Journalism Of Hope
BREAKING NEWS
ਝੋਟਾ ਕਤਲ ਕਾਂਡ: SHO ਬੇਅੰਤ ਕੌਰ ਮੁਅੱਤਲ, DSP ਖ਼ਿਲਾਫ਼ ਜਾਂਚ ਦੀ ਸਿਫ਼ਾਰਸ਼....ਪਰਮਿੰਦਰ ਝੋਟਾ ਕਤਲ ਕਾਂਡ: ਕੈਮਿਸਟ ਅਸ਼ਵਨੀ ਦੀ ਪਤਨੀ ਵੀ ਕੇਸ ‘ਚ ਨਾਮਜ਼ਦ !.....ਪਰਮਿੰਦਰ ਸਿੰਘ ਝੋਟਾ ਦੇ ਕਤਲ ਦੇ ਵਿਰੋਧ ’ਚ ਅੱਜ ਪੰਜਾਬ ਬੰਦ.......ਤਿਉਹਾਰੀ ਸੀਜ਼ਨ ’ਚ ਬਾਜ਼ਾਰ ਬੰਦ ਦੀ ਕਾਲ ਤੋਂ ਵਪਾਰੀ ਚਿੰਤਤ, ਦੁਕਾਨਦਾਰਾਂ ਨੇ ਕੀਤੀ ਦੁਕਾਨਾਂ ਖੁੱਲ੍ਹੀਆਂ ਰੱਖਣ ਦੀ ਅਪੀਲ........ਦੋ ਕਾਰ ਸਵਾਰਾਂ ਵਿਚਾਲੇ ਫਾਇਰਿੰਗ, ਲਪੇਟ ‘ਚ ਆਏ ਬਜ਼ੁਰਗ ਦੀ ਗੋਲੀ ਲੱਗਣ ਨਾਲ ਮੌਤ........ਅੰਮ੍ਰਿਤਸਰ ‘ਚ ਫਿਰੌਤੀ ਨਾ ਦੇਣ ’ਤੇ ਕੱਪੜਾ ਵਪਾਰੀ ’ਤੇ ਫਾਇਰਿੰਗ, ਹਾਲਤ ਗੰਭੀਰ......ਕੈਨੇਡਾ: ਫਿਰੌਤੀ ਤੇ ਗੋਲੀਬਾਰੀ ਦੇ ਮਾਮਲਿਆਂ ’ਚ ਵਾਂਟੇਡ ਮੁਲਜ਼ਮਾਂ ਦੀਆਂ ਤਸਵੀਰਾਂ ਜਾਰੀ, ਸਾਰੇ ਪੰਜਾਬੀ.....ਡਾ. ਹਰਵਿੰਦਰ ਸਿੰਘ ਧਾਲੀਵਾਲ ਬਣੇ PAU ਦੇ ਨਵੇਂ ਵਾਈਸ ਚਾਂਸਲਰ......ਪੰਜਾਬ ਤੇ ਚੰਡੀਗੜ੍ਹ ’ਚ ਮੌਸਮ ਨੇ ਲਈ ਕਰਵਟ, ਕਈ ਥਾਵਾਂ ’ਤੇ ਮੀਂਹ ਤੇ ਗੜੇਮਾਰੀ

ਪੰਜਾਬੀ ਗਾਇਕ ਰਵਿੰਦਰ ਗਰੇਵਾਲ ਹੋਏ 92 ਲੱਖ ਦੀ ਠੱਗੀ ਦਾ ਸ਼ਿਕਾਰ, 5 ਕਾਰ ਡੀਲਰਾਂ ਖ਼ਿਲਾਫ਼ ਦਰਜ ਕੀਤਾ ਕੇਸ

Ravinder Grewal Fraud Case; ਮਸ਼ਹੂਰ ਪੰਜਾਬੀ ਗਾਇਕ ਰਵਿੰਦਰ ਗਰੇਵਾਲ ਨਾਲ ਇੱਕ ਅਹਿਮ ਧੋਖਾਧੜੀ ਮਾਮਲੇ ਨੂੰ ਅੰਜ਼ਾਮ ਦਿੱਤੇ ਜਾਣ ਮਾਮਲਾ ਸਾਹਮਣੇ ਆਇਆ ਹੈ, ਜਿਸ ਸੰਬੰਧਤ ਲੁਧਿਆਣਾ ਪੁਲਿਸ ਵੱਲੋਂ ਮਾਮਲਾ ਦਰਜ ਕਰ ਦੋਸ਼ੀਆਂ ਖਿਲਾਫ਼ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਇਸੇ ਮਾਮਲੇ ਵਿੱਚ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਗਾਇਕ ਨੇ ਦੱਸਿਆ ਕਿ ਉਸਨੇ ਸੋਸ਼ਲ ਮੀਡੀਆ ‘ਤੇ […]
By : Updated On: 27 Aug 2026 19:40:PM
ਪੰਜਾਬੀ ਗਾਇਕ ਰਵਿੰਦਰ ਗਰੇਵਾਲ ਹੋਏ 92 ਲੱਖ ਦੀ ਠੱਗੀ ਦਾ ਸ਼ਿਕਾਰ, 5 ਕਾਰ ਡੀਲਰਾਂ ਖ਼ਿਲਾਫ਼ ਦਰਜ ਕੀਤਾ ਕੇਸ

Ravinder Grewal Fraud Case; ਮਸ਼ਹੂਰ ਪੰਜਾਬੀ ਗਾਇਕ ਰਵਿੰਦਰ ਗਰੇਵਾਲ ਨਾਲ ਇੱਕ ਅਹਿਮ ਧੋਖਾਧੜੀ ਮਾਮਲੇ ਨੂੰ ਅੰਜ਼ਾਮ ਦਿੱਤੇ ਜਾਣ ਮਾਮਲਾ ਸਾਹਮਣੇ ਆਇਆ ਹੈ, ਜਿਸ ਸੰਬੰਧਤ ਲੁਧਿਆਣਾ ਪੁਲਿਸ ਵੱਲੋਂ ਮਾਮਲਾ ਦਰਜ ਕਰ ਦੋਸ਼ੀਆਂ ਖਿਲਾਫ਼ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

ਇਸ਼ਤਿਹਾਰ

ਇਸੇ ਮਾਮਲੇ ਵਿੱਚ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਗਾਇਕ ਨੇ ਦੱਸਿਆ ਕਿ ਉਸਨੇ ਸੋਸ਼ਲ ਮੀਡੀਆ ‘ਤੇ ਕਾਰ ਦਾ ਇਸ਼ਤਿਹਾਰ ਦੇਖਿਆ। ਉਪਰੰਤ ਉਸਨੇ ਮੋਹਾਲੀ ਦੇ ਰਹਿਣ ਵਾਲੇ ਕਥਿਤ ਦੋਸ਼ੀ ਅਜੈ ਨਾਲ ਸੰਪਰਕ ਕੀਤਾ, ਜੋ ਨਿੱਜੀ ਤੌਰ ‘ਤੇ ਦਿੱਲੀ ਤੋਂ ਉਕਤ ਕਾਰ ਆਪਣੇ ਘਰ ਲੈ ਆਇਆ।

ਸ਼ਿਕਾਇਤ ਕਰਤਾ ਅਨੁਸਾਰ ਦੋਸ਼ੀ ਨੇ ਖੁਦ ਕਾਰ ਦਾ ਮਾਲਕ ਹੋਣ ਦਾ ਦਾਅਵਾ ਕੀਤਾ ਅਤੇ ਇਸਦੀ ਹਾਲਤ ਦੀ ਪੂਰੀ ਗਾਰੰਟੀ ਦਿੱਤੀ। ਪਰ ਇਸ ਤੋਂ ਬਾਅਦ ਮੰਗੀ ਗਈ 92 ਲੱਖ ਰਕਮ ਦੇ ਦਿੱਤੇ ਜਾਣ ਦੇ ਬਾਵਜੂਦ ਦੋਸ਼ੀ ਮਹੀਨਿਆਂ ਤੱਕ ਆਰਸੀ ਪ੍ਰਦਾਨ ਕਰਨ ਵਿੱਚ ਦੇਰੀ ਕਰਦਾ ਰਿਹਾ।

