Journalism Of Hope
BREAKING NEWS
ਪੰਜ ਤੱਤਾਂ 'ਚ ਵਿਲੀਨ ਹੋਏ DIG ਪਰਮਿੰਦਰ ਸਿੰਘ, ਦਰਦਨਾਕ ਸੜਕ ਹਾਦਸੇ 'ਚ ਗਈ ਸੀ ਜਾਨ.....ਚੰਡੀਗੜ੍ਹ ਪੁਲਿਸ ਨੇ ਕਰਵਾਇਆ ਸਿਮਰਨਜੀਤ ਮਾਨ ਦਾ ਮੈਡੀਕਲ, ਨਹੀਂ ਮਿਲਿਆ ਸੱਟ ਦਾ ਕੋਈ ਵੀ ਨਿਸ਼ਾਨ.......ਸਿੱਖ ਕੈਦੀਆਂ ਦੀ ਰਿਹਾਈ ਨੂੰ ਲੈ ਕੇ 21 ਅਗਸਤ ਨੂੰ ਪੰਜਾਬ ਬੰਦ ਦਾ ਐਲਾਨ.....ਪੰਜੋਖਰਾ ਸਾਹਿਬ ਵਿਵਾਦ: 25 ਅਗਸਤ ਦੀ ਮੀਟਿੰਗ ਹੁਣ ਅੰਬਾਲਾ ’ਚ, ਵੱਡੇ ਫੈਸਲੇ ਦੇ ਆਸਾਰ.....ਅੰਮ੍ਰਿਤਸਰ ਵਿੱਚ ਬਣੇਗਾ ਅੰਤਰਰਾਸ਼ਟਰੀ ਪੱਧਰ ਦਾ ਕ੍ਰਿਕਟ ਸਟੇਡੀਅਮ......ਛੁੱਟੀ ’ਤੇ ਆਏ ਫੌਜੀ ਜਵਾਨ ਨੇ ਪਤਨੀ ਦਾ ਕੁੱਟ-ਕੁੱਟ ਕੇ ਕੀਤਾ ਕਤਲ......TMC ਦਫ਼ਤਰ ‘ਚ ਫਾਹੇ ਨਾਲ ਲਟਕਦੀ ਮਿਲੀ ਸਾਬਕਾ ਡਿਪਟੀ ਸਪੀਕਰ ਦੀ ਲਾਸ਼, ‘ਸੁਸਾਈਡ ਨੋਟ’ ਵੀ ਬਰਾਮਦ....

ਪਟਿਆਲਾ ਦੇ ਨਿੱਜੀ ਸਕੂਲ ’ਚੋਂ ਤਿੰਨ ਵਿਦਿਆਰਥਣਾਂ ਲਾਪਤਾ

Three girl students missing: ਪਟਿਆਲਾ: ਪਟਿਆਲਾ ਦੇ ਇੱਕ ਨਿੱਜੀ ਸਕੂਲ ਤੋਂ ਤਿੰਨ ਵਿਦਿਆਰਥਣਾਂ ਦੇ ਸ਼ੱਕੀ ਹਾਲਾਤਾਂ ਵਿੱਚ ਲਾਪਤਾ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਤਿੰਨੋਂ ਵਿਦਿਆਰਥਣਾਂ ਸ਼ਨੀਵਾਰ ਦੁਪਹਿਰ ਤੋਂ ਸਕੂਲ ਵਿੱਚੋਂ ਗਾਇਬ ਹਨ। ਘਟਨਾ ਤੋਂ ਬਾਅਦ ਬੱਚੀਆਂ ਦੇ ਪਰਿਵਾਰਕ ਮੈਂਬਰ ਦੇਰ ਰਾਤ ਤੱਕ ਥਾਣੇ ਵਿੱਚ ਉਨ੍ਹਾਂ ਦੀ ਭਾਲ ਲਈ ਪਰੇਸ਼ਾਨ […]
Ranjit Singh
By : Updated On: 16 Aug 2026 12:33:PM
ਪਟਿਆਲਾ ਦੇ ਨਿੱਜੀ ਸਕੂਲ ’ਚੋਂ ਤਿੰਨ ਵਿਦਿਆਰਥਣਾਂ ਲਾਪਤਾ

