ਪੰਜਾਬ ‘ਚ 1 ਦਿਨ ਦੀ ਸਰਕਾਰੀ ਛੁੱਟੀ, ਦਫ਼ਤਰ ਤੇ ਅਦਾਰੇ ਰਹਿਣਗੇ ਬੰਦ

Punjab Government Holiday:ਪੰਜਾਬ ਸਰਕਾਰ ਨੇ ਡਾ. ਬੀ.ਆਰ. ਅੰਬੇਡਕਰ ਜੀ ਦੀ ਜਯੰਤੀ ਮੌਕੇ 14 ਅਪ੍ਰੈਲ ਨੂੰ ਸੂਬੇ ਵਿੱਚ ਛੁੱਟੀ ਦਾ ਐਲਾਨ ਕੀਤਾ ਹੈ। ਸਾਰੇ ਸਰਕਾਰੀ ਦਫ਼ਤਰ, ਬੋਰਡ, ਅਤੇ ਸੰਸਥਾਵਾਂ ਇਸ ਦਿਨ ਬੰਦ ਰਹਿਣਗੇ। ਇਹ ਛੁੱਟੀ ਧਾਰਾ 25 ਐਕਟ 1881 ਤਹਿਤ ਜਾਰੀ ਕੀਤੀ ਗਈ ਹੈ। ਇਸ ਸਬੰਧੀ ਸੂਬਾ ਸਰਕਾਰ ਵੱਲੋਂ ਇੱਕ ਲਿਖਤੀ ਹੁਕਮ ਜਾਰੀ ਕਰ ਦਿੱਤਾ ਗਿਆ […]
Jaspreet Singh
By : Updated On: 05 Apr 2025 17:58:PM
ਪੰਜਾਬ ‘ਚ 1 ਦਿਨ ਦੀ ਸਰਕਾਰੀ ਛੁੱਟੀ, ਦਫ਼ਤਰ ਤੇ ਅਦਾਰੇ ਰਹਿਣਗੇ ਬੰਦ

Punjab Government Holiday:ਪੰਜਾਬ ਸਰਕਾਰ ਨੇ ਡਾ. ਬੀ.ਆਰ. ਅੰਬੇਡਕਰ ਜੀ ਦੀ ਜਯੰਤੀ ਮੌਕੇ 14 ਅਪ੍ਰੈਲ ਨੂੰ ਸੂਬੇ ਵਿੱਚ ਛੁੱਟੀ ਦਾ ਐਲਾਨ ਕੀਤਾ ਹੈ। ਸਾਰੇ ਸਰਕਾਰੀ ਦਫ਼ਤਰ, ਬੋਰਡ, ਅਤੇ ਸੰਸਥਾਵਾਂ ਇਸ ਦਿਨ ਬੰਦ ਰਹਿਣਗੇ। ਇਹ ਛੁੱਟੀ ਧਾਰਾ 25 ਐਕਟ 1881 ਤਹਿਤ ਜਾਰੀ ਕੀਤੀ ਗਈ ਹੈ।

ਇਸ ਸਬੰਧੀ ਸੂਬਾ ਸਰਕਾਰ ਵੱਲੋਂ ਇੱਕ ਲਿਖਤੀ ਹੁਕਮ ਜਾਰੀ ਕਰ ਦਿੱਤਾ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ, ਇਹ ਨੋਟੀਫਿਕੇਸ਼ਨ ਧਾਰਾ 25 ਐਕਟ 1881 ਤਹਿਤ ਜਾਰੀ ਕੀਤਾ ਗਿਆ ਹੈ। ਸਰਕਾਰੀ ਦਫ਼ਤਰ, ਬੋਰਡ, ਕਾਰਪੋਰੇਸ਼ਨ, ਸੰਸਥਾਵਾਂ ਅਤੇ ਸਰਕਾਰੀ ਦਫ਼ਤਰ ਬੰਦ ਰਹਿਣਗੇ।

