Journalism Of Hope
BREAKING NEWS
ਬਿਹਾਰ ਅਸ਼ੋਕ ਧਾਮ ਮੰਦਰ ’ਚ ਭਗਦੜ, 7 ਔਰਤਾਂ ਸਮੇਤ 8 ਦੀ ਮੌਤ....ਨਵੇਂ ਅਪਰਾਧਿਕ ਕਾਨੂੰਨਾਂ ਦੇ ਅੰਕੜੇ ਜਾਰੀ, FIR ’ਚ ਹਰਿਆਣਾ ਅੱਗੇ, ਚਾਰਜਸ਼ੀਟ ’ਚ ਚੰਡੀਗੜ੍ਹ ਨੰਬਰ-1,ਪੰਜਾਬ ਦੀ ਕਾਰਗੁਜ਼ਾਰੀ ਸਭ ਤੋਂ ਪਿੱਛੇ....UGC-NET ’ਚ ਵੱਡੀ ਗੜਬੜ, ਮੁੜ ਹੋਵੇਗਾ ਇਮਤਿਹਾਨ, NTA ਨੇ ਜਾਰੀ ਕੀਤੀਆਂ ਨਵੀਆਂ ਤਾਰੀਖਾਂ.....ਪੰਜਾਬ ’ਚ ਮਾਨਸੂਨ ਨੇ ਫੜਿਆ ਜ਼ੋਰ, ਆਉਣ ਵਾਲੇ ਦਿਨਾਂ ‘ਚ ਭਾਰੀ ਮੀਂਹ ਦੀ ਚਿਤਾਵਨੀ.....

ISI ਸਮਰਥਿਤ ਅੱਤਵਾਦੀ ਗਰੁੱਪ ‘ਸ਼ਹਜ਼ਾਦ ਭੱਟੀ ਨੈੱਟਵਰਕ’ ਖ਼ਿਲਾਫ਼ ਵੱਡੀ ਕਾਰਵਾਈ, ਪੰਜਾਬ ਤੋਂ 44 ਲੋਕ ਹਿਰਾਸਤ ’ਚ

Punjab Terror Crackdown; ਕੇਂਦਰੀ ਸੁਰੱਖਿਆ ਏਜੰਸੀਆਂ ਨੇ ਆਜ਼ਾਦੀ ਦਿਵਸ ਦੇ ਮੌਕੇ ’ਤੇ ISI ਸਮਰਥਿਤ ਅੱਤਵਾਦੀ ਗਰੁੱਪ ‘ਸ਼ਹਜ਼ਾਦ ਭੱਟੀ ਨੈੱਟਵਰਕ’ ਖ਼ਿਲਾਫ਼ ਵੱਡੀ ਕਾਰਵਾਈ ਕੀਤੀ ਹੈ। ਇਸ ਦੌਰਾਨ ਦੇਸ਼ ਦੇ 14 ਸੂਬਿਆਂ ਵਿੱਚ 253 ਲੋਕਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ। ਇਨ੍ਹਾਂ ਵਿੱਚ ਪੰਜਾਬ ਤੋਂ 44 ਲੋਕ ਸ਼ਾਮਲ ਹਨ। ਇਸ ਤੋਂ ਇਲਾਵਾ ਮੁਲਜ਼ਮਾਂ ਖ਼ਿਲਾਫ਼ FIR ਵੀ ਦਰਜ […]
Jaspreet Singh
By : Updated On: 17 Aug 2026 17:01:PM
ISI ਸਮਰਥਿਤ ਅੱਤਵਾਦੀ ਗਰੁੱਪ ‘ਸ਼ਹਜ਼ਾਦ ਭੱਟੀ ਨੈੱਟਵਰਕ’ ਖ਼ਿਲਾਫ਼ ਵੱਡੀ ਕਾਰਵਾਈ, ਪੰਜਾਬ ਤੋਂ 44 ਲੋਕ ਹਿਰਾਸਤ ’ਚ

