Journalism Of Hope
BREAKING NEWS
ਕੇਂਦਰੀ ਸਿੱਖ ਅਜਾਇਬ ਘਰ ਵਿਖੇ ਲਗਾਈ ਜਾਵੇਗੀ ਭਾਈ ਪਰਮਿੰਦਰ ਸਿੰਘ ਦੀ ਤਸਵੀਰ – ਐਡਵੋਕੇਟ ਧਾਮੀ.......ਪੰਜਾਬ ਸਮੇਤ ਪੰਜ ਸੂਬਿਆਂ ’ਚ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਤੇਜ਼, ਚੋਣ ਕਮਿਸ਼ਨ ਦੀ ਟੀਮ ਇਸ ਮਹੀਨੇ ਦੇ ਅਖੀਰ ‘ਚ ਕਰੇਗੀ ਸੂਬੇ ਦਾ ਦੌਰਾ........5 ਕਰੋੜ ਰੁਪਏ ਦੇ ਮਾਮਲੇ ’ਚ ਈਡੀ ਨੇ ਅਮਰਦੀਪ ਗਰੇਵਾਲ ਨੂੰ ਦਿੱਲੀ ਹਵਾਈ ਅੱਡੇ ਤੋਂ ਹਿਰਾਸਤ ’ਚ ਲਿਆ.....ਅਮਰੀਕਾ ‘ਚ ਪੰਜਾਬੀ ਮੂਲ ਦੀ ਔਰਤ ਦਾ ਕਤਲ, ਪਤੀ ਗ੍ਰਿਫ਼ਤਾਰ.....ਬਾਲੀਵੁੱਡ ਅਦਾਕਾਰ ਅਜੈ ਦੇਵਗਨ ਦੇ ਬੰਗਲੇ ’ਤੇ ਚੱਲਿਆ BMC ਦਾ ਬੁਲਡੋਜ਼ਰ.....ਜੰਮੂ-ਕਸ਼ਮੀਰ ’ਚ ਪੰਜਾਬੀ ਸਮੇਤ 3 ਭਾਸ਼ਾਵਾਂ ਨੂੰ ਮਿਲ ਸਕਦਾ ਹੈ ਸਰਕਾਰੀ ਦਰਜਾ.....ਭਾਜਪਾ ਦੇ ਸੀਨੀਅਰ ਆਗੂ ਲਾਲ ਕ੍ਰਿਸ਼ਨ ਅਡਵਾਨੀ ਨੂੰ ਹਸਪਤਾਲ ‘ਚ ਕਰਵਾਇਆ ਗਿਆ ਦਾਖ਼ਲ

ਮੁੰਬਈ: ਗਣੇਸ਼ ਆਗਮਨ ਦੌਰਾਨ ਮੂਰਤੀ ਡਿੱਗੀ, 2 ਦੀ ਮੌਤ; 5 ਜ਼ਖ਼ਮੀ

Idol falls during Ganesh Aagam: ਮੁੰਬਈ: ਮੁੰਬਈ ਵਿੱਚ ਗਣੇਸ਼ ਉਤਸਵ ਦੀਆਂ ਤਿਆਰੀਆਂ ਦਰਮਿਆਨ ਸ਼ਨੀਵਾਰ ਰਾਤ ਭੁਲੇਸ਼ਵਰ ਇਲਾਕੇ ਵਿੱਚ ਵੱਡਾ ਹਾਦਸਾ ਵਾਪਰਿਆ। ਗਣੇਸ਼ ਆਗਮਨ ਸਮਾਗਮ ਦੌਰਾਨ ‘ਭੁਲੇਸ਼ਵਰ ਚਾ ਰਾਜਾ’ ਦੀ ਭਾਰੀ ਗਣੇਸ਼ ਮੂਰਤੀ ਅਚਾਨਕ ਡਿੱਗ ਪਈ। ਮੂਰਤੀ ਦੀ ਲਪੇਟ ਵਿੱਚ ਆਉਣ ਕਾਰਨ 2 ਲੋਕਾਂ ਦੀ ਮੌਤ ਹੋ ਗਈ, ਜਦਕਿ 5 ਲੋਕ ਜ਼ਖ਼ਮੀ ਹੋ ਗਏ। ਜਾਣਕਾਰੀ ਮੁਤਾਬਕ […]
By : Updated On: 23 Aug 2026 08:54:AM
ਮੁੰਬਈ: ਗਣੇਸ਼ ਆਗਮਨ ਦੌਰਾਨ ਮੂਰਤੀ ਡਿੱਗੀ, 2 ਦੀ ਮੌਤ; 5 ਜ਼ਖ਼ਮੀ
  • ਭੁਲੇਸ਼ਵਰ ਵਿੱਚ ਵਾਪਰਿਆ ਹਾਦਸਾ, ਜ਼ਖ਼ਮੀਆਂ ਵਿੱਚ 5 ਅਤੇ 7 ਸਾਲ ਦੀਆਂ ਦੋ ਬੱਚੀਆਂ ਵੀ ਸ਼ਾਮਲ

