Journalism Of Hope

ਲੁਧਿਆਣਾ ਦੇ ਹੋਟਲ ’ਚ ਪ੍ਰਾਪਰਟੀ ਡੀਲਰ ਨੇ ਕੀਤੀ ਖੁਦਕੁਸ਼ੀ, ਸੁਸਾਈਡ ਨੋਟ ਮਿਲਿਆ

Ludhiana Property Dealer Death; ਲੁਧਿਆਣਾ ਦੇ ਪੱਖੋਵਾਲ ਸਥਿਤ ਹੋਟਲ ਇੰਪੀਰੀਅਲ ’ਚ ਸੋਮਵਾਰ ਨੂੰ ਇੱਕ ਪ੍ਰਾਪਰਟੀ ਡੀਲਰ ਵੱਲੋਂ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੀ ਪਛਾਣ 70 ਸਾਲਾ ਸਤਨਾਮ ਸਿੰਘ ਵਾਸੀ ਸਰਾਭਾ ਨਗਰ ਵਜੋਂ ਹੋਈ ਹੈ। ਜਾਣਕਾਰੀ ਮੁਤਾਬਕ ਸਤਨਾਮ ਸਿੰਘ ਹੋਟਲ ਦੀ 5ਵੀਂ ਮੰਜ਼ਿਲ ’ਤੇ ਕਮਰਾ ਨੰਬਰ 508 ’ਚ ਠਹਿਰਿਆ ਹੋਇਆ ਸੀ। ਉਸ ਨੇ […]
Jaspreet Singh
By : Updated On: 21 Sep 2026 16:55:PM
ਲੁਧਿਆਣਾ ਦੇ ਹੋਟਲ ’ਚ ਪ੍ਰਾਪਰਟੀ ਡੀਲਰ ਨੇ ਕੀਤੀ ਖੁਦਕੁਸ਼ੀ, ਸੁਸਾਈਡ ਨੋਟ ਮਿਲਿਆ

Ludhiana Property Dealer Death; ਲੁਧਿਆਣਾ ਦੇ ਪੱਖੋਵਾਲ ਸਥਿਤ ਹੋਟਲ ਇੰਪੀਰੀਅਲ ’ਚ ਸੋਮਵਾਰ ਨੂੰ ਇੱਕ ਪ੍ਰਾਪਰਟੀ ਡੀਲਰ ਵੱਲੋਂ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੀ ਪਛਾਣ 70 ਸਾਲਾ ਸਤਨਾਮ ਸਿੰਘ ਵਾਸੀ ਸਰਾਭਾ ਨਗਰ ਵਜੋਂ ਹੋਈ ਹੈ।

ਇਸ਼ਤਿਹਾਰ

ਜਾਣਕਾਰੀ ਮੁਤਾਬਕ ਸਤਨਾਮ ਸਿੰਘ ਹੋਟਲ ਦੀ 5ਵੀਂ ਮੰਜ਼ਿਲ ’ਤੇ ਕਮਰਾ ਨੰਬਰ 508 ’ਚ ਠਹਿਰਿਆ ਹੋਇਆ ਸੀ। ਉਸ ਨੇ ਕਮਰੇ ’ਚ ਜ਼ਹਿਰ ਨਿਗਲ ਕੇ ਆਪਣੀ ਜਾਨ ਦੇ ਦਿੱਤੀ। ਸੋਮਵਾਰ ਨੂੰ ਜਦੋਂ ਉਸ ਨੇ ਦਰਵਾਜ਼ਾ ਨਹੀਂ ਖੋਲ੍ਹਿਆ ਤਾਂ ਹੋਟਲ ਸਟਾਫ ਨੇ ਮਾਸਟਰ ਚਾਬੀ ਨਾਲ ਕਮਰਾ ਖੋਲ੍ਹਿਆ, ਜਿੱਥੇ ਉਸ ਦੀ ਲਾਸ਼ ਮਿਲੀ।

ਮੌਕੇ ਤੋਂ ਪੁਲਿਸ ਨੂੰ ਇੱਕ ਸੂਸਾਈਡ ਨੋਟ ਵੀ ਮਿਲਿਆ ਹੈ, ਜਿਸ ਨੂੰ ਕਬਜ਼ੇ ’ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਹਾਲਾਂਕਿ ਸੂਸਾਈਡ ਨੋਟ ’ਚ ਕੀ ਲਿਖਿਆ ਹੈ, ਇਸ ਦੀ ਜਾਣਕਾਰੀ ਅਜੇ ਸਾਹਮਣੇ ਨਹੀਂ ਆਈ ਹੈ।

