CM ਦੇ OSD ਘੁੰਮਣ ਦੇ ਘਰ ਕਰੀਬ 11 ਘੰਟੇ ਤੱਕ ਚੱਲੀ CBI ਦੀ ਰੇਡ
CBI raid at residence of CM’s OSD Ghumman: ਸੰਗਰੂਰ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ OSD ਰਾਜਵੀਰ ਘੁੰਮਣ ਦੇ ਚੰਡੀਗੜ੍ਹ ਅਤੇ ਸੰਗਰੂਰ ਸਥਿਤ ਘਰਾਂ ’ਤੇ ਬੀਤੇ ਦਿਨ CBI ਵੱਲੋਂ ਛਾਪੇਮਾਰੀ ਕੀਤੀ ਗਈ। CBI ਵੱਲੋਂ ਇਹ ਕਾਰਵਾਈ ਹਾਈਕੋਰਟ ਦੇ ਹੁਕਮਾਂ ਤੋਂ ਬਾਅਦ ਕੀਤੀ ਗਈ ਹੈ। ਸੰਗਰੂਰ ਦੇ ਪਿੰਡ ਘਰਾਚੋਂ ਸਥਿਤ ਰਾਜਵੀਰ ਘੁੰਮਣ ਦੇ ਘਰ ’ਚ […]
By :
Ranjit Singh
Updated On: 07 Oct 2026 08:16:AM
CBI raid at residence of CM’s OSD Ghumman: ਸੰਗਰੂਰ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ OSD ਰਾਜਵੀਰ ਘੁੰਮਣ ਦੇ ਚੰਡੀਗੜ੍ਹ ਅਤੇ ਸੰਗਰੂਰ ਸਥਿਤ ਘਰਾਂ ’ਤੇ ਬੀਤੇ ਦਿਨ CBI ਵੱਲੋਂ ਛਾਪੇਮਾਰੀ ਕੀਤੀ ਗਈ। CBI ਵੱਲੋਂ ਇਹ ਕਾਰਵਾਈ ਹਾਈਕੋਰਟ ਦੇ ਹੁਕਮਾਂ ਤੋਂ ਬਾਅਦ ਕੀਤੀ ਗਈ ਹੈ।
ਸੰਗਰੂਰ ਦੇ ਪਿੰਡ ਘਰਾਚੋਂ ਸਥਿਤ ਰਾਜਵੀਰ ਘੁੰਮਣ ਦੇ ਘਰ ’ਚ CBI ਦੀ ਟੀਮ ਨੇ ਕਰੀਬ 11 ਘੰਟਿਆਂ ਤੱਕ ਜਾਂਚ ਕੀਤੀ। ਸੂਤਰਾਂ ਮੁਤਾਬਕ CBI ਦੀ 6 ਮੈਂਬਰੀ ਟੀਮ ਵੱਲੋਂ ਇਹ ਕਾਰਵਾਈ ਕੀਤੀ ਗਈ, ਜਿਸ ਵਿੱਚ ਇੱਕ ਮਹਿਲਾ ਅਧਿਕਾਰੀ ਵੀ ਸ਼ਾਮਲ ਸੀ।
ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ CBI ਦੀ ਟੀਮ ਸਵੇਰੇ ਕਰੀਬ 5 ਵਜੇ ਪਿੰਡ ਘਰਾਚੋਂ ਸਥਿਤ ਘਰ ਤੋਂ ਵਾਪਸ ਗਈ। ਹਾਲਾਂਕਿ ਛਾਪੇਮਾਰੀ ਕਿਸ ਮਾਮਲੇ ਨਾਲ ਸਬੰਧਤ ਸੀ ਅਤੇ ਜਾਂਚ ਦੌਰਾਨ ਕੀ ਕੁਝ ਮਿਲਿਆ, ਇਸ ਬਾਰੇ ਅਧਿਕਾਰਤ ਤੌਰ ’ਤੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ।
