Journalism Of Hope
BREAKING NEWS
ਕੇਂਦਰੀ ਸਿੱਖ ਅਜਾਇਬ ਘਰ ਵਿਖੇ ਲਗਾਈ ਜਾਵੇਗੀ ਭਾਈ ਪਰਮਿੰਦਰ ਸਿੰਘ ਦੀ ਤਸਵੀਰ – ਐਡਵੋਕੇਟ ਧਾਮੀ.......ਪੰਜਾਬ ਸਮੇਤ ਪੰਜ ਸੂਬਿਆਂ ’ਚ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਤੇਜ਼, ਚੋਣ ਕਮਿਸ਼ਨ ਦੀ ਟੀਮ ਇਸ ਮਹੀਨੇ ਦੇ ਅਖੀਰ ‘ਚ ਕਰੇਗੀ ਸੂਬੇ ਦਾ ਦੌਰਾ........5 ਕਰੋੜ ਰੁਪਏ ਦੇ ਮਾਮਲੇ ’ਚ ਈਡੀ ਨੇ ਅਮਰਦੀਪ ਗਰੇਵਾਲ ਨੂੰ ਦਿੱਲੀ ਹਵਾਈ ਅੱਡੇ ਤੋਂ ਹਿਰਾਸਤ ’ਚ ਲਿਆ.....ਅਮਰੀਕਾ ‘ਚ ਪੰਜਾਬੀ ਮੂਲ ਦੀ ਔਰਤ ਦਾ ਕਤਲ, ਪਤੀ ਗ੍ਰਿਫ਼ਤਾਰ.....ਬਾਲੀਵੁੱਡ ਅਦਾਕਾਰ ਅਜੈ ਦੇਵਗਨ ਦੇ ਬੰਗਲੇ ’ਤੇ ਚੱਲਿਆ BMC ਦਾ ਬੁਲਡੋਜ਼ਰ.....ਜੰਮੂ-ਕਸ਼ਮੀਰ ’ਚ ਪੰਜਾਬੀ ਸਮੇਤ 3 ਭਾਸ਼ਾਵਾਂ ਨੂੰ ਮਿਲ ਸਕਦਾ ਹੈ ਸਰਕਾਰੀ ਦਰਜਾ.....ਭਾਜਪਾ ਦੇ ਸੀਨੀਅਰ ਆਗੂ ਲਾਲ ਕ੍ਰਿਸ਼ਨ ਅਡਵਾਨੀ ਨੂੰ ਹਸਪਤਾਲ ‘ਚ ਕਰਵਾਇਆ ਗਿਆ ਦਾਖ਼ਲ

ਸਰਹਿੰਦ-ਮੋਰਿੰਡਾ ਰੋਡ ’ਤੇ ਵੱਡਾ ਹਾਦਸਾ ਟਲਿਆ, ਚਾਵਲਾਂ ਨਾਲ ਭਰਿਆ ਟਰੱਕ ਸੂਏ ’ਚ ਡਿੱਗਿਆ

Sirhind Morinda Road accident; ਸਰਹਿੰਦ-ਮੋਰਿੰਡਾ ਰੋਡ ’ਤੇ ਬੱਸੀ ਪਠਾਣਾ ਦੇ ਪਿੰਡ ਆਲਮਪੁਰ ਨੇੜੇ ਚਾਵਲਾਂ ਦੀਆਂ ਬੋਰੀਆਂ ਨਾਲ ਲੱਦਿਆ ਟਰੱਕ ਬੇਕਾਬੂ ਹੋ ਕੇ ਸੂਏ ਵਿੱਚ ਜਾ ਡਿੱਗਿਆ। ਗਨੀਮਤ ਰਹੀ ਕਿ ਇਸ ਹਾਦਸੇ ਵਿੱਚ ਕਿਸੇ ਤਰ੍ਹਾਂ ਦਾ ਜਾਨੀ ਨੁਕਸਾਨ ਨਹੀਂ ਹੋਇਆ, ਪਰ ਟਰੱਕ ਅਤੇ ਲੱਦੇ ਹੋਏ ਚਾਵਲਾਂ ਦਾ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ। ਟਰੱਕ ਡਰਾਈਵਰ ਕਮਲੇਸ਼ […]
By : Updated On: 23 Aug 2026 19:11:PM
ਸਰਹਿੰਦ-ਮੋਰਿੰਡਾ ਰੋਡ ’ਤੇ ਵੱਡਾ ਹਾਦਸਾ ਟਲਿਆ, ਚਾਵਲਾਂ ਨਾਲ ਭਰਿਆ ਟਰੱਕ ਸੂਏ ’ਚ ਡਿੱਗਿਆ

