Journalism Of Hope
BREAKING NEWS
ਹੁਣ ਪੰਜਾਬ ਦੇ ਲੋਕ ਵੀ ਲੈ ਸਕਣਗੇ ‘ਪੈਰਾਸੇਲਿੰਗ’ ਦਾ ਆਨੰਦ, ਪਠਾਨਕੋਟ ਦੀ ਝੀਲ ਬਣੇਗੀ ਐਡਵੈਂਚਰ ਟੂਰਿਜ਼ਮ ਦਾ ਨਵਾਂ ਹੱਬ......ਬਲਵੰਤ ਰਾਜੋਆਣਾ ਦੀ ਪਟੀਸ਼ਨ ’ਤੇ ਸੁਪਰੀਮ ਕੋਰਟ ’ਚ ਸੁਣਵਾਈ, 3 ਜੱਜਾਂ ਦੀ ਬੈਂਚ ਕੋਲ ਮਾਮਲਾ ਲਿਸਟ ਕਰਨ ਦੇ ਹੁਕਮ......SGPC ਪ੍ਰਧਾਨ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ 21 ਅਗਸਤ ਦੇ ਪੰਜਾਬ ਬੰਦ ਦੇ ਸਮਰਥਨ ਦਾ ਐਲਾਨ......ਆਸਟ੍ਰੇਲੀਆ ’ਚ ਪੰਜਾਬੀ ਮੁੰਡੇ ਨੇ ਮਾਰੀ ਬਾਜ਼ੀ, ਗੋਲਾ ਸੁੱਟਣ ਮੁਕਾਬਲੇ ’ਚ ਬਣਿਆ ਚੈਂਪੀਅਨ......ਜਲੰਧਰ ’ਚ ਵੱਡੀ ਵਾਰਦਾਤ: ਕਾਰੋਬਾਰੀ ਦੀ ਕਾਰ ਨੂੰ ਟੱਕਰ ਮਾਰ ਕੇ 50 ਲੱਖ ਤੋਂ ਵੱਧ ਦੀ ਨਕਦੀ ਲੁੱਟੀ.....ਸੋਸ਼ਲ ਮੀਡੀਆ ’ਤੇ ਬੱਚਿਆਂ ਨਾਲ ਜੁੜੀ ਅਸ਼ਲੀਲ ਸਮੱਗਰੀ ਮਾਮਲੇ ’ਚ ਸੁਪਰੀਮ ਕੋਰਟ ਸਖ਼ਤ, ਕੇਂਦਰ ਤੋਂ ਮੰਗਿਆ ਜਵਾਬ.......ਭੈਣ ਦੀ ਡੋਲੀ ਤੋਂ ਪਹਿਲਾਂ ਉੱਠੀ ਭਰਾ ਦੀ ਅਰਥੀ, ਵਿਆਹ ਦਾ ਕਾਰਡ ਵੰਡਣ ਗਏ ਸਮੇਂ ਸੜਕ ਹਾਦਸੇ ’ਚ ਮੌਤ

ਆਸਟ੍ਰੇਲੀਆ ’ਚ ਪੰਜਾਬੀ ਮੁੰਡੇ ਨੇ ਮਾਰੀ ਬਾਜ਼ੀ, ਗੋਲਾ ਸੁੱਟਣ ਮੁਕਾਬਲੇ ’ਚ ਬਣਿਆ ਚੈਂਪੀਅਨ

Punjabi boy wins shot put competition in Australia: ਆਸਟ੍ਰੇਲੀਆ: ਪੰਜਾਬੀ ਭਾਈਚਾਰੇ ਲਈ ਮਾਣ ਵਾਲੀ ਖ਼ਬਰ ਸਾਹਮਣੇ ਆਈ ਹੈ। ਆਸਟ੍ਰੇਲੀਆ ਦੇ ਨਿਊ ਸਾਊਥ ਵੇਲਜ਼ ਸੂਬੇ ਵਿੱਚ ਹੋਏ ਰਾਜ ਪੱਧਰੀ ਪ੍ਰਾਇਮਰੀ ਸਕੂਲ ਖੇਡ ਮੁਕਾਬਲਿਆਂ ਵਿੱਚ 8 ਸਾਲਾ ਪੰਜਾਬੀ ਬੱਚੇ ਅੰਗਦ ਸਿੰਘ ਖੇਲਾ ਨੇ ਗੋਲਾ ਸੁੱਟਣ ਦੇ ਮੁਕਾਬਲੇ ਵਿੱਚ ਪਹਿਲਾ ਸਥਾਨ ਹਾਸਲ ਕਰਕੇ ਚੈਂਪੀਅਨ ਬਣਨ ਦਾ ਮਾਣ ਪ੍ਰਾਪਤ […]
Ranjit Singh
By : Updated On: 18 Aug 2026 13:22:PM
ਆਸਟ੍ਰੇਲੀਆ ’ਚ ਪੰਜਾਬੀ ਮੁੰਡੇ ਨੇ ਮਾਰੀ ਬਾਜ਼ੀ, ਗੋਲਾ ਸੁੱਟਣ ਮੁਕਾਬਲੇ ’ਚ ਬਣਿਆ ਚੈਂਪੀਅਨ

