Journalism Of Hope
BREAKING NEWS
ਪੰਜਾਬ ਸਰਕਾਰ ਵੱਲੋਂ 6 PCS ਅਧਿਕਾਰੀਆਂ ਦੀ ਨਵੀਂ ਤਾਇਨਾਤੀ, ਤੁਰੰਤ ਜੁਆਇਨ ਕਰਨ ਦੇ ਹੁਕਮ.....ਪੰਜਾਬ ਭਰ ‘ਚ ਅੱਜ ਪ੍ਰਾਈਵੇਟ ਸਕੂਲ-ਕਾਲਜ ਬੱਸਾਂ ਦਾ ਚੱਕਾ ਜਾਮ.....ਪੰਜਾਬ ‘ਚ CM ਦਫ਼ਤਰ ‘ਚ ਭ੍ਰਿਸ਼ਟਾਚਾਰ ਦੇ ਦਾਅਵਿਆਂ ਨੂੰ ਲੈ ਕੇ ਪੁਲਿਸ ਤੇ ED ਆਹਮੋ-ਸਾਹਮਣੇ....ਪੰਜਾਬ ਸਰਕਾਰ ਦੇ ਮਾਲਵਾ ਨਹਿਰ ਪ੍ਰੋਜੈਕਟ ’ਤੇ ਹਾਈਕੋਰਟ ਨੇ ਲਾਈ ਰੋਕ......ਚੰਡੀਗੜ੍ਹ-ਮੋਹਾਲੀ ਬਾਰਡਰ ’ਤੇ ਕਿਸਾਨਾਂ ਦੇ ਪੱਕੇ ਮੋਰਚੇ ’ਚ ਪਹੁੰਚੇ ਗਾਇਕ ਰੇਸ਼ਮ ਅਨਮੋਲ.....ਪਾਕਿਸਤਾਨ ਦੇ F-16 ਨੂੰ ਢੇਰ ਕਰਨ ਵਾਲੇ ਅਭਿਨੰਦਨ ਨੇ ਛੱਡੀ ਏਅਰਫੋਰਸ, ਹੁਣ ਬਣੇ ਪ੍ਰਾਈਵੇਟ ਏਅਰਲਾਈਨ ਦੇ ਪਾਇਲਟ.....

‘ਪਤਨੀ ਦਾ ਹਰ ਜਗ੍ਹਾ ਪਤੀ ਨਾਲ ਜਾਣਾ ਜ਼ਰੂਰੀ ਨਹੀਂ’, ਮਦਰਾਸ ਹਾਈਕੋਰਟ ਦੀ ਵੱਡੀ ਟਿੱਪਣੀ

Wife does not to go everywhere with husband: ਚੇਨਈ: ਤਲਾਕ ਨਾਲ ਜੁੜੇ ਇੱਕ ਮਾਮਲੇ ਦੀ ਸੁਣਵਾਈ ਕਰਦਿਆਂ ਮਦਰਾਸ ਹਾਈਕੋਰਟ ਨੇ ਅਹਿਮ ਟਿੱਪਣੀ ਕੀਤੀ ਹੈ। ਅਦਾਲਤ ਨੇ ਕਿਹਾ ਕਿ ਪਤਨੀ ਤੋਂ ਇਹ ਉਮੀਦ ਨਹੀਂ ਕੀਤੀ ਜਾ ਸਕਦੀ ਕਿ ਉਹ ਹਰ ਜਗ੍ਹਾ ਆਪਣੇ ਪਤੀ ਦੇ ਪਿੱਛੇ-ਪਿੱਛੇ ‘ਵੋਡਾਫੋਨ ਦੇ ਵਿਗਿਆਪਨ ਵਾਲੇ ਪੱਗ ਡੌਗ’ ਵਾਂਗ ਚੱਲੇ। ਜੇਕਰ ਪਤੀ ਨੌਕਰੀ […]
Ranjit Singh
By : Updated On: 04 Sep 2026 09:27:AM
‘ਪਤਨੀ ਦਾ ਹਰ ਜਗ੍ਹਾ ਪਤੀ ਨਾਲ ਜਾਣਾ ਜ਼ਰੂਰੀ ਨਹੀਂ’, ਮਦਰਾਸ ਹਾਈਕੋਰਟ ਦੀ ਵੱਡੀ ਟਿੱਪਣੀ

