Journalism Of Hope
BREAKING NEWS
CBI ਦਾ ਪੰਜਾਬ ‘ਚ ਵੱਡਾ ਐਕਸ਼ਨ, OSD ਰਾਜਵੀਰ ਘੁੰਮਣ ਸਮੇਤ 6 ਖ਼ਿਲਾਫ਼ ਕੇਸ ਦਰਜ....... SIR ਦੇ ਵਿਰੋਧ ‘ਚ ਧਰਨੇ ‘ਤੇ ਬੈਠੇ ਰਾਹੁਲ ਗਾਂਧੀ ਅਤੇ ਪ੍ਰਿਅੰਕਾ ਗਾਂਧੀ ਪੁਲਿਸ ਹਿਰਾਸਤ ‘ਚ....... 5 ਕਰੋੜ ਰਿਸ਼ਵਤ ਮਾਮਲੇ ‘ਚ ED ਦਾ ਵੱਡਾ ਐਕਸ਼ਨ, CM ਮਾਨ ਦੇ ਸਾਢੂ ਨੂੰ ਕੀਤਾ ਤਲਬ....... CM ਮਾਨ ਦੇ ਕੈਂਪ ਆਫਿਸ ‘ਤੇ CBI ਦੀ ਰੇਡ, ਚੰਡੀਗੜ੍ਹ ਤੋਂ ਬਾਅਦ ਮੋਹਾਲੀ-ਸੰਗਰੂਰ ਵੀ ਪਹੁੰਚੀ ਟੀਮ....... ਤਰਨਤਾਰਨ ‘ਚ AAP ਸਰਪੰਚ ਦਾ ਗੋਲੀਆਂ ਮਾਰ ਕੇ ਕਤਲ, ਬਾਈਕ ਸਵਾਰ 2 ਹਮਲਾਵਰਾਂ ਨੇ ਕੀਤੀ ਫਾਇਰਿੰਗ.......

ਫਰਜ਼ੀ ਵਿਆਹ ਰਾਹੀਂ ਕੈਨੇਡਾ ਜਾਣ ਵਾਲਿਆਂ ’ਤੇ ਸਰਕਾਰ ਹੋਈ ਸਖ਼ਤ, ਝੂਠ ਫੜੇ ਜਾਣ ’ਤੇ 5 ਸਾਲ ਤੱਕ ਦਾ ਬੈਨ

Canada Govt strict against fake marriages: ਚੰਡੀਗੜ੍ਹ: ਕੈਨੇਡਾ ਜਾਣ ਲਈ ਫਰਜ਼ੀ ਵਿਆਹ ਜਾਂ ਸਿਰਫ਼ ਇਮੀਗ੍ਰੇਸ਼ਨ ਹਾਸਲ ਕਰਨ ਦੇ ਮਕਸਦ ਨਾਲ ਬਣਾਏ ਗਏ ਰਿਸ਼ਤਿਆਂ ’ਤੇ ਕੈਨੇਡਾ ਸਰਕਾਰ ਨੇ ਸਖ਼ਤ ਰੁਖ ਅਪਣਾਇਆ ਹੈ। ਕੈਨੇਡਾ ਦੇ ਇਮੀਗ੍ਰੇਸ਼ਨ ਵਿਭਾਗ (IRCC) ਮੁਤਾਬਕ ਜੇਕਰ ਕੋਈ ਵਿਅਕਤੀ ਝੂਠੀ ਜਾਣਕਾਰੀ ਜਾਂ ਫਰਜ਼ੀ ਰਿਸ਼ਤੇ ਦੇ ਆਧਾਰ ’ਤੇ ਇਮੀਗ੍ਰੇਸ਼ਨ ਹਾਸਲ ਕਰਨ ਦੀ ਕੋਸ਼ਿਸ਼ ਕਰਦਾ ਹੈ […]
By : Updated On: 07 Oct 2026 11:26:AM
ਫਰਜ਼ੀ ਵਿਆਹ ਰਾਹੀਂ ਕੈਨੇਡਾ ਜਾਣ ਵਾਲਿਆਂ ’ਤੇ ਸਰਕਾਰ ਹੋਈ ਸਖ਼ਤ, ਝੂਠ ਫੜੇ ਜਾਣ ’ਤੇ 5 ਸਾਲ ਤੱਕ ਦਾ ਬੈਨ

