ਪੰਜਾਬ ਪੁਲਿਸ ’ਚ ਵੱਡਾ ਫੇਰਬਦਲ, 12 IPS ਸਮੇਤ 124 ਅਧਿਕਾਰੀਆਂ ਦੇ ਤਬਾਦਲੇ
Punjab Police Transfer; ਪੰਜਾਬ ਪੁਲਿਸ ਵਿੱਚ ਵੱਡਾ ਫੇਰਬਦਲ ਕੀਤਾ ਗਿਆ ਹੈ। 12 IPS ਅਧਿਕਾਰੀਆਂ ਸਮੇਤ ਕੁੱਲ 124 ਪੁਲਿਸ ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਹਨ। ਵਿਭਾਗ ਵੱਲੋਂ ਇਸ ਸਬੰਧੀ ਹੁਕਮ ਜਾਰੀ ਕਰ ਦਿੱਤੇ ਗਏ ਹਨ। IPS ਅਧਿਕਾਰੀ ਵੀ. ਨੀਰਜਾ ਨੂੰ ਸਪੈਸ਼ਲ DGP, NRI ਪੰਜਾਬ ਲਗਾਇਆ ਗਿਆ ਹੈ। ਉੱਥੇ ਹੀ ਰਾਜੇਸ਼ ਕੁਮਾਰ ਜਾਇਸਵਾਲ ਨੂੰ ADGP, ਸਾਈਬਰ ਕ੍ਰਾਈਮ […]
By :
Jaspreet Singh
Published: 16 Aug 2026 22:20:PM
Punjab Police Transfer; ਪੰਜਾਬ ਪੁਲਿਸ ਵਿੱਚ ਵੱਡਾ ਫੇਰਬਦਲ ਕੀਤਾ ਗਿਆ ਹੈ। 12 IPS ਅਧਿਕਾਰੀਆਂ ਸਮੇਤ ਕੁੱਲ 124 ਪੁਲਿਸ ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਹਨ। ਵਿਭਾਗ ਵੱਲੋਂ ਇਸ ਸਬੰਧੀ ਹੁਕਮ ਜਾਰੀ ਕਰ ਦਿੱਤੇ ਗਏ ਹਨ।
IPS ਅਧਿਕਾਰੀ ਵੀ. ਨੀਰਜਾ ਨੂੰ ਸਪੈਸ਼ਲ DGP, NRI ਪੰਜਾਬ ਲਗਾਇਆ ਗਿਆ ਹੈ। ਉੱਥੇ ਹੀ ਰਾਜੇਸ਼ ਕੁਮਾਰ ਜਾਇਸਵਾਲ ਨੂੰ ADGP, ਸਾਈਬਰ ਕ੍ਰਾਈਮ ਪੰਜਾਬ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਨਾਨਕ ਸਿੰਘ ਨੂੰ DIG, ਇੰਟਰਨਲ ਵਿਜੀਲੈਂਸ ਸੈੱਲ ਲਗਾਇਆ ਗਿਆ ਹੈ। ਉਹ ਰੋਪੜ ਰੇਂਜ ਦੇ DIG ਦਾ ਵਾਧੂ ਚਾਰਜ ਵੀ ਸੰਭਾਲਣਗੇ।
ਇਸ ਤੋਂ ਇਲਾਵਾ ਪ੍ਰਗਿਆ ਜੈਨ ਨੂੰ AIG ANTF, ਲੁਧਿਆਣਾ ਰੇਂਜ ਲਗਾਇਆ ਗਿਆ ਹੈ। ਉਨ੍ਹਾਂ ਕੋਲ ਇੰਟਰਨਲ ਸਕਿਓਰਿਟੀ ਦਾ ਵਾਧੂ ਚਾਰਜ ਵੀ ਰਹੇਗਾ।
ਜਾਣੋ 12 IPS ਅਧਿਕਾਰੀਆਂ ਨੂੰ ਕਿੱਥੇ ਮਿਲੀ ਤਾਇਨਾਤੀ
- ਵੀ. ਨੀਰਜਾ — ਸਾਈਬਰ ਕ੍ਰਾਈਮ ਤੋਂ ਹਟਾ ਕੇ ਸਪੈਸ਼ਲ DGP, NRI ਪੰਜਾਬ।
- ਰਾਜੇਸ਼ ਕੁਮਾਰ ਜਾਇਸਵਾਲ — ADGP, ਸਾਈਬਰ ਕ੍ਰਾਈਮ ਪੰਜਾਬ। ਜੇਲ੍ਹ ਵਿਭਾਗ ਦਾ ਵਾਧੂ ਚਾਰਜ ਵੀ ਰਹੇਗਾ।
- ਨਾਨਕ ਸਿੰਘ — DIG, ਇੰਟਰਨਲ ਵਿਜੀਲੈਂਸ ਸੈੱਲ। ਰੋਪੜ ਰੇਂਜ ਦੇ DIG ਦਾ ਵਾਧੂ ਚਾਰਜ ਵੀ।
- ਵਤਸਲਾ ਗੁਪਤਾ — AIG Pers-II, ਪੰਜਾਬ।
- ਪ੍ਰਗਿਆ ਜੈਨ — AIG ANTF, ਲੁਧਿਆਣਾ ਰੇਂਜ। ਇੰਟਰਨਲ ਸਕਿਓਰਿਟੀ ਦਾ ਵਾਧੂ ਚਾਰਜ ਵੀ।
- ਅਰਵਿੰਦ ਮੀਣਾ — DCP ਲਾਅ ਐਂਡ ਆਰਡਰ, ਲੁਧਿਆਣਾ।
- ਆਕਰਸ਼ੀ ਜੈਨ — DCP ਹੈੱਡਕੁਆਰਟਰ, ਅੰਮ੍ਰਿਤਸਰ।
- ਜਸਰੂਪ ਕੌਰ ਬਾਠ — DCP ਲਾਅ ਐਂਡ ਆਰਡਰ, ਜਲੰਧਰ।
- ਆਦਿਤਿਆ ਐੱਸ. ਵਾਰੀਅਰ — DCP ਸਿਟੀ, ਜਲੰਧਰ।
- ਜਯੰਤ ਪੁਰੀ — ADCP ਇਨਵੈਸਟੀਗੇਸ਼ਨ, ਅੰਮ੍ਰਿਤਸਰ।
- ਅਸ਼ੋਕ ਮੀਣਾ — SP ਇਨਵੈਸਟੀਗੇਸ਼ਨ, ਸ੍ਰੀ ਮੁਕਤਸਰ ਸਾਹਿਬ।
- ਧਰਾਵਤ ਸਾਈ ਪ੍ਰਕਾਸ਼ — ADCP-III, ਲੁਧਿਆਣਾ ਦਾ ਵਾਧੂ ਚਾਰਜ।
