Journalism Of Hope
BREAKING NEWS
ਪਰਵਿੰਦਰ ਝੋਟਾ ਕਤਲ ਮਾਮਲੇ ’ਚ ਤਣਾਅ ਬਰਕਰਾਰ, ਪਰਿਵਾਰ ਵੱਲੋਂ ਅੱਜ ਵੀ ਧਰਨਾ ਜਾਰੀ, ਲਾਸ਼ ਲੈਣ ਤੋਂ ਕੀਤਾ ਇਨਕਾਰ.....5 ਕਰੋੜ ਰੁਪਏ ਦੇ ਮਾਮਲੇ ’ਚ ਈਡੀ ਨੇ ਅਮਰਦੀਪ ਗਰੇਵਾਲ ਨੂੰ ਮੁੜ ਪੁੱਛਗਿੱਛ ਲਈ ਸੱਦਿਆ......ਸਿੱਧੂ ਮੂਸੇਵਾਲਾ ਦੇ ਛੋਟੇ ਭਰਾ ਨੂੰ ਲੈ ਕੇ ਵਿਵਾਦ, ਪ੍ਰਸ਼ਾਸਨ ਕੋਲ ਪਹੁੰਚੀ ਸ਼ਿਕਾਇਤ.......ਪੰਜਾਬ ਵਿੱਚ ਮੌਸਮ ਨੇ ਕਰਵਟ ਲੈਣੀ ਕੀਤੀ ਸ਼ੁਰੂ, ਰਾਤਾਂ ਹੋਣ ਲੱਗੀਆਂ ਠੰਢੀਆਂ........ਕੋਲਕਾਤਾ ‘ਚ ਦੁਰਗਾ ਪੂਜਾ ਪੰਡਾਲ ਵਿੱਚ ਭਗਦੜ, 19 ਲੋਕਾਂ ਦੀ ਮੌਤ; 25 ਜ਼ਖ਼ਮੀ.....ਗਵਾਲੀਅਰ ’ਚ ਤੇਜ਼ ਰਫ਼ਤਾਰ ਟਰੱਕ ਨੇ ਸ਼ਰਧਾਲੂਆਂ ਨੂੰ ਕੁਚਲਿਆ, 13 ਦੀ ਮੌਤ......ਮੀਂਹ ਕਾਰਨ ਭਾਰਤ-ਵੈਸਟਇੰਡੀਜ਼ ਪੰਜਵਾਂ ਟੀ-20 ਰੱਦ, ਸੀਰੀਜ਼ 2-2 ਨਾਲ ਬਰਾਬਰ.....ਫਰਾਂਸ ਵਿੱਚ ਮਹਿੰਗਾਈ ਖ਼ਿਲਾਫ਼ ਮੁੜ ਭੜਕਿਆ ‘ਯੈਲੋ ਵੈਸਟ’ ਅੰਦੋਲਨ, ਕਈ ਸ਼ਹਿਰਾਂ ਵਿੱਚ ਹਿੰਸਾ ਤੇ ਅੱਗਜ਼ਨੀ.....3 ਸਾਲ ਦੀ ਧੀ ਨੂੰ ਬਚਾਉਣ ਲਈ ਤੇਂਦੂਏ ਨਾਲ ਭਿੜਿਆ ਪਿਤਾ

99 ਸਾਲ ਦੀ ਉਮਰ ’ਚ ਔਰਤ ਨੇ ਜਹਾਜ਼ ਦੇ ਖੰਭ ’ਤੇ ਕੀਤੀ ਵਾਕ, ਗਿਨੀਜ਼ ਵੱਲੋਂ ਸਨਮਾਨ

Helga Duffy wing walker; ਵਿੰਗ ਵਾਕਿੰਗ ਇੱਕ ਅਜਿਹੀ ਗਤੀਵਿਧੀ ਹੈ, ਜਿਸ ਵਿੱਚ ਕੋਈ ਵਿਅਕਤੀ ਉਡਾਣ ਦੌਰਾਨ ਜਹਾਜ਼ ਦੇ ਖੰਭ ’ਤੇ ਖੜ੍ਹਾ ਹੁੰਦਾ ਹੈ ਜਾਂ ਤੁਰਦਾ ਹੈ। ਇੱਕ ਰਿਪੋਰਟ ਮੁਤਾਬਕ, 99 ਸਾਲਾ ਹੈਲਗਾ ਡਫੀ ਨੇ ਇੰਗਲੈਂਡ ਦੇ ਗਲੌਸਟਰਸ਼ਾਇਰ ਵਿੱਚ ਸਥਿਤ ਸਿਰੈਂਸੈਸਟਰ ਦੇ ਆਰਐੱਫਸੀ ਰੈਂਡਕੌਂਬ ਏਅਰਫੀਲਡ ਵਿਖੇ ਵਿੰਗ ਵਾਕ ਪੂਰੀ ਕਰਕੇ ਰਿਕਾਰਡ ਬਣਾਇਆ ਹੈ। ਇਸ ਦੇ ਨਾਲ […]
By : Updated On: 19 Oct 2026 10:30:AM
99 ਸਾਲ ਦੀ ਉਮਰ ’ਚ ਔਰਤ ਨੇ ਜਹਾਜ਼ ਦੇ ਖੰਭ ’ਤੇ ਕੀਤੀ ਵਾਕ, ਗਿਨੀਜ਼ ਵੱਲੋਂ ਸਨਮਾਨ

