Journalism Of Hope

ਪੰਜਾਬ ਦੇ ਮੌਸਮ ਦੀ ਜਾਣੋ ਤਾਜ਼ਾ ਅਪਡੇਟ, ਮਾਨਸੂਨ ਦੀ ਵਿਦਾਈ ਸ਼ੁਰੂ, ਮੌਸਮ ਹੋਇਆ ਖੁਸ਼ਕ

Punjab Weather Update; ਪੰਜਾਬ ਦੇ ਜ਼ਿਆਦਾਤਰ ਹਿੱਸਿਆਂ ਤੋਂ ਮਾਨਸੂਨ ਹੁਣ ਵਾਪਸ ਹੋ ਚੁੱਕਾ ਹੈ। 23 ਸਤੰਬਰ ਨੂੰ ਮਾਨਸੂਨ ਦੀ ਵਾਪਸੀ ਰੇਖਾ ਗੁਰਦਾਸਪੁਰ ਅਤੇ ਚੰਡੀਗੜ੍ਹ ਤੋਂ ਲੰਘ ਰਹੀ ਸੀ। ਇਸ ਦੇ ਨਾਲ ਹੀ ਪੰਜਾਬ ਅਤੇ ਚੰਡੀਗੜ੍ਹ ਵਿੱਚ ਮੌਸਮ ਹੌਲੀ-ਹੌਲੀ ਖੁਸ਼ਕ ਹੋਣ ਦਾ ਦੌਰ ਸ਼ੁਰੂ ਹੋ ਗਿਆ ਹੈ। ਮੌਸਮ ਵਿਗਿਆਨ ਕੇਂਦਰ ਮੁਤਾਬਕ ਅੱਜ ਪੰਜਾਬ ਅਤੇ ਚੰਡੀਗੜ੍ਹ ਵਿੱਚ […]
By : Updated On: 24 Sep 2026 07:43:AM
ਪੰਜਾਬ ਦੇ ਮੌਸਮ ਦੀ ਜਾਣੋ ਤਾਜ਼ਾ ਅਪਡੇਟ, ਮਾਨਸੂਨ ਦੀ ਵਿਦਾਈ ਸ਼ੁਰੂ, ਮੌਸਮ ਹੋਇਆ ਖੁਸ਼ਕ

Punjab Weather Update; ਪੰਜਾਬ ਦੇ ਜ਼ਿਆਦਾਤਰ ਹਿੱਸਿਆਂ ਤੋਂ ਮਾਨਸੂਨ ਹੁਣ ਵਾਪਸ ਹੋ ਚੁੱਕਾ ਹੈ। 23 ਸਤੰਬਰ ਨੂੰ ਮਾਨਸੂਨ ਦੀ ਵਾਪਸੀ ਰੇਖਾ ਗੁਰਦਾਸਪੁਰ ਅਤੇ ਚੰਡੀਗੜ੍ਹ ਤੋਂ ਲੰਘ ਰਹੀ ਸੀ। ਇਸ ਦੇ ਨਾਲ ਹੀ ਪੰਜਾਬ ਅਤੇ ਚੰਡੀਗੜ੍ਹ ਵਿੱਚ ਮੌਸਮ ਹੌਲੀ-ਹੌਲੀ ਖੁਸ਼ਕ ਹੋਣ ਦਾ ਦੌਰ ਸ਼ੁਰੂ ਹੋ ਗਿਆ ਹੈ।

ਇਸ਼ਤਿਹਾਰ

ਮੌਸਮ ਵਿਗਿਆਨ ਕੇਂਦਰ ਮੁਤਾਬਕ ਅੱਜ ਪੰਜਾਬ ਅਤੇ ਚੰਡੀਗੜ੍ਹ ਵਿੱਚ ਮੌਸਮ ਸਾਫ਼ ਰਹਿਣ ਦੀ ਸੰਭਾਵਨਾ ਹੈ। 24 ਤੋਂ 29 ਸਤੰਬਰ ਤੱਕ ਮੌਸਮ ਵਿਭਾਗ ਵੱਲੋਂ ਕਿਸੇ ਵੀ ਤਰ੍ਹਾਂ ਦੀ ਵੱਡੀ ਚੇਤਾਵਨੀ ਜਾਰੀ ਨਹੀਂ ਕੀਤੀ ਗਈ ਹੈ।

ਸੂਬੇ ਦੇ ਔਸਤ ਤਾਪਮਾਨ ਵਿੱਚ 0.4 ਡਿਗਰੀ ਦਾ ਵਾਧਾ ਦਰਜ ਕੀਤਾ ਗਿਆ ਹੈ ਅਤੇ ਤਾਪਮਾਨ ਹੁਣ ਆਮ ਦੇ ਨੇੜੇ ਪਹੁੰਚ ਗਿਆ ਹੈ। ਬੁੱਧਵਾਰ ਨੂੰ ਬਠਿੰਡਾ ਵਿੱਚ ਸਭ ਤੋਂ ਵੱਧ 37 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ।

ਮਾਨਸੂਨ ਤੋਂ ਬਾਅਦ ਵਧੀ ਧੁੱਪ, ਦਿਨ ਛੋਟੇ ਹੋਣੇ ਸ਼ੁਰੂ

ਮਾਨਸੂਨ ਦੀ ਵਾਪਸੀ ਦੇ ਨਾਲ ਦਿਨ ਵੇਲੇ ਧੁੱਪ ਤੇਜ਼ ਹੋਣ ਲੱਗੀ ਹੈ। ਦੁਪਹਿਰ ਸਮੇਂ ਗਰਮੀ ਦਾ ਅਹਿਸਾਸ ਵਧ ਰਿਹਾ ਹੈ, ਜਿਸ ਕਾਰਨ ਲੋਕਾਂ ਨੂੰ ਆਉਣ-ਜਾਣ ਵਿੱਚ ਪਰੇਸ਼ਾਨੀ ਮਹਿਸੂਸ ਹੋ ਰਹੀ ਹੈ।

