Journalism Of Hope
BREAKING NEWS
ਨਸ਼ਿਆਂ ਵਿਰੁੱਧ ਮੁਹਿੰਮ ਚਲਾਉਣ ਵਾਲੇ ਪਰਮਿੰਦਰ ਸਿੰਘ ਝੋਟੇ ਦਾ ਗੋਲੀਆਂ ਮਾਰ ਕੇ ਕਤਲ......ਪਰਮਿੰਦਰ ਝੋਟਾ ਕਤਲ ਮਾਮਲੇ ’ਚ CM ਮਾਨ ਨੇ ਸੱਦੀ ਉੱਚ ਪੱਧਰੀ ਮੀਟਿੰਗ.....10 ਰੁਪਏ ਪਿੱਛੇ ਨੌਜਵਾਨ ਦਾ ਕਤਲ, ਪਿਤਾ ਦੇ ਸਾਹਮਣੇ ਛਾਤੀ ’ਚ ਮਾਰਿਆ ਚਾਕੂ......ਸੁਖਬੀਰ ਬਾਦਲ ਨੇ ਦੋ ਸੀਨੀਅਰ ਆਗੂਆਂ ਨੂੰ ਅਕਾਲੀ ਦਲ ਦਾ ਜਨਰਲ ਸਕੱਤਰ ਕੀਤਾ ਨਿਯੁਕਤ.......ਇਤਿਹਾਸਕ ਪ੍ਰਾਪਤੀ: ਮਾਈ ਭਾਗੋ AFPI ਦੀਆਂ 17 ਮਹਿਲਾ ਕੈਡਿਟਾਂ ਵੱਲੋਂ NDA ਪ੍ਰੀਖਿਆ ਪਾਸ.....LPU ਹਿੰਸਾ ਮਾਮਲੇ ’ਚ ਹਾਈਕੋਰਟ ਨੇ ਪੰਜਾਬ ਪੁਲਿਸ ਦੀ ਜਾਂਚ ’ਤੇ ਚੁੱਕੇ ਸਵਾਲ.....ਫਰਜ਼ੀ ਇਮੀਗ੍ਰੇਸ਼ਨ ਏਜੰਟਾਂ ’ਤੇ ਹੋਵੇਗੀ ਸਖ਼ਤੀ, ਹੁਣ ਜਾਇਦਾਦਾਂ ਤੇ ਬੈਂਕ ਖਾਤਿਆਂ ਦੀ ਵੀ ਹੋਵੇਗੀ ਜਾਂਚ.....

UPI ਭੁਗਤਾਨ ’ਤੇ ਲੱਗਣ ਵਾਲਾ ਚਾਰਜ ਦੀਵਾਲੀ ਤੱਕ ਟਲਿਆ

Charges on UPI payments deferred: ਨਵੀਂ ਦਿੱਲੀ: UPI ਭੁਗਤਾਨ ’ਤੇ ਚਾਰਜ ਲਗਾਉਣ ਦੀ ਤਜਵੀਜ਼ ਨੂੰ ਦੀਵਾਲੀ ਤੱਕ ਟਾਲ ਦਿੱਤਾ ਗਿਆ ਹੈ। ਇਹ ਨਿਯਮ ਪਹਿਲਾਂ 15 ਅਕਤੂਬਰ ਤੋਂ ਲਾਗੂ ਹੋਣਾ ਸੀ। ਇਸ ਤਹਿਤ ₹2,000 ਤੋਂ ਵੱਧ ਦੇ UPI ਭੁਗਤਾਨ ’ਤੇ 0.4 ਫ਼ੀਸਦੀ ਚਾਰਜ ਲਗਾਉਣ ਦੀ ਤਜਵੀਜ਼ ਸੀ। ਨੈਸ਼ਨਲ ਪੇਮੈਂਟਸ ਕਾਰਪੋਰੇਸ਼ਨ ਆਫ਼ ਇੰਡੀਆ (NPCI) ਨੇ ਤਿਉਹਾਰਾਂ ਦੇ […]
By : Updated On: 13 Oct 2026 13:58:PM
UPI ਭੁਗਤਾਨ ’ਤੇ ਲੱਗਣ ਵਾਲਾ ਚਾਰਜ ਦੀਵਾਲੀ ਤੱਕ ਟਲਿਆ
upi
  • 15 ਅਕਤੂਬਰ ਤੋਂ ਲਾਗੂ ਹੋਣਾ ਸੀ ਨਵਾਂ ਨਿਯਮ
  • NPCI ਨੇ ਤਿਉਹਾਰੀ ਸੀਜ਼ਨ ਦੇ ਮੱਦੇਨਜ਼ਰ ਫ਼ੈਸਲਾ ਟਾਲਿਆ