Helga Duffy wing walker; ਵਿੰਗ ਵਾਕਿੰਗ ਇੱਕ ਅਜਿਹੀ ਗਤੀਵਿਧੀ ਹੈ, ਜਿਸ ਵਿੱਚ ਕੋਈ ਵਿਅਕਤੀ ਉਡਾਣ ਦੌਰਾਨ ਜਹਾਜ਼ ਦੇ ਖੰਭ ’ਤੇ ਖੜ੍ਹਾ ਹੁੰਦਾ ਹੈ ਜਾਂ ਤੁਰਦਾ ਹੈ। ਇੱਕ ਰਿਪੋਰਟ ਮੁਤਾਬਕ, 99 ਸਾਲਾ ਹੈਲਗਾ ਡਫੀ ਨੇ ਇੰਗਲੈਂਡ ਦੇ ਗਲੌਸਟਰਸ਼ਾਇਰ ਵਿੱਚ ਸਥਿਤ ਸਿਰੈਂਸੈਸਟਰ ਦੇ ਆਰਐੱਫਸੀ ਰੈਂਡਕੌਂਬ ਏਅਰਫੀਲਡ ਵਿਖੇ ਵਿੰਗ ਵਾਕ ਪੂਰੀ ਕਰਕੇ ਰਿਕਾਰਡ ਬਣਾਇਆ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਵਿਲਟਸ਼ਾਇਰ ਅਤੇ ਬਾਥ ਏਅਰ ਐਂਬੂਲੈਂਸ ਲਈ ਫੰਡ ਵੀ ਇਕੱਠਾ ਕੀਤਾ।

ਹੈਲਗਾ ਨੇ ਏਅਰਫੀਲਡ ਵਿੱਚ ਸਫ਼ਲਤਾਪੂਰਵਕ ਵਿੰਗ ਵਾਕ ਪੂਰੀ ਕੀਤੀ। ਇਸ ਮੌਕੇ ਗਿਨੀਜ਼ ਵਰਲਡ ਰਿਕਾਰਡਜ਼ ਦੇ ਅਧਿਕਾਰੀਆਂ ਨੇ ਉਨ੍ਹਾਂ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ। ਹੈਲਗਾ ਸੱਤ ਭੈਣ-ਭਰਾਵਾਂ ਵਿੱਚੋਂ ਸਭ ਤੋਂ ਵੱਡੀ ਸੀ। ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਅੱਜ ਉਨ੍ਹਾਂ ਦੇ ਪਿਤਾ ਜਿਊਂਦੇ ਹੁੰਦੇ, ਤਾਂ ਉਹ ਇਸ ਪ੍ਰਾਪਤੀ ’ਤੇ ਮਾਣ ਮਹਿਸੂਸ ਕਰਦੇ।

ਹੈਲਗਾ ਡਫੀ ਨੂੰ ਇਹ ਕਾਰਨਾਮਾ ਕਰਨ ਦੀ ਪ੍ਰੇਰਣਾ 97 ਸਾਲਾ ਬੈਟੀ ਬ੍ਰੋਮੇਜ ਨੂੰ ਖ਼ਬਰਾਂ ਵਿੱਚ ਅਜਿਹਾ ਕਰਦੇ ਦੇਖ ਕੇ ਮਿਲੀ। ਇਸ ਤੋਂ ਬਾਅਦ ਉਨ੍ਹਾਂ ਨੇ ਵੀ ਕੁਝ ਵੱਖਰਾ ਕਰਨ ਦਾ ਫ਼ੈਸਲਾ ਕੀਤਾ।

