Journalism Of Hope
BREAKING NEWS
Punjab Big Breaking; ਸੁਖਬੀਰ ਸਿੰਘ ਬਾਦਲ 'ਤੇ ਜਾਨਲੇਵਾ ਹਮਲਾ, ਨਿੱਜੀ ਹਸਪਤਾਲ 'ਚ ਦਾਖਲ,1 ਮੁਲਜ਼ਮ ਗ੍ਰਿਫ਼ਤਾਰ....ਪਾਣੀ ਦੇ ਬਕਾਏ ’ਤੇ ਪੰਜਾਬ ਸਖ਼ਤ, ਰਾਜਸਥਾਨ ਨੂੰ ਅੰਤਿਮ ਚਿਤਾਵਨੀ ਪੱਤਰ ਜਾਰੀ.......ਪੰਜਾਬ ‘ਚ SIR ਤੋਂ ਬਾਅਦ ਡਰਾਫਟ ਵੋਟਰ ਲਿਸਟ ਜਾਰੀ, 20 ਲੱਖ ਤੋਂ ਵੱਧ ਨਾਮ ਸੂਚੀ ‘ਚੋਂ ਬਾਹਰ....ਵੱਡੀ ਖ਼ਬਰ! AAP ਮੰਤਰੀ ਹਰਪਾਲ ਚੀਮਾ ਦੇ ਕਰੀਬੀ 3 ਦੋਸਤਾਂ ਦੀ ਮੌਤ........ਕੋਠੀ ਦੇਖਣ ਗਏ ਜੋੜੇ ‘ਤੇ ਪਿਟਬੁੱਲ ਨੇ ਕੀਤਾ ਹਮਲਾ: ਕੁੱਤੇ ਦੇ ਮਾਲਕ ‘ਤੇ ਪਰਚਾ ਦਰਜ...... ਲੋਕ ਸਭਾ ਦੀ ਕਾਰਵਾਈ ਅਣਮਿੱਥੇ ਸਮੇਂ ਲਈ ਮੁਲਤਵੀ......Breaking: ਪੰਜਾਬ ’ਚ ਪੇਂਡੂ ਵਿਕਾਸ ਭਰਤੀ ’ਤੇ ਹਾਈ ਕੋਰਟ ਦੀ ਰੋਕ

ਲੇਹ-ਲੱਦਾਖ ਵਿੱਚ ਸਵੇਰੇ ਭੂਚਾਲ ਦੇ ਤੇਜ਼ ਝਟਕੇ, ਲੋਕ ਆਏ ਘਰਾਂ ਤੋਂ ਬਾਹਰ

Earthquake in Leh-Ladakh: ਲੇਹ: ਲੱਦਾਖ ਦੇ ਲੇਹ ਵਿੱਚ ਵੀਰਵਾਰ ਸਵੇਰੇ ਤੜਕੇ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ। ਨੈਸ਼ਨਲ ਸੈਂਟਰ ਫਾਰ ਸਿਸਮੋਲੋਜੀ (NCS) ਮੁਤਾਬਕ ਭੂਚਾਲ ਸਵੇਰੇ ਕਰੀਬ 6 ਵੱਜ ਕੇ 5 ਮਿੰਟ ’ਤੇ ਆਇਆ, ਜਿਸ ਦੀ ਤੀਬਰਤਾ ਰਿਕਟਰ ਸਕੇਲ ’ਤੇ 5.5 ਦਰਜ ਕੀਤੀ ਗਈ। ਭੂਚਾਲ ਦੀ ਡੂੰਘਾਈ ਜ਼ਮੀਨ ਤੋਂ ਕਰੀਬ 10 ਕਿਲੋਮੀਟਰ ਹੇਠਾਂ ਦੱਸੀ ਗਈ […]
Ranjit Singh
By : Updated On: 13 Aug 2026 11:10:AM
ਲੇਹ-ਲੱਦਾਖ ਵਿੱਚ ਸਵੇਰੇ ਭੂਚਾਲ ਦੇ ਤੇਜ਼ ਝਟਕੇ, ਲੋਕ ਆਏ ਘਰਾਂ ਤੋਂ ਬਾਹਰ
earthquake

