Journalism Of Hope
BREAKING NEWS
ਹਾਕੀ ਵਰਲਡ ਕੱਪ ‘ਚ ਭਾਰਤ ਦੀ ਪਾਕਿਸਤਾਨ ‘ਤੇ ਜ਼ਬਰਦਸਤ ਜਿੱਤ, 5-3 ਨਾਲ ਦਿੱਤੀ ਮਾਤ....... ਮਸ਼ਹੂਰ ਬਾਲੀਵੁੱਡ ਅਦਾਕਾਰ ਸੁਨੀਲ ਸ਼ੈੱਟੀ ਪਰਿਵਾਰ ਸਮੇਤ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ......ਕਿਸਾਨ ਮਾਰਚ ਮੁਲਤਵੀ, ਖਨੌਰੀ ਬਾਰਡਰ ਤੋਂ ਹਟੀ ਬੈਰੀਕੇਡਿੰਗ, ਦਿੱਲੀ-ਪਟਿਆਲਾ ਹਾਈਵੇਅ ’ਤੇ ਮੁੜ ਸ਼ੁਰੂ ਹੋਈ ਆਵਾਜਾਈ....... ਤਾਰੀ ਬਾਬਾ ਸਮਾਲਸਰ ਦਾ ਦਿਹਾਂਤ, ਦੁਬਈ ‘ਚ ਲਏ ਆਖਰੀ ਸਾਹ, ਪੰਜਾਬੀ ਭਾਈਚਾਰੇ ‘ਚ ਸੋਗ ਦੀ ਲਹਿਰ....... ਪੰਜਾਬ ਸਰਕਾਰ ਵੱਲੋਂ ‘ਖੇਡਾਂ ਵਤਨ ਪੰਜਾਬ ਦੀਆਂ’ ਦਾ ਐਲਾਨ, ਸਤੰਬਰ ਨੂੰ ਹੋਵੇਗਾ ਆਗਾਜ਼......

ਸ੍ਰੀ ਹਰਿਮੰਦਰ ਸਾਹਿਬ ‘ਚ ਸੰਗਤ ਲਈ ਮੁੰਬਈ ਦੀ ਸੰਗਤ ਦੀ ਵੱਡੀ ਸੇਵਾ, ਲੱਖਾਂ ਦੀ ਲਾਗਤ ਨਾਲ ਲਗਾਏ ਸੁਨਹਿਰੀ ਪੱਖੇ

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਆਉਣ ਵਾਲੀ ਸੰਗਤ ਦੀ ਸਹੂਲਤ ਨੂੰ ਧਿਆਨ ਵਿੱਚ ਰੱਖਦਿਆਂ ਮੁੰਬਈ ਦੀ ਸੰਗਤ ਵੱਲੋਂ ਚਾਰ ਵਿਸ਼ੇਸ਼ ਸੁਨਹਿਰੀ ਪੱਖਿਆਂ ਦੀ ਸੇਵਾ ਕਰਵਾਈ ਗਈ ਹੈ। ਗੁਜਰਾਤ ਤੋਂ ਵਿਸ਼ੇਸ਼ ਤੌਰ ’ਤੇ ਤਿਆਰ ਕਰਵਾਏ ਗਏ ਇਨ੍ਹਾਂ ਪੱਖਿਆਂ ਨੂੰ ਸੰਗਤ ਦੀ ਹਾਜ਼ਰੀ ਵਿੱਚ ਸ਼ੁਰੂ ਕੀਤਾ ਗਿਆ। ਇਸ ਮੌਕੇ ਸਿੰਘ ਸਾਹਿਬ ਗਿਆਨੀ ਗੁਰਮਿੰਦਰ ਸਿੰਘ ਅਤੇ ਸੱਚਖੰਡ ਸ੍ਰੀ […]
Jaspreet Singh
By : Updated On: 19 Aug 2026 20:05:PM
ਸ੍ਰੀ ਹਰਿਮੰਦਰ ਸਾਹਿਬ ‘ਚ ਸੰਗਤ ਲਈ ਮੁੰਬਈ ਦੀ ਸੰਗਤ ਦੀ ਵੱਡੀ ਸੇਵਾ, ਲੱਖਾਂ ਦੀ ਲਾਗਤ ਨਾਲ ਲਗਾਏ ਸੁਨਹਿਰੀ ਪੱਖੇ

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਆਉਣ ਵਾਲੀ ਸੰਗਤ ਦੀ ਸਹੂਲਤ ਨੂੰ ਧਿਆਨ ਵਿੱਚ ਰੱਖਦਿਆਂ ਮੁੰਬਈ ਦੀ ਸੰਗਤ ਵੱਲੋਂ ਚਾਰ ਵਿਸ਼ੇਸ਼ ਸੁਨਹਿਰੀ ਪੱਖਿਆਂ ਦੀ ਸੇਵਾ ਕਰਵਾਈ ਗਈ ਹੈ। ਗੁਜਰਾਤ ਤੋਂ ਵਿਸ਼ੇਸ਼ ਤੌਰ ’ਤੇ ਤਿਆਰ ਕਰਵਾਏ ਗਏ ਇਨ੍ਹਾਂ ਪੱਖਿਆਂ ਨੂੰ ਸੰਗਤ ਦੀ ਹਾਜ਼ਰੀ ਵਿੱਚ ਸ਼ੁਰੂ ਕੀਤਾ ਗਿਆ।

