Journalism Of Hope
BREAKING NEWS
LPU ’ਚ ਦੇਰ ਰਾਤ ਵਿਦਿਆਰਥੀਆਂ ਦਾ ਹੰਗਾਮਾ.....LPU ਨੇ ਸੋਸ਼ਲ ਮੀਡੀਆ ’ਤੇ ਫੈਲ ਰਹੀਆਂ ਖ਼ਬਰਾਂ ਤੇ ਅਫਵਾਹਾਂ ਬਾਰੇ ਸਪਸ਼ਟੀਕਰਨ ਕੀਤਾ ਜਾਰੀ....ਟੀਕਾਕਰਨ ਤੋਂ ਬਾਅਦ ਪੈਰਾਸੀਟਾਮੋਲ ਦੀ ਥਾਂ ਦੇ ਦਿੱਤੀ ਡਾਇਬਟੀਜ਼ ਦੀ ਦਵਾਈ, 5 ਬੱਚੇ ICU ’ਚ ਦਾਖ਼ਲ.....ਮੁੱਖ ਚੋਣ ਕਮਿਸ਼ਨਰ ਦੇ ਅਸਤੀਫ਼ੇ ਦੀ ਮੰਗ ਨੂੰ ਲੈ ਕੇ CJP ਵੱਲੋਂ ਦਿੱਤਾ ਗਿਆ ਅਲਟੀਮੇਟਮ ਖ਼ਤਮ......ਮੌਸਮ ਨੇ ਇੱਕ ਵਾਰ ਫਿਰ ਕਰਵਟ ਲਈ: ਪੰਜਾਬ ਦੇ ਕਈ ਜ਼ਿਲ੍ਹਿਆਂ ’ਚ ਮੀਂਹ ਦਾ ਅਲਰਟ.....ਕੱਲ੍ਹ ਤੋਂ ਹੜਤਾਲ ਕਾਰਨ ਦੇਸ਼-ਭਰ ‘ਚ ਤਿੰਨ ਦਿਨ ਬੰਦ ਰਹਿਣਗੇ ਬੈਂਕ: ਅੱਜ ਐਤਵਾਰ ਨੂੰ ਵੀ ਖੁੱਲ੍ਹੇ ਰਹਿਣਗੇ ਬੈਂਕ.......

ਭਗਵੰਤ ਮਾਨ ਸਰਕਾਰ ਨੇ ਗਲਤ ਅਤੇ ਵੱਧ ਕੇ ਆਏ ਬਿਲਾਂ ਕਾਰਨ ਬਿਜਲੀ ਦੇ ਕੁਨੈਕਸ਼ਨ ਕੱਟਣ ‘ਤੇ ਲਗਾਈ ਰੋਕ

ਪਟਿਆਲਾ 28 ਸਤੰਬਰ; ਬਿਜਲੀ ਬਿਲਿੰਗ ਨਾਲ ਸੰਬੰਧਿਤ ਸਮੱਸਿਆਵਾਂ ਕਾਰਨ ਗਲਤ ਜਾਂ ਵੱਧ ਕੇ ਆਏ ਬਿਲਾਂ ਦਾ ਸਾਹਮਣਾ ਕਰ ਰਹੇ ਬਿਜਲੀ ਖਪਤਕਾਰਾਂ ਨੂੰ ਵੱਡੀ ਰਾਹਤ ਦਿੰਦਿਆਂ, ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (ਪੀਐਸਪੀਸੀਐਲ) ਨੇ ਆਪਣੇ ਫੀਲਡ ਦਫ਼ਤਰਾਂ ਨੂੰ ਘਰੇਲੂ ਸਪਲਾਈ (ਡੀਐਸ) ਖਪਤਕਾਰਾਂ ਦੇ ਬਕਾਏ ਕਾਰਨ ਕੁਨੈਕਸ਼ਨ ਕੱਟਣ ‘ਤੇ ਤੁਰੰਤ ਪ੍ਰਭਾਵ ਨਾਲ ਰੋਕ ਲਗਾਉਣ ਦੇ ਨਿਰਦੇਸ਼ ਦਿੱਤੇ ਹਨ। […]
By : Updated On: 28 Sep 2026 19:05:PM
ਭਗਵੰਤ ਮਾਨ ਸਰਕਾਰ ਨੇ ਗਲਤ ਅਤੇ ਵੱਧ ਕੇ ਆਏ ਬਿਲਾਂ ਕਾਰਨ ਬਿਜਲੀ ਦੇ ਕੁਨੈਕਸ਼ਨ ਕੱਟਣ ‘ਤੇ ਲਗਾਈ ਰੋਕ
CM Bhaghwant Mann

