Journalism Of Hope
BREAKING NEWS
ਬਿਹਾਰ ਅਸ਼ੋਕ ਧਾਮ ਮੰਦਰ ’ਚ ਭਗਦੜ, 7 ਔਰਤਾਂ ਸਮੇਤ 8 ਦੀ ਮੌਤ....ਨਵੇਂ ਅਪਰਾਧਿਕ ਕਾਨੂੰਨਾਂ ਦੇ ਅੰਕੜੇ ਜਾਰੀ, FIR ’ਚ ਹਰਿਆਣਾ ਅੱਗੇ, ਚਾਰਜਸ਼ੀਟ ’ਚ ਚੰਡੀਗੜ੍ਹ ਨੰਬਰ-1,ਪੰਜਾਬ ਦੀ ਕਾਰਗੁਜ਼ਾਰੀ ਸਭ ਤੋਂ ਪਿੱਛੇ....UGC-NET ’ਚ ਵੱਡੀ ਗੜਬੜ, ਮੁੜ ਹੋਵੇਗਾ ਇਮਤਿਹਾਨ, NTA ਨੇ ਜਾਰੀ ਕੀਤੀਆਂ ਨਵੀਆਂ ਤਾਰੀਖਾਂ.....ਪੰਜਾਬ ’ਚ ਮਾਨਸੂਨ ਨੇ ਫੜਿਆ ਜ਼ੋਰ, ਆਉਣ ਵਾਲੇ ਦਿਨਾਂ ‘ਚ ਭਾਰੀ ਮੀਂਹ ਦੀ ਚਿਤਾਵਨੀ.....

ਭਾਜਪਾ ਦੀ ਨਵੀਂ ਟੀਮ ਦਾ ਐਲਾਨ, ਮਨਪ੍ਰੀਤ ਬਾਦਲ ਬਣੇ ਰਾਸ਼ਟਰੀ ਉਪ ਪ੍ਰਧਾਨ

Punjab BJP Organisational Reshuffle; ਭਾਰਤੀ ਜਨਤਾ ਪਾਰਟੀ (BJP) ਦੇ ਰਾਸ਼ਟਰੀ ਪ੍ਰਧਾਨ ਨਿਤਿਨ ਨਵੀਨ ਨੇ ਆਪਣੀ ਨਵੀਂ ਟੀਮ ਦਾ ਐਲਾਨ ਕਰ ਦਿੱਤਾ ਹੈ। ਨਵੀਂ ਟੀਮ ਵਿੱਚ 13 ਰਾਸ਼ਟਰੀ ਉਪ ਪ੍ਰਧਾਨ ਅਤੇ 8 ਰਾਸ਼ਟਰੀ ਜਨਰਲ ਸਕੱਤਰ ਸ਼ਾਮਲ ਕੀਤੇ ਗਏ ਹਨ। ਜਾਰੀ ਕੀਤੀ ਗਈ ਸੂਚੀ ਮੁਤਾਬਕ ਪੰਜਾਬ ਤੋਂ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੂੰ ਭਾਜਪਾ ਦਾ ਰਾਸ਼ਟਰੀ […]
Jaspreet Singh
By : Updated On: 17 Aug 2026 15:42:PM
ਭਾਜਪਾ ਦੀ ਨਵੀਂ ਟੀਮ ਦਾ ਐਲਾਨ, ਮਨਪ੍ਰੀਤ ਬਾਦਲ ਬਣੇ ਰਾਸ਼ਟਰੀ ਉਪ ਪ੍ਰਧਾਨ

Punjab BJP Organisational Reshuffle; ਭਾਰਤੀ ਜਨਤਾ ਪਾਰਟੀ (BJP) ਦੇ ਰਾਸ਼ਟਰੀ ਪ੍ਰਧਾਨ ਨਿਤਿਨ ਨਵੀਨ ਨੇ ਆਪਣੀ ਨਵੀਂ ਟੀਮ ਦਾ ਐਲਾਨ ਕਰ ਦਿੱਤਾ ਹੈ। ਨਵੀਂ ਟੀਮ ਵਿੱਚ 13 ਰਾਸ਼ਟਰੀ ਉਪ ਪ੍ਰਧਾਨ ਅਤੇ 8 ਰਾਸ਼ਟਰੀ ਜਨਰਲ ਸਕੱਤਰ ਸ਼ਾਮਲ ਕੀਤੇ ਗਏ ਹਨ।

ਇਸ਼ਤਿਹਾਰ

ਜਾਰੀ ਕੀਤੀ ਗਈ ਸੂਚੀ ਮੁਤਾਬਕ ਪੰਜਾਬ ਤੋਂ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੂੰ ਭਾਜਪਾ ਦਾ ਰਾਸ਼ਟਰੀ ਉਪ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਇਸ ਦੇ ਨਾਲ ਹੀ ਪੰਜਾਬ ਤੋਂ ਹੀ ਤਰੁਣ ਚੁੱਘ ਨੂੰ ਮੁੱਖ ਦਫ਼ਤਰ ਇੰਚਾਰਜ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ।

ਭਾਜਪਾ ਦੀ ਨਵੀਂ ਟੀਮ ਵਿੱਚ ਕਈ ਵੱਡੇ ਚਿਹਰਿਆਂ ਨੂੰ ਜਗ੍ਹਾ ਦਿੱਤੀ ਗਈ ਹੈ। ਰਾਜਸਥਾਨ ਦੀ ਸਾਬਕਾ ਮੁੱਖ ਮੰਤਰੀ ਵਸੁੰਧਰਾ ਰਾਜੇ ਸਿੰਧੀਆ ਅਤੇ ਰਾਮ ਮਾਧਵ ਨੂੰ ਰਾਸ਼ਟਰੀ ਉਪ ਪ੍ਰਧਾਨ ਬਣਾਇਆ ਗਿਆ ਹੈ।

ਇਸ ਤੋਂ ਇਲਾਵਾ ਸਮ੍ਰਿਤੀ ਈਰਾਨੀ ਨੂੰ ਰਾਸ਼ਟਰੀ ਜਨਰਲ ਸਕੱਤਰ, ਜਦਕਿ ਬੀਐਲ ਸੰਤੋਸ਼ ਅਤੇ ਹਰੀਸ਼ ਦਿਵੇਦੀ ਨੂੰ ਵੀ ਰਾਸ਼ਟਰੀ ਜਨਰਲ ਸਕੱਤਰ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ।

ਭਾਜਪਾ ਵੱਲੋਂ ਐਲਾਨੀ ਗਈ ਇਸ ਨਵੀਂ ਟੀਮ ਵਿੱਚ ਤਜਰਬੇਕਾਰ ਨੇਤਾਵਾਂ ਦੇ ਨਾਲ ਨਵੇਂ ਚਿਹਰਿਆਂ ਨੂੰ ਵੀ ਸ਼ਾਮਲ ਕੀਤਾ ਗਿਆ ਹੈ।

Read Latest News and Breaking News at Daily Post TV, Browse for more News

Ad
Ad

Punjab District News