ਅਮਰੀਕਾ ‘ਚ ਪੰਜਾਬੀ ਡਰਾਇਵਰ ਦੀ ਮੌਤ, ਦਿਲ ਦਾ ਦੌਰਾ ਪੈਣ ਕਾਰਨ ਗਈ ਜਾਨ
USA NRI Death; ਹੁਸ਼ਿਆਰਪੁਰ ਜ਼ਿਲ੍ਹੇ ਦੇ ਟਾਂਡਾ ਉੜਮੁੜ ਨੇੜਲੇ ਪਿੰਡ ਰੜਾ ਦੇ ਰਹਿਣ ਵਾਲੇ 40 ਸਾਲਾ ਨਵਦੀਪ ਸਿੰਘ ਰਾਜਾ ਦੀ ਅਮਰੀਕਾ ਵਿੱਚ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਉਹ ਪਿਛਲੇ ਕਰੀਬ 4 ਸਾਲਾਂ ਤੋਂ ਅਮਰੀਕਾ ਦੇ ਇੰਡੀਆਨਾ ਸੂਬੇ ਵਿੱਚ ਰਹਿ ਰਹੇ ਸਨ। ਪ੍ਰਾਪਤ ਜਾਣਕਾਰੀ ਅਨੁਸਾਰ, ਰੋਸ਼ਨ ਸਿੰਘ ਦੇ ਪੁੱਤਰ ਨਵਦੀਪ ਸਿੰਘ ਰਾਜਾ ਅਮਰੀਕਾ […]
ਲੇਖਕ :
ਜਸਪ੍ਰੀਤ ਸਿੰਘ
ਪ੍ਰਕਾਸ਼ਿਤ: | ਅੱਪਡੇਟ:
USA NRI Death; ਹੁਸ਼ਿਆਰਪੁਰ ਜ਼ਿਲ੍ਹੇ ਦੇ ਟਾਂਡਾ ਉੜਮੁੜ ਨੇੜਲੇ ਪਿੰਡ ਰੜਾ ਦੇ ਰਹਿਣ ਵਾਲੇ 40 ਸਾਲਾ ਨਵਦੀਪ ਸਿੰਘ ਰਾਜਾ ਦੀ ਅਮਰੀਕਾ ਵਿੱਚ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਉਹ ਪਿਛਲੇ ਕਰੀਬ 4 ਸਾਲਾਂ ਤੋਂ ਅਮਰੀਕਾ ਦੇ ਇੰਡੀਆਨਾ ਸੂਬੇ ਵਿੱਚ ਰਹਿ ਰਹੇ ਸਨ।
ਪ੍ਰਾਪਤ ਜਾਣਕਾਰੀ ਅਨੁਸਾਰ, ਰੋਸ਼ਨ ਸਿੰਘ ਦੇ ਪੁੱਤਰ ਨਵਦੀਪ ਸਿੰਘ ਰਾਜਾ ਅਮਰੀਕਾ ਵਿੱਚ ਟੈਕਸੀ ਚਲਾ ਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰ ਰਹੇ ਸਨ। ਉਹ ਅਣਵਿਆਹੇ ਸਨ। ਉਨ੍ਹਾਂ ਦੀ ਅਚਾਨਕ ਮੌਤ ਦੀ ਦੁਖਦਾਈ ਖ਼ਬਰ ਮਿਲਦਿਆਂ ਹੀ ਪਿੰਡ ਰੜਾ ਅਤੇ ਆਸ-ਪਾਸ ਦੇ ਇਲਾਕੇ ਵਿੱਚ ਸੋਗ ਦੀ ਲਹਿਰ ਦੌੜ ਗਈ। ਇਸ ਮੰਦਭਾਗੀ ਘਟਨਾ ਕਾਰਨ ਪਰਿਵਾਰਕ ਮੈਂਬਰਾਂ ਅਤੇ ਪਿੰਡ ਵਾਸੀਆਂ ਵਿੱਚ ਡੂੰਘਾ ਸਦਮਾ ਪਾਇਆ ਜਾ ਰਿਹਾ ਹੈ।