ਮੌਸਮੀ ਬਦਲਾਅ ਕਾਰਨ ਹੁਣ ਹੌਲੀ-ਹੌਲੀ ਦਿਨ ਛੋਟੇ ਅਤੇ ਰਾਤਾਂ ਲੰਬੀਆਂ ਹੋਣ ਲੱਗਣਗੀਆਂ। ਅੱਜ ਰਾਤ ਅਤੇ ਆਉਣ ਵਾਲਾ ਦਿਨ ਕਰੀਬ 12-12 ਘੰਟਿਆਂ ਦੇ ਰਹਿਣਗੇ।

26 ਤੋਂ 28 ਸਤੰਬਰ ਵਿਚਕਾਰ ਹਲਕੀ ਬਾਰਿਸ਼ ਦੇ ਆਸਾਰ

ਆਂਧਰਾ ਪ੍ਰਦੇਸ਼ ਅਤੇ ਓਡੀਸ਼ਾ ਨੇੜੇ ਬਣਿਆ ਡੀਪ ਡਿਪ੍ਰੈਸ਼ਨ ਹੁਣ ਜ਼ਮੀਨ ’ਤੇ ਆ ਚੁੱਕਾ ਹੈ। ਇਸ ਦੇ ਅੱਗੇ ਵਧਣ ਨਾਲ ਇਸ ਨਾਲ ਜੁੜੀਆਂ ਹਵਾਵਾਂ ਅਤੇ ਮੌਸਮੀ ਪ੍ਰਣਾਲੀ ਦਾ ਅਸਰ ਉੱਤਰ-ਪੱਛਮੀ ਭਾਰਤ ਤੱਕ ਪਹੁੰਚ ਸਕਦਾ ਹੈ।

ਮੌਸਮ ਵਿਭਾਗ ਮੁਤਾਬਕ ਪੰਜਾਬ ਵਿੱਚ 26 ਤੋਂ 28 ਸਤੰਬਰ ਦਰਮਿਆਨ ਕੁਝ ਥਾਵਾਂ ’ਤੇ ਹਲਕੀ ਬਾਰਿਸ਼ ਜਾਂ ਬੂੰਦਾਬਾਂਦੀ ਦੀ ਸੰਭਾਵਨਾ ਹੈ।

ਮਾਨਸੂਨ ਦੀ ਵਾਪਸੀ ਦਾ ਮਤਲਬ ਇਹ ਨਹੀਂ ਕਿ ਬਾਰਿਸ਼ ਪੂਰੀ ਤਰ੍ਹਾਂ ਖਤਮ ਹੋ ਜਾਵੇਗੀ। ਸਥਾਨਕ ਮੌਸਮੀ ਹਾਲਾਤਾਂ ਕਾਰਨ ਕਿਤੇ-ਕਿਤੇ ਛਿਟਪੁੱਟ ਬਾਰਿਸ਼ ਹੋ ਸਕਦੀ ਹੈ, ਪਰ ਲਗਾਤਾਰ ਮਾਨਸੂਨੀ ਬਾਰਿਸ਼ ਦਾ ਦੌਰ ਹੁਣ ਕਮਜ਼ੋਰ ਪੈ ਗਿਆ ਹੈ।

ਭਾਖੜਾ ਅਤੇ ਪੌਂਗ ਡੈਮ ਵਿੱਚ ਪਾਣੀ ਖਤਰੇ ਦੇ ਪੱਧਰ ਤੋਂ ਹੇਠਾਂ

ਉੱਧਰ ਪੰਜਾਬ ਦੇ ਵੱਡੇ ਬੰਨ੍ਹਾਂ ਵਿੱਚ ਪਾਣੀ ਦਾ ਪੱਧਰ ਫਿਲਹਾਲ ਖਤਰੇ ਦੇ ਨਿਸ਼ਾਨ ਤੋਂ ਹੇਠਾਂ ਹੈ।

ਭਾਖੜਾ ਡੈਮ ਵਿੱਚ ਪਾਣੀ ਦਾ ਪੱਧਰ 1642.2 ਫੁੱਟ ਦਰਜ ਕੀਤਾ ਗਿਆ ਹੈ। ਇੱਥੇ 17,628 ਕਿਊਸਿਕ ਪਾਣੀ ਦੀ ਆਮਦ ਅਤੇ 27,613 ਕਿਊਸਿਕ ਪਾਣੀ ਦੀ ਨਿਕਾਸੀ ਹੋ ਰਹੀ ਹੈ।

ਉੱਥੇ ਹੀ ਪੌਂਗ ਡੈਮ ਦਾ ਪਾਣੀ ਪੱਧਰ 1370.1 ਫੁੱਟ ਹੈ। ਇੱਥੇ 6,250 ਕਿਊਸਿਕ ਪਾਣੀ ਦੀ ਆਮਦ ਅਤੇ 16,654 ਕਿਊਸਿਕ ਪਾਣੀ ਦੀ ਨਿਕਾਸੀ ਦਰਜ ਕੀਤੀ ਗਈ ਹੈ।

Read Latest News and Breaking News at Daily Post TV, Browse for more News

Ad
Ad

Punjab District News