Journalism Of Hope
BREAKING NEWS
ਪਰਵਿੰਦਰ ਝੋਟਾ ਕਤਲਕਾਂਡ ’ਚ CBI ਦੀ ਛਾਪੇਮਾਰੀ ਜਾਰੀ, ਮਾਨਸਾ ਦੇ 2 ਮੈਡੀਕਲ ਸਟੋਰਾਂ ਦੇ ਗੋਦਾਮਾਂ ’ਚ ਰੇਡ....... ਸਕਾਰਪੀਓ ਕਾਰ ਸਵਾਰਾਂ ਵੱਲੋਂ ਦੁਕਾਨ ਦੇ ਬਾਹਰ ਬੈਠੇ ਨੌਜਵਾਨਾਂ ‘ਤੇ ਅੰਨ੍ਹੇਵਾਹ ਫਾਇਰਿੰਗ, ਇੱਕੋ ਪਰਿਵਾਰ ਦੇ ਦੋ ਨੌਜਵਾਨਾਂ ਦੀ ਮੌਤ......... ਚੰਡੀਗੜ੍ਹ ਤੋਂ ਸ਼ਾਰਜਾਹ ਲਈ ਸਿੱਧੀ ਉਡਾਣ ਅੱਜ ਤੋਂ ਮੁੜ ਸ਼ੁਰੂ: 3 ਸਾਲਾਂ ਬਾਅਦ ਬਹਾਲ ਹੋਵੇਗੀ ਹਵਾਈ ਸੇਵਾ......... ਮੰਦਰ ’ਚ ਸ਼ਰਧਾਲੂ ਬਣ ਕੇ ਆਈ ਔਰਤ ਨੇ ਚੋਰੀ ਕੀਤੇ ਦੇਵੀ-ਦੇਵਤਿਆਂ ਦੇ ਗਹਿਣੇ......... ਬ੍ਰਾਜ਼ੀਲ ’ਚ ਰਾਸ਼ਟਰਪਤੀ ਚੋਣਾਂ ‘ਚ ਲੂਲਾ ਡਾ ਸਿਲਵਾ ਦੀ ਜਿੱਤ, ਚੌਥੀ ਵਾਰ ਬਣਨਗੇ ਰਾਸ਼ਟਰਪਤੀ......... ਡਿਊਟੀ ਦੌਰਾਨ ਸਕਿਉਰਿਟੀ ਗਾਰਡ ’ਤੇ ਡਿੱਗਿਆ 4 ਕੁਇੰਟਲ ਦਾ ਲੋਹੇ ਦਾ ਗੇਟ, ਹੋਈ ਮੌਤ

ਝੋਟਾ ਕਤਲ ਮਾਮਲਾ: ਆਮ ਲੋਕਾਂ ਤੇ ਵਪਾਰੀਆਂ ਲਈ ਰਾਹਤ !, ਧਰਨਾ ਸਥਾਨ ਦਾ ਇੱਕ ਪਾਸਾ ਖੋਲ੍ਹਣ ਦੀ ਸੰਭਾਵਨਾ

ਮਾਨਸਾ: ਨਸ਼ਿਆਂ ਖ਼ਿਲਾਫ਼ ਆਵਾਜ਼ ਉਠਾਉਣ ਵਾਲੇ ਪਰਵਿੰਦਰ ਸਿੰਘ ਝੋਟਾ ਦੇ 13 ਅਕਤੂਬਰ ਨੂੰ ਹੋਏ ਕਤਲ ਤੋਂ 14 ਦਿਨ ਬਾਅਦ ਵੀ ਪਰਿਵਾਰ ਇਨਸਾਫ਼ ਦੀ ਉਡੀਕ ਕਰ ਰਿਹਾ ਹੈ। ਪਰਿਵਾਰ ਨੇ ਮੰਗਾਂ ਪੂਰੀਆਂ ਹੋਣ ਤੱਕ ਮ੍ਰਿਤਕ ਦਾ ਪੋਸਟਮਾਰਟਮ ਕਰਵਾਉਣ ਅਤੇ ਅੰਤਿਮ ਸਸਕਾਰ ਕਰਨ ਤੋਂ ਇਨਕਾਰ ਕੀਤਾ ਹੋਇਆ ਹੈ। ਦੂਜੇ ਪਾਸੇ, ਪੰਜਾਬ ਸਰਕਾਰ ਵੱਲੋਂ ਜਾਇਜ਼ ਮੰਗਾਂ ਮੰਨਣ ਦਾ […]
ਲੇਖਕ : ਪ੍ਰਕਾਸ਼ਿਤ:  | ਅੱਪਡੇਟ: 
ਝੋਟਾ ਕਤਲ ਮਾਮਲਾ: ਆਮ ਲੋਕਾਂ ਤੇ ਵਪਾਰੀਆਂ ਲਈ ਰਾਹਤ !, ਧਰਨਾ ਸਥਾਨ ਦਾ ਇੱਕ ਪਾਸਾ ਖੋਲ੍ਹਣ ਦੀ ਸੰਭਾਵਨਾ

