Journalism Of Hope
BREAKING NEWS
ਪੰਜਾਬ ਸਰਕਾਰ ਦਾ ਪ੍ਰਸ਼ਾਸਨਿਕ ਫੇਰਬਦਲ, 10 IAS ਅਧਿਕਾਰੀਆਂ ਨੂੰ ਮਿਲੀ ਨਵੀਂ ਪੋਸਟਿੰਗ......ਪੈਲੇਟ ਗਨ ਮਾਮਲੇ ’ਚ ਵੱਡੀ ਅਪਡੇਟ! ਦਿੱਲੀ ਜੰਤਰ-ਮੰਤਰ ਰਾਹੁਲ ਗਾਂਧੀ ਦੇ ਧਰਨੇ ਤੋਂ ਬਾਅਦ FIR ਦਰਜ......100 ਕਰੋੜ ਦੇ ਸਾਈਬਰ ਘਪਲੇ ’ਤੇ ED ਦਾ ਸ਼ਿਕੰਜਾ, ਰੋਪੜ ’ਚ ਮੁੱਖ ਮੁਲਜ਼ਮ ਦੇ ਘਰ ਛਾਪਾ....... ਸੁਖਬੀਰ ਬਾਦਲ ਨੂੰ ਸੁਪਰੀਮ ਕੋਰਟ ਤੋਂ ਝਟਕਾ, 9 ਸਾਲ ਪੁਰਾਣੇ ਮਾਣਹਾਨੀ ਕੇਸ ਦਾ ਟ੍ਰਾਇਲ ਰਹੇਗਾ ਜਾਰੀ........ ਚੰਡੀਗੜ੍ਹ ’ਚ ਮੁਫ਼ਤ ਪੈਟਰੋਲ ਲੰਗਰ ‘ਤੇ ਪ੍ਰਸ਼ਾਸਨ ਦੀ ਰੋਕ, ਜਾਣੋ ਕਦੋਂ ਤੈਅ ਹੋਵੇਗੀ ਨਵੀਂ ਤਾਰੀਖ….. ਦਿਲ ਦਹਿਲਾਉਣ ਵਾਲੀ ਘਟਨਾ! ਪੁੱਤਰ ਨੂੰ ਬਚਾਉਣ ਗਿਆ ਪਿਤਾ ਵੀ ਡਿੱਗਿਆ, ਸਦਮੇ ’ਚ ਮਾਂ ਨੇ ਵੀ ਚੁੱਕਿਆ ਖੌਫਨਾਕ ਕਦਮ......

ਪੈਲੇਟ ਗਨ ਮਾਮਲੇ ’ਚ ਵੱਡੀ ਅਪਡੇਟ! ਦਿੱਲੀ ਜੰਤਰ-ਮੰਤਰ ਰਾਹੁਲ ਗਾਂਧੀ ਦੇ ਧਰਨੇ ਤੋਂ ਬਾਅਦ FIR ਦਰਜ

CJP Sansad March Case; ਦਿੱਲੀ ਪੁਲਿਸ ਨੇ ਜੰਤਰ-ਮੰਤਰ ਪ੍ਰਦਰਸ਼ਨਕਾਰੀ ਵਿਦਿਆਰਥੀ ਸਾਹਿਲ ਦੀ ਸ਼ਿਕਾਇਤ ’ਤੇ FIR ਦਰਜ ਕਰ ਲਈ ਹੈ। ਹਾਲਾਂਕਿ ਇਹ ਮਾਮਲਾ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਦਰਜ ਕੀਤਾ ਗਿਆ ਹੈ। ਵਿਦਿਆਰਥੀ ਦਾ ਦੋਸ਼ ਹੈ ਕਿ ਪੈਲੇਟ ਗਨ ਦੇ ਛਰਰੇ ਲੱਗਣ ਕਾਰਨ ਉਸ ਦੀ ਅੱਖਾਂ ਦੀ ਰੌਸ਼ਨੀ ਚਲੀ ਗਈ। ਰਾਹੁਲ ਗਾਂਧੀ FIR ਦਰਜ ਕਰਵਾਉਣ ਦੀ ਮੰਗ ਨੂੰ […]
Jaspreet Singh
By : Updated On: 21 Aug 2026 20:06:PM
ਪੈਲੇਟ ਗਨ ਮਾਮਲੇ ’ਚ ਵੱਡੀ ਅਪਡੇਟ! ਦਿੱਲੀ ਜੰਤਰ-ਮੰਤਰ ਰਾਹੁਲ ਗਾਂਧੀ ਦੇ ਧਰਨੇ ਤੋਂ ਬਾਅਦ FIR ਦਰਜ

