Journalism Of Hope
BREAKING NEWS
ਕੇਂਦਰੀ ਸਿੱਖ ਅਜਾਇਬ ਘਰ ਵਿਖੇ ਲਗਾਈ ਜਾਵੇਗੀ ਭਾਈ ਪਰਮਿੰਦਰ ਸਿੰਘ ਦੀ ਤਸਵੀਰ – ਐਡਵੋਕੇਟ ਧਾਮੀ.......ਪੰਜਾਬ ਸਮੇਤ ਪੰਜ ਸੂਬਿਆਂ ’ਚ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਤੇਜ਼, ਚੋਣ ਕਮਿਸ਼ਨ ਦੀ ਟੀਮ ਇਸ ਮਹੀਨੇ ਦੇ ਅਖੀਰ ‘ਚ ਕਰੇਗੀ ਸੂਬੇ ਦਾ ਦੌਰਾ........5 ਕਰੋੜ ਰੁਪਏ ਦੇ ਮਾਮਲੇ ’ਚ ਈਡੀ ਨੇ ਅਮਰਦੀਪ ਗਰੇਵਾਲ ਨੂੰ ਦਿੱਲੀ ਹਵਾਈ ਅੱਡੇ ਤੋਂ ਹਿਰਾਸਤ ’ਚ ਲਿਆ.....ਅਮਰੀਕਾ ‘ਚ ਪੰਜਾਬੀ ਮੂਲ ਦੀ ਔਰਤ ਦਾ ਕਤਲ, ਪਤੀ ਗ੍ਰਿਫ਼ਤਾਰ.....ਬਾਲੀਵੁੱਡ ਅਦਾਕਾਰ ਅਜੈ ਦੇਵਗਨ ਦੇ ਬੰਗਲੇ ’ਤੇ ਚੱਲਿਆ BMC ਦਾ ਬੁਲਡੋਜ਼ਰ.....ਜੰਮੂ-ਕਸ਼ਮੀਰ ’ਚ ਪੰਜਾਬੀ ਸਮੇਤ 3 ਭਾਸ਼ਾਵਾਂ ਨੂੰ ਮਿਲ ਸਕਦਾ ਹੈ ਸਰਕਾਰੀ ਦਰਜਾ.....ਭਾਜਪਾ ਦੇ ਸੀਨੀਅਰ ਆਗੂ ਲਾਲ ਕ੍ਰਿਸ਼ਨ ਅਡਵਾਨੀ ਨੂੰ ਹਸਪਤਾਲ ‘ਚ ਕਰਵਾਇਆ ਗਿਆ ਦਾਖ਼ਲ

ਮੋਗਾ ‘ਚ ਸਾਬਕਾ ਫੌਜੀ ਨਾਲ 1 ਕਰੋੜ ਤੋਂ ਵੱਧ ਦੀ ਠੱਗੀ, ਸਾਬਕਾ ਸਾਥੀ ਨੇ ਦੁੱਗਣੇ ਪੈਸਿਆਂ ਦਾ ਦਿੱਤਾ ਸੀ ਲਾਲਚ

