Journalism Of Hope
BREAKING NEWS
ਸੁਖਬੀਰ ਬਾਦਲ ਮੇਦਾਂਤਾ ਹਸਪਤਾਲ ਦਾਖਲ, ਬੋਲੇ- ਕਿੰਨੇ ਵੀ ਹਮਲੇ ਹੋ ਜਾਣ, ਮੈਂ ਡਰਨ ਵਾਲਾ ਨਹੀਂ....ਬ੍ਰਿਕਸ ਸੰਮੇਲਨ ਲਈ ਭਾਰਤ ਆਉਣਗੇ ਈਰਾਨ ਦੇ ਰਾਸ਼ਟਰਪਤੀ, PM ਮੋਦੀ ਨਾਲ ਹੋ ਸਕਦੀ ਹੈ ਮੁਲਾਕਾਤ........ਲੁਧਿਆਣਾ ‘ਚ CM ਮਾਨ ਨੇ ਰੱਖਿਆ CBG ਪਲਾਂਟ ਦਾ ਨੀਂਹ ਪੱਥਰ, 65 ਕਰੋੜ ਦੀ ਲਾਗਤ ਨਾਲ ਬਣੇਗਾ ਪ੍ਰੋਜੈਕਟ......ਇਕਬਾਲ ਸਿੰਘ ਝੂੰਦਾਂ ਸੀਨੀਅਰ ਆਗੂਆਂ ਸਮੇਤ ‘ਅਕਾਲੀ ਦਲ ਵਾਰਿਸ ਪੰਜਾਬ ਦੇ’ ਵਿੱਚ ਹੋਏ ਸ਼ਾਮਲ........ਪੰਜਾਬ ਦੇ 11 ਸਰਕਾਰੀ ਸਕੂਲਾਂ ਦੇ ਬਦਲੇ ਨਾਮ, ਆਜ਼ਾਦੀ ਘੁਲਾਟੀਆਂ ਤੇ ਸ਼ਹੀਦਾਂ ਦੇ ਨਾਮ ‘ਤੇ ਰੱਖੇ ਗਏ................ਏਅਰ ਇੰਡੀਆ ਦੇ 5 ਹਜ਼ਾਰ ਪਾਇਲਟਾਂ ਦਾ ਹੋਵੇਗਾ ਡੋਪ ਟੈਸਟ.....ਪੈਕਡ ਫੂਡ ‘ਤੇ ਚਿਤਾਵਨੀ ਲੇਬਲ ਨੂੰ ਲੈ ਕੇ ਸੁਪਰੀਮ ਕੋਰਟ ਸਖ਼ਤ, ਕੇਂਦਰ ਤੇ FSSAI ਨੂੰ ਦਿੱਤੀ ਆਖਰੀ ਚੇਤਾਵਨੀ

ਸੁਖਬੀਰ ਬਾਦਲ ਮੇਦਾਂਤਾ ਹਸਪਤਾਲ ਦਾਖਲ, ਬੋਲੇ- ਕਿੰਨੇ ਵੀ ਹਮਲੇ ਹੋ ਜਾਣ, ਮੈਂ ਡਰਨ ਵਾਲਾ ਨਹੀਂ

Sukhbir Singh Badal; ਮਹਾਰਾਸ਼ਟਰ ਦੇ ਨਾਂਦੇੜ ਸਥਿਤ ਗੁਰਦੁਆਰਾ ਮਾਤਾ ਸਾਹਿਬ ਵਿਖੇ ਹੋਏ ਹਮਲੇ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ (SAD) ਦੇ ਪ੍ਰਧਾਨ ਅਤੇ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੂੰ ਗੁਰੂਗ੍ਰਾਮ ਦੇ ਮੇਦਾਂਤਾ ਹਸਪਤਾਲ ਲਿਆਂਦਾ ਗਿਆ ਹੈ। ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਖੁਦ ਗੱਡੀ ਚਲਾ ਕੇ ਸੁਖਬੀਰ ਬਾਦਲ ਨੂੰ ਹਸਪਤਾਲ ਲੈ ਕੇ ਪਹੁੰਚੇ। […]
Jaspreet Singh
By : Published: 14 Aug 2026 19:23:PM
ਸੁਖਬੀਰ ਬਾਦਲ ਮੇਦਾਂਤਾ ਹਸਪਤਾਲ ਦਾਖਲ, ਬੋਲੇ- ਕਿੰਨੇ ਵੀ ਹਮਲੇ ਹੋ ਜਾਣ, ਮੈਂ ਡਰਨ ਵਾਲਾ ਨਹੀਂ

