Journalism Of Hope
BREAKING NEWS
ਭਾਰਤੀ ਟੈਨਿਸ ਖਿਡਾਰੀ ਪਰੀਕਸ਼ਿਤ ਸੋਮਾਨੀ ਨੂੰ ਵੱਡਾ ਝਟਕਾ, 4 ਸਾਲ ਲਈ ਲੱਗਾ ਬੈਨ, ਜਾਣੋ ਪੂਰਾ ਮਾਮਲਾ?....... ਪੰਜਾਬ ਦੇ IAS ਅਧਿਕਾਰੀ ਦੇ ਘਰੋਂ ਮਿਲਿਆ ਢਾਈ ਕਰੋੜ ਕੈਸ਼? ED ਦੀ ਜਾਂਚ ਦੂਜੇ ਦਿਨ ਵੀ ਜਾਰੀ........ਯਮੁਨਾ ਐਕਸਪ੍ਰੈਸਵੇ ’ਤੇ ਭਿਆਨਕ ਹਾਦਸਾ, ਸਲੀਪਰ ਬੱਸ ਨੂੰ ਲੱਗੀ ਅੱਗ; 9 ਯਾਤਰੀਆਂ ਦੀ ਮੌਤ........ਡਰੱਗ ਕੇਸ ਦਾ ਫਰਾਰ ਮੁੱਖ ਮੁਲਜ਼ਮ ਰਾਜਜੀਤ ਸਿੰਘ ਪੁਲਿਸ ਦੇ ਹੱਥ, 6 ਸਾਲ ਬਾਅਦ ਹੋਈ ਗ੍ਰਿਫ਼ਤਾਰੀ.......

ਸਿੱਧੂ ਮੂਸੇਵਾਲਾ ਦੇ ਹੋਲੋਗ੍ਰਾਮ ਟੂਰ ਦਾ ਐਲਾਨ, ਪਹਿਲਾ ਸ਼ੋਅ ਟੋਰਾਂਟੋ ’ਚ 9 ਅਕਤੂਬਰ ਨੂੰ

Sidhu Moosewala’s hologram tour announced: ਮਾਨਸਾ: ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਹੋਲੋਗ੍ਰਾਮ ਟੂਰ ‘ਸਾਈਨ ਟੂ ਗੌਡ ਵਰਲਡ ਟੂਰ’ ਦਾ ਐਲਾਨ ਹੋ ਗਿਆ ਹੈ। ਸਿੱਧੂ ਦੇ ਪਿਤਾ ਬਲਕੌਰ ਸਿੰਘ ਮੁਤਾਬਕ ਟੂਰ ਦਾ ਪਹਿਲਾ ਸ਼ੋਅ 9 ਅਕਤੂਬਰ ਨੂੰ ਟੋਰਾਂਟੋ ਵਿੱਚ ਹੋਵੇਗਾ। ਇਸ ਤੋਂ ਬਾਅਦ ਕੈਲਗਰੀ, ਵੈਨਕੂਵਰ ਅਤੇ ਕੈਲੇਫੋਰਨੀਆ ਵਿੱਚ ਵੀ ਸ਼ੋਅ ਕਰਵਾਏ ਜਾਣਗੇ। ਬਲਕੌਰ ਸਿੰਘ ਨੇ […]
By : Updated On: 25 Sep 2026 07:45:AM
ਸਿੱਧੂ ਮੂਸੇਵਾਲਾ ਦੇ ਹੋਲੋਗ੍ਰਾਮ ਟੂਰ ਦਾ ਐਲਾਨ, ਪਹਿਲਾ ਸ਼ੋਅ ਟੋਰਾਂਟੋ ’ਚ 9 ਅਕਤੂਬਰ ਨੂੰ

