Journalism Of Hope
BREAKING NEWS
LPU ’ਚ ਦੇਰ ਰਾਤ ਵਿਦਿਆਰਥੀਆਂ ਦਾ ਹੰਗਾਮਾ.....LPU ਨੇ ਸੋਸ਼ਲ ਮੀਡੀਆ ’ਤੇ ਫੈਲ ਰਹੀਆਂ ਖ਼ਬਰਾਂ ਤੇ ਅਫਵਾਹਾਂ ਬਾਰੇ ਸਪਸ਼ਟੀਕਰਨ ਕੀਤਾ ਜਾਰੀ....ਟੀਕਾਕਰਨ ਤੋਂ ਬਾਅਦ ਪੈਰਾਸੀਟਾਮੋਲ ਦੀ ਥਾਂ ਦੇ ਦਿੱਤੀ ਡਾਇਬਟੀਜ਼ ਦੀ ਦਵਾਈ, 5 ਬੱਚੇ ICU ’ਚ ਦਾਖ਼ਲ.....ਮੁੱਖ ਚੋਣ ਕਮਿਸ਼ਨਰ ਦੇ ਅਸਤੀਫ਼ੇ ਦੀ ਮੰਗ ਨੂੰ ਲੈ ਕੇ CJP ਵੱਲੋਂ ਦਿੱਤਾ ਗਿਆ ਅਲਟੀਮੇਟਮ ਖ਼ਤਮ......ਮੌਸਮ ਨੇ ਇੱਕ ਵਾਰ ਫਿਰ ਕਰਵਟ ਲਈ: ਪੰਜਾਬ ਦੇ ਕਈ ਜ਼ਿਲ੍ਹਿਆਂ ’ਚ ਮੀਂਹ ਦਾ ਅਲਰਟ.....ਕੱਲ੍ਹ ਤੋਂ ਹੜਤਾਲ ਕਾਰਨ ਦੇਸ਼-ਭਰ ‘ਚ ਤਿੰਨ ਦਿਨ ਬੰਦ ਰਹਿਣਗੇ ਬੈਂਕ: ਅੱਜ ਐਤਵਾਰ ਨੂੰ ਵੀ ਖੁੱਲ੍ਹੇ ਰਹਿਣਗੇ ਬੈਂਕ.......

ਏਸ਼ਿਆਈ ਖੇਡਾਂ: ਨੀਰੂ ਢਾਂਡਾ ਨੇ ਰਚਿਆ ਇਤਿਹਾਸ, ਟ੍ਰੈਪ ਸ਼ੂਟਿੰਗ ਵਿੱਚ ਜਿੱਤਿਆ ਸੋਨ ਤਗਮਾ

Asian Games: Neeru Dhanda wins gold medal: ਨਵੀਂ ਦਿੱਲੀ: ਭਾਰਤੀ ਨਿਸ਼ਾਨੇਬਾਜ਼ ਨੀਰੂ ਢਾਂਡਾ ਨੇ ਮੰਗਲਵਾਰ ਨੂੰ ਏਸ਼ਿਆਈ ਖੇਡਾਂ ਦੇ ਮਹਿਲਾ ਟ੍ਰੈਪ ਇਵੈਂਟ ਵਿੱਚ ਸੋਨ ਤਗਮਾ ਜਿੱਤ ਕੇ ਇਤਿਹਾਸ ਰਚ ਦਿੱਤਾ ਹੈ। ਉਹ ਇਸ ਮੁਕਾਬਲੇ ਵਿੱਚ ਸੋਨ ਤਗਮਾ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਬਣ ਗਈ ਹੈ। 26 ਸਾਲਾ ਨੀਰੂ ਨੇ 30 ਵਿੱਚੋਂ 28 ਨਿਸ਼ਾਨੇ ਸਫਲਤਾਪੂਰਵਕ ਲਗਾ […]
By : Updated On: 29 Sep 2026 11:40:AM
ਏਸ਼ਿਆਈ ਖੇਡਾਂ: ਨੀਰੂ ਢਾਂਡਾ ਨੇ ਰਚਿਆ ਇਤਿਹਾਸ, ਟ੍ਰੈਪ ਸ਼ੂਟਿੰਗ ਵਿੱਚ ਜਿੱਤਿਆ ਸੋਨ ਤਗਮਾ

