Journalism Of Hope
BREAKING NEWS
ਪਰਵਿੰਦਰ ਝੋਟਾ ਕਤਲਕਾਂਡ: ਮੁੱਖ ਮੁਲਜ਼ਮ ਰਾਜਸਥਾਨ ਦੇ ਸਾਲਾਸਰ ਤੋਂ ਗ੍ਰਿਫ਼ਤਾਰ.....ਪਰਮਿੰਦਰ ਝੋਟਾ ਕਤਲ ਮਾਮਲਾ: ਇਨਸਾਫ਼ ਕਮੇਟੀ ਵੱਲੋਂ 15 ਅਕਤੂਬਰ ਨੂੰ ਪੰਜਾਬ ਬੰਦ ਦਾ ਸੱਦਾ......ਪਰਮਿੰਦਰ ਝੋਟਾ ਦੇ ਕਤਲ ਮਗਰੋਂ ਪੁਰਾਣੇ ਸਾਥੀ ਜੱਸੀ ਪੈਂਚਰ ਦੀ ਅਸ਼ਵਨੀ ਸ਼ਰਮਾ ਨੂੰ ਧਮਕੀ....ਵੱਡੀ ਖ਼ਬਰ: ਮੈਡ ਸੰਧੂ ਕਤਲ ਮਾਮਲੇ ਦਾ ਮੁੱਖ ਮੁਲਜ਼ਮ ਮੁੰਬਈ ਤੋਂ ਗ੍ਰਿਫ਼ਤਾਰ......ਅਮਰਜੀਤ ਚਾਵਲਾ ਮਾਮਲੇ ਦੀ ਜਾਂਚ ਲਈ SIT ਹੋਈ ਸਰਗਰਮ, ਪੀੜਤਾ ਦੇ ਬਿਆਨ ਦਰਜ......ਬਿਹਾਰ ’ਚ ਗੰਗਾ ਦਰਿਆ ਵਿੱਚ ਪਲਟੀ ਕਿਸ਼ਤੀ, 14 ਬੱਚਿਆਂ ਦੀ ਮੌਤ....ਮਮਤਾ ਬੈਨਰਜੀ ’ਤੇ ਚਾਕੂ ਨਾਲ ਹਮਲੇ ਦੀ ਕੋਸ਼ਿਸ਼ !.....ਅਦਾਲਤ ਨੇ CJP ਆਗੂ ਆਸ਼ੂਤੋਸ਼ ਅਤੇ ਸੌਰਭ ਨੂੰ ਨਿਆਂਇਕ ਹਿਰਾਸਤ ’ਚ ਭੇਜਿਆ

ਵਿਦਿਆਰਥੀਆਂ ਦੇ ਝਗੜੇ ਮਗਰੋਂ ਪ੍ਰਿੰਸੀਪਲ ਦੇ ਦਫ਼ਤਰ ’ਚ ਹੀ ਭਿੜੇ ਪਰਿਵਾਰ, ਚੱਲੀਆਂ ਕੁਰਸੀਆਂ

Families clash inside the principal’s office: ਮੋਗਾ: ਮੋਗਾ ਦੇ ਐੱਮ.ਡੀ.ਏ.ਐੱਸ. ਸੀਨੀਅਰ ਸੈਕੰਡਰੀ ਸਕੂਲ ਵਿੱਚ ਦੋ ਵਿਦਿਆਰਥੀਆਂ ਵਿਚਾਲੇ ਹੋਏ ਮਾਮੂਲੀ ਝਗੜੇ ਨੇ ਉਸ ਸਮੇਂ ਹਿੰਸਕ ਰੂਪ ਧਾਰ ਲਿਆ, ਜਦੋਂ ਦੋਵਾਂ ਦੇ ਪਰਿਵਾਰ ਪ੍ਰਿੰਸੀਪਲ ਦੇ ਦਫ਼ਤਰ ਵਿੱਚ ਹੀ ਆਪਸ ਵਿੱਚ ਭਿੜ ਗਏ। ਇਸ ਦੌਰਾਨ ਦੋਵਾਂ ਧਿਰਾਂ ਵਿਚਾਲੇ ਜੰਮ ਕੇ ਲੱਤਾਂ-ਮੁੱਕੇ ਚੱਲੇ ਅਤੇ ਕੁਰਸੀਆਂ ਸਮੇਤ ਹੋਰ ਸਾਮਾਨ ਇੱਕ-ਦੂਜੇ […]
By : Updated On: 14 Oct 2026 13:13:PM
ਵਿਦਿਆਰਥੀਆਂ ਦੇ ਝਗੜੇ ਮਗਰੋਂ ਪ੍ਰਿੰਸੀਪਲ ਦੇ ਦਫ਼ਤਰ ’ਚ ਹੀ ਭਿੜੇ ਪਰਿਵਾਰ, ਚੱਲੀਆਂ ਕੁਰਸੀਆਂ
  • ਘਟਨਾ CCTV ਵਿੱਚ ਕੈਦ