Punjabi boy wins shot put competition in Australia: ਆਸਟ੍ਰੇਲੀਆ: ਪੰਜਾਬੀ ਭਾਈਚਾਰੇ ਲਈ ਮਾਣ ਵਾਲੀ ਖ਼ਬਰ ਸਾਹਮਣੇ ਆਈ ਹੈ। ਆਸਟ੍ਰੇਲੀਆ ਦੇ ਨਿਊ ਸਾਊਥ ਵੇਲਜ਼ ਸੂਬੇ ਵਿੱਚ ਹੋਏ ਰਾਜ ਪੱਧਰੀ ਪ੍ਰਾਇਮਰੀ ਸਕੂਲ ਖੇਡ ਮੁਕਾਬਲਿਆਂ ਵਿੱਚ 8 ਸਾਲਾ ਪੰਜਾਬੀ ਬੱਚੇ ਅੰਗਦ ਸਿੰਘ ਖੇਲਾ ਨੇ ਗੋਲਾ ਸੁੱਟਣ ਦੇ ਮੁਕਾਬਲੇ ਵਿੱਚ ਪਹਿਲਾ ਸਥਾਨ ਹਾਸਲ ਕਰਕੇ ਚੈਂਪੀਅਨ ਬਣਨ ਦਾ ਮਾਣ ਪ੍ਰਾਪਤ ਕੀਤਾ ਹੈ। ਇਹ ਮੁਕਾਬਲੇ 15 ਅਤੇ 16 ਅਗਸਤ ਨੂੰ ਸਿਡਨੀ ਓਲੰਪਿਕ ਪਾਰਕ ਵਿਖੇ ਕਰਵਾਏ ਗਏ। 8 ਸਾਲਾ ਉਮਰ ਵਰਗ ਦੇ ਗੋਲਾ ਸੁੱਟਣ ਮੁਕਾਬਲੇ ਵਿੱਚ ਅੰਗਦ ਸਿੰਘ ਖੇਲਾ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸੂਬੇ ਭਰ ਵਿੱਚੋਂ ਪਹਿਲਾ ਸਥਾਨ ਹਾਸਲ ਕੀਤਾ।

ਇਸ਼ਤਿਹਾਰ

ਖਾਸ ਗੱਲ ਇਹ ਹੈ ਕਿ ਦੱਸਿਆ ਜਾ ਰਿਹਾ ਹੈ ਕਿ ਨਿਊ ਸਾਊਥ ਵੇਲਜ਼ ਵਿੱਚ ਪ੍ਰਾਇਮਰੀ ਸਕੂਲ ਪੱਧਰ ’ਤੇ ਗੋਲਾ ਸੁੱਟਣ ਦੇ ਮੁਕਾਬਲੇ ਵਿੱਚ ਰਾਜ ਚੈਂਪੀਅਨ ਬਣਨ ਵਾਲਾ ਅੰਗਦ ਸਿੰਘ ਖੇਲਾ ਪਹਿਲਾ ਪੰਜਾਬੀ ਹੈ। ਉਸ ਦੀ ਇਸ ਉਪਲਬਧੀ ਨਾਲ ਆਸਟ੍ਰੇਲੀਆ ਵੱਸਦੇ ਪੰਜਾਬੀ ਭਾਈਚਾਰੇ ਵਿੱਚ ਖੁਸ਼ੀ ਦੀ ਲਹਿਰ ਹੈ। ਇਸ ਤੋਂ ਇਲਾਵਾ ਅੰਗਦ ਨੇ 8 ਸਾਲਾ ਉਮਰ ਵਰਗ ਦੇ ਡਿਸਕਸ ਥਰੋ ਮੁਕਾਬਲੇ ਵਿੱਚ ਵੀ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸੂਬੇ ਭਰ ਵਿੱਚੋਂ ਤੀਜਾ ਸਥਾਨ ਹਾਸਲ ਕੀਤਾ।

ਅੰਗਦ ਸਿੰਘ ਖੇਲਾ ਦੀ ਇਸ ਉਪਲਬਧੀ ਨੇ ਨਾ ਸਿਰਫ਼ ਉਸ ਦੇ ਪਰਿਵਾਰ ਦਾ ਸਗੋਂ ਪੂਰੇ ਪੰਜਾਬੀ ਭਾਈਚਾਰੇ ਦਾ ਮਾਣ ਵਧਾਇਆ ਹੈ। ਉਸ ਦੀ ਇਸ ਕਾਮਯਾਬੀ ਨੂੰ ਭਵਿੱਖ ਦੇ ਖੇਡ ਸਫ਼ਰ ਲਈ ਇੱਕ ਵੱਡੀ ਪ੍ਰਾਪਤੀ ਵਜੋਂ ਦੇਖਿਆ ਜਾ ਰਿਹਾ ਹੈ।

Read Latest News and Breaking News at Daily Post TV, Browse for more News

Ad
Ad

Punjab District News