Journalism Of Hope
BREAKING NEWS
ਝੋਟਾ ਕਤਲ ਕਾਂਡ: ਅੱਧੀ ਰਾਤ ਨੂੰ ਮਾਨਸਾ ਪਹੁੰਚੀ CBI ਟੀਮ, ਪੁਲਿਸ ਨੇ ਸੌਂਪੀਆਂ ਕੇਸ ਦੀਆਂ ਫਾਈਲਾਂ......ਪੰਜਾਬ ਵਿੱਚ ਅੱਜ ਤੋਂ ਬੱਸਾਂ ਦਾ ਚੱਕਾ ਜਾਮ: ਕੱਚੇ ਮੁਲਾਜ਼ਮਾਂ ਦੀ ਅਣਮਿੱਥੇ ਸਮੇਂ ਲਈ ਹੜਤਾਲ ਸ਼ੁਰੂ.....ਅੱਜ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਪੜ੍ਹਾਈ ਹੋ ਸਕਦੀ ਹੈ ਪ੍ਰਭਾਵਿਤ, ਅਧਿਆਪਕਾਂ ਵੱਲੋਂ ਸਮੂਹਿਕ ਛੁੱਟੀ ਦਾ ਐਲਾਨ........ਪੈਰਿਸ ਤੋਂ ਵਾਪਸੀ ‘ਤੇ ਮੁੱਖ ਮੰਤਰੀ ਭਗਵੰਤ ਮਾਨ ਦਾ ਅਪਮਾਨ ਕੀਤਾ ਗਿਆ: ਬਲਤੇਜ ਪੰਨੂ ਨੇ ਲਾਏ ਇਲਜ਼ਾਮ.......ਟਾਈਗਰ ਸ਼ਰਾਫ਼ ’ਤੇ ਗੋਲੀਬਾਰੀ ਮਾਮਲੇ ’ਚ ਵੱਡਾ ਖੁਲਾਸਾ: ਨਿਸ਼ਾਨੇ ’ਤੇ ਸੀ ਕੋਈ ਹੋਰ ਵੱਡੀ ਬਾਲੀਵੁੱਡ ਹਸਤੀ !.........ਕਾਂਗਰਸ ਦੇ ਸਾਬਕਾ ਵਿਧਾਇਕ ਦਾ ਗੰਨਮੈਨ ਅਫ਼ੀਮ ਸਮੇਤ ਗ੍ਰਿਫ਼ਤਾਰ, 2 ਹੋਰ ਸਾਥੀ ਵੀ ਕਾਬੂ......ਗੁ: ਬੰਗਲਾ ਸਾਹਿਬ ਨੇੜਲੇ ਰਸਤੇ ’ਤੇ ਪੁਲਿਸ ਦੀ ਐਂਟਰੀ ਬੰਦ, DSGMC ਨੇ ਲਿਆ ਵੱਡਾ ਫ਼ੈਸਲਾ.........ਝੋਟਾ ਕਤਲ ਕਾਂਡ ਤੋਂ ਬਾਅਦ ਮਾਨਸਾ ’ਚ 3 ਮੈਡੀਕਲ ਸਟੋਰਾਂ ਦੇ ਲਾਇਸੈਂਸ ਰੱਦ, 4 ਸੀਲ.....ਪੰਜਾਬ ’ਚ ਪਰਾਲੀ ਸਾੜਨ ਦੇ ਮਾਮਲਿਆਂ ’ਚ ਵਾਧਾ, 5 ਦਿਨਾਂ ’ਚ 219 ਮਾਮਲੇ ਆਏ ਸਾਹਮਣੇ.............

ਕੈਨੇਡਾ: ਗੁਰਦੁਆਰਾ ਮਾਲਟਨ ਸਾਹਿਬ ਵਿਖੇ ਮਹਿਲਾ ਵੱਲੋਂ ਹੰਗਾਮਾ

Canada: Woman creates commotion at Gurdwara Sahib: ਮਿਸੀਸਾਗਾ (ਕੈਨੇਡਾ): ਕੈਨੇਡਾ ਦੇ ਮਿਸੀਸਾਗਾ ਸਥਿਤ ਇਤਿਹਾਸਕ ਗੁਰਦੁਆਰਾ ਮਾਲਟਨ ਸਾਹਿਬ ਵਿਖੇ ਐਤਵਾਰ ਨੂੰ ਉਸ ਸਮੇਂ ਹੰਗਾਮੇ ਵਾਲੀ ਸਥਿਤੀ ਪੈਦਾ ਹੋ ਗਈ, ਜਦੋਂ ਇਕ ਮਹਿਲਾ ਨੇ ਚੌਪਹਿਰਾ ਸਾਹਿਬ ਦੇ ਪਾਠ ਦੌਰਾਨ ਅਜੀਬ ਹਰਕਤਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਮਹਿਲਾ ਗੁਰੂ ਗ੍ਰੰਥ ਸਾਹਿਬ ਜੀ ਦੇ ਨੇੜੇ ਪਹੁੰਚ ਗਈ, ਜਿਸ ਕਾਰਨ ਬੇਅਦਬੀ […]
ਲੇਖਕ : ਪ੍ਰਕਾਸ਼ਿਤ:  | ਅੱਪਡੇਟ: 
ਕੈਨੇਡਾ: ਗੁਰਦੁਆਰਾ ਮਾਲਟਨ ਸਾਹਿਬ ਵਿਖੇ ਮਹਿਲਾ ਵੱਲੋਂ ਹੰਗਾਮਾ

