Journalism Of Hope

ਬਿਨਾਂ ਨੰਬਰ ਪਲੇਟ ਵਾਲੇ ਵਾਹਨਾਂ ਨੂੰ ਨਹੀਂ ਮਿਲੇਗਾ ਪੈਟਰੋਲ-ਡੀਜ਼ਲ- ਹਰਮਨਬੀਰ ਸਿੰਘ ਗਿੱਲ

Petrol Diesel Ban Punjab; ਅੰਮ੍ਰਿਤਸਰ ’ਚ ਹੁਣ ਬਿਨਾਂ ਨੰਬਰ ਪਲੇਟ ਵਾਲੇ ਵਾਹਨਾਂ ਨੂੰ ਪੈਟਰੋਲ ਅਤੇ ਡੀਜ਼ਲ ਨਹੀਂ ਮਿਲੇਗਾ। ਪੁਲਿਸ ਕਮਿਸ਼ਨਰ ਹਰਮਨਬੀਰ ਸਿੰਘ ਗਿੱਲ ਨੇ BNSS ਦੀ ਧਾਰਾ 163 ਤਹਿਤ ਇਸ ਸਬੰਧੀ ਹੁਕਮ ਜਾਰੀ ਕੀਤੇ ਹਨ। ਨਵੇਂ ਹੁਕਮਾਂ ਮੁਤਾਬਕ ਜਿਨ੍ਹਾਂ ਵਾਹਨਾਂ ’ਤੇ ਅੱਗੇ ਜਾਂ ਪਿੱਛੇ HSRP ਨੰਬਰ ਪਲੇਟ ਨਹੀਂ ਲੱਗੀ ਹੋਵੇਗੀ, ਉਨ੍ਹਾਂ ਨੂੰ ਪੈਟਰੋਲ ਪੰਪਾਂ ਤੋਂ […]
By : Updated On: 21 Sep 2026 16:45:PM
ਬਿਨਾਂ ਨੰਬਰ ਪਲੇਟ ਵਾਲੇ ਵਾਹਨਾਂ ਨੂੰ ਨਹੀਂ ਮਿਲੇਗਾ ਪੈਟਰੋਲ-ਡੀਜ਼ਲ- ਹਰਮਨਬੀਰ ਸਿੰਘ ਗਿੱਲ

Petrol Diesel Ban Punjab; ਅੰਮ੍ਰਿਤਸਰ ’ਚ ਹੁਣ ਬਿਨਾਂ ਨੰਬਰ ਪਲੇਟ ਵਾਲੇ ਵਾਹਨਾਂ ਨੂੰ ਪੈਟਰੋਲ ਅਤੇ ਡੀਜ਼ਲ ਨਹੀਂ ਮਿਲੇਗਾ। ਪੁਲਿਸ ਕਮਿਸ਼ਨਰ ਹਰਮਨਬੀਰ ਸਿੰਘ ਗਿੱਲ ਨੇ BNSS ਦੀ ਧਾਰਾ 163 ਤਹਿਤ ਇਸ ਸਬੰਧੀ ਹੁਕਮ ਜਾਰੀ ਕੀਤੇ ਹਨ।

ਇਸ਼ਤਿਹਾਰ

ਨਵੇਂ ਹੁਕਮਾਂ ਮੁਤਾਬਕ ਜਿਨ੍ਹਾਂ ਵਾਹਨਾਂ ’ਤੇ ਅੱਗੇ ਜਾਂ ਪਿੱਛੇ HSRP ਨੰਬਰ ਪਲੇਟ ਨਹੀਂ ਲੱਗੀ ਹੋਵੇਗੀ, ਉਨ੍ਹਾਂ ਨੂੰ ਪੈਟਰੋਲ ਪੰਪਾਂ ਤੋਂ ਈਂਧਨ ਨਹੀਂ ਦਿੱਤਾ ਜਾਵੇਗਾ। ਇਹ ਪਾਬੰਦੀ ਟੁੱਟੀ, ਮੋੜੀ, ਢੱਕੀ, ਬਦਲੀ ਜਾਂ ਟੈਂਪਰ ਕੀਤੀ ਹੋਈ ਨੰਬਰ ਪਲੇਟ ਵਾਲੇ ਵਾਹਨਾਂ ’ਤੇ ਵੀ ਲਾਗੂ ਹੋਵੇਗੀ।