Families clash inside the principal’s office: ਮੋਗਾ: ਮੋਗਾ ਦੇ ਐੱਮ.ਡੀ.ਏ.ਐੱਸ. ਸੀਨੀਅਰ ਸੈਕੰਡਰੀ ਸਕੂਲ ਵਿੱਚ ਦੋ ਵਿਦਿਆਰਥੀਆਂ ਵਿਚਾਲੇ ਹੋਏ ਮਾਮੂਲੀ ਝਗੜੇ ਨੇ ਉਸ ਸਮੇਂ ਹਿੰਸਕ ਰੂਪ ਧਾਰ ਲਿਆ, ਜਦੋਂ ਦੋਵਾਂ ਦੇ ਪਰਿਵਾਰ ਪ੍ਰਿੰਸੀਪਲ ਦੇ ਦਫ਼ਤਰ ਵਿੱਚ ਹੀ ਆਪਸ ਵਿੱਚ ਭਿੜ ਗਏ। ਇਸ ਦੌਰਾਨ ਦੋਵਾਂ ਧਿਰਾਂ ਵਿਚਾਲੇ ਜੰਮ ਕੇ ਲੱਤਾਂ-ਮੁੱਕੇ ਚੱਲੇ ਅਤੇ ਕੁਰਸੀਆਂ ਸਮੇਤ ਹੋਰ ਸਾਮਾਨ ਇੱਕ-ਦੂਜੇ ਵੱਲ ਸੁੱਟਿਆ ਗਿਆ। ਪੂਰੀ ਘਟਨਾ ਸਕੂਲ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਈ। ਘਟਨਾ ਤੋਂ ਬਾਅਦ ਸਕੂਲ ਪ੍ਰਬੰਧਕਾਂ ਨੇ ਪੁਲਿਸ ਹੈਲਪਲਾਈਨ 112 ’ਤੇ ਸੂਚਨਾ ਦਿੱਤੀ। ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਇਸ਼ਤਿਹਾਰ

ਸੱਤਵੀਂ ਅਤੇ ਦਸਵੀਂ ਜਮਾਤ ਦੇ ਵਿਦਿਆਰਥੀਆਂ ਵਿਚਾਲੇ ਹੋਇਆ ਸੀ ਵਿਵਾਦ
ਸਕੂਲ ਦੇ ਪ੍ਰਿੰਸੀਪਲ ਦੇਵੇਂਦਰ ਗੋਇਲ ਨੇ ਦੱਸਿਆ ਕਿ ਸੱਤਵੀਂ ਅਤੇ ਦਸਵੀਂ ਜਮਾਤ ਦੇ ਦੋ ਵਿਦਿਆਰਥੀਆਂ ਵਿਚਾਲੇ ਖੇਡਦੇ ਸਮੇਂ ਮਾਮੂਲੀ ਬਹਿਸ ਹੋ ਗਈ ਸੀ। ਮਾਮਲੇ ਨੂੰ ਸੁਲਝਾਉਣ ਅਤੇ ਬੱਚਿਆਂ ਨੂੰ ਆਪਸ ਵਿੱਚ ਲੜਾਈ ਨਾ ਕਰਨ ਲਈ ਸਮਝਾਉਣ ਵਾਸਤੇ ਸਕੂਲ ਪ੍ਰਬੰਧਕਾਂ ਨੇ ਦੋਵਾਂ ਦੇ ਮਾਪਿਆਂ ਨੂੰ ਸਕੂਲ ਬੁਲਾਇਆ ਸੀ। ਪ੍ਰਿੰਸੀਪਲ ਮੁਤਾਬਕ, ਦਸਵੀਂ ਜਮਾਤ ਦੇ ਇੱਕ ਵਿਦਿਆਰਥੀ ਦੇ ਮਾਪੇ ਸਕੂਲ ਪਹੁੰਚੇ ਅਤੇ ਜਮਾਤ ਵਿੱਚ ਜਾ ਕੇ ਵਿਦਿਆਰਥੀ ਨੂੰ ਮਾਰਨ ਦੀ ਕੋਸ਼ਿਸ਼ ਕੀਤੀ। ਉੱਥੇ ਮੌਜੂਦ ਅਧਿਆਪਕਾਂ ਨੇ ਵਿਚਾਲੇ ਪੈ ਕੇ ਉਨ੍ਹਾਂ ਨੂੰ ਰੋਕਿਆ।