ਬਾਬਾ ਸਾਹਿਬ ਅੰਬੇਡਕਰ ਦਾ ਜਨਮ 14 ਅਪ੍ਰੈਲ 1891 ਨੂੰ ਹੋਇਆ ਸੀ, ਉਹ ਆਪਣੇ ਮਾਪਿਆਂ ਦੇ 14ਵੇਂ ਬੱਚੇ ਸਨ। ਉਹਨਾਂ ਪਿਤਾ ਸੂਬੇਦਾਰ ਰਾਮਜੀ ਮਾਲੋਜੀ ਸਕਪਾਲ ਸਨ, ਜੋ ਬ੍ਰਿਟਿਸ਼ ਫੌਜ ਵਿੱਚ ਸਨ।ਬੀਆਰ ਅੰਬੇਡਕਰ ਦੇ ਪਿਤਾ ਸੰਤ ਕਬੀਰ ਦੇ ਪੈਰੋਕਾਰ ਸਨ।

ਬਾਬਾ ਸਾਹਿਬ ਨਾਂ ਨਾਲ ਪ੍ਰਸਿੱਧ ਡਾ. ਭੀਮ ਰਾਓ ਅੰਬੇਡਕਰ ਨੂੰ ਸੰਵਿਧਾਨ ਦੇ ਨਿਰਮਾਣ ਲਈ ਸੰਵਿਧਾਨ ਸਭਾ ਵੱਲੋਂ ਬਣਾਈ ਗਈ ਖਰੜਾ ਕਮੇਟੀ ਦਾ ਪ੍ਰਧਾਨ ਚੁਣਿਆ ਗਿਆ ਸੀ। ਉਹ ਦੇਸ਼ ਦੇ ਪਹਿਲੇ ਕਾਨੂੰਨ ਮੰਤਰੀ ਸਨ। ਸਾਲ 1990 ਵਿਚ ‘ਭਾਰਤ ਰਤਨ’ ਨਾਲ ਸਨਮਾਨਿਤ ਡਾ. ਅੰਬੇਡਕਰ ਨੇ ਸਮਾਜ ’ਚ ਜਾਤੀ ਆਧਾਰਿਤ ਸ਼ੋਸ਼ਣ ਖ਼ਿਲਾਫ਼ ਲੋਕਾਂ ਨੂੰ ਜਾਗਰੂਕ ਕਰਨ ਦਾ ਕੰਮ ਕੀਤਾ। ਉਨ੍ਹਾਂ ਨੇ ਦੇਸ਼ ’ਚੋਂ ਭੇਦਭਾਵ ਮਿਟਾਉਣ ਲਈ ਪਹਿਲ ਕੀਤੀ ਤੇ ਦੇਸ਼ ਦਾ ਸੰਵਿਧਾਨ ਤਿਆਰ ਕਰਨ ’ਚ ਮਹੱਤਵਪੂਰਨ ਭੂਮਿਕਾ ਨਿਭਾਈ। ਡਾ. ਅੰਬੇਡਕਰ ਨੂੰ ਬਚਪਨ ਤੋਂ ਹੀ ਜਾਤੀ ਆਧਾਰਿਤ ਭੇਦਭਾਵ ਦਾ ਸ਼ਿਕਾਰ ਹੋਣਾ ਪਿਆ ਸੀ। ਇਸ ਦੇ ਬਾਵਜੂਦ ਉਹ ਹਰ ਮੁਸ਼ਕਲ ਨੂੰ ਪਿੱਛੇ ਛੱਡ ਅੱਗੇ ਵਧਦੇ ਰਹੇ।

