Journalism Of Hope
BREAKING NEWS
ਕੇਂਦਰੀ ਸਿੱਖ ਅਜਾਇਬ ਘਰ ਵਿਖੇ ਲਗਾਈ ਜਾਵੇਗੀ ਭਾਈ ਪਰਮਿੰਦਰ ਸਿੰਘ ਦੀ ਤਸਵੀਰ – ਐਡਵੋਕੇਟ ਧਾਮੀ.......ਪੰਜਾਬ ਸਮੇਤ ਪੰਜ ਸੂਬਿਆਂ ’ਚ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਤੇਜ਼, ਚੋਣ ਕਮਿਸ਼ਨ ਦੀ ਟੀਮ ਇਸ ਮਹੀਨੇ ਦੇ ਅਖੀਰ ‘ਚ ਕਰੇਗੀ ਸੂਬੇ ਦਾ ਦੌਰਾ........5 ਕਰੋੜ ਰੁਪਏ ਦੇ ਮਾਮਲੇ ’ਚ ਈਡੀ ਨੇ ਅਮਰਦੀਪ ਗਰੇਵਾਲ ਨੂੰ ਦਿੱਲੀ ਹਵਾਈ ਅੱਡੇ ਤੋਂ ਹਿਰਾਸਤ ’ਚ ਲਿਆ.....ਅਮਰੀਕਾ ‘ਚ ਪੰਜਾਬੀ ਮੂਲ ਦੀ ਔਰਤ ਦਾ ਕਤਲ, ਪਤੀ ਗ੍ਰਿਫ਼ਤਾਰ.....ਬਾਲੀਵੁੱਡ ਅਦਾਕਾਰ ਅਜੈ ਦੇਵਗਨ ਦੇ ਬੰਗਲੇ ’ਤੇ ਚੱਲਿਆ BMC ਦਾ ਬੁਲਡੋਜ਼ਰ.....ਜੰਮੂ-ਕਸ਼ਮੀਰ ’ਚ ਪੰਜਾਬੀ ਸਮੇਤ 3 ਭਾਸ਼ਾਵਾਂ ਨੂੰ ਮਿਲ ਸਕਦਾ ਹੈ ਸਰਕਾਰੀ ਦਰਜਾ.....ਭਾਜਪਾ ਦੇ ਸੀਨੀਅਰ ਆਗੂ ਲਾਲ ਕ੍ਰਿਸ਼ਨ ਅਡਵਾਨੀ ਨੂੰ ਹਸਪਤਾਲ ‘ਚ ਕਰਵਾਇਆ ਗਿਆ ਦਾਖ਼ਲ

ਅਮਰੀਕਾ ’ਚ ਵੋਟ ਪਾਉਣ ਦੇ ਦੋਸ਼ ਹੇਠ ਭਾਰਤੀ ਨਾਗਰਿਕ ਗ੍ਰਿਫ਼ਤਾਰ

Indian citizen arrested in US for casting vote: ਨਵੀਂ ਦਿੱਲੀ: ਅਮਰੀਕਾ ਵਿੱਚ 2024 ਦੀਆਂ ਰਾਸ਼ਟਰਪਤੀ ਚੋਣਾਂ ਦੌਰਾਨ ਅਮਰੀਕੀ ਨਾਗਰਿਕ ਹੋਣ ਦਾ ਕਥਿਤ ਝੂਠਾ ਦਾਅਵਾ ਕਰਕੇ ਵੋਟ ਪਾਉਣ ਦੇ ਦੋਸ਼ ਹੇਠ ਇੱਕ ਭਾਰਤੀ ਨਾਗਰਿਕ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਮੁਲਜ਼ਮ ਦੀ ਪਛਾਣ ਮੁਕੇਸ਼ਕੁਮਾਰ ਸੋਮਾਭਾਈ ਚੌਧਰੀ ਵਜੋਂ ਹੋਈ ਹੈ, ਜੋ ਮਿਨੇਸੋਟਾ ਦੇ ਸਪਰਿੰਗ ਵੈਲੀ ਵਿੱਚ ਰਹਿੰਦਾ ਹੈ। […]
By : Updated On: 17 Oct 2026 15:00:PM
ਅਮਰੀਕਾ ’ਚ ਵੋਟ ਪਾਉਣ ਦੇ ਦੋਸ਼ ਹੇਠ ਭਾਰਤੀ ਨਾਗਰਿਕ ਗ੍ਰਿਫ਼ਤਾਰ
  • ਦੋਸ਼ ਸਾਬਤ ਹੋਣ ’ਤੇ ਹੋ ਸਕਦੀ ਹੈ 10 ਸਾਲ ਤੱਕ ਦੀ ਕੈਦ