Sirhind Morinda Road accident; ਸਰਹਿੰਦ-ਮੋਰਿੰਡਾ ਰੋਡ ’ਤੇ ਬੱਸੀ ਪਠਾਣਾ ਦੇ ਪਿੰਡ ਆਲਮਪੁਰ ਨੇੜੇ ਚਾਵਲਾਂ ਦੀਆਂ ਬੋਰੀਆਂ ਨਾਲ ਲੱਦਿਆ ਟਰੱਕ ਬੇਕਾਬੂ ਹੋ ਕੇ ਸੂਏ ਵਿੱਚ ਜਾ ਡਿੱਗਿਆ। ਗਨੀਮਤ ਰਹੀ ਕਿ ਇਸ ਹਾਦਸੇ ਵਿੱਚ ਕਿਸੇ ਤਰ੍ਹਾਂ ਦਾ ਜਾਨੀ ਨੁਕਸਾਨ ਨਹੀਂ ਹੋਇਆ, ਪਰ ਟਰੱਕ ਅਤੇ ਲੱਦੇ ਹੋਏ ਚਾਵਲਾਂ ਦਾ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ।

ਇਸ਼ਤਿਹਾਰ

ਟਰੱਕ ਡਰਾਈਵਰ ਕਮਲੇਸ਼ ਕੁਮਾਰ ਨੇ ਦੱਸਿਆ ਕਿ ਉਹ ਬੱਸੀ ਪਠਾਣਾ ਤੋਂ ਚਾਵਲਾਂ ਦੀਆਂ ਬੋਰੀਆਂ ਲੈ ਕੇ ਸ਼੍ਰੀ ਆਨੰਦਪੁਰ ਸਾਹਿਬ ਵੱਲ ਜਾ ਰਿਹਾ ਸੀ। ਜਦੋਂ ਉਹ ਪਿੰਡ ਆਲਮਪੁਰ ਨੇੜੇ ਪਹੁੰਚਿਆ ਤਾਂ ਸੂਏ ਵਿੱਚ ਨਹਾ ਰਹੇ ਬੱਚਿਆਂ ਅਤੇ ਸਾਹਮਣੇ ਤੋਂ ਆ ਰਹੇ ਤੇਜ਼ ਰਫ਼ਤਾਰ ਵਾਹਨ ਨੂੰ ਬਚਾਉਣ ਦੀ ਕੋਸ਼ਿਸ਼ ਦੌਰਾਨ ਟਰੱਕ ਦਾ ਸੰਤੁਲਨ ਵਿਗੜ ਗਿਆ।

ਇਸ ਤੋਂ ਬਾਅਦ ਟਰੱਕ ਸੂਏ ਦੀ ਕੰਧ ਨਾਲ ਟਕਰਾ ਗਿਆ ਅਤੇ ਕੰਧ ਟੁੱਟਣ ਕਾਰਨ ਟਰੱਕ ਸਿੱਧਾ ਸੂਏ ਵਿੱਚ ਜਾ ਡਿੱਗਿਆ। ਹਾਦਸੇ ਦੌਰਾਨ ਚਾਵਲਾਂ ਦੀਆਂ ਕਈ ਬੋਰੀਆਂ ਪਾਣੀ ਵਿੱਚ ਡਿੱਗ ਕੇ ਖ਼ਰਾਬ ਹੋ ਗਈਆਂ।

ਉੱਧਰ ਸਥਾਨਕ ਲੋਕਾਂ ਨੇ ਦੱਸਿਆ ਕਿ ਸਰਹਿੰਦ-ਮੋਰਿੰਡਾ ਰੋਡ ਕਾਫ਼ੀ ਤੰਗ ਹੈ, ਜਿਸ ਕਾਰਨ ਇੱਥੇ ਅਕਸਰ ਹਾਦਸੇ ਵਾਪਰਦੇ ਰਹਿੰਦੇ ਹਨ। ਲੋਕਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਸੜਕ ਨੂੰ ਚੌੜਾ ਕੀਤਾ ਜਾਵੇ ਤਾਂ ਜੋ ਆਉਣ ਵਾਲੇ ਸਮੇਂ ਵਿੱਚ ਅਜਿਹੇ ਹਾਦਸਿਆਂ ਨੂੰ ਰੋਕਿਆ ਜਾ ਸਕੇ।

Read Latest News and Breaking News at Daily Post TV, Browse for more News

Ad
Ad

Punjab District News