Ex-soldier cheated of more than 1 crore: ਮੋਗਾ: ਮੋਗਾ ਜ਼ਿਲ੍ਹੇ ਵਿੱਚ ਇੱਕ ਸੇਵਾਮੁਕਤ ਫੌਜੀ ਨਾਲ ਇੱਕ ਕਰੋੜ ਰੁਪਏ ਤੋਂ ਵੱਧ ਦੀ ਕਥਿਤ ਠੱਗੀ ਦਾ ਮਾਮਲਾ ਸਾਹਮਣੇ ਆਇਆ ਹੈ। ਦੋਸ਼ ਹੈ ਕਿ ਸਾਬਕਾ ਸਾਥੀ ਨੇ ਆਨਲਾਈਨ ਟ੍ਰੇਡਿੰਗ ਵਿੱਚ ਨਿਵੇਸ਼ ਕਰਵਾ ਕੇ ਰਕਮ ਦੁੱਗਣੀ ਕਰਨ ਦਾ ਭਰੋਸਾ ਦਿੱਤਾ ਅਤੇ ਇਸੇ ਲਾਲਚ ਵਿੱਚ ਪੀੜਤ ਨੇ ਆਪਣੀ ਜੀਵਨ ਭਰ […]
By : Published: 28 Aug 2026 12:13:PM
ਮੋਗਾ ‘ਚ ਸਾਬਕਾ ਫੌਜੀ ਨਾਲ 1 ਕਰੋੜ ਤੋਂ ਵੱਧ ਦੀ ਠੱਗੀ, ਸਾਬਕਾ ਸਾਥੀ ਨੇ ਦੁੱਗਣੇ ਪੈਸਿਆਂ ਦਾ ਦਿੱਤਾ ਸੀ ਲਾਲਚ

Ex-soldier cheated of more than 1 crore: ਮੋਗਾ: ਮੋਗਾ ਜ਼ਿਲ੍ਹੇ ਵਿੱਚ ਇੱਕ ਸੇਵਾਮੁਕਤ ਫੌਜੀ ਨਾਲ ਇੱਕ ਕਰੋੜ ਰੁਪਏ ਤੋਂ ਵੱਧ ਦੀ ਕਥਿਤ ਠੱਗੀ ਦਾ ਮਾਮਲਾ ਸਾਹਮਣੇ ਆਇਆ ਹੈ। ਦੋਸ਼ ਹੈ ਕਿ ਸਾਬਕਾ ਸਾਥੀ ਨੇ ਆਨਲਾਈਨ ਟ੍ਰੇਡਿੰਗ ਵਿੱਚ ਨਿਵੇਸ਼ ਕਰਵਾ ਕੇ ਰਕਮ ਦੁੱਗਣੀ ਕਰਨ ਦਾ ਭਰੋਸਾ ਦਿੱਤਾ ਅਤੇ ਇਸੇ ਲਾਲਚ ਵਿੱਚ ਪੀੜਤ ਨੇ ਆਪਣੀ ਜੀਵਨ ਭਰ ਦੀ ਬੱਚਤ ਦੇ ਨਾਲ-ਨਾਲ ਰਿਸ਼ਤੇਦਾਰਾਂ ਅਤੇ ਦੋਸਤਾਂ ਤੋਂ ਉਧਾਰ ਲੈ ਕੇ ਵੀ ਪੈਸੇ ਭੇਜ ਦਿੱਤੇ। ਧੋਖਾਧੜੀ ਦਾ ਅਹਿਸਾਸ ਹੋਣ ਤੋਂ ਬਾਅਦ ਸਾਬਕਾ ਹੌਲਦਾਰ ਤਰਸੇਮ ਸਿੰਘ ਨੇ 4 ਜੂਨ 2026 ਨੂੰ ਐਸਐਸਪੀ ਮੋਗਾ ਕੋਲ ਲਿਖਤੀ ਸ਼ਿਕਾਇਤ ਦਰਜ ਕਰਵਾਈ। ਸ਼ਿਕਾਇਤ ਤੋਂ ਬਾਅਦ ਪੁਲਿਸ ਸੁਪਰਡੈਂਟ (ਜਾਂਚ) ਵੱਲੋਂ ਮਾਮਲੇ ਦੀ ਜਾਂਚ ਕੀਤੀ ਗਈ। ਜਾਂਚ ਦੇ ਆਧਾਰ ‘ਤੇ ਪੁਲਿਸ ਨੇ ਮੁਲਜ਼ਮ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।