Idol falls during Ganesh Aagam: ਮੁੰਬਈ: ਮੁੰਬਈ ਵਿੱਚ ਗਣੇਸ਼ ਉਤਸਵ ਦੀਆਂ ਤਿਆਰੀਆਂ ਦਰਮਿਆਨ ਸ਼ਨੀਵਾਰ ਰਾਤ ਭੁਲੇਸ਼ਵਰ ਇਲਾਕੇ ਵਿੱਚ ਵੱਡਾ ਹਾਦਸਾ ਵਾਪਰਿਆ। ਗਣੇਸ਼ ਆਗਮਨ ਸਮਾਗਮ ਦੌਰਾਨ ‘ਭੁਲੇਸ਼ਵਰ ਚਾ ਰਾਜਾ’ ਦੀ ਭਾਰੀ ਗਣੇਸ਼ ਮੂਰਤੀ ਅਚਾਨਕ ਡਿੱਗ ਪਈ। ਮੂਰਤੀ ਦੀ ਲਪੇਟ ਵਿੱਚ ਆਉਣ ਕਾਰਨ 2 ਲੋਕਾਂ ਦੀ ਮੌਤ ਹੋ ਗਈ, ਜਦਕਿ 5 ਲੋਕ ਜ਼ਖ਼ਮੀ ਹੋ ਗਏ। ਜਾਣਕਾਰੀ ਮੁਤਾਬਕ ਇਹ ਹਾਦਸਾ ਰਾਤ ਕਰੀਬ 10 ਵਜੇ ਬਲਰਾਮ ਮਰਚੈਂਟ ਰੋਡ ‘ਤੇ ਕਬੂਤਰਖਾਨਾ ਨੇੜੇ ਜੈ ਅੰਬੇ ਚੌਕ ਵਿੱਚ ਵਾਪਰਿਆ। ਇੱਥੇ ‘ਭੁਲੇਸ਼ਵਰ ਚਾ ਰਾਜਾ’ ਦੀ ਗਣੇਸ਼ ਮੂਰਤੀ ਨੂੰ ਆਗਮਨ ਸਮਾਗਮ ਤਹਿਤ ਪੰਡਾਲ ਵੱਲ ਲਿਜਾਇਆ ਜਾ ਰਿਹਾ ਸੀ। ਇਸੇ ਦੌਰਾਨ ਮੂਰਤੀ ਡਿੱਗ ਗਈ ਅਤੇ ਕਈ ਲੋਕ ਇਸ ਦੀ ਲਪੇਟ ਵਿੱਚ ਆ ਗਏ।

ਇਸ਼ਤਿਹਾਰ

ਹਾਦਸੇ ਦੀ ਸੂਚਨਾ ਮਿਲਦੇ ਹੀ ਮੁੰਬਈ ਫਾਇਰ ਬ੍ਰਿਗੇਡ, ਪੁਲਿਸ, ਟ੍ਰੈਫਿਕ ਪੁਲਿਸ, ਐਂਬੂਲੈਂਸ ਅਤੇ ਨਗਰ ਨਿਗਮ ਦੀਆਂ ਟੀਮਾਂ ਮੌਕੇ ‘ਤੇ ਪਹੁੰਚੀਆਂ। ਜ਼ਖ਼ਮੀਆਂ ਨੂੰ ਤੁਰੰਤ ਨੇੜਲੇ ਹਸਪਤਾਲਾਂ ਵਿੱਚ ਪਹੁੰਚਾਇਆ ਗਿਆ।