Canada Govt strict against fake marriages: ਚੰਡੀਗੜ੍ਹ: ਕੈਨੇਡਾ ਜਾਣ ਲਈ ਫਰਜ਼ੀ ਵਿਆਹ ਜਾਂ ਸਿਰਫ਼ ਇਮੀਗ੍ਰੇਸ਼ਨ ਹਾਸਲ ਕਰਨ ਦੇ ਮਕਸਦ ਨਾਲ ਬਣਾਏ ਗਏ ਰਿਸ਼ਤਿਆਂ ’ਤੇ ਕੈਨੇਡਾ ਸਰਕਾਰ ਨੇ ਸਖ਼ਤ ਰੁਖ ਅਪਣਾਇਆ ਹੈ। ਕੈਨੇਡਾ ਦੇ ਇਮੀਗ੍ਰੇਸ਼ਨ ਵਿਭਾਗ (IRCC) ਮੁਤਾਬਕ ਜੇਕਰ ਕੋਈ ਵਿਅਕਤੀ ਝੂਠੀ ਜਾਣਕਾਰੀ ਜਾਂ ਫਰਜ਼ੀ ਰਿਸ਼ਤੇ ਦੇ ਆਧਾਰ ’ਤੇ ਇਮੀਗ੍ਰੇਸ਼ਨ ਹਾਸਲ ਕਰਨ ਦੀ ਕੋਸ਼ਿਸ਼ ਕਰਦਾ ਹੈ ਤਾਂ ਉਸ ਦੀ ਅਰਜ਼ੀ ਰੱਦ ਹੋ ਸਕਦੀ ਹੈ ਅਤੇ ਉਸ ਨੂੰ ਘੱਟੋ-ਘੱਟ 5 ਸਾਲ ਲਈ ਕੈਨੇਡਾ ਵਿੱਚ ਦਾਖ਼ਲੇ ਤੋਂ ਰੋਕਿਆ ਜਾ ਸਕਦਾ ਹੈ।

ਇਸ਼ਤਿਹਾਰ

IRCC ਨੇ ਲੋਕਾਂ ਨੂੰ ਅਜਿਹੇ ‘ਰਿਲੇਸ਼ਨਸ਼ਿਪ ਆਫ਼ ਕਨਵੀਨੀਅੰਸ’ ਤੋਂ ਸਾਵਧਾਨ ਰਹਿਣ ਦੀ ਸਲਾਹ ਦਿੱਤੀ ਹੈ, ਜਿਨ੍ਹਾਂ ਦਾ ਮੁੱਖ ਮਕਸਦ ਸਿਰਫ਼ ਕਿਸੇ ਵਿਦੇਸ਼ੀ ਵਿਅਕਤੀ ਨੂੰ ਕੈਨੇਡਾ ਪਹੁੰਚਾਉਣਾ ਹੋਵੇ। ਵਿਭਾਗ ਮੁਤਾਬਕ ਅਧਿਕਾਰੀ ਦਸਤਾਵੇਜ਼ਾਂ ਦੀ ਜਾਂਚ, ਇੰਟਰਵਿਊ ਅਤੇ ਹੋਰ ਤਰੀਕਿਆਂ ਰਾਹੀਂ ਇਹ ਪਤਾ ਲਗਾਉਂਦੇ ਹਨ ਕਿ ਵਿਆਹ ਜਾਂ ਰਿਸ਼ਤਾ ਅਸਲ ਹੈ ਜਾਂ ਸਿਰਫ਼ ਇਮੀਗ੍ਰੇਸ਼ਨ ਲਈ ਕੀਤਾ ਗਿਆ ਹੈ।

ਸਪਾਂਸਰ ਨੂੰ 3 ਸਾਲ ਤੱਕ ਰਹੇਗੀ ਵਿੱਤੀ ਜ਼ਿੰਮੇਵਾਰੀ
ਕੈਨੇਡਾ ਦੇ ਨਿਯਮਾਂ ਅਨੁਸਾਰ ਜੇ ਕੋਈ ਨਾਗਰਿਕ ਜਾਂ ਪਰਮਾਨੈਂਟ ਰੈਜ਼ੀਡੈਂਟ ਆਪਣੇ ਪਤੀ ਜਾਂ ਪਤਨੀ ਨੂੰ ਸਪਾਂਸਰ ਕਰਦਾ ਹੈ ਤਾਂ ਆਮ ਤੌਰ ’ਤੇ ਉਸ ’ਤੇ 3 ਸਾਲ ਦੀ ਵਿੱਤੀ ਜ਼ਿੰਮੇਵਾਰੀ ਹੁੰਦੀ ਹੈ। ਇਹ ਜ਼ਿੰਮੇਵਾਰੀ ਰਿਸ਼ਤਾ ਟੁੱਟਣ ਜਾਂ ਤਲਾਕ ਹੋਣ ਤੋਂ ਬਾਅਦ ਵੀ ਖਤਮ ਨਹੀਂ ਹੁੰਦੀ। ਜੇ ਸਪਾਂਸਰ ਕੀਤਾ ਵਿਅਕਤੀ ਇਸ ਮਿਆਦ ਦੌਰਾਨ ਸਰਕਾਰੀ ਸਮਾਜਿਕ ਸਹਾਇਤਾ ਲੈਂਦਾ ਹੈ ਤਾਂ ਸਪਾਂਸਰ ਨੂੰ ਉਹ ਰਕਮ ਵਾਪਸ ਕਰਨੀ ਪੈ ਸਕਦੀ ਹੈ।