ਇਸ਼ਤਿਹਾਰ

26 ਸਾਲ ਦੀ ਸੇਵਾ ਤੋਂ ਬਾਅਦ ਹੋਏ ਸਨ ਰਿਟਾਇਰ
ਤਰਸੇਮ ਸਿੰਘ ਮੋਗਾ ਦੇ ਪਿੰਡ ਤਲਵੰਡੀ ਭੰਗੇਰੀਆ ਦਾ ਰਹਿਣ ਵਾਲਾ ਹੈ। ਉਹ ਭਾਰਤੀ ਫੌਜ ਵਿੱਚ ਕਰੀਬ 26 ਸਾਲ ਸੇਵਾ ਕਰਨ ਤੋਂ ਬਾਅਦ 31 ਦਸੰਬਰ 2021 ਨੂੰ ਸੇਵਾਮੁਕਤ ਹੋਇਆ ਸੀ। ਫੌਜ ਵਿੱਚ ਸੇਵਾ ਦੌਰਾਨ ਉਸ ਦੀ ਜਾਣ-ਪਛਾਣ 14 ਪੰਜਾਬ ਯੂਨਿਟ ਵਿੱਚ ਤਾਇਨਾਤ ਰਹੇ ਅਭਿਜੀਤ ਕਿਸ਼ੋਰ ਨਾਲ ਹੋਈ ਸੀ। ਅਭਿਜੀਤ ਮਹਾਰਾਸ਼ਟਰ ਦੇ ਸਾਂਗਲੀ/ਪੁਣੇ ਖੇਤਰ ਨਾਲ ਸਬੰਧਤ ਦੱਸਿਆ ਗਿਆ ਹੈ ਅਤੇ ਉਹ ਨਾਇਕ ਦੇ ਅਹੁਦੇ ‘ਤੇ ਰਿਹਾ ਸੀ।

ਟ੍ਰੇਡਿੰਗ ਦੇ ਨਾਮ ‘ਤੇ ਵਧਿਆ ਭਰੋਸਾ
ਸ਼ਿਕਾਇਤ ਮੁਤਾਬਕ ਅਭਿਜੀਤ ਨੇ ਫੌਜ ਵਿੱਚ ਸੇਵਾ ਦੌਰਾਨ ਟ੍ਰੇਡਿੰਗ ਨਾਲ ਜੁੜੇ ਹੋਣ ਦੀ ਗੱਲ ਦੱਸ ਕੇ ਹੋਰ ਸੈਨਿਕਾਂ ਦੇ ਪੈਸੇ ਨਿਵੇਸ਼ ਕਰਵਾਏ ਸਨ। ਪੀੜਤ ਨੂੰ ਵੀ ਉਸ ‘ਤੇ ਭਰੋਸਾ ਹੋ ਗਿਆ। ਰਿਟਾਇਰਮੈਂਟ ਤੋਂ ਬਾਅਦ ਅਭਿਜੀਤ ਨੇ ਤਰਸੇਮ ਸਿੰਘ ਨਾਲ ਸੰਪਰਕ ਕਰਕੇ ਟ੍ਰੇਡਿੰਗ ਵਿੱਚ ਪੈਸਾ ਲਗਾਉਣ ਦੀ ਪੇਸ਼ਕਸ਼ ਕੀਤੀ। ਉਸ ਨੇ ਕਥਿਤ ਤੌਰ ‘ਤੇ ਨਿਵੇਸ਼ ਕੀਤੀ ਰਕਮ ਦੁੱਗਣੀ ਕਰਕੇ ਵਾਪਸ ਦੇਣ ਦਾ ਭਰੋਸਾ ਦਿੱਤਾ। ਇਸ ਤੋਂ ਬਾਅਦ ਤਰਸੇਮ ਸਿੰਘ ਨੇ 19 ਮਾਰਚ 2024 ਤੋਂ ਕਿਸ਼ਤਾਂ ਵਿੱਚ ਪੈਸੇ ਭੇਜਣੇ ਸ਼ੁਰੂ ਕਰ ਦਿੱਤੇ।