ਹੈਲਗਾ ਨੇ ਦੱਸਿਆ ਕਿ ਉਨ੍ਹਾਂ ਦੇ ਪਿਤਾ ਹਮੇਸ਼ਾ ਆਪਣੇ ਬੱਚਿਆਂ ਤੋਂ ਬਿਹਤਰ ਪ੍ਰਦਰਸ਼ਨ ਦੀ ਉਮੀਦ ਰੱਖਦੇ ਸਨ ਅਤੇ ਉਹ ਵੀ ਉਨ੍ਹਾਂ ਦੀਆਂ ਉਮੀਦਾਂ ’ਤੇ ਖਰਾ ਉਤਰਨ ਦੀ ਕੋਸ਼ਿਸ਼ ਕਰਦੀ ਰਹੀ। ਉਨ੍ਹਾਂ ਨੂੰ ਵਿਸ਼ਵਾਸ ਹੈ ਕਿ ਜੇਕਰ ਉਨ੍ਹਾਂ ਦੇ ਪਿਤਾ ਅੱਜ ਜਿਊਂਦੇ ਹੁੰਦੇ, ਤਾਂ ਆਪਣੀ ਸਭ ਤੋਂ ਵੱਡੀ ਧੀ ਦੀ ਇਸ ਪ੍ਰਾਪਤੀ ’ਤੇ ਮਾਣ ਕਰਦੇ।

ਹੈਲਗਾ ਦੀਆਂ ਭਤੀਜੀਆਂ ਜੈਕੀ ਰੋਜ਼ ਅਤੇ ਜੂਲੀ ਪ੍ਰੀਸ ਵੀ ਉਨ੍ਹਾਂ ਦੀ ਇਸ ਉਡਾਣ ਨੂੰ ਦੇਖਣ ਲਈ ਮੌਜੂਦ ਸਨ। ਉਨ੍ਹਾਂ ਨੇ ਹੈਲਗਾ ਨੂੰ ਇੱਕ ਆਜ਼ਾਦ ਖ਼ਿਆਲਾਂ ਵਾਲੀ ਅਤੇ ਸਪੱਸ਼ਟ ਗੱਲ ਕਰਨ ਵਾਲੀ ਔਰਤ ਦੱਸਿਆ। ਜੈਕੀ ਮੁਤਾਬਕ, ਹੈਲਗਾ ਲੰਬੇ ਸਮੇਂ ਤੋਂ ਕੁਝ ਵੱਖਰਾ ਕਰਨਾ ਚਾਹੁੰਦੀ ਸੀ। ਉਹ ਇਹ ਦਿਖਾਉਣਾ ਚਾਹੁੰਦੀ ਸੀ ਕਿ 99 ਸਾਲ ਦੀ ਉਮਰ ਵਿੱਚ ਵੀ ਉਹ ਅੱਜ ਵੀ ਉਤਨੀ ਹੀ ਹਿੰਮਤੀ ਅਤੇ ਜ਼ਿੰਦਾਦਿਲ ਹੈ, ਜਿੰਨੀ ਕਈ ਸਾਲ ਪਹਿਲਾਂ ਸੀ।

ਹੈਲਗਾ ਵੱਲੋਂ ਏਅਰ ਐਂਬੂਲੈਂਸ ਚੈਰਿਟੀ ਲਈ ਫੰਡ ਇਕੱਠਾ ਕਰਨ ਦੇ ਉਪਰਾਲੇ ਨੇ ਉਨ੍ਹਾਂ ਦੀਆਂ ਭਤੀਜੀਆਂ ਨੂੰ ਭਾਵੁਕ ਵੀ ਕਰ ਦਿੱਤਾ। ਉਨ੍ਹਾਂ ਦੀ ਮਾਂ ਨੂੰ ਵੀ ਆਖ਼ਰੀ ਯਾਤਰਾ ਲਈ ਏਅਰ ਐਂਬੂਲੈਂਸ ਰਾਹੀਂ ਲਿਜਾਇਆ ਗਿਆ ਸੀ।

ਏਅਰ ਐਂਬੂਲੈਂਸ ਚੈਰਿਟੀ ਦੇ ਸੈਮ ਕੌਨਵੇ ਨੇ ਹੈਲਗਾ ਦੀ ਹਿੰਮਤ ਅਤੇ ਜਜ਼ਬੇ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਨੂੰ ਇੱਕ ਲੈਜੈਂਡ ਕਰਾਰ ਦਿੱਤਾ। 99 ਸਾਲ ਦੀ ਉਮਰ ਵਿੱਚ ਹੈਲਗਾ ਦੀ ਇਹ ਉਪਲਬਧੀ ਦਿਖਾਉਂਦੀ ਹੈ ਕਿ ਜਜ਼ਬਾ ਅਤੇ ਹੌਸਲਾ ਉਮਰ ਦੇ ਮੋਹਤਾਜ ਨਹੀਂ ਹੁੰਦੇ।

Read Latest News and Breaking News at Daily Post TV, Browse for more News

Ad
Ad

Punjab District News