ਰੂਸ ’ਚ ਪੰਜਾਬੀ ਨੌਜਵਾਨ ਦੀ ਮੌਤ, 9 ਮਹੀਨੇ ਪਹਿਲਾਂ ਹੀ ਗਿਆ ਸੀ ਵਿਦੇਸ਼, ਪਿੰਡ ‘ਚ ਸੋਗ ਦੀ ਲਹਿਰ
Indian Youth Dies in Russia; ਰੂਸ ਤੋਂ ਆਈ ਦੁਖਦਾਈ ਖ਼ਬਰ ਨੇ ਪਿੰਡ ਸੀਪਰਿਆਂ ਵਿੱਚ ਸੋਗ ਦੀ ਲਹਿਰ ਦੌੜਾ ਦਿੱਤੀ ਹੈ। ਪਿੰਡ ਵਾਸੀ ਰਜਨੀਸ਼ ਸਿੰਘ ਉਰਫ਼ ਲੱਕੀ (29) ਦੀ ਰੂਸ ਵਿੱਚ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਜਾਣਕਾਰੀ ਅਨੁਸਾਰ, ਰਜਨੀਸ਼ ਸਿੰਘ ਕਰੀਬ 9 ਮਹੀਨੇ ਪਹਿਲਾਂ ਬਿਹਤਰ ਭਵਿੱਖ ਬਣਾਉਣ ਅਤੇ ਪਰਿਵਾਰ ਦੀ ਆਰਥਿਕ ਹਾਲਤ ਸੁਧਾਰਨ […]
ਲੇਖਕ :
ਜਸਪ੍ਰੀਤ ਸਿੰਘ
ਪ੍ਰਕਾਸ਼ਿਤ: | ਅੱਪਡੇਟ:
Indian Youth Dies in Russia; ਰੂਸ ਤੋਂ ਆਈ ਦੁਖਦਾਈ ਖ਼ਬਰ ਨੇ ਪਿੰਡ ਸੀਪਰਿਆਂ ਵਿੱਚ ਸੋਗ ਦੀ ਲਹਿਰ ਦੌੜਾ ਦਿੱਤੀ ਹੈ। ਪਿੰਡ ਵਾਸੀ ਰਜਨੀਸ਼ ਸਿੰਘ ਉਰਫ਼ ਲੱਕੀ (29) ਦੀ ਰੂਸ ਵਿੱਚ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ।
ਜਾਣਕਾਰੀ ਅਨੁਸਾਰ, ਰਜਨੀਸ਼ ਸਿੰਘ ਕਰੀਬ 9 ਮਹੀਨੇ ਪਹਿਲਾਂ ਬਿਹਤਰ ਭਵਿੱਖ ਬਣਾਉਣ ਅਤੇ ਪਰਿਵਾਰ ਦੀ ਆਰਥਿਕ ਹਾਲਤ ਸੁਧਾਰਨ ਦੀ ਉਮੀਦ ਨਾਲ ਰੂਸ ਗਿਆ ਸੀ। ਪਰਿਵਾਰ ਨੂੰ ਉਸ ਤੋਂ ਕਾਫ਼ੀ ਉਮੀਦਾਂ ਸਨ, ਪਰ ਉਸ ਦੀ ਅਚਾਨਕ ਮੌਤ ਦੀ ਖ਼ਬਰ ਨੇ ਸਭ ਨੂੰ ਗਹਿਰੇ ਸਦਮੇ ਵਿੱਚ ਪਾ ਦਿੱਤਾ।
ਰਜਨੀਸ਼ ਆਪਣੀ ਵਿਧਵਾ ਮਾਂ ਦਾ ਇਕਲੌਤਾ ਸਹਾਰਾ ਸੀ। ਪੁੱਤਰ ਦੀ ਮੌਤ ਨਾਲ ਮਾਂ ’ਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਹੈ। ਪਰਿਵਾਰ ਅਤੇ ਪਿੰਡ ਵਾਸੀ ਉਸ ਦੀ ਦੇਹ ਵਾਪਸ ਆਉਣ ਦੀ ਉਡੀਕ ਕਰ ਰਹੇ ਹਨ। ਜਾਣਕਾਰੀ ਮੁਤਾਬਕ, ਮ੍ਰਿਤਕ ਦੀ ਦੇਹ ਕੱਲ੍ਹ ਪਿੰਡ ਸੀਪਰਿਆਂ ਪਹੁੰਚੇਗੀ, ਜਿੱਥੇ ਉਸ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ।