Journalism Of Hope
BREAKING NEWS
ਪੰਜਾਬ ਕਾਂਗਰਸ ਪ੍ਰਧਾਨ ਬਣਦਿਆਂ ਹੀ ਪਰਗਟ ਸਿੰਘ ਦੇ ਤਿੱਖੇ ਬੋਲ, ‘ਆਪ’ ਵਿਧਾਇਕਾਂ ਨੂੰ ਕਿਹਾ- ‘ਖੱਸੀ’...... ਬੇਅੰਤ ਸਿੰਘ ਦੇ ਬੁੱਤ ਵਿਵਾਦ ‘ਤੇ ਪਰਗਟ ਸਿੰਘ ਨੂੰ ਬਿੱਟੂ ਦੀ ਨਸੀਹਤ- ‘ਬੁੱਤ ‘ਤੇ ਇਤਰਾਜ਼ ਤਾਂ ਸਾਨੂੰ ਦੱਸੋ’...... CM ਮਾਨ ਦੇ OSD ਮਾਮਲੇ ‘ਚ ਸੁਪਰੀਮ ਕੋਰਟ ਦਾ ਵੱਡਾ ਹੁਕਮ, CBI ਦੀ ਕਾਰਵਾਈ ‘ਤੇ ਰੋਕ...... ਪੰਜਾਬ ਵਿੱਚ ‘ਵਿਸ਼ੇਸ਼ ਸਘਨ ਸੁਧਾਈ 2026’ (Special Intensive Revision 2026) ਸਫਲਤਾਪੂਰਵਕ ਮੁਕੰਮਲ: ਅਨਿੰਦਿਤਾ ਮਿਤਰਾ...... ਬਕਾਇਆ DA ਮਾਮਲੇ ‘ਚ ਪੰਜਾਬ ਸਰਕਾਰ ਨੂੰ ਹਾਈਕੋਰਟ ਦਾ ਨੋਟਿਸ, 30 ਅਕਤੂਬਰ ਤੱਕ ਜਵਾਬ ਦੇਵੇ ਸਰਕਾਰ......

ਪਨਾਮਾ ’ਚ ਮੁੜ ਆਇਆ ਜ਼ਬਰਦਸਤ ਭੂਚਾਲ

Powerful earthquake hits Panama: ਪਨਾਮਾ: ਪਨਾਮਾ ਵਿੱਚ ਮੰਗਲਵਾਰ ਤੜਕੇ ਇਕ ਵਾਰ ਫਿਰ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ। ਰਾਸ਼ਟਰੀ ਭੂਚਾਲ ਵਿਗਿਆਨ ਕੇਂਦਰ (NCS) ਮੁਤਾਬਕ, ਭੂਚਾਲ ਦੀ ਤੀਬਰਤਾ 6.1 ਮਾਪੀ ਗਈ ਅਤੇ ਇਸ ਦਾ ਕੇਂਦਰ ਜ਼ਮੀਨ ਤੋਂ 10 ਕਿਲੋਮੀਟਰ ਹੇਠਾਂ ਸੀ। ਭਾਰਤੀ ਸਮੇਂ ਅਨੁਸਾਰ ਭੂਚਾਲ ਸਵੇਰੇ 4 ਵੱਜ ਕੇ 50 ਮਿੰਟ 37 ਸਕਿੰਟ ’ਤੇ ਆਇਆ। […]
By : Updated On: 13 Oct 2026 08:49:AM
ਪਨਾਮਾ ’ਚ ਮੁੜ ਆਇਆ ਜ਼ਬਰਦਸਤ ਭੂਚਾਲ

Powerful earthquake hits Panama: ਪਨਾਮਾ: ਪਨਾਮਾ ਵਿੱਚ ਮੰਗਲਵਾਰ ਤੜਕੇ ਇਕ ਵਾਰ ਫਿਰ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ। ਰਾਸ਼ਟਰੀ ਭੂਚਾਲ ਵਿਗਿਆਨ ਕੇਂਦਰ (NCS) ਮੁਤਾਬਕ, ਭੂਚਾਲ ਦੀ ਤੀਬਰਤਾ 6.1 ਮਾਪੀ ਗਈ ਅਤੇ ਇਸ ਦਾ ਕੇਂਦਰ ਜ਼ਮੀਨ ਤੋਂ 10 ਕਿਲੋਮੀਟਰ ਹੇਠਾਂ ਸੀ। ਭਾਰਤੀ ਸਮੇਂ ਅਨੁਸਾਰ ਭੂਚਾਲ ਸਵੇਰੇ 4 ਵੱਜ ਕੇ 50 ਮਿੰਟ 37 ਸਕਿੰਟ ’ਤੇ ਆਇਆ। ਤਾਜ਼ਾ ਭੂਚਾਲ ਕਾਰਨ ਹੋਏ ਨੁਕਸਾਨ ਬਾਰੇ ਹਾਲੇ ਜਾਣਕਾਰੀ ਸਾਹਮਣੇ ਨਹੀਂ ਆਈ।