ਆਪਣੀ ਬੱਚਤ ਦੇ ਨਾਲ ਦੋਸਤਾਂ-ਰਿਸ਼ਤੇਦਾਰਾਂ ਤੋਂ ਵੀ ਲਏ ਪੈਸੇ
ਪੀੜਤ ਮੁਤਾਬਕ ਉਸ ਨੇ ਆਪਣੇ ਬੈਂਕ ਖਾਤਿਆਂ ਅਤੇ ਫਿਕਸਡ ਡਿਪਾਜ਼ਿਟ ਵਿੱਚੋਂ ਕਰੀਬ 50 ਲੱਖ ਰੁਪਏ ਕਢਵਾ ਕੇ ਮੁਲਜ਼ਮ ਵੱਲੋਂ ਦੱਸੇ ਗਏ ਵੱਖ-ਵੱਖ ਬੈਂਕ ਖਾਤਿਆਂ ਵਿੱਚ ਟਰਾਂਸਫਰ ਕੀਤੇ। ਜਦੋਂ ਆਪਣੀ ਬੱਚਤ ਘੱਟ ਪੈਣ ਲੱਗੀ ਤਾਂ ਉਸ ਨੇ ਦੋਸਤਾਂ ਅਤੇ ਰਿਸ਼ਤੇਦਾਰਾਂ ਤੋਂ ਵੀ ਪੈਸੇ ਉਧਾਰ ਲੈ ਕੇ ਮੁਲਜ਼ਮ ਨੂੰ ਭੇਜੇ। ਸ਼ਿਕਾਇਤ ਵਿੱਚ ਦਿੱਤੇ ਵੇਰਵਿਆਂ ਅਨੁਸਾਰ ਤਰਸੇਮ ਸਿੰਘ ਨੇ ਰੂਪ ਸਿੰਘ ਤੋਂ 5 ਲੱਖ ਰੁਪਏ, ਬਲਵਿੰਦਰ ਸਿੰਘ ਤੋਂ 1 ਲੱਖ, ਸੁਖਦੀਪ ਸਿੰਘ ਤੋਂ 3 ਲੱਖ, ਮਾਮੇ ਦੇ ਪੁੱਤਰ ਸੁਖਵਿੰਦਰ ਸਿੰਘ ਤੋਂ 7 ਲੱਖ ਅਤੇ ਹਰਪਿੰਦਰ ਸਿੰਘ ਤੋਂ 8.70 ਲੱਖ ਰੁਪਏ ਉਧਾਰ ਲਏ। ਇਸ ਤੋਂ ਇਲਾਵਾ ਪੰਜਾਬ ਨੈਸ਼ਨਲ ਬੈਂਕ ਦੇ ਖਾਤਿਆਂ ਰਾਹੀਂ 7,04,200 ਰੁਪਏ, 10,70,857 ਰੁਪਏ ਅਤੇ 6,02,000 ਰੁਪਏ ਸਮੇਤ ਹੋਰ ਰਕਮਾਂ ਵੀ ਟਰਾਂਸਫਰ ਕੀਤੀਆਂ ਗਈਆਂ। ਪੀੜਤ ਦਾ ਦਾਅਵਾ ਹੈ ਕਿ ਇਸ ਤਰ੍ਹਾਂ ਕੁੱਲ ਰਕਮ ਇੱਕ ਕਰੋੜ ਰੁਪਏ ਤੋਂ ਪਾਰ ਹੋ ਗਈ।

