Journalism Of Hope
BREAKING NEWS
ਪੰਜਾਬ ਵਿੱਚ ਝੋਨੇ ਦੀ ਸਰਕਾਰੀ ਖਰੀਦ ਕੱਲ੍ਹ 1 ਅਕਤੂਬਰ ਤੋਂ.......ਪੰਜਾਬ ਦੇ ਸਰਕਾਰੀ ਸਕੂਲਾਂ ਦਾ ਬਦਲਿਆ ਸਮਾਂ, 1 ਅਕਤੂਬਰ ਤੋਂ ਨਵਾਂ ਸ਼ਡਿਊਲ ਲਾਗੂ.......ਅੰਮ੍ਰਿਤਸਰ ਦੇ ਸਕੂਲਾਂ ਨੂੰ ਮਿਲੀਆਂ ਧਮਕੀ ਭਰੀਆਂ ਈਮੇਲਾਂ, ਵਿਦਿਆਰਥੀਆਂ ਨੂੰ ਘਰ ਭੇਜਿਆ.....LPU ਮਾਮਲੇ ’ਚ ਪੁਲਿਸ ਦੀ ਵੱਡੀ ਕਾਰਵਾਈ, ਨੈਸ਼ਨਲ ਹਾਈਵੇਅ ਜਾਮ ਕਰਨ ’ਤੇ FIR ਕੀਤੀ ਦਰਜ......ECI ਨੇ ਰੋਕੀ ‘ਵਾਰਿਸ ਪੰਜਾਬ ਦੇ’ ਦੀ ਰਜਿਸਟ੍ਰੇਸ਼ਨ: ਜਤਾਈ ਕੌਮੀ ਸੁਰੱਖਿਆ ਦੀ ਚਿੰਤਾ.........ਬਰਖ਼ਾਸਤ AIG ਰਾਜਜੀਤ ਸਿੰਘ ਦਾ ਪੁਲੀਸ ਰਿਮਾਂਡ ਮੁੜ ਵਧਿਆ.......ਮੰਤਰੀ ਅਮਿਤ ਸ਼ਾਹ ਦੇ ਪੰਜਾਬ ਦੌਰੇ ਤੋਂ ਕੁਝ ਘੰਟੇ ਪਹਿਲਾਂ ਹਥਿਆਰਾਂ ਦੀ ਸਪਲਾਈ ਕਰਨ ਵਾਲੇ ਤਿੰਨ ਨੈੱਟਵਰਕਾਂ ਦਾ ਪਰਦਾਫਾਸ਼.....ਹਰਿਆਣਾ ਦੇ ਕਿਸਾਨਾਂ ਵੱਲੋਂ ਦੁੱਧ ਦੀ ਸਪਲਾਈ ਬੰਦ ਕਰਨ ਦਾ ਐਲਾਨ

ਦਿੱਲੀ ਏਅਰਪੋਰਟ ’ਤੇ 10 ਚੀਨੀ ਡਰੋਨ ਜ਼ਬਤ, 3 ਭਾਰਤੀ ਯਾਤਰੀ ਕਾਬੂ

10 Chinese drones seized at Delhi Airport: ਨਵੀਂ ਦਿੱਲੀ: ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਕਸਟਮ ਵਿਭਾਗ ਨੇ ਤਿੰਨ ਭਾਰਤੀ ਯਾਤਰੀਆਂ ਕੋਲੋਂ ਕਰੀਬ ₹1.03 ਕਰੋੜ ਦੀ ਕੀਮਤ ਦੇ 10 ਡਰੋਨ ਜ਼ਬਤ ਕੀਤੇ ਹਨ। ਤਿੰਨੇ ਯਾਤਰੀ 25 ਸਤੰਬਰ ਨੂੰ ਹਾਂਗਕਾਂਗ ਤੋਂ ਵੀਅਤਨਾਮ ਰਾਹੀਂ ਟਰਮੀਨਲ-3 ਪਹੁੰਚੇ ਸਨ। ਖੁਫੀਆ ਸੂਚਨਾ ਦੇ ਆਧਾਰ ’ਤੇ ਉਨ੍ਹਾਂ ਨੂੰ ਗ੍ਰੀਨ […]
By : Updated On: 30 Sep 2026 14:26:PM
ਦਿੱਲੀ ਏਅਰਪੋਰਟ ’ਤੇ 10 ਚੀਨੀ ਡਰੋਨ ਜ਼ਬਤ, 3 ਭਾਰਤੀ ਯਾਤਰੀ ਕਾਬੂ

