Journalism Of Hope
BREAKING NEWS
LPU ’ਚ ਦੇਰ ਰਾਤ ਵਿਦਿਆਰਥੀਆਂ ਦਾ ਹੰਗਾਮਾ.....LPU ਨੇ ਸੋਸ਼ਲ ਮੀਡੀਆ ’ਤੇ ਫੈਲ ਰਹੀਆਂ ਖ਼ਬਰਾਂ ਤੇ ਅਫਵਾਹਾਂ ਬਾਰੇ ਸਪਸ਼ਟੀਕਰਨ ਕੀਤਾ ਜਾਰੀ....ਟੀਕਾਕਰਨ ਤੋਂ ਬਾਅਦ ਪੈਰਾਸੀਟਾਮੋਲ ਦੀ ਥਾਂ ਦੇ ਦਿੱਤੀ ਡਾਇਬਟੀਜ਼ ਦੀ ਦਵਾਈ, 5 ਬੱਚੇ ICU ’ਚ ਦਾਖ਼ਲ.....ਮੁੱਖ ਚੋਣ ਕਮਿਸ਼ਨਰ ਦੇ ਅਸਤੀਫ਼ੇ ਦੀ ਮੰਗ ਨੂੰ ਲੈ ਕੇ CJP ਵੱਲੋਂ ਦਿੱਤਾ ਗਿਆ ਅਲਟੀਮੇਟਮ ਖ਼ਤਮ......ਮੌਸਮ ਨੇ ਇੱਕ ਵਾਰ ਫਿਰ ਕਰਵਟ ਲਈ: ਪੰਜਾਬ ਦੇ ਕਈ ਜ਼ਿਲ੍ਹਿਆਂ ’ਚ ਮੀਂਹ ਦਾ ਅਲਰਟ.....ਕੱਲ੍ਹ ਤੋਂ ਹੜਤਾਲ ਕਾਰਨ ਦੇਸ਼-ਭਰ ‘ਚ ਤਿੰਨ ਦਿਨ ਬੰਦ ਰਹਿਣਗੇ ਬੈਂਕ: ਅੱਜ ਐਤਵਾਰ ਨੂੰ ਵੀ ਖੁੱਲ੍ਹੇ ਰਹਿਣਗੇ ਬੈਂਕ.......

ADM ਦੇ ਘਰ ਵਿਜੀਲੈਂਸ ਦੀ ਛਾਪੇਮਾਰੀ, 70 ਲੱਖ ਨਕਦ ਤੇ ਮਹਿੰਗੀਆਂ ਘੜੀਆਂ ਬਰਾਮਦ

Vigilance raids ADM’s residence: ਪਟਨਾ: ਬਿਹਾਰ ਦੇ ਪਟਨਾ ਵਿੱਚ ADM (ਸਪਲਾਈ) ਰਵਿੰਦਰ ਕੁਮਾਰ ਦਿਵਾਕਰ ਅਤੇ ਦਾਨਾਪੁਰ ਦੀ ਜ਼ਿਲ੍ਹਾ ਸਬ-ਰਜਿਸਟਰਾਰ ਉਨ੍ਹਾਂ ਦੀ ਪਤਨੀ ਕੁਮਾਰੀ ਸਵਿਟੀ ਦੇ ਟਿਕਾਣਿਆਂ ’ਤੇ ਨਿਗਰਾਨੀ ਅਨੁਸੰਧਾਨ ਬਿਊਰੋ ਨੇ ਛਾਪੇਮਾਰੀ ਕੀਤੀ। ਦੋਵਾਂ ’ਤੇ ਆਮਦਨ ਤੋਂ ਵੱਧ ਜਾਇਦਾਦ ਇਕੱਠੀ ਕਰਨ ਦੇ ਦੋਸ਼ ਹਨ। ਵਿਜੀਲੈਂਸ ਟੀਮ ਨੇ ਪਟਨਾ ਦੇ ਦਾਨਾਪੁਰ ਸਥਿਤ ਕਸ਼ਯਪ ਗ੍ਰੀਨ ਸਿਟੀ ਅਪਾਰਟਮੈਂਟ […]
By : Updated On: 29 Sep 2026 14:07:PM
ADM ਦੇ ਘਰ ਵਿਜੀਲੈਂਸ ਦੀ ਛਾਪੇਮਾਰੀ, 70 ਲੱਖ ਨਕਦ ਤੇ ਮਹਿੰਗੀਆਂ ਘੜੀਆਂ ਬਰਾਮਦ