ਮਾਨਸਾ: ਨਸ਼ਿਆਂ ਖ਼ਿਲਾਫ਼ ਆਵਾਜ਼ ਉਠਾਉਣ ਵਾਲੇ ਪਰਵਿੰਦਰ ਸਿੰਘ ਝੋਟਾ ਦੇ 13 ਅਕਤੂਬਰ ਨੂੰ ਹੋਏ ਕਤਲ ਤੋਂ 14 ਦਿਨ ਬਾਅਦ ਵੀ ਪਰਿਵਾਰ ਇਨਸਾਫ਼ ਦੀ ਉਡੀਕ ਕਰ ਰਿਹਾ ਹੈ। ਪਰਿਵਾਰ ਨੇ ਮੰਗਾਂ ਪੂਰੀਆਂ ਹੋਣ ਤੱਕ ਮ੍ਰਿਤਕ ਦਾ ਪੋਸਟਮਾਰਟਮ ਕਰਵਾਉਣ ਅਤੇ ਅੰਤਿਮ ਸਸਕਾਰ ਕਰਨ ਤੋਂ ਇਨਕਾਰ ਕੀਤਾ ਹੋਇਆ ਹੈ। ਦੂਜੇ ਪਾਸੇ, ਪੰਜਾਬ ਸਰਕਾਰ ਵੱਲੋਂ ਜਾਇਜ਼ ਮੰਗਾਂ ਮੰਨਣ ਦਾ ਦਾਅਵਾ ਕੀਤਾ ਜਾ ਰਿਹਾ ਹੈ, ਪਰ ਇਨਸਾਫ਼ ਕਮੇਟੀ ਮੁਤਾਬਕ 14 ਮੰਗਾਂ ਵਿੱਚੋਂ ਹਾਲੇ ਸਿਰਫ਼ ਦੋ ਬਾਰੇ ਹੀ ਅਧਿਕਾਰਤ ਪੱਤਰ ਮਿਲਿਆ ਹੈ।

ਇਸ ਖਿੱਚੋਤਾਣ ਦਰਮਿਆਨ ਮੰਗਲਵਾਰ, 27 ਅਕਤੂਬਰ ਨੂੰ ਐਕਸ਼ਨ ਕਮੇਟੀ ਸੰਘਰਸ਼ ਦੀ ਅਗਲੀ ਰਣਨੀਤੀ ’ਤੇ ਵਿਚਾਰ ਕਰੇਗੀ। ਇਸ ਦੇ ਨਾਲ ਹੀ 28 ਅਕਤੂਬਰ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਅਪੀਲ ’ਤੇ ਪੰਜਾਬ ਦੇ ਗੁਰਦੁਆਰਿਆਂ ਵਿੱਚ ਪਰਵਿੰਦਰ ਸਿੰਘ ਝੋਟਾ ਨੂੰ ਇਨਸਾਫ਼ ਦਿਵਾਉਣ ਲਈ ਅਰਦਾਸ ਕੀਤੀ ਜਾਵੇਗੀ।

ਬਰਨਾਲਾ-ਸਿਰਸਾ ਰੋਡ ’ਤੇ ਧਰਨਾ ਜਾਰੀ
ਪਰਵਿੰਦਰ ਸਿੰਘ ਝੋਟਾ ਨੂੰ ਇਨਸਾਫ਼ ਦਿਵਾਉਣ ਲਈ ਉਸ ਦਾ ਪਰਿਵਾਰ ਅਤੇ ਐਕਸ਼ਨ ਕਮੇਟੀ ਮਾਨਸਾ ਦੀ ਬਰਨਾਲਾ-ਸਿਰਸਾ ਸੜਕ ’ਤੇ ਧਰਨਾ ਦੇ ਰਹੇ ਹਨ। ਧਰਨੇ ਕਾਰਨ ਆਮ ਲੋਕਾਂ ਦੀ ਆਵਾਜਾਈ ਅਤੇ ਵਪਾਰ ਪ੍ਰਭਾਵਿਤ ਹੋਣ ਦੀਆਂ ਸ਼ਿਕਾਇਤਾਂ ਵੀ ਸਾਹਮਣੇ ਆ ਰਹੀਆਂ ਹਨ। ਵਪਾਰ ਮੰਡਲ ਨੇ ਮੰਗ ਕੀਤੀ ਹੈ ਕਿ ਧਰਨਾ ਜਾਰੀ ਰੱਖਦਿਆਂ ਘੱਟੋ-ਘੱਟ ਸੜਕ ਦਾ ਇੱਕ ਪਾਸਾ ਆਵਾਜਾਈ ਲਈ ਖੋਲ੍ਹਿਆ ਜਾਵੇ, ਤਾਂ ਜੋ ਦੁਕਾਨਦਾਰਾਂ, ਗਾਹਕਾਂ ਅਤੇ ਸ਼ਹਿਰ ਵਾਸੀਆਂ ਨੂੰ ਰਾਹਤ ਮਿਲ ਸਕੇ।

ਐਕਸ਼ਨ ਕਮੇਟੀ ਨੇ ਸ਼ਹਿਰ ਵਾਸੀਆਂ ਨੂੰ ਆ ਰਹੀਆਂ ਮੁਸ਼ਕਲਾਂ ਨੂੰ ਧਿਆਨ ਵਿੱਚ ਰੱਖਦਿਆਂ ਬਦਲਵੇਂ ਰਸਤੇ ਜਾਂ ਸੜਕ ਦਾ ਇੱਕ ਪਾਸਾ ਖੋਲ੍ਹਣ ਦੀ ਸੰਭਾਵਨਾ ’ਤੇ ਵਿਚਾਰ ਕਰਨ ਦਾ ਭਰੋਸਾ ਦਿੱਤਾ ਹੈ। ਹੁਣ ਸਭ ਦੀਆਂ ਨਜ਼ਰਾਂ 27 ਅਕਤੂਬਰ ਨੂੰ ਹੋਣ ਵਾਲੀ ਮੀਟਿੰਗ ’ਤੇ ਹਨ, ਜਿਸ ਵਿੱਚ ਸੰਘਰਸ਼ ਨੂੰ ਅੱਗੇ ਵਧਾਉਣ ਬਾਰੇ ਫ਼ੈਸਲਾ ਲਿਆ ਜਾ ਸਕਦਾ ਹੈ।

Read Latest News and Breaking News at Daily Post TV, Browse for more News

Ad
Ad

Punjab District News