ਪਟਿਆਲਾ 28 ਸਤੰਬਰ; ਬਿਜਲੀ ਬਿਲਿੰਗ ਨਾਲ ਸੰਬੰਧਿਤ ਸਮੱਸਿਆਵਾਂ ਕਾਰਨ ਗਲਤ ਜਾਂ ਵੱਧ ਕੇ ਆਏ ਬਿਲਾਂ ਦਾ ਸਾਹਮਣਾ ਕਰ ਰਹੇ ਬਿਜਲੀ ਖਪਤਕਾਰਾਂ ਨੂੰ ਵੱਡੀ ਰਾਹਤ ਦਿੰਦਿਆਂ, ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (ਪੀਐਸਪੀਸੀਐਲ) ਨੇ ਆਪਣੇ ਫੀਲਡ ਦਫ਼ਤਰਾਂ ਨੂੰ ਘਰੇਲੂ ਸਪਲਾਈ (ਡੀਐਸ) ਖਪਤਕਾਰਾਂ ਦੇ ਬਕਾਏ ਕਾਰਨ ਕੁਨੈਕਸ਼ਨ ਕੱਟਣ ‘ਤੇ ਤੁਰੰਤ ਪ੍ਰਭਾਵ ਨਾਲ ਰੋਕ ਲਗਾਉਣ ਦੇ ਨਿਰਦੇਸ਼ ਦਿੱਤੇ ਹਨ।

ਇਸ਼ਤਿਹਾਰ

ਇਹ ਫੈਸਲਾ ਉਨ੍ਹਾਂ ਖਪਤਕਾਰਾਂ ਦੀਆਂ ਸ਼ਿਕਾਇਤਾਂ ਦੇ ਮੱਦੇਨਜ਼ਰ ਲਿਆ ਗਿਆ ਹੈ, ਜਿਨ੍ਹਾਂ ਨੂੰ ਗਲਤ ਜਾਂ ਵੱਧ ਕੇ ਬਿਜਲੀ ਦੇ ਬਿਲ ਮਿਲੇ ਹਨ ਅਤੇ ਇਹ ਰਕਮਾਂ ਬਿਲਿੰਗ ਪ੍ਰਣਾਲੀ ਵਿੱਚ ਬਕਾਇਆ ਵਜੋਂ ਦਰਜ ਹੋ ਗਈਆਂ ਹਨ। ਪੀਐਸਪੀਸੀਐਲ. ਨੇ ਹਦਾਇਤ ਕੀਤੀ ਹੈ ਕਿ ਜਦੋਂ ਤੱਕ ਬਿਲਿੰਗ ਪ੍ਰਣਾਲੀ ਸੁਚਾਰੂ ਨਹੀਂ ਹੋ ਜਾਂਦੀ ਅਤੇ ਗਲਤ ਬਿਲਾਂ ਨੂੰ ਠੀਕ ਨਹੀਂ ਕੀਤਾ ਜਾਂਦਾ, ਉਦੋਂ ਤੱਕ ਅਜਿਹੇ ਖਪਤਕਾਰਾਂ ਵਿਰੁੱਧ ਕੁਨੈਕਸ਼ਨ ਕੱਟਣ ਦੀ ਕੋਈ ਕਾਰਵਾਈ ਨਾ ਕੀਤੀ ਜਾਵੇ।

ਡਾਇਰੈਕਟਰ/ਵੰਡ, ਪੀਐਸਪੀਸੀਐਲ, ਪਟਿਆਲਾ ਵੱਲੋਂ ਜਾਰੀ ਹੁਕਮਾਂ ਅਨੁਸਾਰ, ਮੀਟਰ ਰੀਡਰਾਂ ਦੀ ਹਾਲੀਆ ਹੜਤਾਲ ਅਤੇ ਸੈਪ/ ਨਾਨ-ਸੈਪ ਸਿਸਟਮ ਨੂੰ ਓਰੇਕਲ, ਆਧਾਰਿਤ ਸਮਾਰਟ ਬਿਲਿੰਗ ਸਿਸਟਮ (ਐਸਬੀਐਸ) ਵਿੱਚ ਬਦਲਣ ਦੀ ਚੱਲ ਰਹੀ ਪ੍ਰਕਿਰਿਆ ਕਾਰਨ ਕਈ ਘਰੇਲੂ ਖਪਤਕਾਰਾਂ ਨੂੰ ਔਸਤ ਜਾਂ ਅਨੁਮਾਨਿਤ ਆਧਾਰ ‘ਤੇ ਬਿਲ ਭੇਜੇ ਗਏ ਹਨ।