ਪੁਲਿਸ ਅਤੇ ਫੋਰੈਂਸਿਕ ਟੀਮ ਨੇ ਸ਼ੁਰੂ ਕੀਤੀ ਜਾਂਚ

ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਅਤੇ ਫੋਰੈਂਸਿਕ ਟੀਮ ਮੌਕੇ ’ਤੇ ਪਹੁੰਚੀ। ਪੁਲਿਸ ਨੇ ਲਾਸ਼ ਨੂੰ ਕਬਜ਼ੇ ’ਚ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਘਟਨਾ ਦੀ ਜਾਣਕਾਰੀ ਮਿਲਣ ’ਤੇ ਪਰਿਵਾਰਕ ਮੈਂਬਰ ਵੀ ਹੋਟਲ ਪਹੁੰਚ ਗਏ, ਜਿੱਥੇ ਉਨ੍ਹਾਂ ਦਾ ਰੋ-ਰੋ ਕੇ ਬੁਰਾ ਹਾਲ ਹੈ।

ਪੁੱਤਰ ਦਾ ਦੋਸ਼- ਪਿਤਾ ਨੂੰ ਝੂਠੇ ਕੇਸ ’ਚ ਫਸਾਇਆ ਗਿਆ

ਮ੍ਰਿਤਕ ਦੇ ਪੁੱਤਰ ਸਮਰਦੀਪ ਨੇ ਦੋਸ਼ ਲਗਾਇਆ ਕਿ ਉਸ ਦੇ ਪਿਤਾ ਇੰਗਲੈਂਡ ਰਹਿੰਦੇ ਸਨ। ਉਸ ਨੇ ਕਿਹਾ ਕਿ ਪਿਤਾ ਨੂੰ ਉਨ੍ਹਾਂ ਦੀਆਂ ਭੈਣਾਂ ਨੇ ਪ੍ਰਾਪਰਟੀ ਨਾਲ ਜੁੜੇ ਝੂਠੇ ਕੇਸ ’ਚ ਫਸਾਇਆ ਅਤੇ FIR ਦਰਜ ਕਰਵਾਈ ਗਈ।

ਸਮਰਦੀਪ ਮੁਤਾਬਕ ਸਰਾਭਾ ਨਗਰ ’ਚ 300 ਗਜ਼ ਦਾ ਮਕਾਨ ਪਿਤਾ ਦੇ ਨਾਮ ’ਤੇ ਹੈ, ਜਿਸ ਨੂੰ ਲੈ ਕੇ ਉਨ੍ਹਾਂ ’ਤੇ ਦਬਾਅ ਬਣਾਇਆ ਜਾ ਰਿਹਾ ਸੀ।

ਪੁੱਤਰ ਦਾ ਦਾਅਵਾ- ਸੂਸਾਈਡ ਨੋਟ ’ਚ 5 ਤੋਂ 7 ਲੋਕਾਂ ਦੇ ਨਾਮ

ਸਮਰਦੀਪ ਨੇ ਕਿਹਾ ਕਿ ਸੂਸਾਈਡ ਨੋਟ ’ਚ ਉਨ੍ਹਾਂ ਲੋਕਾਂ ਦੇ ਨਾਮ ਲਿਖੇ ਹਨ, ਜਿਨ੍ਹਾਂ ਨੇ ਪਿਤਾ ਨੂੰ ਪਰੇਸ਼ਾਨ ਕੀਤਾ। ਉਸ ਨੇ ਕਿਹਾ ਕਿ ਜਦੋਂ ਤੱਕ ਸਾਰੇ ਕਥਿਤ ਦੋਸ਼ੀਆਂ ਦੀ ਗ੍ਰਿਫ਼ਤਾਰੀ ਨਹੀਂ ਹੁੰਦੀ, ਉਹ ਅੰਤਿਮ ਸੰਸਕਾਰ ਨਹੀਂ ਕਰਨਗੇ।

ਪੁਲਿਸ ਵੱਲੋਂ ਮੌਤ ਦੇ ਕਾਰਨਾਂ ਅਤੇ ਸੂਸਾਈਡ ਨੋਟ ਦੀ ਜਾਂਚ ਕੀਤੀ ਜਾ ਰਹੀ ਹੈ।

Read Latest News and Breaking News at Daily Post TV, Browse for more News

Ad
Ad

Punjab District News