10 Chinese drones seized at Delhi Airport: ਨਵੀਂ ਦਿੱਲੀ: ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਕਸਟਮ ਵਿਭਾਗ ਨੇ ਤਿੰਨ ਭਾਰਤੀ ਯਾਤਰੀਆਂ ਕੋਲੋਂ ਕਰੀਬ ₹1.03 ਕਰੋੜ ਦੀ ਕੀਮਤ ਦੇ 10 ਡਰੋਨ ਜ਼ਬਤ ਕੀਤੇ ਹਨ। ਤਿੰਨੇ ਯਾਤਰੀ 25 ਸਤੰਬਰ ਨੂੰ ਹਾਂਗਕਾਂਗ ਤੋਂ ਵੀਅਤਨਾਮ ਰਾਹੀਂ ਟਰਮੀਨਲ-3 ਪਹੁੰਚੇ ਸਨ। ਖੁਫੀਆ ਸੂਚਨਾ ਦੇ ਆਧਾਰ ’ਤੇ ਉਨ੍ਹਾਂ ਨੂੰ ਗ੍ਰੀਨ ਚੈਨਲ ਪਾਰ ਕਰਦੇ ਸਮੇਂ ਰੋਕਿਆ ਗਿਆ।

ਇਸ਼ਤਿਹਾਰ

ਤਲਾਸ਼ੀ ਦੌਰਾਨ ਚੀਨੀ ਕੰਪਨੀ Autel Robotics ਦੇ 10 MDX-1 ਡਰੋਨ, 11 ਕੰਟਰੋਲਰ, 10 ਕੈਮਰਾ ਗਿੰਬਲ, 60 ਪ੍ਰੋਪੈਲਰ, 20 ਐਂਟੀਨਾ ਅਤੇ 40 ਜੌਇਸਟਿਕ ਬਰਾਮਦ ਹੋਏ। ਇਸ ਤੋਂ ਇਲਾਵਾ ਇੱਕ iPhone 18 Pro Max ਵੀ ਮਿਲਿਆ। ਕਸਟਮ ਅਧਿਕਾਰੀਆਂ ਮੁਤਾਬਕ, ਇੱਕ ਯਾਤਰੀ ਨੇ ਪੁੱਛਗਿੱਛ ਦੌਰਾਨ ਮੰਨਿਆ ਕਿ ਇਹ ਸਾਮਾਨ ਉਹ ਆਪਣੇ ਇੱਕ ਦੋਸਤ ਲਈ ਲੈ ਕੇ ਆਇਆ ਸੀ ਅਤੇ ਕਸਟਮ ’ਚ ਇਸ ਦੀ ਘੋਸ਼ਣਾ ਨਹੀਂ ਕੀਤੀ ਗਈ ਸੀ। ਭਾਰਤ ਵਿੱਚ ਵਿਦੇਸ਼ੀ ਡਰੋਨਾਂ ਦੀ ਦਰਾਮਦ ’ਤੇ ਪਾਬੰਦੀ ਹੈ।

15 ਕਿਲੋਮੀਟਰ ਤੱਕ ਆਪਰੇਟ ਹੋ ਸਕਦੇ ਹਨ ਡਰੋਨ
ਰਿਪੋਰਟ ਮੁਤਾਬਕ ਬਰਾਮਦ ਕੀਤੇ ਗਏ ਡਰੋਨ ਥਰਮਲ ਕੈਮਰਾ ਅਤੇ ਲੇਜ਼ਰ ਰੇਂਜ ਫਾਈਂਡਰ ਵਰਗੀਆਂ ਤਕਨੀਕੀ ਸਮਰੱਥਾਵਾਂ ਨਾਲ ਲੈਸ ਹਨ। ਇਹ GPS ਸਿਗਨਲ ਤੋਂ ਬਿਨਾਂ ਵੀ ਉਡਾਣ ਭਰਨ ਦੇ ਸਮਰੱਥ ਦੱਸੇ ਗਏ ਹਨ।

MDX-1 ਦੇ 4T ਵਰਜ਼ਨ ਦੀ ਉਡਾਣ ਸਮਰੱਥਾ 42 ਮਿੰਟ ਤੱਕ ਅਤੇ ਆਪਰੇਸ਼ਨ ਰੇਂਜ 15 ਕਿਲੋਮੀਟਰ ਤੱਕ ਦੱਸੀ ਗਈ ਹੈ। ਇਸ ਵਿੱਚ ਲੇਜ਼ਰ ਰੇਂਜ ਫਾਈਂਡਰ ਰਾਹੀਂ 1.2 ਕਿਲੋਮੀਟਰ ਤੱਕ ਦੀ ਦੂਰੀ ਮਾਪਣ ਦੀ ਸਮਰੱਥਾ ਵੀ ਦੱਸੀ ਗਈ ਹੈ। ਮਾਮਲੇ ਸਬੰਧੀ ਕਸਟਮ ਵਿਭਾਗ ਵੱਲੋਂ ਅਗਲੀ ਜਾਂਚ ਕੀਤੀ ਜਾ ਰਹੀ ਹੈ।

Read Latest News and Breaking News at Daily Post TV, Browse for more News

Ad
Ad

Punjab District News