Journalism Of Hope
BREAKING NEWS
HS ਫੂਲਕਾ ਨੇ ਆਪਣੀ ਹੀ ਪਾਰਟੀ ਦੇ 3 BJP ਸੰਸਦ ਮੈਂਬਰਾਂ ਦਾ ਬਾਈਕਾਟ ਕਰਨ ਦੀ ਕੀਤੀ ਮੰਗ.....ਆਸਟ੍ਰੀਆ ਦੇ ਹੋਟਲ ‘ਚ ਪੱਗ ਬੰਨ੍ਹੇ ਹੋਣ ਕਾਰਨ ਪੰਜਾਬੀ ਨੌਜਵਾਨਾਂ ਨਹੀਂ ਮਿਲੀ ਐਂਟਰੀ.....ਪੰਜਾਬ ਯੂਨੀਵਰਸਿਟੀ ‘ਚ ਵਿਦਿਆਰਥੀ ਚੋਣਾਂ: ਪ੍ਰਚਾਰ ਦਾ ਅੱਜ ਆਖਰੀ ਦਿਨ....ਬੰਦੀ ਸਿੱਖਾਂ ਦੀ ਰਿਹਾਈ ਲਈ ਅੱਜ ਦੇਸ਼-ਵਿਦੇਸ਼ ‘ਚ ਕੀਤੇ ਜਾਣਗੇ ਅਰਦਾਸ ਸਮਾਗਮ.....ਪੰਜਾਬ ਨੂੰ ਕੂੜਾ-ਕਰਕਟ ਮੁਕਤ ਬਣਾਉਣ ਲਈ 10 ਦਿਨਾਂ ਦਾ ਵਿਸ਼ੇਸ਼ ਸਫਾਈ ਅਭਿਆਨ ਅੱਜ ਤੋਂ.....ਦਿੱਲੀ-NCR ‘ਚ ਫੇਰ ਮਹਿੰਗੀ ਹੋਈ CNG, ਨਵੀਆਂ ਦਰਾਂ ਸਵੇਰੇ 6 ਵਜੇ ਤੋਂ ਲਾਗੂ.....ਨੇਪਾਲ ਹੜ੍ਹ: ਲਾਪਤਾ ਲੋਕਾਂ ਦੀ ਗਿਣਤੀ 2,500 ਦੇ ਨੇੜੇ, 586 ਲਾਸ਼ਾਂ ਬਰਾਮਦ; ਤਿੱਬਤ ‘ਚ 400 ਭਾਰਤੀ ਫਸੇ....ਰੱਖੜੀ ਵਾਲੇ ਦਿਨ ਭੈਣਾਂ ਤੋਂ ਰੱਖੜੀ ਬੰਨ੍ਹਵਾਉਣ ਜਾ ਰਹੇ ਨੌਜਵਾਨ ਦੀ ਹਾਦਸੇ ‘ਚ ਮੌਤ

ਨੇਪਾਲ ਹੜ੍ਹ ‘ਚ ਮੌਤ ਦੇ ਮੂੰਹ ‘ਚੋਂ ਬਚਿਆ 8 ਸਾਲਾ ਮਾਸੂਮ, ਦਰੱਖਤਾਂ ‘ਤੇ ਚੜ੍ਹ ਕੇ ਬਚਾਈ ਜਾਨ

Nepal floods: 8-year-old saves life by climbing trees: ਨੇਪਾਲ: ਨੇਪਾਲ ਵਿੱਚ ਆਏ ਭਿਆਨਕ ਹੜ੍ਹ ਦੌਰਾਨ ਜੰਗਲ ਵੱਲ ਭੱਜ ਕੇ ਅਤੇ ਦਰੱਖਤਾਂ ‘ਤੇ ਚੜ੍ਹ ਕੇ ਆਪਣੀ ਜਾਨ ਬਚਾਉਣ ਵਾਲੇ 8 ਸਾਲਾ ਜੋਇਲ ਘਾਲੇ ਨੂੰ ਸ਼ੁੱਕਰਵਾਰ ਨੂੰ ਉਸ ਦੀ ਮਾਂ ਨਾਲ ਮਿਲਾ ਦਿੱਤਾ ਗਿਆ। ਬੱਚੇ ਦੇ ਜ਼ਿੰਦਾ ਹੋਣ ਦੀ ਖ਼ਬਰ ਨੇ ਪਰਿਵਾਰ ਨੂੰ ਵੱਡੀ ਰਾਹਤ ਦਿੱਤੀ ਹੈ। […]
Ranjit Singh
By : Updated On: 29 Aug 2026 10:55:AM
ਨੇਪਾਲ ਹੜ੍ਹ ‘ਚ ਮੌਤ ਦੇ ਮੂੰਹ ‘ਚੋਂ ਬਚਿਆ 8 ਸਾਲਾ ਮਾਸੂਮ, ਦਰੱਖਤਾਂ ‘ਤੇ ਚੜ੍ਹ ਕੇ ਬਚਾਈ ਜਾਨ