ਇਸੇ ਸੰਦਰਭ ਵਿੱਚ ਗਾਇਕ ਰਵਿੰਦਰ ਗਰੇਵਾਲ ਨੇ ਅੱਗੇ ਦੱਸਿਆ ਕਿ 6 ਮਹੀਨਿਆਂ ਤੱਕ ਆਰਸੀ ਪ੍ਰਦਾਨ ਕਰਨ ਵਿੱਚ ਦੇਰੀ ਬਾਅਦ, ਜਦੋਂ ਜੁਲਾਈ ਵਿੱਚ ਆਰਸੀ ਉਸ ਕੋਲ ਪਹੁੰਚੀ, ਤਾਂ ਸੰਬੰਧਤ ਰਕਮ ਲੈਣ ਵਾਲੇ ਨੂੰ ਇਸ ਵਿੱਚ “ਤੀਜੇ ਮਾਲਕ” ਵਜੋਂ ਦਰਸਾਇਆ ਗਿਆ ਸੀ।

ਉਨਾਂ ਦੱਸਿਆ ਕਿ ਇਸ ਕਾਰ ਖਰੀਦ ਮਾਮਲੇ ਦੇ ਸ਼ੱਕੀ ਨਜ਼ਰ ਹੋਣ ‘ਤੇ ਉਹ ਕਾਰ ਦੀ ਤਸਦੀਕ ਕਰਵਾਉਣ ਲਈ ਆਰਟੀਓ ਦਫ਼ਤਰ ਗਏ, ਪਰ ਉੱਥੇ ਜਾ ਕੇ ਉਹ ਉਸ ਸਮੇਂ ਹੈਰਾਨ ਰਹਿ ਗਏ। ਜਦੋਂ ਕਾਰ ਦਾ ਰਜਿਸਟ੍ਰੇਸ਼ਨ ਨੰਬਰ “ਚੌਥੇ ਮਾਲਕ” ਵਜੋਂ ਸੂਚੀਬੱਧ ਸੀ। ਫਿਰ ਜਾ ਕੇ ਉਨਾਂ ਨੂੰ ਇਹ ਪੂਰੀ ਤਰਾਂ ਸਪੱਸ਼ਟ ਹੋ ਗਿਆ ਕਿ ਉਨਾਂ ਨੂੰ ਧੋਖਾ ਦਿੱਤਾ ਗਿਆ ਹੈ।

ਉਕਤ ਅਹਿਮ ਸ਼ਿਕਾਇਤ ਨੂੰ ਗੰਭੀਰਤਾ ਨਾਲ ਲੈਂਦਿਆਂ ਪੁਲਿਸ ਨੇ ਮੋਹਾਲੀ ਅਤੇ ਦਿੱਲੀ ਦੇ 5 ਕਾਰ ਡੀਲਰਾਂ ਵਿਰੁੱਧ ਧੋਖਾਧੜੀ ਦੀਆਂ ਸੰਗੀਨ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ। ਓਧਰ ਜੇਕਰ ਵਰਕਫਰੰਟ ਦੀ ਗੱਲ ਕਰੀਏ ਤਾਂ ਪੰਜਾਬੀ ਗਾਇਕੀ ਜਗਤ ਦੇ ਨਾਲ-ਨਾਲ ਪੰਜਾਬੀ ਫਿਲਮ ਸਫਾਂ ਵਿੱਚ ਵੀ ਬਰਾਬਰਤਾ ਨਾਲ ਸਰਗਰਮ ਨਜ਼ਰੀ ਆ ਰਹੇ ਹਨ ਗਾਇਕ ਅਤੇ ਰਵਿੰਦਰ ਗਰੇਵਾਲ, ਜੋ ਜਲਦ ਹੀ ਅਪਣੀਆਂ ਅਗਲੇਰੀਆਂ ਯੋਜਨਾਵਾਂ ਵੀ ਅਪਣੇ ਪ੍ਰਸੰਸ਼ਕਾਂ ਦੇ ਸਨਮੁੱਖ ਰਿਵੀਲ ਕਰਨਗੇ।

Read Latest News and Breaking News at Daily Post TV, Browse for more News

Ad
Ad

Punjab District News