Journalism Of Hope
BREAKING NEWS
ਪੰਜਾਬ ਦੀਆਂ 18 ਪ੍ਰਾਈਵੇਟ ਯੂਨੀਵਰਸਿਟੀਆਂ ਹੁਣ RTI ਦੇ ਘੇਰੇ ’ਚ, ਸੂਚਨਾ ਕਮਿਸ਼ਨ ਦਾ ਵੱਡਾ ਫੈਸਲਾ…...FIH ਹਾਕੀ ਵਰਲਡ ਕੱਪ 2026: ਭਾਰਤ ਦੀ ਧਮਾਕੇਦਾਰ ਜਿੱਤ, ਦੱਖਣੀ ਅਫਰੀਕਾ ਨੂੰ 6-1 ਨਾਲ ਹਰਾਇਆ......Breaking News; ਦਿੱਲੀ ਜਲ ਬੋਰਡ ਮਾਮਲਾ: ACB ਨੇ ਸਤਿੰਦਰ ਜੈਨ ਨੂੰ ਕੀਤਾ ਗ੍ਰਿਫ਼ਤਾਰ.......ਮੇਜਰ ਜਨਰਲ ਸੁਬੇਗ ਸਿੰਘ ਦੀਆਂ ਯਾਦਾਂ ਸੰਭਾਲਣ ਦੀ ਤਿਆਰੀ, ਜੱਦੀ ਘਰ ਬਣੇਗਾ ਮਿਊਜ਼ੀਅਮ......ਮਲੋਟ ਗੁਰਦੁਆਰਾ ਵਿਵਾਦ: ਗੁਰੂ ਘਰ ’ਚ ਦਸਤਾਰ ਦੀ ਬੇਅਦਬੀ ਬਰਦਾਸ਼ਤ ਨਹੀਂ: SGPC ਪ੍ਰਧਾਨ ਧਾਮੀ ਨੇ ਕੀਤੀ ਨਿੰਦਾ.......

Hockey World Cup: ਭਾਰਤ ਲਈ ਅੱਜ ‘ਕਰੋ ਜਾਂ ਮਰੋ’ ਵਾਲਾ ਮੁਕਾਬਲਾ, ਪਾਕਿਸਤਾਨ ਨਾਲ ਹੋਵੇਗਾ ਮੈਚ

Hockey World Cup – India vs Pakistan: ਨਵੀਂ ਦਿੱਲੀ: ਭਾਰਤ ਅਤੇ ਪਾਕਿਸਤਾਨ ਅੱਜ ਪੁਰਸ਼ ਹਾਕੀ ਵਿਸ਼ਵ ਕੱਪ ਵਿੱਚ ਇੱਕ ਦੂਜੇ ਦਾ ਸਾਹਮਣਾ ਕਰਨਗੇ। ਪੂਲ ਡੀ ਦਾ ਇਹ ਮੈਚ ਵੈਗਨਰ (ਐਮਸਟਰਲਵੀਨ, ਨੀਦਰਲੈਂਡਜ਼) ਹਾਕੀ ਸਟੇਡੀਅਮ ਵਿੱਚ ਸ਼ਾਮ 6:30 ਵਜੇ ਸ਼ੁਰੂ ਹੋਵੇਗਾ। ਭਾਰਤ ਅਤੇ ਪਾਕਿਸਤਾਨ ਵਿਚਾਲੇ ਹਾਕੀ ਦਾ ਅੱਜ ਹੋਣ ਵਾਲਾ ਮੁਕਾਬਲਾ ਦੋਵਾਂ ਟੀਮਾਂ ਲਈ ਬੇਹੱਦ ਅਹਿਮ ਹੈ। […]
Ranjit Singh
By : Published: 19 Aug 2026 07:44:AM
Hockey World Cup: ਭਾਰਤ ਲਈ ਅੱਜ ‘ਕਰੋ ਜਾਂ ਮਰੋ’ ਵਾਲਾ ਮੁਕਾਬਲਾ, ਪਾਕਿਸਤਾਨ ਨਾਲ ਹੋਵੇਗਾ ਮੈਚ