Canada: Woman creates commotion at Gurdwara Sahib: ਮਿਸੀਸਾਗਾ (ਕੈਨੇਡਾ): ਕੈਨੇਡਾ ਦੇ ਮਿਸੀਸਾਗਾ ਸਥਿਤ ਇਤਿਹਾਸਕ ਗੁਰਦੁਆਰਾ ਮਾਲਟਨ ਸਾਹਿਬ ਵਿਖੇ ਐਤਵਾਰ ਨੂੰ ਉਸ ਸਮੇਂ ਹੰਗਾਮੇ ਵਾਲੀ ਸਥਿਤੀ ਪੈਦਾ ਹੋ ਗਈ, ਜਦੋਂ ਇਕ ਮਹਿਲਾ ਨੇ ਚੌਪਹਿਰਾ ਸਾਹਿਬ ਦੇ ਪਾਠ ਦੌਰਾਨ ਅਜੀਬ ਹਰਕਤਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਮਹਿਲਾ ਗੁਰੂ ਗ੍ਰੰਥ ਸਾਹਿਬ ਜੀ ਦੇ ਨੇੜੇ ਪਹੁੰਚ ਗਈ, ਜਿਸ ਕਾਰਨ ਬੇਅਦਬੀ ਦਾ ਖ਼ਦਸ਼ਾ ਪੈਦਾ ਹੋ ਗਿਆ। ਮੌਕੇ ’ਤੇ ਮੌਜੂਦ ਸੰਗਤ ਅਤੇ ਮਹਿਲਾ ਸੇਵਾਦਾਰਾਂ ਨੇ ਤੁਰੰਤ ਕਾਰਵਾਈ ਕਰਦਿਆਂ ਉਸ ਨੂੰ ਉੱਥੋਂ ਹਟਾਇਆ।

ਜਾਣਕਾਰੀ ਅਨੁਸਾਰ, ਐਤਵਾਰ ਨੂੰ ਗੁਰਦੁਆਰਾ ਸਾਹਿਬ ਦੇ ਅੰਦਰ ਚੌਪਹਿਰਾ ਸਾਹਿਬ ਦਾ ਪਾਠ ਚੱਲ ਰਿਹਾ ਸੀ ਅਤੇ ਵੱਡੀ ਗਿਣਤੀ ਵਿੱਚ ਸੰਗਤ ਨਤਮਸਤਕ ਹੋਣ ਲਈ ਪਹੁੰਚੀ ਹੋਈ ਸੀ। ਇਸ ਦੌਰਾਨ ਇਕ ਮਹਿਲਾ ਸਿਰ ’ਤੇ ਕੁਝ ਕਿਤਾਬਾਂ ਰੱਖ ਕੇ ਹਾਲ ਵਿੱਚ ਦਾਖ਼ਲ ਹੋਈ। ਉਸ ਨੇ ਦੋਵੇਂ ਹੱਥ ਹਵਾ ਵਿੱਚ ਉਠਾ ਕੇ ਘੁੰਮਣਾ ਸ਼ੁਰੂ ਕਰ ਦਿੱਤਾ ਅਤੇ ਬਾਅਦ ਵਿੱਚ ਕਿਤਾਬਾਂ ਫਰਸ਼ ’ਤੇ ਖਿਲਾਰ ਦਿੱਤੀਆਂ।

ਇਸ ਤੋਂ ਬਾਅਦ ਮਹਿਲਾ ਤੇਜ਼ੀ ਨਾਲ ਗੁਰੂ ਗ੍ਰੰਥ ਸਾਹਿਬ ਜੀ ਦੇ ਨੇੜੇ ਪਹੁੰਚ ਗਈ ਅਤੇ ਪਾਠ ਕਰ ਰਹੇ ਪਾਠੀਆਂ ਦੇ ਸਾਹਮਣੇ ਹੱਥ ਉੱਪਰ ਚੁੱਕ ਕੇ ਖੜ੍ਹੀ ਹੋ ਗਈ। ਫਿਰ ਉਸ ਨੇ ਉੱਚੀ ਆਵਾਜ਼ ਵਿੱਚ ਬੋਲਣਾ ਅਤੇ ਫਰਸ਼ ’ਤੇ ਲੇਟ ਕੇ ਹੰਗਾਮਾ ਕਰਨਾ ਸ਼ੁਰੂ ਕਰ ਦਿੱਤਾ। ਗੁਰਦੁਆਰਾ ਸਾਹਿਬ ਦੇ ਅਧਿਕਾਰਤ ਲਾਈਵ ਪ੍ਰਸਾਰਣ ਦੌਰਾਨ ਇਹ ਘਟਨਾ ਕੈਮਰੇ ਵਿੱਚ ਰਿਕਾਰਡ ਹੋ ਗਈ।