ਸਿੱਖਿਆ ਨੂੰ ਬਣਾਇਆ ਸ਼ਕਤੀ

ਇਸ ਦੌਰਾਨ ਉਨ੍ਹਾਂ ਨੂੰ ਇਕ ਗੱਲ ਸਮਝ ਆਈ ਕਿ ਸਿੱਖਿਆ ਤੋਂ ਬਿਨਾਂ ਇਸ ਭੇਦਭਾਵ ਖ਼ਿਲਾਫ਼ ਲੜਿਆ ਨਹੀਂ ਜਾ ਸਕਦਾ। ਉਨ੍ਹਾਂ ਨੇ ਰਾਜਨੀਤੀ ਅਤੇ ਅਰਥ-ਸ਼ਾਸਤਰ ’ਚ ਗ੍ਰੈਜੂਏਸ਼ਨ ਕੀਤੀ। ਇਸ ਤੋਂ ਬਾਅਦ ਬੜੌਦਾ ਰਿਆਸਤ ਵੱਲੋਂ ਮਿਲੇ ਵਜ਼ੀਫੇ ਨਾਲ ਉਨ੍ਹਾਂ ਨੂੰ ਵਿਦੇਸ਼ ’ਚ ਪੜ੍ਹਨ ਦਾ ਮੌਕਾ ਮਿਲਿਆ। ਇਸ ਦੌਰਾਨ ਡਾ. ਅੰਬੇਡਕਰ ਨੇ ਹਰ ਵਿਸ਼ੇ ਦਾ ਅਧਿਐਨ ਕੀਤਾ। ਕਾਨੂੰਨ, ਅਰਥ-ਸ਼ਾਸਤਰ, ਸਮਾਜ ਸ਼ਾਸਤਰ, ਇਤਿਹਾਸ, ਦਰਸ਼ਨ ਸ਼ਾਸਤਰ ਤੇ ਰਾਜਨੀਤੀ ਸ਼ਾਸਤਰ ਜਿਹੇ ਵਿਸ਼ਿਆਂ ’ਚ ਉਨ੍ਹਾਂ ਨੇ ਸਿੱਖਿਆ ਹਾਸਲ ਕੀਤੀ। ਭਾਰਤ ਵਾਪਸੀ ’ਤੇ ਬੀਆਰ ਅੰਬੇਡਕਰ ਨੇ ਕਈ ਮੋਰਚਿਆਂ ’ਤੇ ਆਪਣੇ ਆਪ ਨੂੰ ਸਥਾਪਿਤ ਕਰਨ ਦੀ ਕੋਸ਼ਿਸ਼ ਕੀਤੀ। ਇਕ ਪਾਸੇ ਉਨ੍ਹਾਂ ਕਾਲਜ ’ਚ ਵਕਾਲਤ ਦੀ ਪੜ੍ਹਾਈ ਸ਼ੁਰੂ ਕੀਤੀ ਤੇ ਨਾਲ ਹੀ ‘ਨਾਇਕ’ ਨਾਂ ਦੀ ਅਖ਼ਬਾਰ ਕੱਢਣੀ ਸ਼ੁਰੂ ਕਰ ਦਿੱਤੀ।

