Journalism Of Hope
BREAKING NEWS
ਮੈਂ ਭਾਜਪਾ ’ਚ 4 ਸਾਲਾਂ ’ਚ ਕੁਝ ਨਹੀਂ ਖੱਟਿਆ: ਕੈਪਟਨ ਅਮਰਿੰਦਰ ਸਿੰਘ.....SC ਬਹੁਗਿਣਤੀ ਵਾਲੇ ਪਿੰਡਾਂ ਦੇ ਵਿਕਾਸ ਲਈ ਖ਼ਰਚੇ ਜਾਣਗੇ 750 ਕਰੋੜ ਰੁਪਏ: CM ਮਾਨ ਦਾ ਵੱਡਾ ਐਲਾਨ....ਹੁਣ NIA ਕਰੇਗੀ ਪੰਜਾਬ BJP ਦਫ਼ਤਰ ਗ੍ਰੇਨੇਡ ਮਾਮਲੇ ਦੀ ਜਾਂਚ....ਬਰਖ਼ਾਸਤ AIG ਰਾਜਜੀਤ ਹੁੰਦਲ 5 ਦਿਨਾਂ ਦੇ ਰਿਮਾਂਡ ’ਤੇ.....ਕੰਪਨੀ ਦਾ ਵਿਵਾਦਿਤ ਫੈਸਲਾ, 4 ਸੂਬਿਆਂ ਦੇ ਪੁਰਸ਼ਾਂ ਨੂੰ ਨੌਕਰੀ ਨਾ ਦੇਣ ਦਾ ਐਲਾਨ.......ਕਾਕਰੋਚ ਜਨਤਾ ਪਾਰਟੀ ਨੇ ਦੇਸ਼ ਦੇ ਮੁੱਖ ਚੋਣ ਕਮਿਸ਼ਨਰ ਨੂੰ ਦਿੱਤਾ 48 ਘੰਟਿਆਂ ਦਾ ਅਲਟੀਮੇਟਮ.......ਕੈਨੇਡਾ ’ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬੇਅਦਵੀ.....

ਬਾਲੀਵੁੱਡ ਅਦਾਕਾਰ ਯਸ਼ਪਾਲ ਸ਼ਰਮਾ ਦਾ ਭਰਾ ਰਿਸ਼ਵਤ ਲੈਂਦਾ ਗ੍ਰਿਫ਼ਤਾਰ

Bollywood actor Yashpal Sharma’s brother arrested: ਹਿਸਾਰ: ਬਾਲੀਵੁੱਡ ਅਦਾਕਾਰ ਯਸ਼ਪਾਲ ਸ਼ਰਮਾ ਦੇ ਭਰਾ ਰਾਜੇਸ਼ ਕੁਮਾਰ ਨੂੰ ਹਰਿਆਣਾ ਦੇ ਹਿਸਾਰ ਵਿੱਚ ₹3 ਹਜ਼ਾਰ ਦੀ ਕਥਿਤ ਰਿਸ਼ਵਤ ਲੈਂਦਿਆਂ ਐਂਟੀ ਕਰੱਪਸ਼ਨ ਬਿਊਰੋ (ACB) ਨੇ ਰੰਗੇ ਹੱਥੀਂ ਗ੍ਰਿਫ਼ਤਾਰ ਕੀਤਾ ਹੈ। ਰਾਜੇਸ਼ ਕੁਮਾਰ ਸਿੰਚਾਈ ਵਿਭਾਗ ਵਿੱਚ ਅਸਿਸਟੈਂਟ ਰੈਵੇਨਿਊ ਕਲਰਕ (ARC) ਵਜੋਂ ਤਾਇਨਾਤ ਹਨ। ACB ਮੁਤਾਬਕ ਰਾਜਗੜ੍ਹ-ਚੰਡੀਗੜ੍ਹ ਹਾਈਵੇ ਨੇੜੇ ਖੇਤੀਬਾੜੀ ਜ਼ਮੀਨ […]
By : Updated On: 26 Sep 2026 09:09:AM
ਬਾਲੀਵੁੱਡ ਅਦਾਕਾਰ ਯਸ਼ਪਾਲ ਸ਼ਰਮਾ ਦਾ ਭਰਾ ਰਿਸ਼ਵਤ ਲੈਂਦਾ ਗ੍ਰਿਫ਼ਤਾਰ