ਮਹਿਲਾ ਸੇਵਾਦਾਰਾਂ ਨੇ ਹਾਲ ’ਚੋਂ ਬਾਹਰ ਕੱਢਿਆ
ਮਹਿਲਾ ਦੀਆਂ ਹਰਕਤਾਂ ਕਾਰਨ ਸੰਗਤ ਵਿੱਚ ਅਫ਼ਰਾ-ਤਫ਼ਰੀ ਦਾ ਮਾਹੌਲ ਬਣ ਗਿਆ। ਬੇਅਦਬੀ ਦੇ ਖ਼ਦਸ਼ੇ ਨੂੰ ਦੇਖਦਿਆਂ ਉੱਥੇ ਮੌਜੂਦ ਸਿੰਘ ਸਾਹਿਬਾਨ, ਸੰਗਤ ਅਤੇ ਮਹਿਲਾ ਸੇਵਾਦਾਰਾਂ ਨੇ ਤੁਰੰਤ ਦਖ਼ਲ ਦਿੱਤਾ। ਮਹਿਲਾ ਸੇਵਾਦਾਰਾਂ ਨੇ ਉਸ ਨੂੰ ਕਾਬੂ ਕਰਕੇ ਹਾਲ ਵਿੱਚੋਂ ਬਾਹਰ ਕੱਢ ਦਿੱਤਾ। ਸਮੇਂ ਸਿਰ ਕੀਤੀ ਗਈ ਕਾਰਵਾਈ ਨਾਲ ਸਥਿਤੀ ਨੂੰ ਕਾਬੂ ਵਿੱਚ ਕਰ ਲਿਆ ਗਿਆ।

ਸੁਰੱਖਿਆ ਪ੍ਰਬੰਧ ਮਜ਼ਬੂਤ ਕਰਨ ਦੀ ਮੰਗ
ਘਟਨਾ ਤੋਂ ਬਾਅਦ ਸੰਗਤ ਵੱਲੋਂ ਗੁਰਦੁਆਰਾ ਸਾਹਿਬ ਦੇ ਦਾਖ਼ਲਾ ਦਰਵਾਜ਼ਿਆਂ ’ਤੇ ਜਾਂਚ ਪ੍ਰਬੰਧ ਮਜ਼ਬੂਤ ਕਰਨ ਅਤੇ ਸੇਵਾਦਾਰਾਂ ਦੀ ਤਾਇਨਾਤੀ ਵਧਾਉਣ ਦੀ ਮੰਗ ਕੀਤੀ ਗਈ ਹੈ, ਤਾਂ ਜੋ ਅਜਿਹੀਆਂ ਘਟਨਾਵਾਂ ਨੂੰ ਸਮੇਂ ਸਿਰ ਰੋਕਿਆ ਜਾ ਸਕੇ। ਇਸ ਦੇ ਨਾਲ ਹੀ ਮਹਿਲਾ ਦੇ ਪਰਿਵਾਰ ਨੂੰ ਅਪੀਲ ਕੀਤੀ ਗਈ ਹੈ ਕਿ ਜੇਕਰ ਉਸ ਨੂੰ ਕਿਸੇ ਕਿਸਮ ਦੀ ਸਿਹਤ ਸਬੰਧੀ ਸਮੱਸਿਆ ਹੈ ਜਾਂ ਉਹ ਕਿਸੇ ਨਸ਼ੇ ਦੀ ਆਦਤ ਨਾਲ ਜੂਝ ਰਹੀ ਹੈ, ਤਾਂ ਉਸ ਦੀ ਢੁੱਕਵੀਂ ਦੇਖਭਾਲ ਯਕੀਨੀ ਬਣਾਈ ਜਾਵੇ। ਹਾਲਾਂਕਿ, ਮਹਿਲਾ ਦੀ ਸਿਹਤ ਜਾਂ ਉਸ ਦੀਆਂ ਹਰਕਤਾਂ ਪਿੱਛੇ ਕਾਰਨਾਂ ਬਾਰੇ ਕੋਈ ਪੁਸ਼ਟੀਸ਼ੁਦਾ ਜਾਣਕਾਰੀ ਸਾਹਮਣੇ ਨਹੀਂ ਆਈ ਹੈ।

Read Latest News and Breaking News at Daily Post TV, Browse for more News

Ad
Ad

Punjab District News