Journalism Of Hope
BREAKING NEWS
ਦਿਲਜੀਤ ਦੋਸਾਂਝ ਦੇ ਦਿੱਲੀ ਕੰਸਰਟ ਦੀ ਬਦਲੀ ਤਰੀਕ, ਪੜ੍ਹੋ ਹੁਣ ਕਦੋਂ ਹੋਏਗਾ ਸ਼ੋਅ.....LPU ਹਿੰਸਾ ਮਾਮਲਾ: ਵਿਦਿਆਰਥੀਆਂ ਖ਼ਿਲਾਫ਼ ਅਨੁਸ਼ਾਸਨੀ ਕਾਰਵਾਈ ਸ਼ੁਰੂ......ਪਾਕਿਸਤਾਨ ਲਈ ਜਾਸੂਸੀ ਦੇ ਦੋਸ਼ ’ਚ ਫ਼ਿਰੋਜ਼ਪੁਰ ਤੋਂ ਫੌਜੀ ਦੀ ਪਤਨੀ ਗ੍ਰਿਫ਼ਤਾਰ.....ਜਗਤਾਰ ਹਵਾਰਾ ਨੇ ਪੈਰੋਲ ਲਈ ਹਾਈਕੋਰਟ ਦਾ ਖੜਕਾਇਆ ਦਰਵਾਜ਼ਾ.....ਵੱਡੀ ਖ਼ਬਰ: CJP ਦੇ ਤਿੰਨੇ ਆਗੂ 23 ਘੰਟਿਆਂ ਬਾਅਦ ਰਿਹਾਅ......ਜੈਸਮੀਨ ਸੈਂਡਲਾਸ ਨੇ ਰੇਨਬੋ ਦੁਪੱਟਾ ਪਹਿਨ ਕੇ LGBTQ+ ਭਾਈਚਾਰੇ ਦੇ ਹੱਕ ’ਚ ਦਿੱਤਾ ਸੁਨੇਹਾ....ਦੁਨੀਆ ਦੇ ਚੋਟੀ ਦੇ 2% ਵਿਗਿਆਨੀਆਂ ਦੀ ਸੂਚੀ ’ਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ 15 ਪ੍ਰੋਫੈਸਰ ਸ਼ਾਮਲ.....ਰੇਲਵੇ ਸਟੇਸ਼ਨ ’ਤੇ ਟਰੇਨ ਮੈਨੇਜਰ ਨਾਲ ਕੁੱਟਮਾਰ ਦਾ ਮਾਮਲਾ, ਸਟੇਸ਼ਨ ਸੁਪਰਡੈਂਟ ਸਸਪੈਂਡ

6 ਦਿਨ ਤੇ 37 ਰਾਊਂਡ ਵੋਟਾਂ ਦੀ ਗਿਣਤੀ ਮਗਰੋਂ ਪੰਜਾਬ ਯੂਨੀਵਰਸਿਟੀ ਸੈਨੇਟ ਦਾ ਫਾਈਨਲ ਨਤੀਜਾ ਜਾਰੀ

Final result of the Panjab University Senate election: ਚੰਡੀਗੜ੍ਹ: ਪੰਜਾਬ ਯੂਨੀਵਰਸਿਟੀ ਸੈਨੇਟ ਦੀ ਰਜਿਸਟਰਡ ਗ੍ਰੈਜੂਏਟ ਕਾਂਸਟੀਚੂਐਂਸੀ ਦੀ ਵੋਟਾਂ ਦੀ ਗਿਣਤੀ ਸੋਮਵਾਰ ਨੂੰ ਮੁਕੰਮਲ ਹੋ ਗਈ। 23 ਸਤੰਬਰ ਤੋਂ ਸ਼ੁਰੂ ਹੋਈ ਗਿਣਤੀ 37 ਰਾਊਂਡ ਤੱਕ ਚੱਲੀ। 15 ਸੀਟਾਂ ਲਈ ਕੁੱਲ 51 ਉਮੀਦਵਾਰ ਮੈਦਾਨ ਵਿੱਚ ਸਨ। ਜਾਰੀ ਕੀਤੇ ਗਏ ਫਾਈਨਲ ਨਤੀਜੇ ਮੁਤਾਬਕ ਪ੍ਰੋ. ਮੁਕੇਸ਼ ਕੁਮਾਰ ਅਰੋੜਾ ਨੇ […]
By : Updated On: 29 Sep 2026 10:16:AM
6 ਦਿਨ ਤੇ 37 ਰਾਊਂਡ ਵੋਟਾਂ ਦੀ ਗਿਣਤੀ ਮਗਰੋਂ ਪੰਜਾਬ ਯੂਨੀਵਰਸਿਟੀ ਸੈਨੇਟ ਦਾ ਫਾਈਨਲ ਨਤੀਜਾ ਜਾਰੀ