ਪ੍ਰਿੰਸੀਪਲ ਦੇ ਦਫ਼ਤਰ ਵਿੱਚ ਵੀ ਹੋਈ ਕੁੱਟਮਾਰ
ਪ੍ਰਿੰਸੀਪਲ ਨੇ ਦੱਸਿਆ ਕਿ ਜਦੋਂ ਦੋਵੇਂ ਧਿਰਾਂ ਉਨ੍ਹਾਂ ਦੇ ਦਫ਼ਤਰ ਵਿੱਚ ਪਹੁੰਚੀਆਂ ਤਾਂ ਉੱਥੇ ਵੀ ਤਕਰਾਰ ਵਧ ਗਈ ਅਤੇ ਮਾਮਲਾ ਹਿੰਸਕ ਝੜਪ ਵਿੱਚ ਬਦਲ ਗਿਆ। ਇਸ ਦੌਰਾਨ ਕੁਰਸੀਆਂ ਅਤੇ ਹੋਰ ਸਾਮਾਨ ਸੁੱਟਿਆ ਗਿਆ। ਉਨ੍ਹਾਂ ਦਾਅਵਾ ਕੀਤਾ ਕਿ ਉਨ੍ਹਾਂ ਅਤੇ ਸਟਾਫ਼ ਨੂੰ ਆਪਣੀ ਜਾਨ ਬਚਾਉਣ ਲਈ ਭੱਜਣਾ ਪਿਆ। ਪ੍ਰਿੰਸੀਪਲ ਅਨੁਸਾਰ, ਕਰੀਬ 15 ਤੋਂ 20 ਲੋਕ ਸਕੂਲ ਵਿੱਚ ਆਏ ਸਨ ਅਤੇ ਦਫ਼ਤਰ ਵਿੱਚ ਭੰਨਤੋੜ ਕਰਕੇ ਚਲੇ ਗਏ। ਉਨ੍ਹਾਂ ਦੱਸਿਆ ਕਿ ਪੁਲਿਸ ਹੈਲਪਲਾਈਨ ’ਤੇ ਸੂਚਨਾ ਦੇਣ ਤੋਂ ਇਲਾਵਾ ਥਾਣੇ ਵਿੱਚ ਵੀ ਸ਼ਿਕਾਇਤ ਦਰਜ ਕਰਵਾਈ ਗਈ ਹੈ।

ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਸੀਸੀਟੀਵੀ ਫੁਟੇਜ ਦੀ ਜਾਂਚ ਅਤੇ ਦੋਵਾਂ ਧਿਰਾਂ ਦੇ ਬਿਆਨਾਂ ਤੋਂ ਬਾਅਦ ਘਟਨਾ ਸਬੰਧੀ ਹੋਰ ਤੱਥ ਸਾਹਮਣੇ ਆਉਣ ਦੀ ਉਮੀਦ ਹੈ।

Read Latest News and Breaking News at Daily Post TV, Browse for more News

Ad
Ad

Punjab District News