Range Rover Sport Electric ਤੋਂ ਉੱਠਿਆ ਪਰਦਾ, 609 ਕਿਲੋਮੀਟਰ ਰੇਂਜ ਨਾਲ ਭਾਰਤ ’ਚ ਬੁਕਿੰਗ ਸ਼ੁਰੂ
Range Rover Sport Electric Launch; ਜੈਗੁਆਰ ਲੈਂਡ ਰੋਵਰ (JLR) ਨੇ ਆਪਣੀ ਨਵੀਂ ਪਾਵਰਫੁੱਲ SUV Range Rover Sport Electric ਤੋਂ ਪਰਦਾ ਉਠਾ ਦਿੱਤਾ ਹੈ। ਇਹ Range Rover Sport ਲਾਈਨਅਪ ਦੀ ਪਹਿਲੀ ਪੂਰੀ ਤਰ੍ਹਾਂ ਇਲੈਕਟ੍ਰਿਕ SUV ਹੈ। ਭਾਰਤ ਵਿੱਚ ਵੀ ਇਸ ਦੀ ਬੁਕਿੰਗ ਸ਼ੁਰੂ ਹੋ ਚੁੱਕੀ ਹੈ।
ਇਸ ਇਲੈਕਟ੍ਰਿਕ SUV ਵਿੱਚ 118.5kWh ਦੀ ਵੱਡੀ ਬੈਟਰੀ ਦਿੱਤੀ ਗਈ ਹੈ, ਜੋ ਇੱਕ ਵਾਰ ਫੁੱਲ ਚਾਰਜ ਹੋਣ ’ਤੇ 609 ਕਿਲੋਮੀਟਰ ਤੱਕ ਦੀ ਰੇਂਜ ਦੇਣ ਦਾ ਦਾਅਵਾ ਕਰਦੀ ਹੈ। ਇਸ ਵਿੱਚ ਡਿਊਲ ਮੋਟਰ ਆਲ-ਵ੍ਹੀਲ ਡਰਾਈਵ (AWD) ਸੈਟਅਪ ਮਿਲਦਾ ਹੈ, ਜੋ V8 ਇੰਜਣ ਵਾਲੇ ਮਾਡਲ ਵਰਗੀ ਪਰਫਾਰਮੈਂਸ ਦਿੰਦਾ ਹੈ।
ਲੁੱਕ ਅਤੇ ਡਿਜ਼ਾਈਨ
Range Rover Sport Electric ਦਾ ਡਿਜ਼ਾਈਨ ਪੈਟਰੋਲ-ਡੀਜ਼ਲ ਮਾਡਲ ਵਰਗਾ ਹੀ ਰੱਖਿਆ ਗਿਆ ਹੈ। ਇਸ ਵਿੱਚ ਸਲੀਕ LED ਹੈੱਡਲਾਈਟਸ, ਏਅਰੋਡਾਇਨਾਮਿਕ ਗ੍ਰਿਲ, ਫਲਸ਼-ਫਿਟਿੰਗ ਡੋਰ ਹੈਂਡਲ ਅਤੇ 22 ਇੰਚ ਅਲੌਏ ਵ੍ਹੀਲ ਦਿੱਤੇ ਗਏ ਹਨ।
ਲਗਜ਼ਰੀ ਇੰਟੀਰੀਅਰ ਅਤੇ ਫੀਚਰਸ
ਕਾਰ ਦੇ ਅੰਦਰ 13.1 ਇੰਚ ਟੱਚਸਕ੍ਰੀਨ ਇੰਫੋਟੇਨਮੈਂਟ ਸਿਸਟਮ ਅਤੇ 13.7 ਇੰਚ ਡਿਜ਼ੀਟਲ ਡਰਾਈਵਰ ਡਿਸਪਲੇ ਮਿਲਦਾ ਹੈ।
ਇਸ ਤੋਂ ਇਲਾਵਾ 4-ਜ਼ੋਨ ਕਲਾਈਮੇਟ ਕੰਟਰੋਲ, ਵਾਇਰਲੈੱਸ ਫੋਨ ਚਾਰਜਰ, ਰੀਅਰ ਸਨਬਲਾਈਂਡਸ ਅਤੇ ਹੀਟਡ ਤੇ ਵੈਂਟੀਲੇਟਿਡ ਸੀਟਾਂ ਵਰਗੇ ਪ੍ਰੀਮੀਅਮ ਫੀਚਰ ਦਿੱਤੇ ਗਏ ਹਨ।