Bollywood actor Yashpal Sharma’s brother arrested: ਹਿਸਾਰ: ਬਾਲੀਵੁੱਡ ਅਦਾਕਾਰ ਯਸ਼ਪਾਲ ਸ਼ਰਮਾ ਦੇ ਭਰਾ ਰਾਜੇਸ਼ ਕੁਮਾਰ ਨੂੰ ਹਰਿਆਣਾ ਦੇ ਹਿਸਾਰ ਵਿੱਚ ₹3 ਹਜ਼ਾਰ ਦੀ ਕਥਿਤ ਰਿਸ਼ਵਤ ਲੈਂਦਿਆਂ ਐਂਟੀ ਕਰੱਪਸ਼ਨ ਬਿਊਰੋ (ACB) ਨੇ ਰੰਗੇ ਹੱਥੀਂ ਗ੍ਰਿਫ਼ਤਾਰ ਕੀਤਾ ਹੈ। ਰਾਜੇਸ਼ ਕੁਮਾਰ ਸਿੰਚਾਈ ਵਿਭਾਗ ਵਿੱਚ ਅਸਿਸਟੈਂਟ ਰੈਵੇਨਿਊ ਕਲਰਕ (ARC) ਵਜੋਂ ਤਾਇਨਾਤ ਹਨ। ACB ਮੁਤਾਬਕ ਰਾਜਗੜ੍ਹ-ਚੰਡੀਗੜ੍ਹ ਹਾਈਵੇ ਨੇੜੇ ਖੇਤੀਬਾੜੀ ਜ਼ਮੀਨ ’ਤੇ ਬਣ ਰਹੀ ਇੱਕ ਕਾਲੋਨੀ ਲਈ ਨਹਿਰੀ ਪਾਣੀ ਦੀ ਸਿੰਚਾਈ ਵਿਵਸਥਾ ਸਬੰਧੀ ਕਥਿਤ ਤੌਰ ’ਤੇ ਰਿਸ਼ਵਤ ਦੀ ਮੰਗ ਕੀਤੀ ਗਈ ਸੀ। ਸ਼ਿਕਾਇਤ ਮਿਲਣ ਤੋਂ ਬਾਅਦ ACB ਨੇ ਪਹਿਲਾਂ ਮਾਮਲੇ ਦੀ ਤਸਦੀਕ ਕੀਤੀ ਅਤੇ ਫਿਰ ਟ੍ਰੈਪ ਲਗਾਇਆ।

ਇਸ਼ਤਿਹਾਰ

ਅਧਿਕਾਰੀਆਂ ਮੁਤਾਬਕ ਸ਼ਿਕਾਇਤਕਰਤਾ ਨੂੰ ₹3 ਹਜ਼ਾਰ ਦੇ ਕੇ ਰਾਜੇਸ਼ ਕੁਮਾਰ ਕੋਲ ਭੇਜਿਆ ਗਿਆ। ਜਿਵੇਂ ਹੀ ਉਸ ਨੇ ਰਕਮ ਲਈ, ACB ਟੀਮ ਨੇ ਮੌਕੇ ’ਤੇ ਪਹੁੰਚ ਕੇ ਉਸ ਨੂੰ ਕਾਬੂ ਕਰ ਲਿਆ। ਉਸ ਕੋਲੋਂ ਕਥਿਤ ਰਿਸ਼ਵਤ ਦੀ ਰਕਮ ਵੀ ਬਰਾਮਦ ਕੀਤੀ ਗਈ। ਇਸ ਮਾਮਲੇ ਵਿੱਚ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 7 ਤਹਿਤ ਕੇਸ ਦਰਜ ਕੀਤਾ ਗਿਆ ਹੈ।

