Journalism Of Hope
BREAKING NEWS
ਬਿਹਾਰ ਅਸ਼ੋਕ ਧਾਮ ਮੰਦਰ ’ਚ ਭਗਦੜ, 7 ਔਰਤਾਂ ਸਮੇਤ 8 ਦੀ ਮੌਤ....ਨਵੇਂ ਅਪਰਾਧਿਕ ਕਾਨੂੰਨਾਂ ਦੇ ਅੰਕੜੇ ਜਾਰੀ, FIR ’ਚ ਹਰਿਆਣਾ ਅੱਗੇ, ਚਾਰਜਸ਼ੀਟ ’ਚ ਚੰਡੀਗੜ੍ਹ ਨੰਬਰ-1,ਪੰਜਾਬ ਦੀ ਕਾਰਗੁਜ਼ਾਰੀ ਸਭ ਤੋਂ ਪਿੱਛੇ....UGC-NET ’ਚ ਵੱਡੀ ਗੜਬੜ, ਮੁੜ ਹੋਵੇਗਾ ਇਮਤਿਹਾਨ, NTA ਨੇ ਜਾਰੀ ਕੀਤੀਆਂ ਨਵੀਆਂ ਤਾਰੀਖਾਂ.....ਪੰਜਾਬ ’ਚ ਮਾਨਸੂਨ ਨੇ ਫੜਿਆ ਜ਼ੋਰ, ਆਉਣ ਵਾਲੇ ਦਿਨਾਂ ‘ਚ ਭਾਰੀ ਮੀਂਹ ਦੀ ਚਿਤਾਵਨੀ.....

ਚੰਡੀਗੜ੍ਹ ’ਚ ਖੂਨੀ ਖੇਡ, 3 ਨੌਜਵਾਨਾਂ ’ਤੇ ਚਾਕੂਆਂ ਨਾਲ ਹਮਲਾ, 2 ਗੰਭੀਰ ਜ਼ਖ਼ਮੀ

knife attack Chandigarh; ਸ਼ਹਿਰ ਵਿੱਚ ਬਦਮਾਸ਼ਾਂ ਵੱਲੋਂ ਤਿੰਨ ਨੌਜਵਾਨਾਂ ’ਤੇ ਚਾਕੂ ਨਾਲ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਹਮਲੇ ਵਿੱਚ ਦੋ ਨੌਜਵਾਨ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਸਰਕਾਰੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਜ਼ਖ਼ਮੀਆਂ ਦੀ ਪਛਾਣ ਕੁਲਦੀਪ ਅਤੇ ਅਰੁਣ ਵਜੋਂ ਹੋਈ ਹੈ, ਜਦਕਿ ਲੱਕੀ ਨੂੰ ਘੱਟ ਸੱਟਾਂ ਲੱਗੀਆਂ ਹਨ। […]
Jaspreet Singh
By : Updated On: 17 Aug 2026 14:31:PM
ਚੰਡੀਗੜ੍ਹ ’ਚ ਖੂਨੀ ਖੇਡ, 3 ਨੌਜਵਾਨਾਂ ’ਤੇ ਚਾਕੂਆਂ ਨਾਲ ਹਮਲਾ, 2 ਗੰਭੀਰ ਜ਼ਖ਼ਮੀ

knife attack Chandigarh; ਸ਼ਹਿਰ ਵਿੱਚ ਬਦਮਾਸ਼ਾਂ ਵੱਲੋਂ ਤਿੰਨ ਨੌਜਵਾਨਾਂ ’ਤੇ ਚਾਕੂ ਨਾਲ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਹਮਲੇ ਵਿੱਚ ਦੋ ਨੌਜਵਾਨ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਸਰਕਾਰੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ।

ਇਸ਼ਤਿਹਾਰ

ਜ਼ਖ਼ਮੀਆਂ ਦੀ ਪਛਾਣ ਕੁਲਦੀਪ ਅਤੇ ਅਰੁਣ ਵਜੋਂ ਹੋਈ ਹੈ, ਜਦਕਿ ਲੱਕੀ ਨੂੰ ਘੱਟ ਸੱਟਾਂ ਲੱਗੀਆਂ ਹਨ।

ਪਾਰਕ ’ਚ ਬੈਠੇ ਨੌਜਵਾਨਾਂ ’ਤੇ ਅਚਾਨਕ ਹਮਲਾ

ਜਾਣਕਾਰੀ ਮੁਤਾਬਕ ਤਿੰਨੇ ਨੌਜਵਾਨ ਪਾਰਕ ਵਿੱਚ ਬੈਠੇ ਹੋਏ ਸਨ ਕਿ ਅਚਾਨਕ ਕੁਝ ਹਮਲਾਵਰ ਉੱਥੇ ਪਹੁੰਚ ਗਏ। ਨੌਜਵਾਨਾਂ ਨੇ ਬਚਣ ਲਈ ਭੱਜਣ ਦੀ ਕੋਸ਼ਿਸ਼ ਕੀਤੀ, ਪਰ ਮੁਲਜ਼ਮਾਂ ਨੇ ਉਨ੍ਹਾਂ ਨੂੰ ਘੇਰ ਲਿਆ ਅਤੇ ਚਾਕੂਆਂ ਨਾਲ ਹਮਲਾ ਕਰ ਦਿੱਤਾ।

