Journalism Of Hope
BREAKING NEWS
ਏਸ਼ਿਆਈ ਖੇਡਾਂ ’ਚ ਭਾਰਤ ਨੇ ਪਾਕਿਸਤਾਨ ਨੂੰ ਹਰਾ ਕੇ ਕ੍ਰਿਕਟ ’ਚ ਜਿੱਤਿਆ ਸੋਨ ਤਮਗਾ.....ਹਰਿਆਣਾ STF ਦੀ ਵੱਡੀ ਕਾਰਵਾਈ, 5 ਲੱਖ ਦਾ ਇਨਾਮੀ ਮੁਲਜ਼ਮ ਗ੍ਰਿਫ਼ਤਾਰ....ਪੰਜਾਬ ਸਰਕਾਰ ਵੱਲੋਂ ਨਸ਼ਾ ਮੁਕਤੀ ਲਈ ਸਰਹੱਦੀ ਜ਼ਿਲ੍ਹਿਆਂ ’ਚ ਪਾਇਲਟ ਪ੍ਰੋਜੈਕਟ ਨੂੰ ਮਨਜ਼ੂਰੀ.....ਪੰਜਾਬ ’ਚ ਮਾਨਸਿਕ ਸਿਹਤ ਸੰਸਥਾਵਾਂ ’ਤੇ ਵਧੇਗੀ ਨਿਗਰਾਨੀ, ਨਵੇਂ ਨਿਯਮ ਲਾਗੂ.....ਨਵੇਂ NDPS ਮਾਮਲੇ ’ਚ ਰਾਜਜੀਤ ਹੁੰਦਲ ਮੁੜ ਗ੍ਰਿਫ਼ਤਾਰ, ਅਦਾਲਤ ਨੇ 4 ਦਿਨਾਂ ਦੇ ਰਿਮਾਂਡ ’ਤੇ ਭੇਜਿਆ....LPU ਹਿੰਸਾ ਮਾਮਲੇ ’ਚ ਹੁਣ ਤੱਕ 9 ਗ੍ਰਿਫ਼ਤਾਰ, 20 ਮੁਲਜ਼ਮਾਂ ਦੀ ਹੋਈ ਪਛਾਣ.....ਪਰਗਟ ਸਿੰਘ ਨੇ ਕਾਂਗਰਸ ਹਾਈਕਮਾਂਡ ਦਾ ਕੀਤਾ ਧੰਨਵਾਦ, ਕਿਹਾ – ਪਾਰਟੀ ਮਜ਼ਬੂਤ ਕਰਨ ਲਈ ਪੂਰੀ ਵਚਨਬੱਧਤਾ ਨਾਲ ਕਰਾਂਗਾ ਕੰਮ....

ਰਾਜਾ ਰਘੁਵੰਸ਼ੀ ਦੇ ਕਰੀਬੀ ਦੋਸਤ ਅਰਪਿਤ ਚੌਹਾਨ ਦੀ ਸ਼ੱਕੀ ਹਾਲਾਤਾਂ ’ਚ ਮੌਤ

Raja Raghuvanshi’s close friend Death: ਇੰਦੌਰ: ਇੰਦੌਰ ਦੇ ਚਰਚਿਤ ਟਰਾਂਸਪੋਰਟ ਕਾਰੋਬਾਰੀ ਰਾਜਾ ਰਘੁਵੰਸ਼ੀ ਦੀ ਮੌਤ ਦੇ ਗਮ ਤੋਂ ਪਰਿਵਾਰ ਅਜੇ ਪੂਰੀ ਤਰ੍ਹਾਂ ਉਭਰਿਆ ਵੀ ਨਹੀਂ ਸੀ ਕਿ ਹੁਣ ਉਸ ਦੇ ਕਰੀਬੀ ਦੋਸਤ ਅਰਪਿਤ ਚੌਹਾਨ ਦੀ ਸ਼ੱਕੀ ਹਾਲਾਤਾਂ ’ਚ ਮੌਤ ਦਾ ਮਾਮਲਾ ਸਾਹਮਣੇ ਆਇਆ ਹੈ। ਅਰਪਿਤ ਨੇ ਅੰਨਪੂਰਨਾ ਥਾਣਾ ਖੇਤਰ ਸਥਿਤ ਆਪਣੇ ਸਾਲੇ ਦੇ ਘਰ ਫਾਹਾ […]
By : Updated On: 04 Oct 2026 11:11:AM
ਰਾਜਾ ਰਘੁਵੰਸ਼ੀ ਦੇ ਕਰੀਬੀ ਦੋਸਤ ਅਰਪਿਤ ਚੌਹਾਨ ਦੀ ਸ਼ੱਕੀ ਹਾਲਾਤਾਂ ’ਚ ਮੌਤ
  • ਅੰਨਪੂਰਨਾ ਥਾਣਾ ਖੇਤਰ ’ਚ ਸਾਲੇ ਦੇ ਘਰ ਫਾਹਾ ਲਗਾ ਕੇ ਕੀਤੀ ਖੁਦਕੁਸ਼ੀ
  • ਰਾਜਾ ਦੀ ਮੌਤ ਮਗਰੋਂ ਸੰਭਾਲ ਰਿਹਾ ਸੀ ਟਰਾਂਸਪੋਰਟ ਕਾਰੋਬਾਰ