Hockey World Cup – India vs Pakistan: ਨਵੀਂ ਦਿੱਲੀ: ਭਾਰਤ ਅਤੇ ਪਾਕਿਸਤਾਨ ਅੱਜ ਪੁਰਸ਼ ਹਾਕੀ ਵਿਸ਼ਵ ਕੱਪ ਵਿੱਚ ਇੱਕ ਦੂਜੇ ਦਾ ਸਾਹਮਣਾ ਕਰਨਗੇ। ਪੂਲ ਡੀ ਦਾ ਇਹ ਮੈਚ ਵੈਗਨਰ (ਐਮਸਟਰਲਵੀਨ, ਨੀਦਰਲੈਂਡਜ਼) ਹਾਕੀ ਸਟੇਡੀਅਮ ਵਿੱਚ ਸ਼ਾਮ 6:30 ਵਜੇ ਸ਼ੁਰੂ ਹੋਵੇਗਾ। ਭਾਰਤ ਅਤੇ ਪਾਕਿਸਤਾਨ ਵਿਚਾਲੇ ਹਾਕੀ ਦਾ ਅੱਜ ਹੋਣ ਵਾਲਾ ਮੁਕਾਬਲਾ ਦੋਵਾਂ ਟੀਮਾਂ ਲਈ ਬੇਹੱਦ ਅਹਿਮ ਹੈ। ਪੂਲ-ਡੀ ਦੇ ਆਖਰੀ ਮੁਕਾਬਲੇ ਵਿੱਚ ਭਾਰਤ ਲਈ ਜਿੱਤ ਹਾਸਲ ਕਰਨਾ ਜ਼ਰੂਰੀ ਹੋਵੇਗਾ।

ਇਸ਼ਤਿਹਾਰ

ਭਾਰਤੀ ਟੀਮ ਨੇ ਟੂਰਨਾਮੈਂਟ ਦੀ ਸ਼ੁਰੂਆਤ ਵੇਲਜ਼ ਨੂੰ 3-1 ਨਾਲ ਹਰਾਕੇ ਕੀਤੀ ਸੀ। ਹਾਲਾਂਕਿ ਦੂਜੇ ਮੁਕਾਬਲੇ ਵਿੱਚ ਇੰਗਲੈਂਡ ਹੱਥੋਂ 2-4 ਦੀ ਹਾਰ ਨੇ ਟੀਮ ਦੀਆਂ ਮੁਸ਼ਕਲਾਂ ਵਧਾ ਦਿੱਤੀਆਂ ਹਨ। ਹੁਣ ਪਾਕਿਸਤਾਨ ਖ਼ਿਲਾਫ਼ ਹੋਣ ਵਾਲੇ ਮੁਕਾਬਲੇ ਵਿੱਚ ਭਾਰਤ ਨੂੰ ਹਰ ਹਾਲ ਵਿੱਚ ਜਿੱਤ ਦਰਜ ਕਰਨ ਦੀ ਕੋਸ਼ਿਸ਼ ਕਰਨੀ ਹੋਵੇਗੀ ਤਾਂ ਜੋ ਅਗਲੇ ਦੌਰ ‘ਚ ਐਂਟਰੀ ਕੀਤੀ ਜਾ ਸਕੇ ਨਹੀਂ ਤਾਂ ਭਾਰਤ ਦਾ ਸਫ਼ਰ ਇੱਥੇ ਹੀ ਸਮਾਪਤ ਹੋ ਜਾਵੇਗਾ।

ਭਾਰਤ-ਪਾਕਿਸਤਾਨ ਦੇ ਇਸ ਮੁਕਾਬਲੇ ’ਤੇ ਹਾਕੀ ਪ੍ਰਸ਼ੰਸਕਾਂ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ। ਭਾਰਤੀ ਟੀਮ ਲਈ ਇਹ ਮੁਕਾਬਲਾ ਅਗਲੇ ਪੜਾਅ ਵਿੱਚ ਪਹੁੰਚਣ ਦੇ ਲਿਹਾਜ਼ ਨਾਲ ਬਹੁਤ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ।

Read Latest News and Breaking News at Daily Post TV, Browse for more News

Ad
Ad

Punjab District News