ਦੱਸਿਆ ਜਾ ਰਿਹਾ ਹੈ ਕਿ ਹਮਲਾਵਰਾਂ ਨੇ ਲੱਕੀ ਦੇ ਪੇਟ ਵਿੱਚ ਚਾਕੂ ਮਾਰ ਕੇ ਘੁਮਾ ਦਿੱਤਾ, ਜਦਕਿ ਅਰੁਣ ਦੀ ਛਾਤੀ ਅਤੇ ਪਿੱਠ ’ਤੇ ਕਰੀਬ 12 ਵਾਰ ਚਾਕੂ ਨਾਲ ਵਾਰ ਕੀਤੇ ਗਏ।

ਪੁਲਿਸ ਨੇ ਸ਼ੁਰੂ ਕੀਤੀ ਜਾਂਚ

ਘਟਨਾ ਦੀ ਸੂਚਨਾ ਮਿਲਦੇ ਹੀ ਸਾਰੰਗਪੁਰ ਥਾਣਾ ਪੁਲਿਸ ਮੌਕੇ ’ਤੇ ਪਹੁੰਚੀ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ।

ਪੁਲਿਸ ਵੱਲੋਂ ਇਲਾਕੇ ਵਿੱਚ ਲੱਗੇ CCTV ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਹੈ, ਤਾਂ ਜੋ ਹਮਲਾਵਰਾਂ ਦੀ ਪਛਾਣ ਕੀਤੀ ਜਾ ਸਕੇ। ਪੁਲਿਸ ਮੁਤਾਬਕ ਹਮਲੇ ਦੇ ਕਾਰਨਾਂ ਦਾ ਵੀ ਪਤਾ ਲਗਾਇਆ ਜਾ ਰਿਹਾ ਹੈ।

ਜਾਣੋ ਤਿੰਨਾਂ ਨੌਜਵਾਨਾਂ ਬਾਰੇ

ਲੱਕੀ (19 ਸਾਲ) ਆਪਣੀ ਸਕੂਲ ਵੈਨ ਚਲਾਉਂਦਾ ਹੈ। ਉਸ ਦੀ ਮਾਂ ਚੰਡੀਗੜ੍ਹ ਵਿੱਚ ਘਰਾਂ ਵਿੱਚ ਕੰਮ ਕਰਦੀ ਹੈ, ਜਦਕਿ ਵੱਡਾ ਭਰਾ ਰੋਹਿਤ ਇੱਕ ਨਿੱਜੀ ਕੰਪਨੀ ਵਿੱਚ ਨੌਕਰੀ ਕਰਦਾ ਹੈ।

ਅਰੁਣ (22 ਸਾਲ) ਇਸ ਸਮੇਂ ਬੇਰੁਜ਼ਗਾਰ ਹੈ ਅਤੇ ਨੌਕਰੀ ਦੀ ਭਾਲ ਕਰ ਰਿਹਾ ਹੈ। ਉਸ ਦੇ ਪਿਤਾ ਪੇਂਟਿੰਗ ਦੀ ਠੇਕੇਦਾਰੀ ਦਾ ਕੰਮ ਕਰਦੇ ਹਨ।

ਕੁਲਦੀਪ (25 ਸਾਲ) ਪ੍ਰਵਾਸੀ ਹੈ ਅਤੇ ਚੰਡੀਗੜ੍ਹ ਵਿੱਚ ਪੇਂਟਿੰਗ ਠੇਕੇਦਾਰ ਵਜੋਂ ਕੰਮ ਕਰਦਾ ਹੈ। ਉਸ ਦੇ ਮਾਤਾ-ਪਿਤਾ ਉੱਤਰ ਪ੍ਰਦੇਸ਼ ਦੇ ਬਰੇਲੀ ਵਿੱਚ ਰਹਿੰਦੇ ਹਨ ਅਤੇ ਘਰ ਦਾ ਖਰਚਾ ਕੁਲਦੀਪ ਦੀ ਕਮਾਈ ਨਾਲ ਚੱਲਦਾ ਹੈ।

Read Latest News and Breaking News at Daily Post TV, Browse for more News

Ad
Ad

Punjab District News