2 ਲੋਕਾਂ ਦੀ ਮੌਤ, 5 ਜ਼ਖ਼ਮੀ
ਨਗਰ ਨਿਗਮ ਅਧਿਕਾਰੀਆਂ ਮੁਤਾਬਕ ਹਾਦਸੇ ਵਿੱਚ ਸੰਕੇਤ ਨੇਵਸ਼ੇ (33) ਅਤੇ ਬ੍ਰਿਜੇਸ਼ ਹੇਮੰਤ ਜੋਸ਼ੀ (30) ਦੀ ਮੌਤ ਹੋ ਗਈ। ਦੋਵਾਂ ਨੂੰ ਹਸਪਤਾਲ ਲਿਜਾਇਆ ਗਿਆ ਸੀ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ। ਜ਼ਖ਼ਮੀਆਂ ਦੀ ਪਛਾਣ ਵੈਭਵ ਘੇਨੰਦ (38), ਪਵਨ ਚੌਰਸੀਆ (25), ਲਾਵਣਿਆ ਗਨੇਰ (5), ਦਿਵਿਆ ਗਨੇਰ (7) ਅਤੇ ਕੁਣਾਲ ਕਾਸ਼ੀਦ (26) ਵਜੋਂ ਹੋਈ ਹੈ। ਸਾਰੇ ਜ਼ਖ਼ਮੀਆਂ ਦਾ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ ਅਤੇ ਅਧਿਕਾਰੀਆਂ ਮੁਤਾਬਕ ਉਨ੍ਹਾਂ ਦੀ ਹਾਲਤ ਸਥਿਰ ਹੈ।

ਮੁੰਬਈ ਵਿੱਚ ਵੱਡੇ ਪੱਧਰ ‘ਤੇ ਮਨਾਇਆ ਜਾਂਦਾ ਹੈ ਗਣੇਸ਼ ਉਤਸਵ
ਮੁੰਬਈ ਸਮੇਤ ਪੂਰੇ ਮਹਾਰਾਸ਼ਟਰ ਵਿੱਚ ਗਣੇਸ਼ ਉਤਸਵ ਵੱਡੇ ਪੱਧਰ ‘ਤੇ ਮਨਾਇਆ ਜਾਂਦਾ ਹੈ। ਦਸ ਦਿਨਾਂ ਤੱਕ ਚੱਲਣ ਵਾਲੇ ਇਸ ਤਿਉਹਾਰ ਦੌਰਾਨ ਘਰਾਂ ਦੇ ਨਾਲ-ਨਾਲ ਜਨਤਕ ਪੰਡਾਲਾਂ ਵਿੱਚ ਵੀ ਗਣੇਸ਼ ਮੂਰਤੀਆਂ ਸਥਾਪਿਤ ਕੀਤੀਆਂ ਜਾਂਦੀਆਂ ਹਨ। ਮੁੰਬਈ ਵਿੱਚ ਮੂਰਤੀਆਂ ਨੂੰ ਪੰਡਾਲਾਂ ਤੱਕ ਲਿਜਾਣ ਲਈ ਗਣੇਸ਼ ਆਗਮਨ ਜਲੂਸ ਕੱਢੇ ਜਾਂਦੇ ਹਨ, ਜਿਨ੍ਹਾਂ ਵਿੱਚ ਵੱਡੀ ਗਿਣਤੀ ਵਿੱਚ ਲੋਕ ਸ਼ਾਮਲ ਹੁੰਦੇ ਹਨ। ਢੋਲ-ਤਾਸ਼ਿਆਂ ਦੇ ਨਾਲ ਮੂਰਤੀਆਂ ਨੂੰ ਪੰਡਾਲਾਂ ਤੱਕ ਲਿਜਾਇਆ ਜਾਂਦਾ ਹੈ। ਭੁਲੇਸ਼ਵਰ ਵਿੱਚ ਵਾਪਰਿਆ ਹਾਦਸਾ ਵੀ ਅਜਿਹੇ ਹੀ ਆਗਮਨ ਸਮਾਗਮ ਦੌਰਾਨ ਹੋਇਆ ਹੈ।

Read Latest News and Breaking News at Daily Post TV, Browse for more News

Ad
Ad

Punjab District News