Earthquake in Leh-Ladakh: ਲੇਹ: ਲੱਦਾਖ ਦੇ ਲੇਹ ਵਿੱਚ ਵੀਰਵਾਰ ਸਵੇਰੇ ਤੜਕੇ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ। ਨੈਸ਼ਨਲ ਸੈਂਟਰ ਫਾਰ ਸਿਸਮੋਲੋਜੀ (NCS) ਮੁਤਾਬਕ ਭੂਚਾਲ ਸਵੇਰੇ ਕਰੀਬ 6 ਵੱਜ ਕੇ 5 ਮਿੰਟ ’ਤੇ ਆਇਆ, ਜਿਸ ਦੀ ਤੀਬਰਤਾ ਰਿਕਟਰ ਸਕੇਲ ’ਤੇ 5.5 ਦਰਜ ਕੀਤੀ ਗਈ। ਭੂਚਾਲ ਦੀ ਡੂੰਘਾਈ ਜ਼ਮੀਨ ਤੋਂ ਕਰੀਬ 10 ਕਿਲੋਮੀਟਰ ਹੇਠਾਂ ਦੱਸੀ ਗਈ ਹੈ। ਝਟਕੇ ਕਾਫ਼ੀ ਤੇਜ਼ ਹੋਣ ਕਾਰਨ ਲੋਕਾਂ ਵਿੱਚ ਦਹਿਸ਼ਤ ਫੈਲ ਗਈ ਅਤੇ ਕਈ ਲੋਕ ਆਪਣੇ ਘਰਾਂ ਤੋਂ ਬਾਹਰ ਨਿਕਲ ਕੇ ਸੜਕਾਂ ’ਤੇ ਆ ਗਏ। ਹਾਲਾਂਕਿ, ਹੁਣ ਤੱਕ ਭੂਚਾਲ ਕਾਰਨ ਕਿਸੇ ਤਰ੍ਹਾਂ ਦੇ ਜਾਨੀ ਜਾਂ ਮਾਲੀ ਨੁਕਸਾਨ ਦੀ ਕੋਈ ਸੂਚਨਾ ਨਹੀਂ ਹੈ।

ਇਸ਼ਤਿਹਾਰ

NCS ਵੱਲੋਂ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ’ਤੇ ਸਾਂਝੀ ਕੀਤੀ ਜਾਣਕਾਰੀ ਮੁਤਾਬਕ ਭੂਚਾਲ ਦਾ ਕੇਂਦਰ 36.881 ਡਿਗਰੀ ਉੱਤਰੀ ਅਕਸ਼ਾਂਸ਼ ਅਤੇ 74.402 ਡਿਗਰੀ ਪੂਰਬੀ ਦੇਸ਼ਾਂਤਰ ’ਤੇ ਸੀ। ਸਵੇਰੇ ਜਦੋਂ ਜ਼ਿਆਦਾਤਰ ਲੋਕ ਆਪਣੇ ਘਰਾਂ ਵਿੱਚ ਸੁੱਤੇ ਹੋਏ ਸਨ, ਉਸੇ ਸਮੇਂ ਧਰਤੀ ਹਿੱਲਣ ਕਾਰਨ ਲੋਕਾਂ ਨੂੰ ਭੂਚਾਲ ਦੇ ਝਟਕੇ ਮਹਿਸੂਸ ਹੋਏ। ਤੇਜ਼ ਝਟਕਿਆਂ ਕਾਰਨ ਲੋਕ ਘਬਰਾ ਗਏ ਅਤੇ ਸੁਰੱਖਿਆ ਲਈ ਘਰਾਂ ਤੋਂ ਬਾਹਰ ਆ ਗਏ।

5.5 ਤੀਬਰਤਾ ਦਾ ਭੂਚਾਲ ਕਿੰਨਾ ਖ਼ਤਰਨਾਕ ?
ਭੂਚਾਲ ਦੀ ਤੀਬਰਤਾ ਅਤੇ ਇਸ ਨਾਲ ਹੋਣ ਵਾਲਾ ਨੁਕਸਾਨ ਕਈ ਕਾਰਕਾਂ ’ਤੇ ਨਿਰਭਰ ਕਰਦਾ ਹੈ, ਜਿਵੇਂ ਭੂਚਾਲ ਦੀ ਡੂੰਘਾਈ, ਕੇਂਦਰ ਤੋਂ ਦੂਰੀ ਅਤੇ ਇਮਾਰਤਾਂ ਦੀ ਮਜ਼ਬੂਤੀ। ਆਮ ਤੌਰ ’ਤੇ 7 ਜਾਂ ਇਸ ਤੋਂ ਵੱਧ ਤੀਬਰਤਾ ਵਾਲੇ ਭੂਚਾਲ ਕਾਫ਼ੀ ਖ਼ਤਰਨਾਕ ਹੋ ਸਕਦੇ ਹਨ। ਇਸ ਦੇ ਮੁਕਾਬਲੇ 2 ਜਾਂ ਇਸ ਤੋਂ ਘੱਟ ਤੀਬਰਤਾ ਵਾਲੇ ਭੂਚਾਲਾਂ ਨੂੰ ਮਾਈਕ੍ਰੋ ਭੂਚਾਲ ਕਿਹਾ ਜਾਂਦਾ ਹੈ, ਜੋ ਅਕਸਰ ਲੋਕਾਂ ਨੂੰ ਮਹਿਸੂਸ ਵੀ ਨਹੀਂ ਹੁੰਦੇ। 4.5 ਜਾਂ ਇਸ ਤੋਂ ਵੱਧ ਤੀਬਰਤਾ ਵਾਲੇ ਭੂਚਾਲ ਨੂੰ ਵੀ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ, ਕਿਉਂਕਿ ਸਥਾਨਕ ਹਾਲਾਤਾਂ ਦੇ ਆਧਾਰ ’ਤੇ ਇਸ ਨਾਲ ਕਮਜ਼ੋਰ ਇਮਾਰਤਾਂ ਨੂੰ ਨੁਕਸਾਨ ਹੋ ਸਕਦਾ ਹੈ।

Read Latest News and Breaking News at Daily Post TV, Browse for more News

Ad
Ad

Punjab District News