Sidhu Moosewala’s hologram tour announced: ਮਾਨਸਾ: ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਹੋਲੋਗ੍ਰਾਮ ਟੂਰ ‘ਸਾਈਨ ਟੂ ਗੌਡ ਵਰਲਡ ਟੂਰ’ ਦਾ ਐਲਾਨ ਹੋ ਗਿਆ ਹੈ। ਸਿੱਧੂ ਦੇ ਪਿਤਾ ਬਲਕੌਰ ਸਿੰਘ ਮੁਤਾਬਕ ਟੂਰ ਦਾ ਪਹਿਲਾ ਸ਼ੋਅ 9 ਅਕਤੂਬਰ ਨੂੰ ਟੋਰਾਂਟੋ ਵਿੱਚ ਹੋਵੇਗਾ। ਇਸ ਤੋਂ ਬਾਅਦ ਕੈਲਗਰੀ, ਵੈਨਕੂਵਰ ਅਤੇ ਕੈਲੇਫੋਰਨੀਆ ਵਿੱਚ ਵੀ ਸ਼ੋਅ ਕਰਵਾਏ ਜਾਣਗੇ। ਬਲਕੌਰ ਸਿੰਘ ਨੇ ਸੋਸ਼ਲ ਮੀਡੀਆ ’ਤੇ ਵੀਡੀਓ ਸਾਂਝੀ ਕਰਦਿਆਂ ਦੱਸਿਆ ਕਿ ਆਧੁਨਿਕ ਡਿਜੀਟਲ ਤਕਨੀਕ ਰਾਹੀਂ ਸਿੱਧੂ ਮੂਸੇਵਾਲਾ ਨੂੰ ਮੁੜ ਮੰਚ ’ਤੇ ਪੇਸ਼ ਕੀਤਾ ਜਾਵੇਗਾ। ਉਨ੍ਹਾਂ ਮੁਤਾਬਕ ਇਸ ਤਕਨੀਕ ਦੀ ਵਰਤੋਂ ਪਹਿਲਾਂ ਮਾਈਕਲ ਜੈਕਸਨ ਅਤੇ ਟੁਪੈਕ ਵਰਗੇ ਕਲਾਕਾਰਾਂ ਦੇ ਸ਼ੋਅ ਵਿੱਚ ਕੀਤੀ ਜਾ ਚੁੱਕੀ ਹੈ।

ਇਸ਼ਤਿਹਾਰ

ਉਨ੍ਹਾਂ ਦੱਸਿਆ ਕਿ ਸਿੱਧੂ ਮੂਸੇਵਾਲਾ ਦਾ ਇਹ ਸ਼ੋਅ ਭਾਰਤ ਅਤੇ ਪਾਕਿਸਤਾਨ ਸਮੇਤ 8 ਦੇਸ਼ਾਂ ਵਿੱਚ ਕਰਵਾਇਆ ਜਾਵੇਗਾ। ਸ਼ੋਅ ਵਿੱਚ ਹੋਲੋਗ੍ਰਾਮ ਤੋਂ ਇਲਾਵਾ ਹੋਰ ਨਾਮੀ ਕਲਾਕਾਰ ਵੀ ਪੇਸ਼ਕਾਰੀਆਂ ਦੇਣਗੇ। ਬਲਕੌਰ ਸਿੰਘ ਵੀ ਪਰਿਵਾਰ ਸਮੇਤ ਸਮਾਗਮਾਂ ਵਿੱਚ ਸ਼ਾਮਲ ਹੋਣਗੇ ਅਤੇ ਸਿੱਧੂ ਦੀ ਜ਼ਿੰਦਗੀ ਨਾਲ ਜੁੜੀਆਂ ਯਾਦਾਂ ਸਾਂਝੀਆਂ ਕਰਨਗੇ। ਬਲਕੌਰ ਸਿੰਘ ਨੇ ਇਹ ਵੀ ਕਿਹਾ ਕਿ ਸਿੱਧੂ ਵੱਲੋਂ ਲਿਖੇ ਗੀਤਾਂ ਨੂੰ ਆਉਣ ਵਾਲੇ ਕਰੀਬ 30 ਸਾਲਾਂ ਤੱਕ ਹਰ ਸਾਲ ਰਿਲੀਜ਼ ਕਰਨ ਦੀ ਯੋਜਨਾ ਹੈ।

ਹੋਲੋਗ੍ਰਾਮ ਸ਼ੋਅ ਨੂੰ ਲਾਈਟਾਂ, ਸੰਗੀਤ ਅਤੇ ਥ੍ਰੀ-ਡੀ ਪ੍ਰੋਜੈਕਸ਼ਨ ਤਕਨੀਕ ਨਾਲ ਤਿਆਰ ਕੀਤਾ ਜਾ ਰਿਹਾ ਹੈ। ਇਸ ਰਾਹੀਂ ਸਿੱਧੂ ਦੀ ਰਿਕਾਰਡ ਕੀਤੀ ਆਵਾਜ਼ ਅਤੇ ਪਰਫਾਰਮੈਂਸ ਨੂੰ ਮੰਚ ’ਤੇ ਮੁੜ ਪੇਸ਼ ਕੀਤਾ ਜਾਵੇਗਾ।

Read Latest News and Breaking News at Daily Post TV, Browse for more News

Ad
Ad

Punjab District News