Sukhbir Singh Badal; ਮਹਾਰਾਸ਼ਟਰ ਦੇ ਨਾਂਦੇੜ ਸਥਿਤ ਗੁਰਦੁਆਰਾ ਮਾਤਾ ਸਾਹਿਬ ਵਿਖੇ ਹੋਏ ਹਮਲੇ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ (SAD) ਦੇ ਪ੍ਰਧਾਨ ਅਤੇ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੂੰ ਗੁਰੂਗ੍ਰਾਮ ਦੇ ਮੇਦਾਂਤਾ ਹਸਪਤਾਲ ਲਿਆਂਦਾ ਗਿਆ ਹੈ। ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਖੁਦ ਗੱਡੀ ਚਲਾ ਕੇ ਸੁਖਬੀਰ ਬਾਦਲ ਨੂੰ ਹਸਪਤਾਲ ਲੈ ਕੇ ਪਹੁੰਚੇ।

ਇਸ਼ਤਿਹਾਰ

ਸੁਖਬੀਰ ਸਿੰਘ ਬਾਦਲ ਨੂੰ ਵੀਰਵਾਰ ਦੁਪਹਿਰ ਨਾਂਦੇੜ ਦੇ ਹਸਪਤਾਲ ਤੋਂ ਸਰਜਰੀ ਤੋਂ ਬਾਅਦ ਡਿਸਚਾਰਜ ਕਰ ਦਿੱਤਾ ਗਿਆ ਸੀ। ਹਮਲੇ ਦੌਰਾਨ ਉਨ੍ਹਾਂ ਦੇ ਹੱਥ ‘ਤੇ ਕ੍ਰਿਪਾਣ ਨਾਲ ਕਰੀਬ 5 ਸੈਂਟੀਮੀਟਰ ਡੂੰਘਾ ਕੱਟ ਲੱਗਿਆ ਸੀ। ਡਾਕਟਰਾਂ ਨੇ ਉਨ੍ਹਾਂ ਦੇ ਹੱਥ ‘ਤੇ 8 ਤੋਂ 9 ਟਾਂਕੇ ਲਗਾਏ।

‘ਪੰਜਾਬ ਦਾ ਮਾਹੌਲ ਖਰਾਬ ਨਹੀਂ ਹੋਣ ਦਿਆਂਗਾ’ – ਸੁਖਬੀਰ ਬਾਦਲ

ਹਸਪਤਾਲ ਤੋਂ ਨਿਕਲਣ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹ ਪੰਜਾਬ ਵਿੱਚ ਕਿਸੇ ਵੀ ਕੀਮਤ ‘ਤੇ ਅਸ਼ਾਂਤੀ ਨਹੀਂ ਫੈਲਣ ਦੇਣਗੇ।

ਉਨ੍ਹਾਂ ਕਿਹਾ, “ਮੈਂ ਪੰਜਾਬ ਦਾ ਮਾਹੌਲ ਖਰਾਬ ਨਹੀਂ ਹੋਣ ਦਿਆਂਗਾ। ਮੇਰੇ ਪਿਤਾ ਜਦੋਂ ਤੱਕ ਮੁੱਖ ਮੰਤਰੀ ਰਹੇ, ਉਨ੍ਹਾਂ ਨੇ ਵੀ ਕਦੇ ਅਜਿਹਾ ਨਹੀਂ ਹੋਣ ਦਿੱਤਾ। ਮੇਰੇ ‘ਤੇ ਕਿੰਨੇ ਵੀ ਹਮਲੇ ਹੋ ਜਾਣ, ਮੈਂ ਡਰਨ ਵਾਲਾ ਨਹੀਂ ਹਾਂ। ਜਿਸ ‘ਤੇ ਗੁਰੂ ਦਾ ਹੱਥ ਹੋਵੇ, ਉਸ ਦਾ ਕੋਈ ਕੁਝ ਨਹੀਂ ਵਿਗਾੜ ਸਕਦਾ।”

ਹਮਲਾਵਰ ਨਿਹੰਗ ਦਾ ਵੱਡਾ ਦਾਅਵਾ

ਉੱਧਰ ਪੁਲਿਸ ਪੁੱਛਗਿੱਛ ਦੌਰਾਨ ਮੁਲਜ਼ਮ ਨਿਹੰਗ ਜਸਪਾਲ ਸਿੰਘ ਨੇ ਵੱਡਾ ਖੁਲਾਸਾ ਕੀਤਾ ਹੈ। ਉਸ ਨੇ ਦਾਅਵਾ ਕੀਤਾ ਕਿ ਉਸ ਨੂੰ ਸੁਖਬੀਰ ਸਿੰਘ ਬਾਦਲ ‘ਤੇ ਹਮਲਾ ਕਰਨ ਦਾ ਹੁਕਮ ਵਾਹਿਗੁਰੂ ਵੱਲੋਂ ਮਿਲਿਆ ਸੀ।