ਇਸ਼ਤਿਹਾਰ

ਇਸ ਮੌਕੇ ਸਿੰਘ ਸਾਹਿਬ ਗਿਆਨੀ ਗੁਰਮਿੰਦਰ ਸਿੰਘ ਅਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਮੈਨੇਜਰ ਮੇਜਰ ਸਿੰਘ ਸਮੇਤ ਹੋਰ ਪ੍ਰਬੰਧਕ ਮੌਜੂਦ ਰਹੇ।

ਜਾਣਕਾਰੀ ਮੁਤਾਬਕ ਇਨ੍ਹਾਂ ਆਧੁਨਿਕ ਪੱਖਿਆਂ ਦੀ ਖਾਸੀਅਤ ਇਹ ਹੈ ਕਿ ਇਹ 300 RPM ਤੱਕ ਦੀ ਗਤੀ ਨਾਲ ਚੱਲਣ ਦੀ ਸਮਰੱਥਾ ਰੱਖਦੇ ਹਨ। ਵੱਡੇ ਆਕਾਰ ਦੇ ਹੋਣ ਦੇ ਬਾਵਜੂਦ ਇਨ੍ਹਾਂ ਨੂੰ ਇਸ ਤਰੀਕੇ ਨਾਲ ਤਿਆਰ ਕੀਤਾ ਗਿਆ ਹੈ ਕਿ ਚੱਲਣ ਦੌਰਾਨ ਆਵਾਜ਼ ਬਹੁਤ ਘੱਟ ਰਹੇ, ਤਾਂ ਜੋ ਦਰਬਾਰ ਸਾਹਿਬ ਅੰਦਰ ਚੱਲ ਰਹੇ ਕੀਰਤਨ ਅਤੇ ਗੁਰਬਾਣੀ ਦੇ ਪ੍ਰਵਾਹ ਵਿੱਚ ਕੋਈ ਵਿਘਨ ਨਾ ਪਵੇ।

ਇਨ੍ਹਾਂ ਪੱਖਿਆਂ ਨਾਲ ਗਰਮੀ ਦੇ ਮੌਸਮ ਵਿੱਚ ਸੰਗਤ ਨੂੰ ਵੱਡੀ ਰਾਹਤ ਮਿਲੇਗੀ ਅਤੇ ਦਰਬਾਰ ਸਾਹਿਬ ਦੇ ਅੰਦਰ ਹਵਾ ਦੀ ਆਵਾਜਾਈ ਵੀ ਬਿਹਤਰ ਹੋਵੇਗੀ। ਦੱਸਿਆ ਜਾ ਰਿਹਾ ਹੈ ਕਿ ਇਸ ਸੇਵਾ ’ਤੇ ਲੱਖਾਂ ਰੁਪਏ ਦੀ ਲਾਗਤ ਆਈ ਹੈ।

ਸੇਵਾ ਕਰਵਾਉਣ ਵਾਲੇ ਪਰਿਵਾਰ ਨੇ ਕਿਹਾ ਕਿ ਇਹ ਕੋਈ ਖਰਚਾ ਨਹੀਂ, ਸਗੋਂ ਗੁਰੂ ਰਾਮ ਦਾਸ ਜੀ ਦੀ ਬਖਸ਼ਿਸ਼ ਨਾਲ ਮਿਲਿਆ ਸੇਵਾ ਦਾ ਮੌਕਾ ਹੈ। ਮੁੰਬਈ ਨਾਲ ਸਬੰਧਤ ਇਹ ਪਰਿਵਾਰ ਲੰਮੇ ਸਮੇਂ ਤੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਵੱਖ-ਵੱਖ ਸੇਵਾਵਾਂ ਕਰਦਾ ਆ ਰਿਹਾ ਹੈ।

ਦੱਸਿਆ ਗਿਆ ਕਿ ਸ੍ਰੀ ਗੁਰੂ ਰਾਮ ਦਾਸ ਜੀ ਦੇ ਪ੍ਰਕਾਸ਼ ਪੁਰਬ ਮੌਕੇ ਫੁੱਲਾਂ ਦੀ ਸਜਾਵਟ ਦੀ ਸੇਵਾ ਵੀ ਇਸੇ ਪਰਿਵਾਰ ਵੱਲੋਂ ਕਰਵਾਈ ਜਾਂਦੀ ਹੈ। ਇਸ ਵਾਰ ਸੰਗਤ ਦੀ ਸਹੂਲਤ ਨੂੰ ਧਿਆਨ ਵਿੱਚ ਰੱਖਦਿਆਂ ਚਾਰ ਵਿਸ਼ੇਸ਼ ਪੱਖਿਆਂ ਦੀ ਸੇਵਾ ਕੀਤੀ ਗਈ ਹੈ।

ਪੱਖਿਆਂ ਦੀ ਸੇਵਾ ਸ਼ੁਰੂ ਹੋਣ ਮੌਕੇ ਸਿੰਘ ਸਾਹਿਬ ਅਤੇ ਪ੍ਰਬੰਧਕਾਂ ਵੱਲੋਂ ਸੇਵਾ ਕਰਵਾਉਣ ਵਾਲੀ ਸੰਗਤ ਦਾ ਧੰਨਵਾਦ ਕੀਤਾ ਗਿਆ।

Read Latest News and Breaking News at Daily Post TV, Browse for more News

Ad
Ad

Punjab District News