Three girl students missing: ਪਟਿਆਲਾ: ਪਟਿਆਲਾ ਦੇ ਇੱਕ ਨਿੱਜੀ ਸਕੂਲ ਤੋਂ ਤਿੰਨ ਵਿਦਿਆਰਥਣਾਂ ਦੇ ਸ਼ੱਕੀ ਹਾਲਾਤਾਂ ਵਿੱਚ ਲਾਪਤਾ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਤਿੰਨੋਂ ਵਿਦਿਆਰਥਣਾਂ ਸ਼ਨੀਵਾਰ ਦੁਪਹਿਰ ਤੋਂ ਸਕੂਲ ਵਿੱਚੋਂ ਗਾਇਬ ਹਨ। ਘਟਨਾ ਤੋਂ ਬਾਅਦ ਬੱਚੀਆਂ ਦੇ ਪਰਿਵਾਰਕ ਮੈਂਬਰ ਦੇਰ ਰਾਤ ਤੱਕ ਥਾਣੇ ਵਿੱਚ ਉਨ੍ਹਾਂ ਦੀ ਭਾਲ ਲਈ ਪਰੇਸ਼ਾਨ ਹੁੰਦੇ ਰਹੇ।

ਇਸ਼ਤਿਹਾਰ

ਸਿਵਲ ਲਾਈਨ ਥਾਣੇ ਦੇ SHO ਵੱਲੋਂ ਦਿੱਤੀ ਜਾਣਕਾਰੀ ਮੁਤਾਬਕ ਪੁਲਿਸ ਵੱਲੋਂ ਤਿੰਨੋਂ ਵਿਦਿਆਰਥਣਾਂ ਦੀ ਭਾਲ ਲਈ ਜੰਗੀ ਪੱਧਰ ’ਤੇ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ। ਪੁਲਿਸ ਟੀਮਾਂ ਵੱਲੋਂ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿੱਚ ਜਾਂਚ ਕੀਤੀ ਜਾ ਰਹੀ ਹੈ।

ਜਾਣਕਾਰੀ ਮੁਤਾਬਕ ਪੁਲਿਸ ਨੇ ਬੱਚੀਆਂ ਦੀ ਭਾਲ ਲਈ ਦੇਰ ਰਾਤ ਕਰੀਬ 2 ਵਜੇ ਤੱਕ ਸ਼ਹਿਰ ਦੇ CCTV ਕੈਮਰੇ ਖੰਗਾਲੇ ਅਤੇ ਉਨ੍ਹਾਂ ਦੇ ਆਉਣ-ਜਾਣ ਸਬੰਧੀ ਸੁਰਾਗ ਇਕੱਠੇ ਕਰਨ ਦੀ ਕੋਸ਼ਿਸ਼ ਕੀਤੀ। ਭਾਵੁਕ ਹੁੰਦਿਆਂ ਲੜਕੀਆਂ ਦੇ ਮਾਪਿਆਂ ਨੇ ਹੱਥ ਬੰਨ ਕੇ ਆਪਣੀਆਂ ਬੱਚਿਆਂ ਨੂੰ ਅਪੀਲ ਕੀਤੀ ਹੈ, ਉਹ ਕਿਤੇ ਵੀ ਉਨ੍ਹਾਂ ਦੀਆਂ ਆਵਾਜ਼ ਸੁਣਦੀਆਂ ਹਨ ਤਾਂ ਵਾਪਸ ਆ ਜਾਣ।

ਇੱਕੋ ਸਮੇਂ ਤਿੰਨ ਵਿਦਿਆਰਥਣਾਂ ਦਾ ਸਕੂਲ ਵਿੱਚੋਂ ਲਾਪਤਾ ਹੋਣਾ ਗੰਭੀਰ ਸਵਾਲ ਖੜ੍ਹੇ ਕਰ ਰਿਹਾ ਹੈ। ਫਿਲਹਾਲ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਜਾਰੀ ਹੈ ਅਤੇ ਬੱਚੀਆਂ ਦੀ ਸੁਰੱਖਿਅਤ ਭਾਲ ਲਈ ਵੱਖ-ਵੱਖ ਟੀਮਾਂ ਕੰਮ ਕਰ ਰਹੀਆਂ ਹਨ। ਸਬੰਧੀ ਫਿਲਹਾਲ ਕਿਸੇ ਵੀ ਅਗਵਾ ਜਾਂ ਵਿਦਿਆਰਥਣਾਂ ਕਿਸ ਗੱਲੋਂ ਕਿਤੇ ਗਈਆਂ ਹਨ, ਇਸ ਦੀ ਅਜੇ ਪੁਸ਼ਟੀ ਨਹੀਂ ਹੋਈ ਹੈ। ਪੁਲਿਸ ਜਾਂਚ ਤੋਂ ਬਾਅਦ ਹੀ ਘਟਨਾ ਦੀ ਪੂਰੀ ਤਸਵੀਰ ਸਪੱਸ਼ਟ ਹੋਵੇਗੀ।

Read Latest News and Breaking News at Daily Post TV, Browse for more News

Ad
Ad

Punjab District News