Vigilance raids ADM’s residence: ਪਟਨਾ: ਬਿਹਾਰ ਦੇ ਪਟਨਾ ਵਿੱਚ ADM (ਸਪਲਾਈ) ਰਵਿੰਦਰ ਕੁਮਾਰ ਦਿਵਾਕਰ ਅਤੇ ਦਾਨਾਪੁਰ ਦੀ ਜ਼ਿਲ੍ਹਾ ਸਬ-ਰਜਿਸਟਰਾਰ ਉਨ੍ਹਾਂ ਦੀ ਪਤਨੀ ਕੁਮਾਰੀ ਸਵਿਟੀ ਦੇ ਟਿਕਾਣਿਆਂ ’ਤੇ ਨਿਗਰਾਨੀ ਅਨੁਸੰਧਾਨ ਬਿਊਰੋ ਨੇ ਛਾਪੇਮਾਰੀ ਕੀਤੀ। ਦੋਵਾਂ ’ਤੇ ਆਮਦਨ ਤੋਂ ਵੱਧ ਜਾਇਦਾਦ ਇਕੱਠੀ ਕਰਨ ਦੇ ਦੋਸ਼ ਹਨ।

ਇਸ਼ਤਿਹਾਰ

ਵਿਜੀਲੈਂਸ ਟੀਮ ਨੇ ਪਟਨਾ ਦੇ ਦਾਨਾਪੁਰ ਸਥਿਤ ਕਸ਼ਯਪ ਗ੍ਰੀਨ ਸਿਟੀ ਅਪਾਰਟਮੈਂਟ ਦੇ ਫਲੈਟ ਨੰਬਰ 304 ਵਿੱਚ ਤਲਾਸ਼ੀ ਲਈ। ਅਧਿਕਾਰੀਆਂ ਮੁਤਾਬਕ ਇੱਥੋਂ 70 ਲੱਖ ਰੁਪਏ ਨਕਦ ਅਤੇ ਕਰੀਬ 6 ਲੱਖ ਰੁਪਏ ਮੁੱਲ ਦੀਆਂ 48 ਮਹਿੰਗੀਆਂ ਘੜੀਆਂ ਬਰਾਮਦ ਹੋਈਆਂ।

ਤਲਾਸ਼ੀ ਦੌਰਾਨ ਕਰੀਬ 3 ਕਰੋੜ ਰੁਪਏ ਦੀ ਜਾਇਦਾਦ ਨਾਲ ਸਬੰਧਤ ਦਸਤਾਵੇਜ਼ ਵੀ ਮਿਲਣ ਦੀ ਗੱਲ ਕਹੀ ਗਈ ਹੈ। ਇਸ ਤੋਂ ਇਲਾਵਾ ਲਗਭਗ 250 ਗ੍ਰਾਮ ਸੋਨੇ-ਚਾਂਦੀ ਦੇ ਗਹਿਣੇ ਵੀ ਮਿਲੇ ਹਨ। ਟੀਮ ਵੱਲੋਂ ਪਟਨਾ ਅਤੇ ਬੇਗੂਸਰਾਏ ਸਥਿਤ ਹੋਰ ਟਿਕਾਣਿਆਂ ’ਤੇ ਵੀ ਜਾਂਚ ਕੀਤੀ ਗਈ।

ਪਟਨਾ ਵਿੱਚ ਵਿਜੀਲੈਂਸ ਟੀਮ ਦੇ ਡੀਐਸਪੀ ਮਿਥਿਲੇਸ਼ ਕੁਮਾਰ ਨੇ ਦੱਸਿਆ ਕਿ ਪਤੀ-ਪਤਨੀ ਦੋਵਾਂ ਖ਼ਿਲਾਫ਼ ਮਾਮਲਾ ਦਰਜ ਹੈ ਅਤੇ ਜਾਂਚ ਜਾਰੀ ਹੈ। ਰਵਿੰਦਰ ਕੁਮਾਰ ਪਹਿਲਾਂ ਗਯਾ ਵਿੱਚ SDM ਅਤੇ ਸਾਰਣ ਵਿੱਚ DPRO ਦੇ ਅਹੁਦੇ ’ਤੇ ਵੀ ਤਾਇਨਾਤ ਰਹਿ ਚੁੱਕੇ ਹਨ।

Read Latest News and Breaking News at Daily Post TV, Browse for more News

Ad
Ad

Punjab District News