ਭੇਦਭਾਵ ਖ਼ਤਮ ਕਰਨ ਦਾ ਸੰਕਲਪ

ਜਿਸ ਭੇਦਭਾਵ ਤੇ ਛੂਆਛਾਤ ਦਾ ਸਾਹਮਣਾ ਡਾ. ਅੰਬੇਡਕਰ ਨੂੰ ਕਦਮ-ਕਦਮ ’ਤੇ ਕਰਨਾ ਪਿਆ, ਉਨ੍ਹਾਂ ਨੇ ਇਸ ਨੂੰ ਖ਼ਤਮ ਕਰਨ ਲਈ ਲੜਾਈ ਲੜਨ ਦਾ ਮਨ ਬਣਾਇਆ। ਇਕ ਪਾਸੇ ਗਾਂਧੀ ਜੀ ਛੂਆਛਾਤ ਤੇ ਭੇਦਭਾਵ ਨੂੰ ਖ਼ਤਮ ਕਰਨ ਦੀ ਗੱਲ ਤਾਂ ਕਰਦੇ ਸਨ ਪਰ ਵਰਣ ਵਿਵਸਥਾ ਦੇ ਪੱਖ ’ਚ ਸਨ, ਉਥੇ ਡਾ. ਅੰਬੇਡਕਰ ਵਰਣ ਵਿਵਸਥਾ ਨੂੰ ਭੇਦਭਾਵ ਦੀ ਬੁਨਿਆਦ ਮੰਨਦੇ ਸਨ। ਬਹੁਤ ਸਾਰੇ ਵਿਰੋਧ ਤੇ ਮੁਸ਼ਕਲਾਂ ਦਰਮਿਆਨ ਡਾ. ਅੰਬੇਡਕਰ ਨੇ ਲੋਕਾਂ ਤਕ ਪਹੰੁਚਣ ਦਾ ਰਸਤਾ ਕੱਢਿਆ ਤੇ ਉਨ੍ਹਾਂ ਨੂੰ ਦੱਸਣ ਦੀ ਕੋਸ਼ਿਸ਼ ਕੀਤੀ। ਡਾ. ਅੰਬੇਡਕਰ ਨੇ ਲਤਾੜੇ ਹੋਏ ਲੋਕਾਂ ਨੂੰ ਉੱਪਰ ਚੱੁਕਣ ਲਈ ਤਿੰਨ ਬਿੰਦੂਆਂ ਵਾਲਾ ਮੂਲ ਮੰਤਰ ‘ਪੜ੍ਹੋ, ਜੁੜੋ ਅਤੇ ਸੰਘਰਸ਼ ਕਰੋ’ ਦਿੱਤਾ। ਉਨ੍ਹਾਂ ਅਨੁਸਾਰ ਅਧਿਕਾਰ ਪ੍ਰਾਪਤ ਕਰਨ ਦਾ ਸਭ ਤੋਂ ਵਧੀਆ ਜ਼ਰੀਆ ਰਾਜਨੀਤਕ ਤਾਕਤ ਹੈ। ਉਨ੍ਹਾਂ ਨੇ 1936 ਵਿਚ ਇੰਡੀਪੈਂਡੈਂਟ ਲੇਬਰ ਪਾਰਟੀ ਨਾਂ ਦਾ ਰਾਜਨੀਤਕ ਦਲ ਵੀ ਬਣਾਇਆ ਅਤੇ ਗਵਰਨਮੈਂਟ ਆਫ ਇੰਡੀਆ ਐਕਟ 1935 ਤਹਿਤ ਸੂਬਾ ਪੱਧਰੀ ਚੋਣਾਂ ’ਚ ਹਿੱਸਾ ਲਿਆ ਤੇ ਉਹ ਬੰਬੇ ਵਿਧਾਨ ਸਭਾ ਲਈ ਚੁਣੇ ਗਏ। ਉਨ੍ਹਾਂ ਨੇ ਬੰਧੂਆ ਮਜ਼ਦੂਰੀ ਖ਼ਤਮ ਕਰਨ, ਮਜ਼ਦੂਰਾਂ ਦੇ ਅਧਿਕਾਰਾਂ ਦੀ ਰੱਖਿਆ ਤੇ ਜਨਮ ਦਰ ਕੰਟਰੋਲ ਕਰਨ ’ਤੇ ਜ਼ੋਰ ਦਿੱਤਾ।

ਸੰਵਿਧਾਨ ਦੇ ਨਿਰਮਾਣ ’ਚ ਭੂਮਿਕਾ

ਡਾ. ਅੰਬੇਡਕਰ ਨੇ ਧਰਮ, ਜਾਤੀ, ਭਾਸ਼ਾ, ਰੰਗ ਅਤੇ ਲਿੰਗ ਦੇ ਆਧਾਰ ’ਤੇ ਭੇਦਭਾਵ ਕੀਤੇ ਬਿਨਾਂ ਵਿਅਕਤੀਗਤ ਸੁਤੰਤਰਤਾ ਤੇ ਵੱਖ-ਵੱਖ ਵਰਗਾਂ ਅਤੇ ਸਮਾਜ ’ਚ ਪੁਲ ਬਣਾਉਣ ’ਤੇ ਜ਼ੋਰ ਦਿੱਤਾ। ਡਾ. ਅੰਬੇਡਕਰ ਦਾ ਗਿਆਨ ਤੇ ਸੰਘਰਸ਼ ਭਰਿਆ ਜੀਵਨ ਦੇਸ਼ ਦੇ ਲੋਕਾਂ ਨੂੰ ਪ੍ਰੇਰਨਾ ਦਿੰਦਾ ਰਹੇਗਾ।

Read Latest News and Breaking News at Daily Post TV, Browse for more News

Ad
Ad