ਪੈਸੇ ਵਾਪਸ ਮੰਗੇ ਤਾਂ ਸਾਹਮਣੇ ਆਇਆ ‘ਨਕਲੀ ਵਕੀਲ’
ਜਦੋਂ ਤਰਸੇਮ ਸਿੰਘ ਨੇ ਆਪਣੀ ਰਕਮ ਵਾਪਸ ਮੰਗਣੀ ਸ਼ੁਰੂ ਕੀਤੀ ਤਾਂ ਮਾਮਲੇ ਵਿੱਚ ਇੱਕ ਹੋਰ ਮੋੜ ਆ ਗਿਆ। ਸ਼ਿਕਾਇਤ ਮੁਤਾਬਕ ਇਸ ਦੌਰਾਨ ਉਸ ਨੂੰ ਅਨਿਲ ਮੋਹਨ ਨਾਮ ਦੇ ਵਿਅਕਤੀ ਦਾ ਫੋਨ ਆਇਆ, ਜਿਸ ਨੇ ਖੁਦ ਨੂੰ ਵਕੀਲ ਦੱਸਿਆ। ਕਥਿਤ ਵਕੀਲ ਨੇ ਪੀੜਤ ਨੂੰ ਦੱਸਿਆ ਕਿ ਅਭਿਜੀਤ ਇੱਕ ਮਾਮਲੇ ਦੀ ਸੁਣਵਾਈ ਦੌਰਾਨ ਜੇਲ੍ਹ ਵਿੱਚ ਹੈ ਅਤੇ ਉਸ ਨੂੰ ਬਾਹਰ ਕੱਢਣ ਲਈ ਪੈਸਿਆਂ ਦੀ ਲੋੜ ਹੈ। ਉਸ ਨੇ ਕਥਿਤ ਤੌਰ ‘ਤੇ ਭਰੋਸਾ ਦਿੱਤਾ ਕਿ ਅਭਿਜੀਤ ਦੇ ਜੇਲ੍ਹ ਤੋਂ ਬਾਹਰ ਆਉਂਦੇ ਹੀ ਪੀੜਤ ਦੀ ਪੂਰੀ ਰਕਮ ਵਾਪਸ ਕਰ ਦਿੱਤੀ ਜਾਵੇਗੀ। ਇਸ ਤਰ੍ਹਾਂ ਪੀੜਤ ਤੋਂ ਹੋਰ ਪੈਸੇ ਵੀ ਲਏ ਜਾਣ ਦਾ ਦੋਸ਼ ਹੈ।

ਪੁਲਿਸ ਨੇ ਦਰਜ ਕੀਤਾ ਮਾਮਲਾ, ਮਹਾਰਾਸ਼ਟਰ ਭੇਜੀ ਜਾਵੇਗੀ ਟੀਮ
ਪੁਲਿਸ ਜਾਂਚ ਤੋਂ ਬਾਅਦ ਅਭਿਜੀਤ ਕਿਸ਼ੋਰ ਖ਼ਿਲਾਫ਼ ਕਥਿਤ ਧੋਖਾਧੜੀ ਅਤੇ ਅਪਰਾਧਿਕ ਸਾਜ਼ਿਸ਼ ਦੇ ਮਾਮਲੇ ਵਿੱਚ ਭਾਰਤੀ ਨਿਆਂ ਸੰਹਿਤਾ ਦੀ ਧਾਰਾ 318(4) ਤਹਿਤ ਕੇਸ ਦਰਜ ਕੀਤਾ ਗਿਆ ਹੈ। ਪੁਲਿਸ ਅਧਿਕਾਰੀ ਲਕਸ਼ਮਣ ਸਿੰਘ ਮੁਤਾਬਕ ਮੁਲਜ਼ਮ ਦੀ ਗ੍ਰਿਫ਼ਤਾਰੀ ਲਈ ਪੁਲਿਸ ਟੀਮ ਜਲਦ ਹੀ ਮਹਾਰਾਸ਼ਟਰ ਭੇਜੀ ਜਾਵੇਗੀ। ਪੁਲਿਸ ਵੱਲੋਂ ਮਾਮਲੇ ਵਿੱਚ ਪੈਸਿਆਂ ਦੇ ਲੈਣ-ਦੇਣ ਅਤੇ ਹੋਰ ਤੱਥਾਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ।

Read Latest News and Breaking News at Daily Post TV, Browse for more News

Ad
Ad

Punjab District News