Final result of the Panjab University Senate election: ਚੰਡੀਗੜ੍ਹ: ਪੰਜਾਬ ਯੂਨੀਵਰਸਿਟੀ ਸੈਨੇਟ ਦੀ ਰਜਿਸਟਰਡ ਗ੍ਰੈਜੂਏਟ ਕਾਂਸਟੀਚੂਐਂਸੀ ਦੀ ਵੋਟਾਂ ਦੀ ਗਿਣਤੀ ਸੋਮਵਾਰ ਨੂੰ ਮੁਕੰਮਲ ਹੋ ਗਈ। 23 ਸਤੰਬਰ ਤੋਂ ਸ਼ੁਰੂ ਹੋਈ ਗਿਣਤੀ 37 ਰਾਊਂਡ ਤੱਕ ਚੱਲੀ। 15 ਸੀਟਾਂ ਲਈ ਕੁੱਲ 51 ਉਮੀਦਵਾਰ ਮੈਦਾਨ ਵਿੱਚ ਸਨ।

ਇਸ਼ਤਿਹਾਰ

ਜਾਰੀ ਕੀਤੇ ਗਏ ਫਾਈਨਲ ਨਤੀਜੇ ਮੁਤਾਬਕ ਪ੍ਰੋ. ਮੁਕੇਸ਼ ਕੁਮਾਰ ਅਰੋੜਾ ਨੇ ਸਭ ਤੋਂ ਵੱਧ 3424 ਵੋਟਾਂ ਹਾਸਲ ਕਰਕੇ ਪਹਿਲਾ ਸਥਾਨ ਪ੍ਰਾਪਤ ਕੀਤਾ। ਉਨ੍ਹਾਂ ਤੋਂ ਇਲਾਵਾ ਅਸ਼ੋਕ ਗੋਇਲ, ਸੰਦੀਪ ਸਿੰਘ, ਸਿਮਰਨਜੀਤ ਸਿੰਘ ਵਿੱਲੋਂ, ਡਾ. ਸ਼ੰਕਰ ਚੌਧਰੀ ਸਮੇਤ ਕੁੱਲ 15 ਉਮੀਦਵਾਰ ਸੈਨੇਟਰ ਚੁਣੇ ਗਏ ਹਨ।

ਇਸ ਚੋਣ ਵਿੱਚ 6.25 ਲੱਖ ਰਜਿਸਟਰਡ ਵੋਟਰਾਂ ਵਿੱਚੋਂ 60,044 ਵੋਟਾਂ ਪਈਆਂ। ਇਨ੍ਹਾਂ ਵਿੱਚੋਂ 6,075 ਵੋਟਾਂ ਅਵੈਧ ਕਰਾਰ ਦਿੱਤੀਆਂ ਗਈਆਂ, ਜਦਕਿ 53,969 ਵੈਧ ਵੋਟਾਂ ਦੇ ਆਧਾਰ ’ਤੇ ਨਤੀਜਾ ਤੈਅ ਕੀਤਾ ਗਿਆ।

ਫਾਈਨਲ ਨਤੀਜੇ
ਉਮੀਦਵਾਰ ਵੋਟਾਂ
ਮੁਕੇਸ਼ ਕੁਮਾਰ ਅਰੋੜਾ – 3424
ਡਾ. ਸ਼ੰਕਰ ਚੌਧਰੀ – 3380
ਸਿਮਰਨਜੀਤ ਸਿੰਘ ਵਿੱਲੋਂ – 3374
ਸੰਦੀਪ ਸਿੰਘ – 3044
ਵਰਿੰਦਰ ਸਿੰਘ – 3040
ਸੁਰਜੀਤ ਸਿੰਘ – 2986
ਸੁਖਦੇਵ ਸਿੰਘ ਸਿਰਸਾ – 2985
ਜੋਧ ਸਿੰਘ – 2980
ਅਸ਼ੋਕ ਗੋਇਲ – 2775
ਅਮਰਿੰਦਰ ਮਾਨ – 2727
ਲਾਜਵੰਤ ਸਿੰਘ ਵਿਰਕ – 2517
ਗੁਰੁਰਾਜ ਸਿੰਘ – 2415
ਕਪਿਲ ਸ਼ਰਮਾ – 2392
ਮੇਹਰ ਸਿੰਘ – 2375
ਨਰੇਸ਼ ਗੌੜ – 2061

Read Latest News and Breaking News at Daily Post TV, Browse for more News

Ad
Ad

Punjab District News