Journalism Of Hope
BREAKING NEWS
ਸੁਖਬੀਰ ਬਾਦਲ ‘ਤੇ ਹਮਲੇ ਦੇ ਮੁਲਜ਼ਮ ਜਸਪਾਲ ਸਿੰਘ ‘ਤੇ ਕੇਸ ਦਰਜ, ਪੜ੍ਹੋ ਕਿਹੜੀਆਂ-ਕਿਹੜੀਆਂ ਧਰਾਵਾਂ ਲੱਗੀਆਂ......ਹਮਲੇ ਤੋਂ ਬਾਅਦ ਮੁੜ ਐਕਟਿਵ ਹੋਏ ਸੁਖਬੀਰ ਬਾਦਲ, ਈਸੜੂ ਤੇ ਗੁਰੂ ਹਰਸਹਾਇ ਰੈਲੀਆਂ ‘ਚ ਹੋਣਗੇ ਸ਼ਾਮਲ.......ਇਕਬਾਲ ਸਿੰਘ ਝੂੰਦਾਂ ਸੀਨੀਅਰ ਆਗੂਆਂ ਸਮੇਤ ‘ਅਕਾਲੀ ਦਲ ਵਾਰਿਸ ਪੰਜਾਬ ਦੇ’ ਵਿੱਚ ਹੋਏ ਸ਼ਾਮਲ........ਪੰਜਾਬ ਦੇ 11 ਸਰਕਾਰੀ ਸਕੂਲਾਂ ਦੇ ਬਦਲੇ ਨਾਮ, ਆਜ਼ਾਦੀ ਘੁਲਾਟੀਆਂ ਤੇ ਸ਼ਹੀਦਾਂ ਦੇ ਨਾਮ ‘ਤੇ ਰੱਖੇ ਗਏ..........ਅੰਬਾਲਾ ਵਿੱਚ ਪੁਲਿਸ ਤੇ ਸਿੱਖ ਸੰਗਤ ਵਿਚਾਲੇ ਟਕਰਾਅ, ਹਾਲਾਤ ਤਣਾਅਪੂਰਨ.........ਏਅਰ ਇੰਡੀਆ ਦੇ 5 ਹਜ਼ਾਰ ਪਾਇਲਟਾਂ ਦਾ ਹੋਵੇਗਾ ਡੋਪ ਟੈਸਟ.....ਪੈਕਡ ਫੂਡ ‘ਤੇ ਚਿਤਾਵਨੀ ਲੇਬਲ ਨੂੰ ਲੈ ਕੇ ਸੁਪਰੀਮ ਕੋਰਟ ਸਖ਼ਤ, ਕੇਂਦਰ ਤੇ FSSAI ਨੂੰ ਦਿੱਤੀ ਆਖਰੀ ਚੇਤਾਵਨੀ

ਸੁਖਬੀਰ ਬਾਦਲ ਨੂੰ ਹਸਪਤਾਲ ਤੋਂ ਮਿਲੀ ਛੁੱਟੀ

Sukhbir Badal discharged from hospital: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਹਸਪਤਾਲ ਤੋਂ ਛੁੱਟੀ ਮਿਲ ਗਈ ਹੈ। ਹਮਲੇ ਤੋਂ ਬਾਅਦ ਇਲਾਜ ਅਧੀਨ ਸੁਖਬੀਰ ਬਾਦਲ ਹੁਣ ਦਿੱਲੀ ਲਈ ਰਵਾਨਾ ਹੋਣਗੇ। ਜਾਣਕਾਰੀ ਮੁਤਾਬਕ ਉਹ ਅੱਜ ਦੁਪਹਿਰ ਕਰੀਬ 3 ਵਜੇ ਦਿੱਲੀ ਪਹੁੰਚਣਗੇ। ਦਿੱਲੀ ਪਹੁੰਚਣ ਤੋਂ ਬਾਅਦ ਉਹ ਸਿੱਧਾ ਮੇਦਾਂਤਾ ਹਸਪਤਾਲ ਜਾਣਗੇ, ਜਿੱਥੇ ਉਨ੍ਹਾਂ ਦੀ ਅਗਲੀ […]
Ranjit Singh
By : Updated On: 14 Aug 2026 14:40:PM
ਸੁਖਬੀਰ ਬਾਦਲ ਨੂੰ ਹਸਪਤਾਲ ਤੋਂ ਮਿਲੀ ਛੁੱਟੀ

