Journalism Of Hope

SBI ਦੇ ਗਾਹਕਾਂ ਲਈ ਅਹਿਮ ਖ਼ਬਰ, ਲਗਾਤਾਰ 5 ਦਿਨ ਬੰਦ ਰਹਿਣਗੀਆਂ ਬੈਂਕ ਸ਼ਾਖਾਵਾਂ

SBI bank branches will remain closed for 5 days: ਨਵੀਂ ਦਿੱਲੀ: ਭਾਰਤੀ ਸਟੇਟ ਬੈਂਕ (SBI) ਦੇ ਗਾਹਕਾਂ ਲਈ ਅਹਿਮ ਖ਼ਬਰ ਹੈ। ਬੈਂਕ ਦੀਆਂ ਸ਼ਾਖਾਵਾਂ ਲਗਾਤਾਰ 5 ਦਿਨ ਬੰਦ ਰਹਿ ਸਕਦੀਆਂ ਹਨ। ਯੂਨਾਈਟਿਡ ਫੋਰਮ ਆਫ ਬੈਂਕ ਯੂਨੀਅਨਜ਼ (UFBU) ਵੱਲੋਂ 28 ਤੋਂ 30 ਸਤੰਬਰ 2026 ਤੱਕ ਤਿੰਨ ਦਿਨਾਂ ਦੀ ਹੜਤਾਲ ਦਾ ਪ੍ਰਸਤਾਵ ਰੱਖਿਆ ਗਿਆ ਹੈ। ਇਸ ਤੋਂ […]
Ranjit Singh
By : Updated On: 21 Sep 2026 14:19:PM
SBI ਦੇ ਗਾਹਕਾਂ ਲਈ ਅਹਿਮ ਖ਼ਬਰ, ਲਗਾਤਾਰ 5 ਦਿਨ ਬੰਦ ਰਹਿਣਗੀਆਂ ਬੈਂਕ ਸ਼ਾਖਾਵਾਂ

SBI bank branches will remain closed for 5 days: ਨਵੀਂ ਦਿੱਲੀ: ਭਾਰਤੀ ਸਟੇਟ ਬੈਂਕ (SBI) ਦੇ ਗਾਹਕਾਂ ਲਈ ਅਹਿਮ ਖ਼ਬਰ ਹੈ। ਬੈਂਕ ਦੀਆਂ ਸ਼ਾਖਾਵਾਂ ਲਗਾਤਾਰ 5 ਦਿਨ ਬੰਦ ਰਹਿ ਸਕਦੀਆਂ ਹਨ। ਯੂਨਾਈਟਿਡ ਫੋਰਮ ਆਫ ਬੈਂਕ ਯੂਨੀਅਨਜ਼ (UFBU) ਵੱਲੋਂ 28 ਤੋਂ 30 ਸਤੰਬਰ 2026 ਤੱਕ ਤਿੰਨ ਦਿਨਾਂ ਦੀ ਹੜਤਾਲ ਦਾ ਪ੍ਰਸਤਾਵ ਰੱਖਿਆ ਗਿਆ ਹੈ। ਇਸ ਤੋਂ ਪਹਿਲਾਂ 26 ਸਤੰਬਰ ਨੂੰ ਚੌਥਾ ਸ਼ਨੀਵਾਰ ਅਤੇ 27 ਸਤੰਬਰ ਨੂੰ ਐਤਵਾਰ ਹੋਣ ਕਾਰਨ ਬੈਂਕ ਬੰਦ ਰਹਿਣਗੇ। SBI ਨੇ ਗਾਹਕਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਹੜਤਾਲ ਦੀਆਂ ਤਰੀਕਾਂ ਤੋਂ ਪਹਿਲਾਂ ਆਪਣੇ ਜ਼ਰੂਰੀ ਬੈਂਕਿੰਗ ਲੈਣ-ਦੇਣ ਪੂਰੇ ਕਰ ਲੈਣ। ਬੈਂਕ ਨੇ ਕਿਹਾ ਹੈ ਕਿ ਹੜਤਾਲ ਦੌਰਾਨ ਜ਼ਰੂਰੀ ਬੈਂਕਿੰਗ ਸੇਵਾਵਾਂ ਜਾਰੀ ਰੱਖਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾਵੇਗੀ।

ਇਸ਼ਤਿਹਾਰ

ATM ਤੇ ਡਿਜੀਟਲ ਸੇਵਾਵਾਂ ਦੀ ਵਰਤੋਂ ਕਰ ਸਕਣਗੇ ਗਾਹਕ
ਹੜਤਾਲ ਦੌਰਾਨ ਨਕਦੀ ਦੀ ਲੋੜ ਪੈਣ ’ਤੇ ਗਾਹਕ ATM ਅਤੇ ਆਟੋ ਡੈਬਿਟ ਐਂਡ ਵਿਡਰਾਅ ਮਸ਼ੀਨਾਂ (ADWM) ਦੀ ਵਰਤੋਂ ਕਰ ਸਕਣਗੇ। ਇਸ ਤੋਂ ਇਲਾਵਾ ਗਾਹਕ ਸੇਵਾ ਕੇਂਦਰਾਂ ਰਾਹੀਂ ਉਪਲਬਧ ਸੇਵਾਵਾਂ ਦਾ ਲਾਭ ਲੈਣ ਦੀ ਵੀ ਸਲਾਹ ਦਿੱਤੀ ਗਈ ਹੈ। SBI ਨੇ ਗਾਹਕਾਂ ਨੂੰ ਇੰਟਰਨੈੱਟ ਬੈਂਕਿੰਗ, YONO, ਮੋਬਾਈਲ ਬੈਂਕਿੰਗ, UPI ਅਤੇ ਹੋਰ ਡਿਜੀਟਲ ਬੈਂਕਿੰਗ ਚੈਨਲਾਂ ਦੀ ਵਰਤੋਂ ਕਰਨ ਲਈ ਵੀ ਕਿਹਾ ਹੈ।

ਜੇਕਰ 28 ਤੋਂ 30 ਸਤੰਬਰ ਤੱਕ ਪ੍ਰਸਤਾਵਿਤ ਹੜਤਾਲ ਹੁੰਦੀ ਹੈ ਤਾਂ ਚੌਥੇ ਸ਼ਨੀਵਾਰ ਅਤੇ ਐਤਵਾਰ ਦੀ ਛੁੱਟੀ ਸਮੇਤ ਬੈਂਕਿੰਗ ਸ਼ਾਖਾਵਾਂ ਲਗਾਤਾਰ ਪੰਜ ਦਿਨ ਪ੍ਰਭਾਵਿਤ ਰਹਿ ਸਕਦੀਆਂ ਹਨ।

Read Latest News and Breaking News at Daily Post TV, Browse for more News

Ad
Ad

Punjab District News