Nepal floods: 8-year-old saves life by climbing trees: ਨੇਪਾਲ: ਨੇਪਾਲ ਵਿੱਚ ਆਏ ਭਿਆਨਕ ਹੜ੍ਹ ਦੌਰਾਨ ਜੰਗਲ ਵੱਲ ਭੱਜ ਕੇ ਅਤੇ ਦਰੱਖਤਾਂ ‘ਤੇ ਚੜ੍ਹ ਕੇ ਆਪਣੀ ਜਾਨ ਬਚਾਉਣ ਵਾਲੇ 8 ਸਾਲਾ ਜੋਇਲ ਘਾਲੇ ਨੂੰ ਸ਼ੁੱਕਰਵਾਰ ਨੂੰ ਉਸ ਦੀ ਮਾਂ ਨਾਲ ਮਿਲਾ ਦਿੱਤਾ ਗਿਆ। ਬੱਚੇ ਦੇ ਜ਼ਿੰਦਾ ਹੋਣ ਦੀ ਖ਼ਬਰ ਨੇ ਪਰਿਵਾਰ ਨੂੰ ਵੱਡੀ ਰਾਹਤ ਦਿੱਤੀ ਹੈ। ਇਸ ਤੋਂ ਪਹਿਲਾਂ ਬੱਚੇ ਦੀ ਮਾਂ ਨੂੰ ਡਰ ਸੀ ਕਿ ਉਸ ਦੇ ਦੋਵੇਂ ਪੁੱਤਰ ਸਕੂਲ ਵਿੱਚ ਹੀ ਹੜ੍ਹ ਦੀ ਤਬਾਹੀ ਦਾ ਸ਼ਿਕਾਰ ਹੋ ਗਏ ਹਨ। ਇੱਕ ਦਿਨ ਪਹਿਲਾਂ 8 ਸਾਲਾ ਜੋਇਲ ਨੂੰ ਉੱਤਰੀ ਜ਼ਿਲ੍ਹੇ ਰਸੂਵਾ ਤੋਂ ਇਕੱਲਿਆਂ ਏਅਰਲਿਫਟ ਕਰਕੇ ਹਸਪਤਾਲ ਪਹੁੰਚਾਇਆ ਗਿਆ ਸੀ। ਦੱਸਿਆ ਜਾ ਰਿਹਾ ਹੈ ਕਿ ਬੱਚੇ ਦੇ ਪੈਰ ਵਿੱਚ ਫਰੈਕਚਰ ਹੈ ਅਤੇ ਚਿਹਰੇ ‘ਤੇ ਵੀ ਸੱਟਾਂ ਦੇ ਨਿਸ਼ਾਨ ਹਨ।

ਇਸ਼ਤਿਹਾਰ

ਮਾਂ ਦੋਵੇਂ ਪੁੱਤਰਾਂ ਦੀ ਭਾਲ ਕਰ ਰਹੀ ਸੀ
ਜੋਇਲ ਦੀ 28 ਸਾਲਾ ਮਾਂ ਤਮਾਂਗ ਆਪਣੇ ਦੋਵੇਂ ਲਾਪਤਾ ਪੁੱਤਰਾਂ ਦੀ ਭਾਲ ਵਿੱਚ ਇੱਧਰ-ਉੱਧਰ ਭਟਕ ਰਹੀ ਸੀ। ਬੁੱਧਵਾਰ ਸਵੇਰੇ ਦੋਵੇਂ ਬੱਚੇ ਸਕੂਲ ਵੈਨ ਰਾਹੀਂ ਸਕੂਲ ਗਏ ਸਨ, ਜਦਕਿ ਤਮਾਂਗ ਘਰ ਵਿੱਚ ਬੁਣਾਈ ਦਾ ਕੰਮ ਕਰ ਰਹੀ ਸੀ। ਇਸੇ ਦੌਰਾਨ ਉਸ ਨੇ ਭੂਚਾਲ ਵਰਗੀ ਤੇਜ਼ ਆਵਾਜ਼ ਸੁਣੀ। ਉਹ ਤੁਰੰਤ ਆਪਣੇ ਪੁੱਤਰਾਂ ਦੇ ਸਕੂਲ ਵੱਲ ਜਾਣ ਲਈ ਨਿਕਲੀ। ਆਮ ਤੌਰ ‘ਤੇ ਸਕੂਲ ਘਰ ਤੋਂ 15 ਤੋਂ 20 ਮਿੰਟ ਦੀ ਦੂਰੀ ‘ਤੇ ਸੀ, ਪਰ ਹੜ੍ਹ ਤੋਂ ਬਾਅਦ ਇਲਾਕੇ ਦਾ ਪੂਰਾ ਨਕਸ਼ਾ ਹੀ ਬਦਲ ਚੁੱਕਾ ਸੀ। ਸਕੂਲ ਦੀ ਇਮਾਰਤ ਤਬਾਹ ਹੋ ਚੁੱਕੀ ਸੀ ਅਤੇ ਆਸ-ਪਾਸ ਦਾ ਇਲਾਕਾ ਵੀ ਮਲਬੇ ਅਤੇ ਪਾਣੀ ਨਾਲ ਭਰਿਆ ਹੋਇਆ ਸੀ। ਇਸ ਕਾਰਨ ਤਮਾਂਗ ਨੂੰ ਆਪਣੇ ਪੁੱਤਰਾਂ ਦੀ ਜ਼ਿੰਦਗੀ ਨੂੰ ਲੈ ਕੇ ਭਾਰੀ ਚਿੰਤਾ ਸੀ।