Asian Games: Neeru Dhanda wins gold medal: ਨਵੀਂ ਦਿੱਲੀ: ਭਾਰਤੀ ਨਿਸ਼ਾਨੇਬਾਜ਼ ਨੀਰੂ ਢਾਂਡਾ ਨੇ ਮੰਗਲਵਾਰ ਨੂੰ ਏਸ਼ਿਆਈ ਖੇਡਾਂ ਦੇ ਮਹਿਲਾ ਟ੍ਰੈਪ ਇਵੈਂਟ ਵਿੱਚ ਸੋਨ ਤਗਮਾ ਜਿੱਤ ਕੇ ਇਤਿਹਾਸ ਰਚ ਦਿੱਤਾ ਹੈ। ਉਹ ਇਸ ਮੁਕਾਬਲੇ ਵਿੱਚ ਸੋਨ ਤਗਮਾ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਬਣ ਗਈ ਹੈ।

ਇਸ਼ਤਿਹਾਰ

26 ਸਾਲਾ ਨੀਰੂ ਨੇ 30 ਵਿੱਚੋਂ 28 ਨਿਸ਼ਾਨੇ ਸਫਲਤਾਪੂਰਵਕ ਲਗਾ ਕੇ ਪਹਿਲਾ ਸਥਾਨ ਹਾਸਲ ਕੀਤਾ। ਚੀਨ ਦੀ ਸਨ ਯੂਨੋਂਗ ਨੇ 26 ਅੰਕਾਂ ਨਾਲ ਚਾਂਦੀ, ਜਦਕਿ ਕੁਵੈਤ ਦੀ ਹਾਜਰ ਅਬਦੁਲਮਲਿਕ ਨੇ 21 ਅੰਕਾਂ ਨਾਲ ਕਾਂਸੀ ਦਾ ਤਗਮਾ ਜਿੱਤਿਆ।

ਇਸ ਤੋਂ ਪਹਿਲਾਂ ਮੰਗਲਵਾਰ ਸਵੇਰੇ ਭਾਰਤੀ ਮਹਿਲਾ ਟੀਮ ਨੇ ਟ੍ਰੈਪ ਇਵੈਂਟ ਵਿੱਚ 328 ਅੰਕਾਂ ਨਾਲ ਚਾਂਦੀ ਦਾ ਤਗਮਾ ਜਿੱਤਿਆ ਸੀ। ਟੀਮ ਵਿੱਚ ਨੀਰੂ ਢਾਂਡਾ ਤੋਂ ਇਲਾਵਾ ਆਸ਼ੀਮਾ ਅਹਿਲਾਵਤ ਅਤੇ ਮਨੀਸ਼ਾ ਕੀਰ ਸ਼ਾਮਲ ਸਨ। ਚੀਨ ਨੇ 346 ਅੰਕਾਂ ਨਾਲ ਸੋਨ ਅਤੇ ਕੁਵੈਤ ਨੇ 325 ਅੰਕਾਂ ਨਾਲ ਕਾਂਸੀ ਦਾ ਤਗਮਾ ਜਿੱਤਿਆ।

ਇਸ ਸੋਨ ਤਗਮੇ ਨਾਲ ਏਸ਼ਿਆਈ ਖੇਡਾਂ ਵਿੱਚ ਭਾਰਤ ਦੇ ਸੋਨ ਤਗਮਿਆਂ ਦੀ ਗਿਣਤੀ 5 ਹੋ ਗਈ ਹੈ। ਭਾਰਤ ਦੇ ਕੁੱਲ ਤਗਮੇ ਹੁਣ 47 ਹੋ ਗਏ ਹਨ, ਜਿਨ੍ਹਾਂ ਵਿੱਚ 5 ਸੋਨ, 21 ਚਾਂਦੀ ਅਤੇ 21 ਕਾਂਸੀ ਦੇ ਤਗਮੇ ਸ਼ਾਮਲ ਹਨ।

Read Latest News and Breaking News at Daily Post TV, Browse for more News

Ad
Ad

Punjab District News