Indian citizen arrested in US for casting vote: ਨਵੀਂ ਦਿੱਲੀ: ਅਮਰੀਕਾ ਵਿੱਚ 2024 ਦੀਆਂ ਰਾਸ਼ਟਰਪਤੀ ਚੋਣਾਂ ਦੌਰਾਨ ਅਮਰੀਕੀ ਨਾਗਰਿਕ ਹੋਣ ਦਾ ਕਥਿਤ ਝੂਠਾ ਦਾਅਵਾ ਕਰਕੇ ਵੋਟ ਪਾਉਣ ਦੇ ਦੋਸ਼ ਹੇਠ ਇੱਕ ਭਾਰਤੀ ਨਾਗਰਿਕ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਮੁਲਜ਼ਮ ਦੀ ਪਛਾਣ ਮੁਕੇਸ਼ਕੁਮਾਰ ਸੋਮਾਭਾਈ ਚੌਧਰੀ ਵਜੋਂ ਹੋਈ ਹੈ, ਜੋ ਮਿਨੇਸੋਟਾ ਦੇ ਸਪਰਿੰਗ ਵੈਲੀ ਵਿੱਚ ਰਹਿੰਦਾ ਹੈ।

ਇਸ਼ਤਿਹਾਰ

ਅਮਰੀਕੀ ਗ੍ਰਹਿ ਸੁਰੱਖਿਆ ਵਿਭਾਗ (DHS) ਅਨੁਸਾਰ, ਸੰਘੀ ਗ੍ਰੈਂਡ ਜਿਊਰੀ ਨੇ 10 ਸਤੰਬਰ ਨੂੰ ਚੌਧਰੀ ਖ਼ਿਲਾਫ਼ ਦੋ ਦੋਸ਼ਾਂ ਤਹਿਤ ਇਲਜ਼ਾਮ ਤੈਅ ਕੀਤੇ ਸਨ। ਉਸ ’ਤੇ ਵੋਟ ਪਾਉਣ ਲਈ ਅਮਰੀਕੀ ਨਾਗਰਿਕਤਾ ਬਾਰੇ ਜਾਣਬੁੱਝ ਕੇ ਗਲਤ ਜਾਣਕਾਰੀ ਦੇਣ ਅਤੇ ਵੋਟਰ ਵਜੋਂ ਰਜਿਸਟ੍ਰੇਸ਼ਨ ਜਾਂ ਵੋਟਿੰਗ ਦੌਰਾਨ ਨਾਗਰਿਕਤਾ ਦਾ ਝੂਠਾ ਦਾਅਵਾ ਕਰਨ ਦੇ ਦੋਸ਼ ਹਨ।

ਨਵੰਬਰ 2024 ਵਿੱਚ ਪਾਈ ਸੀ ਵੋਟ
ਦੋਸ਼-ਪੱਤਰ ਅਨੁਸਾਰ, ਚੌਧਰੀ ਨੇ 5 ਨਵੰਬਰ 2024 ਨੂੰ ਮਿਨੇਸੋਟਾ ਵਿੱਚ ਵੋਟਰ ਦਸਤਖ਼ਤ ਸਰਟੀਫਿਕੇਟ ’ਤੇ ਦਸਤਖ਼ਤ ਕੀਤੇ ਸਨ। ਇਸ ਦਸਤਾਵੇਜ਼ ਰਾਹੀਂ ਉਸ ਨੂੰ ਸਹੁੰ ਜਾਂ ਪੁਸ਼ਟੀ ਕਰਨੀ ਸੀ ਕਿ ਉਹ ਅਮਰੀਕੀ ਨਾਗਰਿਕ ਹੈ। ਸਰਕਾਰੀ ਧਿਰ ਦਾ ਦੋਸ਼ ਹੈ ਕਿ ਉਹ ਅਮਰੀਕੀ ਨਾਗਰਿਕ ਨਹੀਂ ਸੀ ਅਤੇ ਉਸ ਨੇ ਵੋਟ ਪਾਉਣ ਲਈ ਜਾਣਬੁੱਝ ਕੇ ਗਲਤ ਜਾਣਕਾਰੀ ਦਿੱਤੀ। ਅਮਰੀਕੀ ਗ੍ਰਹਿ ਸੁਰੱਖਿਆ ਜਾਂਚ ਵਿਭਾਗ (HSI), ਜੋ ਇਮੀਗ੍ਰੇਸ਼ਨ ਅਤੇ ਕਸਟਮਜ਼ ਇਨਫੋਰਸਮੈਂਟ (ICE) ਅਧੀਨ ਕੰਮ ਕਰਦਾ ਹੈ, ਨੇ ਚੌਧਰੀ ਨੂੰ ਗ੍ਰਿਫ਼ਤਾਰ ਕੀਤਾ ਹੈ।