ਦਰੱਖਤਾਂ ‘ਤੇ ਚੜ੍ਹ ਕੇ ਬਚਾਈ ਆਪਣੀ ਜਾਨ
ਹੜ੍ਹ ਦਾ ਪਾਣੀ ਤੇਜ਼ੀ ਨਾਲ ਵਧਦਾ ਦੇਖ ਕੇ ਜੋਇਲ ਨੇ ਜੰਗਲ ਵੱਲ ਭੱਜ ਕੇ ਦਰੱਖਤਾਂ ‘ਤੇ ਚੜ੍ਹ ਕੇ ਆਪਣੀ ਜਾਨ ਬਚਾਈ। ਬਾਅਦ ਵਿੱਚ ਰਾਹਤ ਟੀਮਾਂ ਨੇ ਉਸ ਨੂੰ ਲੱਭ ਕੇ ਏਅਰਲਿਫਟ ਕੀਤਾ ਅਤੇ ਇਲਾਜ ਲਈ ਹਸਪਤਾਲ ਪਹੁੰਚਾਇਆ। ਸ਼ੁੱਕਰਵਾਰ ਨੂੰ ਮਾਂ ਨੇ ਫੋਨ ‘ਤੇ ਆਪਣੇ ਪੁੱਤਰ ਨਾਲ ਗੱਲ ਕੀਤੀ। ਪੁੱਤਰ ਦੀ ਆਵਾਜ਼ ਸੁਣ ਕੇ ਤਮਾਂਗ ਭਾਵੁਕ ਹੋ ਗਈ ਅਤੇ ਰੋ ਪਈ। ਜੋਇਲ ਦੇ ਬਚ ਜਾਣ ਨਾਲ ਪਰਿਵਾਰ ਨੂੰ ਵੱਡੀ ਰਾਹਤ ਮਿਲੀ ਹੈ।

ਨੇਪਾਲ ‘ਚ ਤਬਾਹੀ, 587 ਮੌਤਾਂ
ਨੇਪਾਲ ਵਿੱਚ ਭਿਆਨਕ ਹੜ੍ਹ ਤੋਂ ਬਾਅਦ ਹੋਈ ਤਬਾਹੀ ਵਿੱਚ ਹੁਣ ਤੱਕ 587 ਲੋਕਾਂ ਦੀ ਮੌਤ ਹੋਣ ਦੀ ਖ਼ਬਰ ਹੈ, ਜਦਕਿ 1,900 ਤੋਂ ਵੱਧ ਲੋਕ ਲਾਪਤਾ ਦੱਸੇ ਜਾ ਰਹੇ ਹਨ। ਇਸ ਆਫ਼ਤ ਤੋਂ ਬਾਅਦ 290 ਭਾਰਤੀ ਨਾਗਰਿਕਾਂ ਨਾਲ ਵੀ ਸੰਪਰਕ ਨਹੀਂ ਹੋ ਸਕਿਆ ਅਤੇ ਉਨ੍ਹਾਂ ਦੀ ਭਾਲ ਜਾਰੀ ਹੈ। ਨੇਪਾਲ ਵਿੱਚ ਰਾਹਤ ਅਤੇ ਬਚਾਅ ਕਾਰਜ ਲਗਾਤਾਰ ਜਾਰੀ ਹਨ।

Read Latest News and Breaking News at Daily Post TV, Browse for more News

Ad
Ad

Punjab District News