ਇਹ ਹੁਕਮ ਨਿੱਜੀ ਅਤੇ ਵਪਾਰਕ ਦੋਵੇਂ ਤਰ੍ਹਾਂ ਦੇ ਵਾਹਨਾਂ ਲਈ ਲਾਗੂ ਕੀਤੇ ਗਏ ਹਨ। ਹਾਲਾਂਕਿ ਨਵੇਂ ਵਾਹਨਾਂ ਦੇ ਵੈਧ ਰਜਿਸਟ੍ਰੇਸ਼ਨ ਜਾਂ ਅਸਥਾਈ ਨੰਬਰ ਵਾਲੇ ਵਾਹਨਾਂ ਅਤੇ ਐਂਬੂਲੈਂਸ, ਫਾਇਰ ਬ੍ਰਿਗੇਡ ਸਮੇਤ ਐਮਰਜੈਂਸੀ ਵਾਹਨਾਂ ਨੂੰ ਛੋਟ ਦਿੱਤੀ ਗਈ ਹੈ।

ਪੈਟਰੋਲ ਪੰਪਾਂ ’ਤੇ ਲਗਾਉਣਾ ਹੋਵੇਗਾ ਸੂਚਨਾ ਬੋਰਡ

ਹੁਕਮਾਂ ਤਹਿਤ ਪੈਟਰੋਲ ਪੰਪ ਮਾਲਕਾਂ ਨੂੰ 3×3 ਫੁੱਟ ਦਾ ਪੰਜਾਬੀ ਅਤੇ ਅੰਗਰੇਜ਼ੀ ’ਚ ਸੂਚਨਾ ਬੋਰਡ ਲਗਾਉਣਾ ਲਾਜ਼ਮੀ ਕੀਤਾ ਗਿਆ ਹੈ। ਇਸ ਤੋਂ ਇਲਾਵਾ ਪੰਪਾਂ ’ਤੇ ਲੱਗੇ CCTV ਅਤੇ ANPR ਕੈਮਰੇ 24 ਘੰਟੇ ਚਾਲੂ ਰੱਖਣ ਅਤੇ ਫੁਟੇਜ ਘੱਟੋ-ਘੱਟ 30 ਦਿਨ ਤੱਕ ਸੁਰੱਖਿਅਤ ਰੱਖਣ ਦੇ ਨਿਰਦੇਸ਼ ਦਿੱਤੇ ਗਏ ਹਨ।

ਜੇਕਰ ਕਿਸੇ ਵਾਹਨ ਚਾਲਕ ਨੂੰ ਨੰਬਰ ਪਲੇਟ ਨਾ ਹੋਣ ਕਾਰਨ ਈਂਧਨ ਦੇਣ ਤੋਂ ਇਨਕਾਰ ਕੀਤਾ ਜਾਂਦਾ ਹੈ ਅਤੇ ਉਹ ਵਿਵਾਦ ਕਰਦਾ ਹੈ, ਤਾਂ ਪੈਟਰੋਲ ਪੰਪ ਕਰਮਚਾਰੀਆਂ ਨੂੰ ਪੁਲਿਸ ਜਾਂ 112 ਨੰਬਰ ’ਤੇ ਸੂਚਨਾ ਦੇਣ ਲਈ ਕਿਹਾ ਗਿਆ ਹੈ।

ਹੁਕਮਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ BNSS ਦੀ ਧਾਰਾ 223 ਅਤੇ ਮੋਟਰ ਵਹੀਕਲ ਐਕਟ ਤਹਿਤ ਕਾਰਵਾਈ ਕੀਤੀ ਜਾ ਸਕਦੀ ਹੈ।

Read Latest News and Breaking News at Daily Post TV, Browse for more News

Ad
Ad

Punjab District News