Punjab Terror Crackdown; ਕੇਂਦਰੀ ਸੁਰੱਖਿਆ ਏਜੰਸੀਆਂ ਨੇ ਆਜ਼ਾਦੀ ਦਿਵਸ ਦੇ ਮੌਕੇ ’ਤੇ ISI ਸਮਰਥਿਤ ਅੱਤਵਾਦੀ ਗਰੁੱਪ ‘ਸ਼ਹਜ਼ਾਦ ਭੱਟੀ ਨੈੱਟਵਰਕ’ ਖ਼ਿਲਾਫ਼ ਵੱਡੀ ਕਾਰਵਾਈ ਕੀਤੀ ਹੈ। ਇਸ ਦੌਰਾਨ ਦੇਸ਼ ਦੇ 14 ਸੂਬਿਆਂ ਵਿੱਚ 253 ਲੋਕਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ। ਇਨ੍ਹਾਂ ਵਿੱਚ ਪੰਜਾਬ ਤੋਂ 44 ਲੋਕ ਸ਼ਾਮਲ ਹਨ। ਇਸ ਤੋਂ ਇਲਾਵਾ ਮੁਲਜ਼ਮਾਂ ਖ਼ਿਲਾਫ਼ FIR ਵੀ ਦਰਜ ਕੀਤੀਆਂ ਗਈਆਂ ਹਨ।

ਇਸ਼ਤਿਹਾਰ

ਜਾਂਚ ਏਜੰਸੀਆਂ ਮੁਤਾਬਕ ਮੁਲਜ਼ਮਾਂ ’ਤੇ UAPA, ਭਾਰਤੀ ਨਿਆਂ ਸੰਹਿਤਾ (BNS), ਆਰਮਜ਼ ਐਕਟ, NDPS ਐਕਟ ਅਤੇ ਵਿਸਫੋਟਕ ਪਦਾਰਥ ਐਕਟ ਤਹਿਤ ਮਾਮਲੇ ਦਰਜ ਕੀਤੇ ਗਏ ਹਨ। ਕਾਰਵਾਈ ਦੌਰਾਨ IED, ਪਾਕਿਸਤਾਨ ਆਰਡਨੈਂਸ ਫੈਕਟਰੀ ਦੀ ਮਾਰਕਿੰਗ ਵਾਲੇ ਗ੍ਰਨੇਡ, ਪਿਸਤੌਲ, ਜ਼ਿੰਦਾ ਕਾਰਤੂਸ ਅਤੇ ਜਾਸੂਸੀ ਲਈ ਵਰਤੇ ਜਾਣ ਵਾਲੇ CCTV ਕੈਮਰੇ ਬਰਾਮਦ ਕੀਤੇ ਗਏ ਹਨ।

ਏਜੰਸੀਆਂ ਦਾ ਕਹਿਣਾ ਹੈ ਕਿ ਇਨ੍ਹਾਂ ਬਰਾਮਦਗੀਆਂ ਨਾਲ ਨੈੱਟਵਰਕ ਦੇ ਸਰਹੱਦ ਪਾਰ ਸੰਬੰਧਾਂ ਦੀ ਜਾਂਚ ਨੂੰ ਮਜ਼ਬੂਤੀ ਮਿਲੀ ਹੈ।

14 ਸੂਬਿਆਂ ਵਿੱਚ ਇਕੱਠੇ ਚੱਲਿਆ ਆਪਰੇਸ਼ਨ

ਆਜ਼ਾਦੀ ਦਿਵਸ ਤੋਂ ਪਹਿਲਾਂ ISI ਸਮਰਥਿਤ ਸ਼ਹਜ਼ਾਦ ਭੱਟੀ ਨੈੱਟਵਰਕ ਖ਼ਿਲਾਫ਼ 14 ਸੂਬਿਆਂ ਵਿੱਚ ਇੱਕੋ ਸਮੇਂ ਵੱਡੀ ਕਾਰਵਾਈ ਕੀਤੀ ਗਈ।

ਇਸ ਕਾਰਵਾਈ ਦੌਰਾਨ 253 ਲੋਕਾਂ ਨੂੰ ਹਿਰਾਸਤ ਵਿੱਚ ਲਿਆ ਗਿਆ। ਜਾਂਚ ਏਜੰਸੀਆਂ ਮੁਤਾਬਕ ਇਸ ਨੈੱਟਵਰਕ ਖ਼ਿਲਾਫ਼ ਹੁਣ ਤੱਕ 80 ਤੋਂ ਵੱਧ FIR ਦਰਜ ਕੀਤੀਆਂ ਜਾ ਚੁੱਕੀਆਂ ਹਨ, ਜਦਕਿ 200 ਤੋਂ ਵੱਧ ਗ੍ਰਿਫ਼ਤਾਰੀਆਂ ਹੋ ਚੁੱਕੀਆਂ ਹਨ।

Read Latest News and Breaking News at Daily Post TV, Browse for more News

Ad
Ad

Punjab District News