Journalism Of Hope
BREAKING NEWS
ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਸ਼ੁਰੂ, ਪਹਿਲੇ ਦਿਨ ਸਿਰਫ਼ 9 ਮਿੰਟ ਚੱਲੀ ਕਾਰਵਾਈ......ਲੁਧਿਆਣਾ ਦੇ ਮਸ਼ਹੂਰ ਪੰਡਿਤ ਕੁਲਚੇ-ਛੋਲੇ ਵਾਲੇ ਦੇ ਪੁੱਤ ਦਾ ਗੋਲੀਆਂ ਮਾਰ ਕੇ ਕਤਲ....ਤਰਨਤਾਰਨ ‘ਚ ਵੱਡੀ ਵਾਰਦਾਤ ! ਵਾਲ ਕਟਵਾਉਣ ਆਏ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ......ਢਾਬੇ ’ਤੇ ਰਿਵਾਲਵਰ ਦੇਖਦੇ ਸਮੇਂ ਚੱਲੀ ਗੋਲੀ, 22 ਸਾਲਾ ਨੌਜਵਾਨ ਦੀ ਮੌਤ.......ਟਾਈਗਰ ਸ਼ਰਾਫ ’ਤੇ ਫਾਇਰਿੰਗ ਮਾਮਲਾ: ਔਰਤਾਂ ਰਾਹੀਂ ਮੁੰਬਈ ਪਹੁੰਚਾਏ ਗਏ ਸੀ ਹਥਿਆਰ.....ਮੁਲਾਜ਼ਮਾਂ ਦੀ ਹੜਤਾਲ ’ਤੇ ਪੰਜਾਬ ਸਰਕਾਰ ਸਖ਼ਤ, ਗੈਰ-ਹਾਜ਼ਰ ਕਰਮਚਾਰੀਆਂ ਦੀਆਂ ਸੂਚੀਆਂ ਮੰਗੀਆਂ.....ਹਰਦੀਪ ਪੁਰੀ ਦੀਆਂ ਜੈਫਰੀ ਐਪਸਟੀਨ ਨਾਲ ਤਸਵੀਰਾਂ ਵਾਇਰਲ.....

ਪੰਜਾਬ ’ਚ ਪਰਾਲੀ ਸਾੜਨ ਦੇ ਵਧਣ ਲੱਗੇ ਮਾਮਲੇ, ਅਜੇ ਸਿਰਫ਼ 18.40 ਫ਼ੀਸਦੀ ਝੋਨੇ ਦੀ ਕਟਾਈ ਮੁਕੰਮਲ

Stubble burning case begin rise in Punjab: ਚੰਡੀਗੜ੍ਹ: ਪੰਜਾਬ ਵਿੱਚ ਝੋਨੇ ਦੀ ਕਟਾਈ ਦਾ ਕੰਮ ਹਾਲੇ ਸ਼ੁਰੂਆਤੀ ਪੜਾਅ ’ਤੇ ਹੈ, ਪਰ ਪਰਾਲੀ ਸਾੜਨ ਦੇ ਮਾਮਲੇ 400 ਤੋਂ ਪਾਰ ਹੋ ਗਏ ਹਨ। ਹੁਣ ਤੱਕ ਸੂਬੇ ਵਿੱਚ ਸਿਰਫ਼ 18.40 ਫ਼ੀਸਦੀ ਰਕਬੇ ਵਿੱਚ ਹੀ ਝੋਨੇ ਦੀ ਕਟਾਈ ਮੁਕੰਮਲ ਹੋਈ ਹੈ, ਜਦਕਿ ਕਰੀਬ 82 ਫ਼ੀਸਦੀ ਰਕਬੇ ਵਿੱਚ ਕਟਾਈ ਬਾਕੀ […]
ਲੇਖਕ : ਪ੍ਰਕਾਸ਼ਿਤ:  | ਅੱਪਡੇਟ: 
ਪੰਜਾਬ ’ਚ ਪਰਾਲੀ ਸਾੜਨ ਦੇ ਵਧਣ ਲੱਗੇ ਮਾਮਲੇ, ਅਜੇ ਸਿਰਫ਼ 18.40 ਫ਼ੀਸਦੀ ਝੋਨੇ ਦੀ ਕਟਾਈ ਮੁਕੰਮਲ