Charges on UPI payments deferred: ਨਵੀਂ ਦਿੱਲੀ: UPI ਭੁਗਤਾਨ ’ਤੇ ਚਾਰਜ ਲਗਾਉਣ ਦੀ ਤਜਵੀਜ਼ ਨੂੰ ਦੀਵਾਲੀ ਤੱਕ ਟਾਲ ਦਿੱਤਾ ਗਿਆ ਹੈ। ਇਹ ਨਿਯਮ ਪਹਿਲਾਂ 15 ਅਕਤੂਬਰ ਤੋਂ ਲਾਗੂ ਹੋਣਾ ਸੀ। ਇਸ ਤਹਿਤ ₹2,000 ਤੋਂ ਵੱਧ ਦੇ UPI ਭੁਗਤਾਨ ’ਤੇ 0.4 ਫ਼ੀਸਦੀ ਚਾਰਜ ਲਗਾਉਣ ਦੀ ਤਜਵੀਜ਼ ਸੀ। ਨੈਸ਼ਨਲ ਪੇਮੈਂਟਸ ਕਾਰਪੋਰੇਸ਼ਨ ਆਫ਼ ਇੰਡੀਆ (NPCI) ਨੇ ਤਿਉਹਾਰਾਂ ਦੇ ਸੀਜ਼ਨ ਨੂੰ ਧਿਆਨ ਵਿੱਚ ਰੱਖਦਿਆਂ ਇਹ ਫ਼ੈਸਲਾ ਲਿਆ ਹੈ। NPCI ਮੁਤਾਬਕ, ਇਹ ਚਾਰਜ ਦੀਵਾਲੀ ਤੋਂ ਤੁਰੰਤ ਬਾਅਦ ਲਾਗੂ ਕੀਤਾ ਜਾਵੇਗਾ, ਹਾਲਾਂਕਿ ਇਸ ਦੀ ਨਵੀਂ ਤਰੀਕ ਦਾ ਐਲਾਨ ਹਾਲੇ ਨਹੀਂ ਕੀਤਾ ਗਿਆ।

ਇਸ਼ਤਿਹਾਰ

ਕੀ ਹੁੰਦਾ ਹੈ ਮਰਚੈਂਟ ਡਿਸਕਾਊਂਟ ਰੇਟ (MDR) ?
ਮਰਚੈਂਟ ਡਿਸਕਾਊਂਟ ਰੇਟ (MDR) ਉਹ ਫੀਸ ਹੁੰਦੀ ਹੈ, ਜੋ ਦੁਕਾਨਦਾਰ ਜਾਂ ਵਪਾਰੀ ਡੈਬਿਟ/ਕ੍ਰੈਡਿਟ ਕਾਰਡ ਜਾਂ ਡਿਜੀਟਲ ਭੁਗਤਾਨ ਦੀ ਸਹੂਲਤ ਦੇਣ ਬਦਲੇ ਬੈਂਕਾਂ ਅਤੇ ਪੇਮੈਂਟ ਸੇਵਾ ਪ੍ਰਦਾਤਾਵਾਂ ਨੂੰ ਅਦਾ ਕਰਦਾ ਹੈ। ਇਹ ਫੀਸ ਪੁਆਇੰਟ ਆਫ਼ ਸੇਲ (POS) ਮਸ਼ੀਨ ਜਾਂ ਪੇਮੈਂਟ ਗੇਟਵੇ ਵਰਗੀਆਂ ਸੇਵਾਵਾਂ ਦੀ ਵਰਤੋਂ ਨਾਲ ਜੁੜੀ ਹੁੰਦੀ ਹੈ। ਇਸ ਰਾਹੀਂ ਡਿਜੀਟਲ ਭੁਗਤਾਨ ਪ੍ਰਣਾਲੀ ਅਤੇ ਲੈਣ-ਦੇਣ ਦੇ ਨੈੱਟਵਰਕ ਨੂੰ ਚਲਾਉਣ ਦਾ ਖ਼ਰਚ ਪੂਰਾ ਕੀਤਾ ਜਾਂਦਾ ਹੈ। ਆਮ ਤੌਰ ’ਤੇ ਇਹ ਚਾਰਜ ਵਪਾਰੀ ਵੱਲੋਂ ਅਦਾ ਕੀਤਾ ਜਾਂਦਾ ਹੈ, ਗਾਹਕ ਵੱਲੋਂ ਨਹੀਂ।

Read Latest News and Breaking News at Daily Post TV, Browse for more News

Ad
Ad

Punjab District News