Wife does not to go everywhere with husband: ਚੇਨਈ: ਤਲਾਕ ਨਾਲ ਜੁੜੇ ਇੱਕ ਮਾਮਲੇ ਦੀ ਸੁਣਵਾਈ ਕਰਦਿਆਂ ਮਦਰਾਸ ਹਾਈਕੋਰਟ ਨੇ ਅਹਿਮ ਟਿੱਪਣੀ ਕੀਤੀ ਹੈ। ਅਦਾਲਤ ਨੇ ਕਿਹਾ ਕਿ ਪਤਨੀ ਤੋਂ ਇਹ ਉਮੀਦ ਨਹੀਂ ਕੀਤੀ ਜਾ ਸਕਦੀ ਕਿ ਉਹ ਹਰ ਜਗ੍ਹਾ ਆਪਣੇ ਪਤੀ ਦੇ ਪਿੱਛੇ-ਪਿੱਛੇ ‘ਵੋਡਾਫੋਨ ਦੇ ਵਿਗਿਆਪਨ ਵਾਲੇ ਪੱਗ ਡੌਗ’ ਵਾਂਗ ਚੱਲੇ। ਜੇਕਰ ਪਤੀ ਨੌਕਰੀ ਜਾਂ ਕਿਸੇ ਹੋਰ ਕਾਰਨ ਕਰਕੇ ਕਿਸੇ ਸ਼ਹਿਰ ਵਿੱਚ ਜਾਂਦਾ ਹੈ ਤਾਂ ਪਤਨੀ ਲਈ ਹਰ ਵਾਰ ਉਸ ਦੇ ਨਾਲ ਜਾਣਾ ਲਾਜ਼ਮੀ ਨਹੀਂ ਹੈ।

ਇਸ਼ਤਿਹਾਰ

ਇਹ ਮਾਮਲਾ ਇੱਕ ਅਜਿਹੇ ਜੋੜੇ ਨਾਲ ਸਬੰਧਤ ਹੈ, ਜੋ ਕਰੀਬ 16 ਸਾਲਾਂ ਤੋਂ ਵੱਖ-ਵੱਖ ਰਹਿ ਰਿਹਾ ਸੀ। ਦੋਵਾਂ ਦਾ ਵਿਆਹ ਸਤੰਬਰ 1992 ਵਿੱਚ ਹੋਇਆ ਸੀ ਅਤੇ ਉਨ੍ਹਾਂ ਦੇ ਚਾਰ ਬੱਚੇ ਹਨ। ਮੌਜੂਦਾ ਸਮੇਂ ਪਤੀ ਦੀ ਉਮਰ 67 ਸਾਲ ਹੈ। ਹਾਈਕੋਰਟ ਨੇ ਕਿਹਾ ਕਿ ਦੋਵਾਂ ਵਿਚਕਾਰ ਕਾਫ਼ੀ ਕੜਵਾਹਟ ਪੈਦਾ ਹੋ ਚੁੱਕੀ ਹੈ ਅਤੇ ਹੁਣ ਮੁੜ ਇਕੱਠੇ ਰਹਿਣ ਦੀ ਕੋਈ ਸੰਭਾਵਨਾ ਨਜ਼ਰ ਨਹੀਂ ਆਉਂਦੀ। ਇਸ ਆਧਾਰ ’ਤੇ ਅਦਾਲਤ ਨੇ ਫੈਮਿਲੀ ਕੋਰਟ ਦੇ ਪੁਰਾਣੇ ਹੁਕਮ ਨੂੰ ਰੱਦ ਕਰਦਿਆਂ ਤਲਾਕ ਮਨਜ਼ੂਰ ਕਰ ਦਿੱਤਾ। ਹਾਲਾਂਕਿ ਪਤੀ ਨੂੰ ਪਤਨੀ ਦੇ ਗੁਜ਼ਾਰੇ ਲਈ 7 ਲੱਖ ਰੁਪਏ ਦੇਣ ਦਾ ਹੁਕਮ ਵੀ ਦਿੱਤਾ ਗਿਆ ਹੈ।