2 ਦਿਨ ਬਾਅਦ ਹੋਣਾ ਸੀ ਪ੍ਰਮੋਸ਼ਨ
ਦੱਸਿਆ ਜਾ ਰਿਹਾ ਹੈ ਕਿ ਰਾਜੇਸ਼ ਕੁਮਾਰ ਦਾ ਇੱਕ-ਦੋ ਦਿਨਾਂ ਵਿੱਚ ਪ੍ਰਮੋਸ਼ਨ ਹੋਣਾ ਸੀ ਅਤੇ ਇਸ ਸਬੰਧੀ ਹੁਕਮ ਵੀ ਜਾਰੀ ਹੋ ਚੁੱਕੇ ਸਨ। ਇਸੇ ਦੌਰਾਨ ਉਹ ਰਿਸ਼ਵਤ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਹੋ ਗਏ। ACB ਵੱਲੋਂ ਮਾਮਲੇ ਦੀ ਜਾਂਚ ਅਤੇ ਪੁੱਛਗਿੱਛ ਜਾਰੀ ਹੈ।

ਭਰਾ ਨੇ ਦੋਸ਼ਾਂ ਤੋਂ ਕੀਤਾ ਇਨਕਾਰ
ਯਸ਼ਪਾਲ ਸ਼ਰਮਾ ਦੇ ਦੂਜੇ ਭਰਾ ਘਨਸ਼ਿਆਮ ਸ਼ਰਮਾ ਨੇ ਦਾਅਵਾ ਕੀਤਾ ਹੈ ਕਿ ਰਾਜੇਸ਼ ਨੇ ਕੋਈ ਰਿਸ਼ਵਤ ਨਹੀਂ ਲਈ। ਉਨ੍ਹਾਂ ਮੁਤਾਬਕ ਰਾਜੇਸ਼ ਵੱਲੋਂ ਸਰਕਾਰੀ ਫੀਸ ਲਈ ਗਈ ਸੀ ਅਤੇ ਇਸ ਦੀ ਬਕਾਇਦਾ ਰਸੀਦ ਵੀ ਦਿੱਤੀ ਜਾਂਦੀ ਹੈ। ਘਨਸ਼ਿਆਮ ਨੇ ਦਾਅਵਾ ਕੀਤਾ ਕਿ ਉਨ੍ਹਾਂ ਦੇ ਭਰਾ ਨੂੰ ਮਾਮਲੇ ਵਿੱਚ ਫਸਾਇਆ ਜਾ ਰਿਹਾ ਹੈ।

ਕੌਣ ਹਨ ਯਸ਼ਪਾਲ ਸ਼ਰਮਾ ?
ਹਿਸਾਰ ਵਿੱਚ ਜਨਮੇ ਯਸ਼ਪਾਲ ਸ਼ਰਮਾ ਨੇ ਕਾਲਜ ਦੌਰਾਨ ਰਾਮਲੀਲਾ ਅਤੇ ਨਾਟਕਾਂ ਰਾਹੀਂ ਅਦਾਕਾਰੀ ਦੀ ਸ਼ੁਰੂਆਤ ਕੀਤੀ। ਨੈਸ਼ਨਲ ਸਕੂਲ ਆਫ਼ ਡਰਾਮਾ (NSD) ਵਿੱਚ ਤਿੰਨ ਵਾਰ ਅਸਫਲ ਰਹਿਣ ਤੋਂ ਬਾਅਦ ਚੌਥੀ ਕੋਸ਼ਿਸ਼ ਵਿੱਚ ਉਨ੍ਹਾਂ ਦੀ ਚੋਣ ਹੋਈ। NSD ਅਤੇ ਰੈਪੇਟਰੀ ਵਿੱਚ ਕੰਮ ਕਰਨ ਤੋਂ ਬਾਅਦ ਉਨ੍ਹਾਂ ਨੇ ਟੀਵੀ ਅਤੇ ਫਿਰ ਫ਼ਿਲਮਾਂ ਵਿੱਚ ਕਰੀਅਰ ਬਣਾਇਆ। ਉਹ ਕਈ ਹਿੰਦੀ ਫ਼ਿਲਮਾਂ ਵਿੱਚ ਅਦਾਕਾਰੀ ਕਰ ਚੁੱਕੇ ਹਨ।

Read Latest News and Breaking News at Daily Post TV, Browse for more News

Ad
Ad

Punjab District News