ਇਸ ਦੇ ਨਤੀਜੇ ਵਜੋਂ, ਕਈ ਖਪਤਕਾਰਾਂ ਨੂੰ ਅਜਿਹੇ ਬਿਲ ਮਿਲੇ ਹਨ ਜੋ ਉਨ੍ਹਾਂ ਦੀ ਅਸਲ ਬਿਜਲੀ ਦੀ ਖਪਤ ਨਾਲ ਮੇਲ ਨਹੀਂ ਖਾਂਦੇ, ਜਿਸ ਕਾਰਨ ਫੀਲਡ ਦਫ਼ਤਰਾਂ ਵਿੱਚ ਸ਼ਿਕਾਇਤਾਂ ਦਰਜ ਹੋ ਰਹੀਆਂ ਹਨ। ਅਜਿਹੇ ਮਾਮਲਿਆਂ ਵਿੱਚ, ਗਲਤ ਬਿਲ ਦੀ ਰਕਮ ਸਿਸਟਮ ਵਿੱਚ ਬਕਾਇਆ ਵਜੋਂ ਦਿਖਾਈ ਦੇ ਰਹੀ ਹੈ, ਜਿਸ ਨਾਲ ਪ੍ਰਭਾਵਿਤ ਕੁਨੈਕਸ਼ਨ ਕੱਟੇ ਜਾਣ ਦੇ ਦਾਇਰੇ ਵਿੱਚ ਆ ਰਹੇ ਹਨ।

ਖਪਤਕਾਰਾਂ ਨੂੰ ਹੋ ਰਹੀ ਪਰੇਸ਼ਾਨੀ ਨੂੰ ਸਮਝਦਿਆਂ, ਪੀਐਸਪੀਸੀਐਲ ਨੇ ਹੁਣ ਹੁਕਮ ਦਿੱਤੇ ਹਨ ਕਿ ਐਸਬੀਐਸ ਸਿਸਟਮ ਦੇ ਸੁਚਾਰੂ ਹੋਣ ਅਤੇ ਗਲਤ ਜਾਂ ਵੱਧ ਕੇ ਆਏ ਬਿਲਾਂ ਦੇ ਠੀਕ ਹੋਣ ਤੱਕ ਘਰੇਲੂ ਖਪਤਕਾਰਾਂ ਦੇ ਕੁਨੈਕਸ਼ਨ ਕੱਟਣ ‘ਤੇ ਤੁਰੰਤ ਪ੍ਰਭਾਵ ਨਾਲ ਰੋਕ ਲਗਾਈ ਜਾਵੇ।

ਫੀਲਡ ਦਫ਼ਤਰਾਂ ਨੂੰ ਇਹ ਵੀ ਨਿਰਦੇਸ਼ ਦਿੱਤੇ ਗਏ ਹਨ ਕਿ ਉਹ ਇਨ੍ਹਾਂ ਹਦਾਇਤਾਂ ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਉਣ ਅਤੇ ਇਸ ਹੁਕਮ ਦੇ ਦਾਇਰੇ ਵਿੱਚ ਆਉਂਦੇ ਮਾਮਲਿਆਂ ਵਿੱਚ ਕੁਨੈਕਸ਼ਨ ਕੱਟਣ ਦੀ ਕਾਰਵਾਈ ਸ਼ੁਰੂ ਨਾ ਕਰਨ।

ਹੁਕਮ ਵਿੱਚ ਇਹ ਸਪੱਸ਼ਟ ਕੀਤਾ ਗਿਆ ਹੈ ਕਿ ਖਪਤਕਾਰਾਂ ਨੂੰ ਸਿਰਫ਼ ਇਸ ਲਈ ਕੁਨੈਕਸ਼ਨ ਕੱਟਣ ਦਾ ਸਾਹਮਣਾ ਨਹੀਂ ਕਰਨਾ ਚਾਹੀਦਾ ਕਿ ਅਸਲ ਬਿਜਲੀ ਖਪਤ ਦੀ ਬਜਾਏ ਗਲਤ ਬਿਲਿੰਗ ਕਾਰਨ ਬਕਾਇਆ ਰਕਮ ਬਣ ਗਈ ਹੈ।

ਪੀਐਸਪੀਸੀਐਲ ਦਾ ਇਹ ਨਿਰਦੇਸ਼ ਕਾਰਪੋਰੇਸ਼ਨ ਦੇ ਸਮੂਹ ਮੁੱਖ ਇੰਜੀਨੀਅਰਾਂ/ਵੰਡ ਅਤੇ ਸਪਲਾਈ ਜ਼ੋਨਾਂ ਨੂੰ ਜਾਰੀ ਕੀਤਾ ਗਿਆ ਹੈ, ਅਤੇ ਇਸ ਦੀ ਇੱਕ ਕਾਪੀ ਐਸਈ/ਓਐਸਡੀ ਤੋਂ ਸੀਐਮਡੀ, ਪੀਐਸਪੀਸੀਐਲ, ਪਟਿਆਲਾ ਨੂੰ ਭੇਜੀ ਗਈ ਹੈ।

Read Latest News and Breaking News at Daily Post TV, Browse for more News

Ad
Ad

Punjab District News