ਫੈਮਿਲੀ ਕੋਰਟ ਨੇ ਕਿਹਾ ਸੀ- ਪਤੀ ਖੁਦ ਮੁੰਬਈ ਗਿਆ
ਪਤੀ ਨੇ ਤਲਾਕ ਦੀ ਪਟੀਸ਼ਨ ਵਿੱਚ ਦੱਸਿਆ ਸੀ ਕਿ ਨੌਕਰੀ ਦੇ ਸਬੰਧ ਵਿੱਚ ਉਹ ਤਮਿਲਨਾਡੂ ਦੇ ਸ਼ਿਵਗੰਗਾ ਤੋਂ ਮੁੰਬਈ ਚਲਾ ਗਿਆ ਸੀ, ਪਰ ਉਸ ਦੀ ਪਤਨੀ ਉਸ ਦੇ ਨਾਲ ਨਹੀਂ ਗਈ। ਸਾਲ 2014 ਵਿੱਚ ਪਤੀ ਨੇ ਸ਼ਿਵਗੰਗਾ ਦੀ ਫੈਮਿਲੀ ਕੋਰਟ ਵਿੱਚ ਤਲਾਕ ਦੀ ਅਰਜ਼ੀ ਦਾਇਰ ਕੀਤੀ ਸੀ। ਉਸ ਨੇ ਪਤਨੀ ’ਤੇ ਕਿਸੇ ਹੋਰ ਵਿਅਕਤੀ ਨਾਲ ਕਥਿਤ ਨਾਜਾਇਜ਼ ਸਬੰਧ ਹੋਣ ਦੇ ਦੋਸ਼ ਵੀ ਲਗਾਏ ਸਨ। ਸਤੰਬਰ 2021 ਵਿੱਚ ਫੈਮਿਲੀ ਕੋਰਟ ਨੇ ਪਤੀ ਦੀ ਤਲਾਕ ਪਟੀਸ਼ਨ ਰੱਦ ਕਰ ਦਿੱਤੀ ਸੀ। ਅਦਾਲਤ ਨੇ ਕਿਹਾ ਸੀ ਕਿ ਪਤੀ ਖੁਦ ਨੌਕਰੀ ਲਈ ਮੁੰਬਈ ਗਿਆ ਅਤੇ ਪਤਨੀ ਨੂੰ ਆਪਣੇ ਨਾਲ ਨਹੀਂ ਲੈ ਕੇ ਗਿਆ, ਇਸ ਲਈ ਉਹ ਆਪਣੀ ਹੀ ਗਲਤੀ ਦਾ ਫਾਇਦਾ ਚੁੱਕ ਕੇ ਤਲਾਕ ਦੀ ਮੰਗ ਨਹੀਂ ਕਰ ਸਕਦਾ। ਇਸ ਫੈਸਲੇ ਨੂੰ ਪਤੀ ਨੇ ਮਦਰਾਸ ਹਾਈਕੋਰਟ ਵਿੱਚ ਚੁਣੌਤੀ ਦਿੱਤੀ ਸੀ।

16 ਸਾਲਾਂ ਤੋਂ ਵੱਖ ਰਹਿ ਰਿਹਾ ਸੀ ਜੋੜਾ
ਹਾਈਕੋਰਟ ਨੇ ਸੁਣਵਾਈ ਦੌਰਾਨ ਨੋਟ ਕੀਤਾ ਕਿ ਪਤੀ-ਪਤਨੀ ਕਰੀਬ 16 ਸਾਲਾਂ ਤੋਂ ਅਲੱਗ ਰਹਿ ਰਹੇ ਹਨ ਅਤੇ ਪਤਨੀ ਵੱਲੋਂ ਪਤੀ ਕੋਲ ਵਾਪਸ ਜਾਣ ਲਈ ਕੋਈ ਰਸਮੀ ਕੋਸ਼ਿਸ਼ ਵੀ ਸਾਹਮਣੇ ਨਹੀਂ ਆਈ। ਅਦਾਲਤ ਨੇ ਦੋਵਾਂ ਧਿਰਾਂ ਵਿਚਕਾਰ ਸਮਝੌਤਾ ਕਰਵਾਉਣ ਦੀ ਕੋਸ਼ਿਸ਼ ਵੀ ਕੀਤੀ, ਪਰ ਕੋਈ ਹੱਲ ਨਹੀਂ ਨਿਕਲਿਆ। ਕੋਰਟ ਨੇ ਮੰਨਿਆ ਕਿ ਰਿਸ਼ਤੇ ਵਿੱਚ ਡੂੰਘੀ ਦਰਾਰ ਪੈ ਚੁੱਕੀ ਹੈ ਅਤੇ ਹੁਣ ਦੁਬਾਰਾ ਇਕੱਠੇ ਰਹਿਣ ਦੀ ਕੋਈ ਸੰਭਾਵਨਾ ਨਹੀਂ ਹੈ। ਹਾਈਕੋਰਟ ਨੇ ਸੁਪਰੀਮ ਕੋਰਟ ਦੇ ਇੱਕ ਫੈਸਲੇ ਦਾ ਹਵਾਲਾ ਦਿੰਦਿਆਂ ਕਿਹਾ ਕਿ ਲੰਬੇ ਸਮੇਂ ਤੱਕ ਵੱਖ ਰਹਿਣਾ, ਵਿਆਹਸ਼ੁਦਾ ਜੀਵਨ ਦਾ ਅਸਲ ਵਿੱਚ ਖ਼ਤਮ ਹੋ ਜਾਣਾ ਅਤੇ ਰਿਸ਼ਤੇ ਦਾ ਪੂਰੀ ਤਰ੍ਹਾਂ ਟੁੱਟ ਜਾਣਾ ਕੁਝ ਹਾਲਾਤਾਂ ਵਿੱਚ ਮਾਨਸਿਕ ਕ੍ਰੂਰਤਾ ਦੇ ਦਾਇਰੇ ਵਿੱਚ ਆ ਸਕਦਾ ਹੈ। ਇਸ ਤੋਂ ਬਾਅਦ ਅਦਾਲਤ ਨੇ ਤਲਾਕ ਨੂੰ ਮਨਜ਼ੂਰੀ ਦੇ ਦਿੱਤੀ।