ਡਰਾਈਵਿੰਗ ਲਾਇਸੈਂਸ ਤੋਂ ਬਾਅਦ ਵੋਟਰ ਸੂਚੀ ’ਚ ਦਰਜ ਕਰਵਾਇਆ ਸੀ ਨਾਂ
ਰਿਪੋਰਟ ਅਨੁਸਾਰ, ਚੌਧਰੀ ਨੇ ਇੱਕ ਸਥਾਨਕ ਅਖ਼ਬਾਰ ਨੂੰ ਦੱਸਿਆ ਸੀ ਕਿ ਡਰਾਈਵਿੰਗ ਲਾਇਸੈਂਸ ਮਿਲਣ ਤੋਂ ਬਾਅਦ ਉਸ ਨੇ ਵੋਟਰ ਸੂਚੀ ਵਿੱਚ ਆਪਣਾ ਨਾਂ ਦਰਜ ਕਰਵਾਇਆ ਸੀ ਅਤੇ ਸੂਚੀ ਵਿੱਚ ਨਾਂ ਦੇਖ ਕੇ ਵੋਟ ਪਾ ਦਿੱਤੀ। ਉਸ ਨੇ ਦਾਅਵਾ ਕੀਤਾ ਕਿ ਗ੍ਰੀਨ ਕਾਰਡ ਲਈ ਅਰਜ਼ੀ ਦੇਣ ਦੀ ਪ੍ਰਕਿਰਿਆ ਦੌਰਾਨ ਉਸ ਨੂੰ ਪਤਾ ਲੱਗਿਆ ਕਿ ਉਸ ਨੂੰ ਵੋਟ ਪਾਉਣ ਦਾ ਅਧਿਕਾਰ ਨਹੀਂ ਸੀ। ਜਾਂਚ ਦੌਰਾਨ ਪਹਿਲਾਂ ਉਸ ਨੇ ਵੋਟ ਪਾਉਣ ਤੋਂ ਇਨਕਾਰ ਕੀਤਾ, ਪਰ ਬਾਅਦ ਵਿੱਚ ਇਸ ਨੂੰ ਸਵੀਕਾਰ ਕਰਨ ਦੀ ਗੱਲ ਸਾਹਮਣੇ ਆਈ ਹੈ।

ਦੋਸ਼ ਸਾਬਤ ਹੋਣ ’ਤੇ 10 ਸਾਲ ਤੱਕ ਦੀ ਸਜ਼ਾ ਸੰਭਵ
ਅਮਰੀਕੀ ਅਧਿਕਾਰੀਆਂ ਮੁਤਾਬਕ, ਜੇਕਰ ਚੌਧਰੀ ਦੋਸ਼ੀ ਕਰਾਰ ਦਿੱਤਾ ਜਾਂਦਾ ਹੈ ਤਾਂ ਹਰੇਕ ਦੋਸ਼ ਲਈ ਵੱਧ ਤੋਂ ਵੱਧ ਪੰਜ ਸਾਲ ਦੀ ਕੈਦ ਹੋ ਸਕਦੀ ਹੈ। ਇਸ ਤਰ੍ਹਾਂ ਦੋਵਾਂ ਦੋਸ਼ਾਂ ਤਹਿਤ ਕੁੱਲ 10 ਸਾਲ ਤੱਕ ਦੀ ਕੈਦ ਦੀ ਸਜ਼ਾ ਸੰਭਵ ਹੈ। DHS ਦੇ ਸਕੱਤਰ ਮਾਰਕਵੇਨ ਮੁਲਿਨ ਨੇ ਕਿਹਾ ਕਿ ਪ੍ਰਸ਼ਾਸਨ ਗ਼ੈਰ-ਨਾਗਰਿਕਾਂ ਵੱਲੋਂ ਗ਼ੈਰ-ਕਾਨੂੰਨੀ ਵੋਟਿੰਗ ਦੇ ਦੋਸ਼ਾਂ ਨਾਲ ਜੁੜੇ ਮਾਮਲਿਆਂ ਵਿੱਚ ਕਾਰਵਾਈ ਜਾਰੀ ਰੱਖੇਗਾ।

HSI ਸੇਂਟ ਪੌਲ ਦੇ ਵਿਸ਼ੇਸ਼ ਏਜੰਟ ਇੰਚਾਰਜ ਟ੍ਰੈਵਿਸ ਪਿਕਾਰਡ ਨੇ ਕਿਹਾ ਕਿ ਵੋਟ ਪਾਉਣ ਦਾ ਅਧਿਕਾਰ ਸਿਰਫ਼ ਅਮਰੀਕੀ ਨਾਗਰਿਕਾਂ ਲਈ ਹੈ ਅਤੇ ਇਸ ਅਧਿਕਾਰ ਦੀ ਵਰਤੋਂ ਕਰਨ ਲਈ ਨਾਗਰਿਕਤਾ ਦਾ ਝੂਠਾ ਦਾਅਵਾ ਕਰਨਾ ਗੰਭੀਰ ਅਪਰਾਧ ਹੈ। ਉਨ੍ਹਾਂ ਕਿਹਾ ਕਿ ਚੋਣ ਪ੍ਰਣਾਲੀ ਦੀ ਸੁਰੱਖਿਆ ਲਈ ਏਜੰਸੀ ਹੋਰ ਕਾਨੂੰਨ ਲਾਗੂ ਕਰਨ ਵਾਲੀਆਂ ਸੰਸਥਾਵਾਂ ਨਾਲ ਮਿਲ ਕੇ ਜਾਂਚ ਜਾਰੀ ਰੱਖੇਗੀ।

Read Latest News and Breaking News at Daily Post TV, Browse for more News

Ad
Ad

Punjab District News