ਪਾਵਰ ਅਤੇ ਪਰਫਾਰਮੈਂਸ
ਇਸ SUV ਵਿੱਚ ਡਿਊਲ ਮੋਟਰ AWD ਸੈਟਅਪ ਹੈ, ਜੋ 550hp ਦੀ ਪਾਵਰ ਅਤੇ 850Nm ਟਾਰਕ ਜਨਰੇਟ ਕਰਦਾ ਹੈ। ਇਹ ਕਾਰ ਸਿਰਫ 4.5 ਸਕਿੰਟ ਵਿੱਚ 0 ਤੋਂ 100 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਫੜ ਸਕਦੀ ਹੈ।
22 ਮਿੰਟ ਵਿੱਚ 80 ਫੀਸਦੀ ਚਾਰਜ
Range Rover Sport Electric 350kW DC ਫਾਸਟ ਚਾਰਜਿੰਗ ਨੂੰ ਸਪੋਰਟ ਕਰਦੀ ਹੈ। ਕੰਪਨੀ ਮੁਤਾਬਕ ਇਹ SUV ਸਿਰਫ 22 ਮਿੰਟ ਵਿੱਚ 10 ਤੋਂ 80 ਫੀਸਦੀ ਤੱਕ ਚਾਰਜ ਹੋ ਸਕਦੀ ਹੈ। 10 ਮਿੰਟ ਦੀ ਚਾਰਜਿੰਗ ਨਾਲ ਕਰੀਬ 220 ਕਿਲੋਮੀਟਰ ਤੱਕ ਦੀ ਰੇਂਜ ਮਿਲ ਸਕਦੀ ਹੈ।
ਬਿਹਤਰ ਰਾਈਡ ਅਤੇ ਸਟੇਬਿਲਟੀ
ਇਸ ਇਲੈਕਟ੍ਰਿਕ SUV ਦਾ ਬਾਡੀ ਸਟਰਕਚਰ ਰੈਗੂਲਰ ਮਾਡਲ ਨਾਲੋਂ 61 ਫੀਸਦੀ ਜ਼ਿਆਦਾ ਮਜ਼ਬੂਤ ਹੈ। ਇਸ ਵਿੱਚ ਏਅਰ ਸਸਪੈਂਸ਼ਨ, ਆਲ-ਵ੍ਹੀਲ ਸਟੀਅਰਿੰਗ, ਐਕਟਿਵ ਰੋਲ ਕੰਟਰੋਲ ਵਰਗੇ ਫੀਚਰ ਦਿੱਤੇ ਗਏ ਹਨ, ਜੋ ਡਰਾਈਵਿੰਗ ਨੂੰ ਹੋਰ ਆਰਾਮਦਾਇਕ ਬਣਾਉਂਦੇ ਹਨ।
ਚਾਰ ਵੇਰੀਐਂਟ ਵਿੱਚ ਹੋਵੇਗੀ ਉਪਲਬਧ
JLR ਇਸ ਨੂੰ Dynamic SE, Dynamic HSE, Autobiography ਅਤੇ First Edition ਵੇਰੀਐਂਟ ਵਿੱਚ ਪੇਸ਼ ਕਰੇਗੀ। ਭਾਰਤ ਵਿੱਚ ਇਹ SUV ਮਾਰਚ 2027 ਤੱਕ CBU ਯੂਨਿਟ ਦੇ ਤੌਰ ’ਤੇ ਆ ਸਕਦੀ ਹੈ।
ਇਸ ਦੀ ਅਨੁਮਾਨਿਤ ਐਕਸ-ਸ਼ੋਰੂਮ ਕੀਮਤ ਕਰੀਬ 2.50 ਕਰੋੜ ਰੁਪਏ ਹੋ ਸਕਦੀ ਹੈ।