Stubble burning case begin rise in Punjab: ਚੰਡੀਗੜ੍ਹ: ਪੰਜਾਬ ਵਿੱਚ ਝੋਨੇ ਦੀ ਕਟਾਈ ਦਾ ਕੰਮ ਹਾਲੇ ਸ਼ੁਰੂਆਤੀ ਪੜਾਅ ’ਤੇ ਹੈ, ਪਰ ਪਰਾਲੀ ਸਾੜਨ ਦੇ ਮਾਮਲੇ 400 ਤੋਂ ਪਾਰ ਹੋ ਗਏ ਹਨ। ਹੁਣ ਤੱਕ ਸੂਬੇ ਵਿੱਚ ਸਿਰਫ਼ 18.40 ਫ਼ੀਸਦੀ ਰਕਬੇ ਵਿੱਚ ਹੀ ਝੋਨੇ ਦੀ ਕਟਾਈ ਮੁਕੰਮਲ ਹੋਈ ਹੈ, ਜਦਕਿ ਕਰੀਬ 82 ਫ਼ੀਸਦੀ ਰਕਬੇ ਵਿੱਚ ਕਟਾਈ ਬਾਕੀ ਹੈ। ਅਜਿਹੇ ਵਿੱਚ ਆਉਣ ਵਾਲੇ ਦਿਨਾਂ ਦੌਰਾਨ ਪਰਾਲੀ ਸਾੜਨ ਦੇ ਮਾਮਲਿਆਂ ਵਿੱਚ ਹੋਰ ਵਾਧਾ ਹੋਣ ਦਾ ਖ਼ਦਸ਼ਾ ਹੈ। ਪਿਛਲੇ ਸਾਲ ਦੇ ਮੁਕਾਬਲੇ ਇਸ ਵਾਰ ਪਰਾਲੀ ਸਾੜਨ ਦੇ ਮਾਮਲੇ ਪਹਿਲਾਂ ਹੀ ਵਧਣ ਲੱਗੇ ਹਨ। ਇਸ ਦਾ ਅਸਰ ਸੂਬੇ ਦੀ ਹਵਾ ਦੀ ਗੁਣਵੱਤਾ ’ਤੇ ਵੀ ਦਿਖਾਈ ਦੇ ਰਿਹਾ ਹੈ। ਕਈ ਸ਼ਹਿਰਾਂ ਦਾ ਹਵਾ ਗੁਣਵੱਤਾ ਸੂਚਕ ਅੰਕ (AQI) ਮੱਧਮ ਸ਼੍ਰੇਣੀ ਵਿੱਚ ਦਰਜ ਕੀਤਾ ਗਿਆ ਹੈ।

ਜਲੰਧਰ ਦੀ ਹਵਾ ਸਭ ਤੋਂ ਵੱਧ ਪ੍ਰਦੂਸ਼ਿਤ
ਦਰਜ ਕੀਤੇ ਅੰਕੜਿਆਂ ਮੁਤਾਬਕ ਜਲੰਧਰ ਦਾ AQI ਸਭ ਤੋਂ ਵੱਧ 198 ਰਿਹਾ, ਜਦਕਿ ਲੁਧਿਆਣਾ ਵਿੱਚ ਇਹ 155 ਦਰਜ ਕੀਤਾ ਗਿਆ। ਹੋਰ ਸ਼ਹਿਰਾਂ ਵਿੱਚ ਬਠਿੰਡਾ ਦਾ AQI 142, ਮੰਡੀ ਗੋਬਿੰਦਗੜ੍ਹ ਦਾ 130 ਅਤੇ ਅੰਮ੍ਰਿਤਸਰ ਦਾ 109 ਰਿਹਾ। ਇਨ੍ਹਾਂ ਸ਼ਹਿਰਾਂ ਵਿੱਚ ਹਵਾ ਦੀ ਗੁਣਵੱਤਾ ਮੱਧਮ ਸ਼੍ਰੇਣੀ ਵਿੱਚ ਹੈ। ਇਸ ਪੱਧਰ ਦਾ ਪ੍ਰਦੂਸ਼ਣ ਖ਼ਾਸ ਤੌਰ ’ਤੇ ਫੇਫੜਿਆਂ ਦੀਆਂ ਬਿਮਾਰੀਆਂ, ਦਮੇ ਅਤੇ ਦਿਲ ਦੀਆਂ ਬਿਮਾਰੀਆਂ ਤੋਂ ਪੀੜਤ ਲੋਕਾਂ ਲਈ ਸਾਹ ਲੈਣ ਵਿੱਚ ਦਿੱਕਤ ਪੈਦਾ ਕਰ ਸਕਦਾ ਹੈ।

ਤਿੰਨ ਸ਼ਹਿਰਾਂ ਦਾ AQI 100 ਤੋਂ ਹੇਠਾਂ
ਦੂਜੇ ਪਾਸੇ, ਖੰਨਾ ਦਾ AQI 72, ਪਟਿਆਲਾ ਦਾ 71 ਅਤੇ ਰੂਪਨਗਰ ਦਾ 52 ਦਰਜ ਕੀਤਾ ਗਿਆ। ਇਹ ਤਿੰਨੇ ਸ਼ਹਿਰ AQI ਦੇ 100 ਤੋਂ ਹੇਠਾਂ ਵਾਲੇ ਪੱਧਰ ’ਤੇ ਰਹੇ। ਝੋਨੇ ਦੀ ਕਟਾਈ ਦਾ ਵੱਡਾ ਹਿੱਸਾ ਹਾਲੇ ਬਾਕੀ ਹੋਣ ਕਾਰਨ ਆਉਣ ਵਾਲੇ ਦਿਨਾਂ ਵਿੱਚ ਪਰਾਲੀ ਸਾੜਨ ਦੀਆਂ ਘਟਨਾਵਾਂ ਅਤੇ ਹਵਾ ਦੀ ਗੁਣਵੱਤਾ ’ਤੇ ਪੈਣ ਵਾਲੇ ਪ੍ਰਭਾਵਾਂ ’ਤੇ ਨਜ਼ਰ ਰਹੇਗੀ।

Read Latest News and Breaking News at Daily Post TV, Browse for more News

Ad
Ad

Punjab District News