ਪੁੱਛਗਿੱਛ ਵਿੱਚ ਮੁਲਜ਼ਮ ਨੇ ਕਿਹਾ ਕਿ ਜਦੋਂ ਉਹ ਗੁਰਦੁਆਰਾ ਸਾਹਿਬ ਵਿੱਚ ਅਰਦਾਸ ਕਰ ਰਿਹਾ ਸੀ ਤਾਂ ਉਸ ਦੇ ਮਨ ਵਿੱਚ ਸੁਖਬੀਰ ਬਾਦਲ ‘ਤੇ ਹਮਲਾ ਕਰਨ ਦਾ ਵਿਚਾਰ ਆਇਆ। ਉਸ ਨੇ ਇਹ ਵੀ ਦਾਅਵਾ ਕੀਤਾ ਕਿ ਹਮਲਾ ਉਸ ਨੇ ਅਚਾਨਕ ਕੀਤਾ ਅਤੇ ਇਸ ਪਿੱਛੇ ਕਿਸੇ ਬਾਹਰੀ ਵਿਅਕਤੀ ਦੀ ਮਦਦ ਨਹੀਂ ਸੀ।

ਛਾਤੀ ‘ਤੇ ਵਾਰ ਕਰਨ ਦੀ ਸੀ ਕੋਸ਼ਿਸ਼

ਸੁਖਬੀਰ ਸਿੰਘ ਬਾਦਲ ‘ਤੇ 13 ਅਗਸਤ ਨੂੰ ਹਮਲਾ ਹੋਇਆ ਸੀ। ਪੁਲਿਸ ਮੁਤਾਬਕ, ਮੁਲਜ਼ਮ ਨਿਹੰਗ ਜਸਪਾਲ ਸਿੰਘ ਨੇ ਸੁਖਬੀਰ ਬਾਦਲ ਦੇ ਸਾਹਮਣੇ ਆ ਕੇ ਕ੍ਰਿਪਾਣ ਕੱਢੀ ਅਤੇ ਛਾਤੀ ਵੱਲ ਵਾਰ ਕੀਤਾ।

ਪਰ ਸੁਖਬੀਰ ਬਾਦਲ ਨੇ ਆਪਣਾ ਹੱਥ ਅੱਗੇ ਕਰ ਦਿੱਤਾ, ਜਿਸ ਕਾਰਨ ਕ੍ਰਿਪਾਣ ਛਾਤੀ ਤੱਕ ਨਹੀਂ ਪਹੁੰਚ ਸਕੀ ਅਤੇ ਉਨ੍ਹਾਂ ਦੇ ਹੱਥ ‘ਤੇ ਸੱਟ ਲੱਗ ਗਈ।

ਦੂਜਾ ਵਾਰ ਕਰਨ ਤੋਂ ਪਹਿਲਾਂ ਮਹਾਰਾਸ਼ਟਰ ਪੁਲਿਸ ਦੀ ਸਪੈਸ਼ਲ ਪ੍ਰੋਟੈਕਸ਼ਨ ਯੂਨਿਟ ਦੇ ਇੰਸਪੈਕਟਰ ਸੰਤੋਸ਼ ਵੈਜਨਾਥ ਕੇਂਦਰੇ ਨੇ ਦਖਲ ਦਿੱਤਾ। ਇਸ ਦੌਰਾਨ ਉਨ੍ਹਾਂ ਨੂੰ ਵੀ ਸੱਟ ਲੱਗੀ, ਪਰ ਪੁਲਿਸ ਨੇ ਹਮਲਾਵਰ ਨੂੰ ਕਾਬੂ ਕਰ ਲਿਆ।

‘ਪੰਜਾਬ ਵਿੱਚ ਨਸ਼ੇ ਨੂੰ ਲੈ ਕੇ ਗੁੱਸੇ ‘ਚ ਸੀ’

ਨਾਂਦੇੜ ਦੇ ਐਸਪੀ ਨਿਲਾਭ ਰੋਹਨ ਨੇ ਦੱਸਿਆ ਕਿ ਗ੍ਰਿਫਤਾਰੀ ਤੋਂ ਬਾਅਦ ਪੁੱਛਗਿੱਛ ਵਿੱਚ ਮੁਲਜ਼ਮ ਨੇ ਕਿਹਾ ਕਿ ਉਹ ਪੰਜਾਬ ਵਿੱਚ ਨਸ਼ੇ ਦੀ ਸਮੱਸਿਆ ਨੂੰ ਲੈ ਕੇ ਗੁੱਸੇ ਵਿੱਚ ਸੀ। ਇਸੇ ਕਾਰਨ ਉਸ ਨੇ ਸੁਖਬੀਰ ਸਿੰਘ ਬਾਦਲ ‘ਤੇ ਹਮਲਾ ਕੀਤਾ।

Read Latest News and Breaking News at Daily Post TV, Browse for more News

Ad
Ad

Punjab District News