ਨਾਜਾਇਜ਼ ਸਬੰਧਾਂ ਦੇ ਦੋਸ਼ ਨੂੰ ਕੋਰਟ ਨੇ ਨਹੀਂ ਮੰਨਿਆ
ਪਤੀ ਨੇ ਪਤਨੀ ’ਤੇ ਕਿਸੇ ਹੋਰ ਵਿਅਕਤੀ ਨਾਲ ਨਾਜਾਇਜ਼ ਸਬੰਧ ਹੋਣ ਦੇ ਦੋਸ਼ ਵੀ ਲਗਾਏ ਸਨ। ਹਾਲਾਂਕਿ ਹਾਈਕੋਰਟ ਨੇ ਇਨ੍ਹਾਂ ਦੋਸ਼ਾਂ ਨੂੰ ਤਲਾਕ ਦਾ ਆਧਾਰ ਨਹੀਂ ਮੰਨਿਆ।

ਜਸਟਿਸ ਜੀ.ਆਰ. ਸਵਾਮੀਨਾਥਨ ਅਤੇ ਜਸਟਿਸ ਐਮ.ਡੀ. ਸੁਮਤੀ ਦੀ ਬੈਂਚ ਨੇ ਕਿਹਾ ਕਿ ਜਿਸ ਵਿਅਕਤੀ ਨੂੰ ਪਤਨੀ ਦਾ ਕਥਿਤ ਪ੍ਰੇਮੀ ਦੱਸਿਆ ਗਿਆ ਸੀ, ਉਸ ਨੂੰ ਮਾਮਲੇ ਵਿੱਚ ਧਿਰ ਹੀ ਨਹੀਂ ਬਣਾਇਆ ਗਿਆ। ਅਦਾਲਤ ਮੁਤਾਬਕ ਅਜਿਹੇ ਦੋਸ਼ ਲਗਾਉਣ ਦੀ ਸਥਿਤੀ ਵਿੱਚ ਉਸ ਵਿਅਕਤੀ ਨੂੰ ਵੀ ਕੇਸ ਵਿੱਚ ਸ਼ਾਮਲ ਕਰਨਾ ਜ਼ਰੂਰੀ ਹੈ। ਇਸ ਲਈ ਉਸ ਵਿਅਕਤੀ ਨੂੰ ਮਾਮਲੇ ਵਿੱਚ ਧਿਰ ਬਣਾਏ ਬਿਨਾਂ ਲਗਾਏ ਗਏ ਕਥਿਤ ਨਾਜਾਇਜ਼ ਸਬੰਧਾਂ ਦੇ ਦੋਸ਼ਾਂ ਦੇ ਆਧਾਰ ’ਤੇ ਤਲਾਕ ਦਾ ਦਾਅਵਾ ਕਾਇਮ ਨਹੀਂ ਰਹਿ ਸਕਦਾ।

Read Latest News and Breaking News at Daily Post TV, Browse for more News

Ad
Ad

Punjab District News