ਇਸ਼ਤਿਹਾਰ

ਇਸ ਤੋਂ ਪਹਿਲਾਂ ਸ਼ੁੱਕਰਵਾਰ ਰਾਤ ਪਨਾਮਾ ਵਿੱਚ 7.7 ਤੀਬਰਤਾ ਦਾ ਭੂਚਾਲ ਆਇਆ ਸੀ। ਇਸ ਤੋਂ ਬਾਅਦ 147 ਹੋਰ ਝਟਕੇ ਮਹਿਸੂਸ ਕੀਤੇ ਗਏ। ਐਮਰਜੈਂਸੀ ਆਪ੍ਰੇਸ਼ਨ ਸੈਂਟਰ ਦੇ ਨਿਰਦੇਸ਼ਕ ਰੇਨੇ ਗਾਰਸੀਆ ਨੇ CNN ਨੂੰ ਦੱਸਿਆ ਕਿ ਇਨ੍ਹਾਂ ਵਿੱਚ ਕੁਝ ਝਟਕਿਆਂ ਦੀ ਤੀਬਰਤਾ 6.1 ਤੋਂ 6.6 ਤੱਕ ਸੀ।

ਘਰਾਂ, ਸਕੂਲਾਂ ਤੇ ਸੜਕਾਂ ਨੂੰ ਨੁਕਸਾਨ
ਪਿਛਲੇ ਭੂਚਾਲ ਦਾ ਕੇਂਦਰ ਲੋਸ ਸੈਂਟੋਸ ਸੂਬੇ ਵਿੱਚ ਟੋਨੋਸੀ ਤੋਂ ਲਗਭਗ 39 ਕਿਲੋਮੀਟਰ ਉੱਤਰ-ਪੱਛਮ ਵੱਲ ਸੀ। ਇਸ ਕਾਰਨ ਘਰਾਂ, ਸਕੂਲਾਂ, ਸਿਹਤ ਕੇਂਦਰਾਂ, ਸੜਕਾਂ ਅਤੇ ਸਰਕਾਰੀ ਇਮਾਰਤਾਂ ਨੂੰ ਨੁਕਸਾਨ ਪਹੁੰਚਿਆ ਸੀ। ਕੁਝ ਲੋਕਾਂ ਦੇ ਮਾਮੂਲੀ ਜ਼ਖ਼ਮੀ ਹੋਣ ਦੀਆਂ ਰਿਪੋਰਟਾਂ ਵੀ ਸਾਹਮਣੇ ਆਈਆਂ ਸਨ। ਉਸ ਸਮੇਂ ਤੱਕ ਕਿਸੇ ਦੀ ਮੌਤ ਜਾਂ ਲਾਪਤਾ ਹੋਣ ਦੀ ਖ਼ਬਰ ਨਹੀਂ ਸੀ।

ਭੂਚਾਲ ਕਾਰਨ ਜਨਤਕ ਆਵਾਜਾਈ ਅਤੇ ਹਵਾਈ ਸੇਵਾਵਾਂ ਵੀ ਪ੍ਰਭਾਵਿਤ ਹੋਈਆਂ ਸਨ। ਸਾਵਧਾਨੀ ਵਜੋਂ ਦੇਸ਼ ਦੀਆਂ ਦੋ ਮੈਟਰੋ ਲਾਈਨਾਂ ਦੀ ਸੇਵਾ ਰੋਕ ਦਿੱਤੀ ਗਈ ਸੀ ਅਤੇ ਮੁੱਖ ਅੰਤਰਰਾਸ਼ਟਰੀ ਹਵਾਈ ਅੱਡੇ ਨੂੰ ਵੀ ਕੁਝ ਸਮੇਂ ਲਈ ਬੰਦ ਕਰਨਾ ਪਿਆ ਸੀ। ਬਾਅਦ ਵਿੱਚ ਹਵਾਈ ਅੱਡੇ ਦਾ ਸੰਚਾਲਨ ਮੁੜ ਸ਼ੁਰੂ ਕਰ ਦਿੱਤਾ ਗਿਆ।

ਸਰਕਾਰ ਵੱਲੋਂ ਰਾਹਤ ਕਾਰਜ ਤੇਜ਼
ਸਭ ਤੋਂ ਵੱਧ ਨੁਕਸਾਨ ਦੱਖਣੀ ਤੱਟ ’ਤੇ ਸਥਿਤ ਕੋਕਲੇ ਸੂਬੇ ਵਿੱਚ ਹੋਣ ਦੀ ਜਾਣਕਾਰੀ ਮਿਲੀ ਸੀ, ਜਦਕਿ ਰਾਜਧਾਨੀ ਪਨਾਮਾ ਸਿਟੀ ਵਿੱਚ ਵੀ ਨੁਕਸਾਨ ਹੋਇਆ। ਰਾਸ਼ਟਰਪਤੀ ਜੋਸ ਰਾਊਲ ਮੁਲੀਨੋ ਨੇ ਲੋਕਾਂ ਨੂੰ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ ਅਤੇ ਪ੍ਰਭਾਵਿਤ ਹਸਪਤਾਲ ਦਾ ਦੌਰਾ ਵੀ ਕੀਤਾ। ਉੱਥੇ ਮਰੀਜ਼ਾਂ ਨੂੰ ਬਾਹਰ ਕੱਢ ਕੇ ਖੁੱਲ੍ਹੇ ਵਿੱਚ ਇਲਾਜ ਦਿੱਤਾ ਗਿਆ।