Raja Raghuvanshi’s close friend Death: ਇੰਦੌਰ: ਇੰਦੌਰ ਦੇ ਚਰਚਿਤ ਟਰਾਂਸਪੋਰਟ ਕਾਰੋਬਾਰੀ ਰਾਜਾ ਰਘੁਵੰਸ਼ੀ ਦੀ ਮੌਤ ਦੇ ਗਮ ਤੋਂ ਪਰਿਵਾਰ ਅਜੇ ਪੂਰੀ ਤਰ੍ਹਾਂ ਉਭਰਿਆ ਵੀ ਨਹੀਂ ਸੀ ਕਿ ਹੁਣ ਉਸ ਦੇ ਕਰੀਬੀ ਦੋਸਤ ਅਰਪਿਤ ਚੌਹਾਨ ਦੀ ਸ਼ੱਕੀ ਹਾਲਾਤਾਂ ’ਚ ਮੌਤ ਦਾ ਮਾਮਲਾ ਸਾਹਮਣੇ ਆਇਆ ਹੈ। ਅਰਪਿਤ ਨੇ ਅੰਨਪੂਰਨਾ ਥਾਣਾ ਖੇਤਰ ਸਥਿਤ ਆਪਣੇ ਸਾਲੇ ਦੇ ਘਰ ਫਾਹਾ ਲਗਾ ਕੇ ਖੁਦਕੁਸ਼ੀ ਕਰ ਲਈ। ਉਹ ਇੰਦੌਰ ਦੇ ਏਰੋਡ੍ਰਮ ਥਾਣਾ ਖੇਤਰ ਦੇ ਅਰਿਹੰਤ ਨਗਰ ਦਾ ਰਹਿਣ ਵਾਲਾ ਸੀ।

ਇਸ਼ਤਿਹਾਰ

ਰਾਜਾ ਰਘੁਵੰਸ਼ੀ ਦੀ ਮੌਤ ਤੋਂ ਬਾਅਦ ਅਰਪਿਤ ਹੀ ਉਸ ਦੇ ਹਿੱਸੇ ਦਾ ਟਰਾਂਸਪੋਰਟ ਕਾਰੋਬਾਰ ਸੰਭਾਲ ਰਿਹਾ ਸੀ। ਰਾਜਾ ਦੇ ਭਰਾ ਵਿਪਿਨ ਰਘੁਵੰਸ਼ੀ ਮੁਤਾਬਕ, ਰਾਜਾ, ਅਰਪਿਤ ਅਤੇ ਵਿਪਿਨ ਦਾ ਸਾਲਾ ਮਿਲ ਕੇ ਟਰਾਂਸਪੋਰਟ ਦਾ ਕੰਮ ਦੇਖਦੇ ਸਨ। ਰਾਜਾ ਦੀ ਮੌਤ ਮਗਰੋਂ ਅਰਪਿਤ ਨੇ ਕਾਰੋਬਾਰ ਦੀ ਜ਼ਿੰਮੇਵਾਰੀ ਸੰਭਾਲ ਲਈ ਸੀ ਅਤੇ ਪਰਿਵਾਰ ਨਾਲ ਵੀ ਲਗਾਤਾਰ ਖੜ੍ਹਾ ਰਿਹਾ।

ਵਿਪਿਨ ਨੇ ਦੱਸਿਆ ਕਿ ਰਾਜਾ ਅਤੇ ਅਰਪਿਤ ਦੀ ਦੋਸਤੀ ਕਰੀਬ 8 ਤੋਂ 10 ਸਾਲ ਪੁਰਾਣੀ ਸੀ। ਪਰਿਵਾਰ ਅਰਪਿਤ ਨੂੰ ਆਪਣੇ ਛੋਟੇ ਭਰਾ ਵਾਂਗ ਮੰਨਦਾ ਸੀ। ਰਾਜਾ ਦੇ ਵਿਆਹ ਦੀ ਖਰੀਦਦਾਰੀ ਤੋਂ ਲੈ ਕੇ ਪਰਿਵਾਰ ਦੇ ਸੁਖ-ਦੁੱਖ ਤੱਕ ਅਰਪਿਤ ਹਮੇਸ਼ਾ ਉਸ ਦੇ ਨਾਲ ਰਿਹਾ। ਹਾਲ ਹੀ ਵਿੱਚ ਰਾਜਾ ਦੇ ਵੱਡੇ ਭਰਾ ਸਚਿਨ ਰਘੁਵੰਸ਼ੀ ਦੇ ਘਰ ਪੁੱਤਰ ਦੇ ਜਨਮ ਮੌਕੇ ਵੀ ਅਰਪਿਤ ਨੇ ਪਰਿਵਾਰ ਨਾਲ ਖੁਸ਼ੀ ਸਾਂਝੀ ਕੀਤੀ ਸੀ।

ਅਰਪਿਤ ਦੀ ਅਚਾਨਕ ਮੌਤ ਨੇ ਰਘੁਵੰਸ਼ੀ ਪਰਿਵਾਰ ਅਤੇ ਉਸ ਦੇ ਦੋਸਤਾਂ ਨੂੰ ਹੈਰਾਨ ਕਰ ਦਿੱਤਾ ਹੈ। ਪਰਿਵਾਰ ਨੇ ਪੁਲਿਸ ਤੋਂ ਮੌਤ ਦੇ ਕਾਰਨਾਂ ਦੀ ਡੂੰਘਾਈ ਨਾਲ ਜਾਂਚ ਦੀ ਮੰਗ ਕੀਤੀ ਹੈ। ਅੰਨਪੂਰਨਾ ਥਾਣਾ ਪੁਲਿਸ ਨੇ ਮਰਗ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਅਰਪਿਤ ਦੇ ਮੋਬਾਈਲ ਡਿਟੇਲ, ਪਰਿਵਾਰਕ ਹਾਲਾਤ ਅਤੇ ਹੋਰ ਪੱਖਾਂ ਦੀ ਜਾਂਚ ਕਰ ਰਹੀ ਹੈ।

Read Latest News and Breaking News at Daily Post TV, Browse for more News

Ad
Ad

Punjab District News