CJP Sansad March Case; ਦਿੱਲੀ ਪੁਲਿਸ ਨੇ ਜੰਤਰ-ਮੰਤਰ ਪ੍ਰਦਰਸ਼ਨਕਾਰੀ ਵਿਦਿਆਰਥੀ ਸਾਹਿਲ ਦੀ ਸ਼ਿਕਾਇਤ ’ਤੇ FIR ਦਰਜ ਕਰ ਲਈ ਹੈ। ਹਾਲਾਂਕਿ ਇਹ ਮਾਮਲਾ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਦਰਜ ਕੀਤਾ ਗਿਆ ਹੈ। ਵਿਦਿਆਰਥੀ ਦਾ ਦੋਸ਼ ਹੈ ਕਿ ਪੈਲੇਟ ਗਨ ਦੇ ਛਰਰੇ ਲੱਗਣ ਕਾਰਨ ਉਸ ਦੀ ਅੱਖਾਂ ਦੀ ਰੌਸ਼ਨੀ ਚਲੀ ਗਈ।

ਇਸ਼ਤਿਹਾਰ

ਰਾਹੁਲ ਗਾਂਧੀ FIR ਦਰਜ ਕਰਵਾਉਣ ਦੀ ਮੰਗ ਨੂੰ ਲੈ ਕੇ ਸ਼ੁੱਕਰਵਾਰ ਦੁਪਹਿਰ ਕਰੀਬ 12:30 ਵਜੇ ਤੋਂ ਸੰਸਦ ਮਾਰਗ ’ਤੇ ਧਰਨੇ ’ਤੇ ਬੈਠੇ ਸਨ। ਉਨ੍ਹਾਂ ਕਿਹਾ ਸੀ ਕਿ ਜਦੋਂ ਤੱਕ FIR ਦਰਜ ਨਹੀਂ ਹੁੰਦੀ, ਉਹ ਧਰਨੇ ਤੋਂ ਨਹੀਂ ਹਟਣਗੇ। ਇਸ ਤੋਂ ਬਾਅਦ ਸ਼ਾਮ ਕਰੀਬ 5:30 ਵਜੇ ਪੁਲਿਸ ਨੇ FIR ਦਰਜ ਕਰਨ ਦੀ ਪ੍ਰਕਿਰਿਆ ਸ਼ੁਰੂ ਕੀਤੀ।

ਰਾਹੁਲ ਗਾਂਧੀ ਨੇ ਸਾਹਿਲ ਨੂੰ ਲੱਗੇ ਛਰਰੇ ਦਿਖਾਉਂਦੇ ਹੋਏ ਕਿਹਾ ਸੀ, “ਇਹ ਪੈਲੇਟ ਗਨ ਚਲਾਉਣ ਦੇ ਸਬੂਤ ਹਨ। ਇਹ ਛਰਰੇ ਸਾਹਿਲ ਦੇ ਸਰੀਰ ਵਿੱਚੋਂ ਕੱਢੇ ਗਏ ਹਨ। ਜੇ ਪੁਲਿਸ ਨੇ ਗਨ ਨਹੀਂ ਚਲਾਈ ਤਾਂ ਫਿਰ ਕਿਸ ਨੇ ਚਲਾਈ?”k

ਉਨ੍ਹਾਂ ਇਹ ਵੀ ਦੋਸ਼ ਲਗਾਇਆ ਕਿ ਪੁਲਿਸ ਕਹਿ ਰਹੀ ਹੈ ਕਿ FIR ਦਰਜ ਨਾ ਕਰਨ ਲਈ ਉੱਪਰੋਂ ਨਿਰਦੇਸ਼ ਹਨ।

ਰਾਹੁਲ ਗਾਂਧੀ ਦੇ ਨਾਲ ਕਾਂਗਰਸ ਨੇਤਾ ਪ੍ਰਿਯੰਕਾ ਗਾਂਧੀ, ਅਧੀਰ ਰੰਜਨ ਚੌਧਰੀ, ਸਲਮਾਨ ਖੁਰਸ਼ੀਦ ਅਤੇ ਜੈਰਾਮ ਰਮੇਸ਼ ਵੀ ਮੌਜੂਦ ਸਨ। ਦੱਸਿਆ ਜਾ ਰਿਹਾ ਹੈ ਕਿ 20 ਜੁਲਾਈ ਨੂੰ ਸੰਸਦ ਮਾਰਚ ਦੌਰਾਨ ਪ੍ਰਦਰਸ਼ਨ ਕਰ ਰਹੇ ਵਿਦਿਆਰਥੀ ਸਾਹਿਲ ਜ਼ਖ਼ਮੀ ਹੋਏ ਸਨ।

Read Latest News and Breaking News at Daily Post TV, Browse for more News

Ad
Ad

Punjab District News