ਪਨਾਮਾ ਸਰਕਾਰ ਨੇ ਰਾਹਤ ਅਤੇ ਬਚਾਅ ਕਾਰਜਾਂ ਵਿੱਚ ਤੇਜ਼ੀ ਲਿਆਉਣ ਲਈ ਸ਼ਨੀਵਾਰ ਨੂੰ ਐਮਰਜੈਂਸੀ ਦਾ ਐਲਾਨ ਕੀਤਾ ਸੀ। ਸਰਕਾਰ ਨੇ ਪ੍ਰਭਾਵਿਤ ਲੋਕਾਂ ਦੀ ਮਦਦ, ਸਰੋਤਾਂ ਦੇ ਪ੍ਰਬੰਧ ਅਤੇ ਰਾਹਤ ਕਾਰਜਾਂ ਵਿੱਚ ਤਾਲਮੇਲ ਲਈ ਕਮਿਸ਼ਨ ਬਣਾਉਣ ਦੇ ਹੁਕਮ ਦਿੱਤੇ। ਇਸ ਤੋਂ ਇਲਾਵਾ ਲੋਕਾਂ ਤੋਂ ਦਾਨ ਇਕੱਠਾ ਕਰਨ ਲਈ ਪਨਾਮਾ ਸਿਟੀ ਦੇ ਉਮਰ ਪਾਰਕ ਸਮੇਤ ਵੱਖ-ਵੱਖ ਕੇਂਦਰ ਬਣਾਏ ਗਏ।

ਭੂਚਾਲ ਤੋਂ ਬਾਅਦ ਅਮਰੀਕੀ ਸੁਨਾਮੀ ਚੇਤਾਵਨੀ ਪ੍ਰਣਾਲੀ ਨੇ ਕੁਝ ਤੱਟਵਰਤੀ ਖੇਤਰਾਂ ਲਈ ਖ਼ਤਰੇ ਦੀ ਚਿਤਾਵਨੀ ਦਿੱਤੀ ਸੀ, ਪਰ ਬਾਅਦ ਵਿੱਚ ਕਿਹਾ ਕਿ ਸੁਨਾਮੀ ਦਾ ਖ਼ਤਰਾ ਨਹੀਂ ਰਿਹਾ।

ਭਾਰਤ ਨੇ ਪਨਾਮਾ ਨਾਲ ਇਕਜੁੱਟਤਾ ਪ੍ਰਗਟਾਈ
ਭਾਰਤ ਦੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਸ਼ਨੀਵਾਰ ਨੂੰ ਭੂਚਾਲ ਨਾਲ ਪ੍ਰਭਾਵਿਤ ਪਨਾਮਾ ਦੇ ਲੋਕਾਂ ਪ੍ਰਤੀ ਹਮਦਰਦੀ ਪ੍ਰਗਟਾਈ ਸੀ। ਉਨ੍ਹਾਂ ਨੇ ਸੋਸ਼ਲ ਮੀਡੀਆ ਮੰਚ ‘ਐਕਸ’ ’ਤੇ ਕਿਹਾ ਕਿ ਭਾਰਤ ਇਸ ਮੁਸ਼ਕਲ ਸਮੇਂ ਵਿੱਚ ਪਨਾਮਾ ਦੀ ਸਰਕਾਰ ਅਤੇ ਲੋਕਾਂ ਨਾਲ ਖੜ੍ਹਾ ਹੈ। ਉਨ੍ਹਾਂ ਨੇ ਜ਼ਖ਼ਮੀਆਂ, ਪ੍ਰਭਾਵਿਤ ਲੋਕਾਂ ਅਤੇ ਨੁਕਸਾਨ ਝੱਲਣ ਵਾਲੇ ਪਰਿਵਾਰਾਂ ਪ੍ਰਤੀ ਸੰਵੇਦਨਾ ਪ੍ਰਗਟ ਕੀਤੀ। ਭਾਰਤੀ ਵਿਦੇਸ਼ ਮੰਤਰਾਲੇ ਨੇ ਵੀ ਪਨਾਮਾ ਨਾਲ ਇਕਜੁੱਟਤਾ ਜਤਾਈ ਹੈ।

Read Latest News and Breaking News at Daily Post TV, Browse for more News

Ad
Ad

Punjab District News