋਰਟ ਅਤੇ ਉਸ ਦਾ ਸਟੇਟਸ ਪੋਰਟਲ ’ਤੇ ਖੁਦ ਦੇਖ ਸਕਣਗੇ।

ਇਸ ਬਦਲਾਅ ਨਾਲ ਚੰਡੀਗੜ੍ਹ ਪੁਲਿਸ ਵਿੱਚ ACR/APAR ਨਾਲ ਜੁੜੇ ਵਿਵਾਦਾਂ ਨੂੰ ਘਟਾਉਣ ਅਤੇ ਪਰਫਾਰਮੈਂਸ ਮੁਲਾਂਕਣ ਦੀ ਪ੍ਰਕਿਰਿਆ ਨੂੰ ਪਾਰਦਰਸ਼ੀ ਤੇ ਸਮੇਂਬੱਧ ਬਣਾਉਣ ਦੀ ਉਮੀਦ ਹੈ।

Read Latest News and Breaking News at Daily Post TV, Browse for more News

Ad
Ad

Punjab District News