ਫਰਜ਼ੀ ਵਿਆਹ ਕਰਨ ਵਾਲੇ ਬਿਨੈਕਾਰਾਂ ਲਈ ਵੀ ਸਖ਼ਤੀ
IRCC ਮੁਤਾਬਕ ਸਿਰਫ਼ ਕੈਨੇਡਾ ਦਾਖ਼ਲ ਹੋਣ ਦੇ ਮਕਸਦ ਨਾਲ ਕੈਨੇਡੀਅਨ ਨਾਗਰਿਕ ਜਾਂ PR ਨਾਲ ਝੂਠਾ ਵਿਆਹ ਕਰਨਾ ਗੰਭੀਰ ਇਮੀਗ੍ਰੇਸ਼ਨ ਧੋਖਾਧੜੀ ਮੰਨੀ ਜਾਂਦੀ ਹੈ। ਅਜਿਹੇ ਮਾਮਲੇ ਵਿੱਚ ਵੀਜ਼ਾ ਅਰਜ਼ੀ ਰੱਦ ਹੋ ਸਕਦੀ ਹੈ ਅਤੇ ਕੈਨੇਡਾ ਵਿੱਚ ਦਾਖ਼ਲੇ ’ਤੇ ਘੱਟੋ-ਘੱਟ 5 ਸਾਲ ਦੀ ਪਾਬੰਦੀ ਲੱਗ ਸਕਦੀ ਹੈ। ਗਲਤ ਜਾਂ ਜਾਅਲੀ ਜਾਣਕਾਰੀ ਦੇਣ ਨਾਲ ਇਮੀਗ੍ਰੇਸ਼ਨ ਰਿਕਾਰਡ ’ਤੇ ਧੋਖਾਧੜੀ ਦਾ ਰਿਕਾਰਡ ਵੀ ਬਣ ਸਕਦਾ ਹੈ।

ਕੈਨੇਡਾ ਸਰਕਾਰ ਨੇ ਸੰਭਾਵਿਤ ਸਪਾਂਸਰਾਂ ਨੂੰ ਸਲਾਹ ਦਿੱਤੀ ਹੈ ਕਿ ਜੇਕਰ ਕੋਈ ਵਿਅਕਤੀ ਜਲਦਬਾਜ਼ੀ ਵਿੱਚ ਵਿਆਹ ਕਰਨ, ਪੈਸੇ ਦੀ ਪੇਸ਼ਕਸ਼ ਕਰਨ ਜਾਂ ਆਪਣੀ ਪਿਛੋਕੜ ਬਾਰੇ ਪੂਰੀ ਜਾਣਕਾਰੀ ਨਾ ਦੇਣ ਵਰਗੇ ਸੰਕੇਤ ਦਿੰਦਾ ਹੈ ਤਾਂ ਸਾਵਧਾਨੀ ਵਰਤੀ ਜਾਵੇ।

ਇਮੀਗ੍ਰੇਸ਼ਨ ਵਿਭਾਗ ਨੇ ਸਪੱਸ਼ਟ ਕੀਤਾ ਹੈ ਕਿ ਅਸਲ ਵਿਆਹ ਜਾਂ ਰਿਸ਼ਤੇ ਟੁੱਟ ਜਾਣਾ ਆਪਣੇ ਆਪ ਵਿੱਚ ਧੋਖਾਧੜੀ ਨਹੀਂ ਹੈ। ਕਾਰਵਾਈ ਉਸ ਵੇਲੇ ਹੁੰਦੀ ਹੈ ਜਦੋਂ ਜਾਂਚ ਵਿੱਚ ਸਾਹਮਣੇ ਆਵੇ ਕਿ ਰਿਸ਼ਤਾ ਸਿਰਫ਼ ਕੈਨੇਡਾ ਦੀ ਇਮੀਗ੍ਰੇਸ਼ਨ ਹਾਸਲ ਕਰਨ ਲਈ ਬਣਾਇਆ ਗਿਆ ਸੀ ਜਾਂ ਅਰਜ਼ੀ ਵਿੱਚ ਜਾਣਬੁੱਝ ਕੇ ਗਲਤ ਜਾਣਕਾਰੀ ਦਿੱਤੀ ਗਈ ਸੀ।

Read Latest News and Breaking News at Daily Post TV, Browse for more News

Ad
Ad

Punjab District News