Sukhbir Badal discharged from hospital: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਹਸਪਤਾਲ ਤੋਂ ਛੁੱਟੀ ਮਿਲ ਗਈ ਹੈ। ਹਮਲੇ ਤੋਂ ਬਾਅਦ ਇਲਾਜ ਅਧੀਨ ਸੁਖਬੀਰ ਬਾਦਲ ਹੁਣ ਦਿੱਲੀ ਲਈ ਰਵਾਨਾ ਹੋਣਗੇ। ਜਾਣਕਾਰੀ ਮੁਤਾਬਕ ਉਹ ਅੱਜ ਦੁਪਹਿਰ ਕਰੀਬ 3 ਵਜੇ ਦਿੱਲੀ ਪਹੁੰਚਣਗੇ। ਦਿੱਲੀ ਪਹੁੰਚਣ ਤੋਂ ਬਾਅਦ ਉਹ ਸਿੱਧਾ ਮੇਦਾਂਤਾ ਹਸਪਤਾਲ ਜਾਣਗੇ, ਜਿੱਥੇ ਉਨ੍ਹਾਂ ਦੀ ਅਗਲੀ ਮੈਡੀਕਲ ਜਾਂਚ ਅਤੇ ਇਲਾਜ ਕੀਤਾ ਜਾਵੇਗਾ।

ਇਸ਼ਤਿਹਾਰ

ਹਸਪਤਾਲ ਤੋਂ ਛੁੱਟੀ ਮਿਲਣ ਤੋਂ ਬਾਅਦ ਨਾਂਦੇੜ ਤੋਂ ਦਿੱਲੀ ਲਈ ਰਵਾਨਾ ਹੋਣ ਤੋਂ ਪਹਿਲਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੁਖਬੀਰ ਬਾਦਲ ਨੇ ਕਿਹਾ ਕਿ, “ਮੈਂ ਕਦੇ ਨਹੀਂ ਡਰਿਆ, ਨਾ ਹੀ ਡਰਾਂਗਾ। ਅਕਾਲੀ ਦਲ ਕਿਸੇ ਵੀ ਕੁਰਬਾਨੀ ਲਈ ਤਿਆਰ ਹੈ। ਪੰਜਾਬ ਦਾ ਭਾਈਚਾਰਾ ਸਾਡੇ ਲਈ ਸਭ ਤੋਂ ਮਹੱਤਵਪੂਰਨ ਹੈ। ਕੁਝ ਲੋਕ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦੇ ਹਨ ਅਤੇ ਦੇਸ਼ ਦੀ ਸ਼ਾਂਤੀ ਭੰਗ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਦੇ ਇਰਾਦਿਆਂ ਨੂੰ ਸਫਲ ਨਹੀਂ ਹੋਣ ਦਿੱਤਾ ਜਾਵੇਗਾ। ਦੋ ਵਾਰ ਮੇਰੇ ‘ਤੇ ਹਮਲਾ ਹੋਇਆ ਹੈ ਅਤੇ ਦੋਵੇਂ ਵਾਰ ਗੁਰਦੁਆਰੇ ਵਿੱਚ ਹੀ ਹਮਲਾ ਹੋਇਆ ਹੈ।”

ਦੱਸ ਦੇਈਏ ਕਿ ਬੀਤੇ ਦਿਨੀਂ ਸੁਖਬੀਰ ਸਿੰਘ ਬਾਦਲ ‘ਤੇ ਹਮਲਾ ਹੋਇਆ ਜਿਸ ਮਗਰੋਂ ਉਨ੍ਹਾਂ ਨੂੰ ਪ੍ਰਾਈਵੇਟ ਹਸਪਤਾਲ ਭਰਤੀ ਕਰਵਾਇਆ ਗਿਆ ਸੀ। ਦੱਸਿਆ ਜਾ ਰਿਹਾ ਹੈ ਕਿ ਨਾਂਦੇੜ ਵਿੱਚ ਹਮਲੇ ਦੌਰਾਨ ਸੁਖਬੀਰ ਬਾਦਲ ਦੀ ਬਾਂਹ ‘ਤੇ ਸੱਟ ਲੱਗੀ ਸੀ ਅਤੇ ਉਨ੍ਹਾਂ ਨੂੰ ਟਾਂਕੇ ਵੀ ਲਗਾਏ ਗਏ ਸਨ। ਹਸਪਤਾਲ ਤੋਂ ਛੁੱਟੀ ਮਿਲਣ ਤੋਂ ਬਾਅਦ ਉਨ੍ਹਾਂ ਦੀ ਸਿਹਤ ਸਥਿਰ ਦੱਸੀ ਜਾ ਰਹੀ ਹੈ।

Read Latest News and Breaking News at Daily Post TV, Browse for more News

Ad
Ad

Punjab District News