Journalism Of Hope
BREAKING NEWS
ਪੰਜਾਬ ਚੋਣਾਂ 2027: ‘ਆਪ’ ਨੇ 40 ਉਮੀਦਵਾਰਾਂ ਦੀ ਪਹਿਲੀ ਸੂਚੀ ਕੀਤੀ ਜਾਰੀ, ਭਗਵੰਤ ਮਾਨ ਧੂਰੀ ਤੋਂ ਲੜਨਗੇ ਚੋਣ.....ਸਾਊਦੀ ਅਰਬ ਦੀ ਜੇਲ੍ਹ ’ਚ ਬੰਦ ਪੰਜਾਬ ਦੇ ਦੋ ਨੌਜਵਾਨਾਂ ਦੀ ਫਾਂਸੀ ਦੀ ਸਜ਼ਾ ਟਲੀ.......ਪਰਵਿੰਦਰ ਝੋਟਾ ਦਾ 18 ਦਿਨ ਬਾਅਦ ਵੀ ਨਹੀਂ ਹੋਇਆ ਸਸਕਾਰ, 5 ਨਵੰਬਰ ਨੂੰ CM ਦੀ ਕੋਠੀ ਘੇਰਨ ਦਾ ਐਲਾਨ........ਪੰਜਾਬ ਵਿਧਾਨ ਸਭਾ ਹੋਵੇਗੀ ਹਾਈਟੈਕ, ਹੁਣ ਹੱਥ ਖੜ੍ਹੇ ਕਰਕੇ ਨਹੀਂ ਹੋਵੇਗੀ ਵੋਟਿੰਗ.........ਸਾਰਾ ਅਲੀ ਖ਼ਾਨ ਦੇ ਕੇਦਾਰਨਾਥ ਮੰਦਰ ਵਿੱਚ ਪੂਜਾ ਕਰਨ ’ਤੇ ਵਿਵਾਦ, ਮੌਲਾਨਾ ਨੇ ਜਾਰੀ ਕੀਤਾ ਫਤਵਾ.......ਤੀਜੀ ਜਮਾਤ ਦੇ ਵਿਦਿਆਰਥੀ ਨੇ KG ਦੀ ਕਲਾਸ ਦੀ ਬੱਚੀ ’ਤੇ ਕੀਤਾ ਹਮਲਾ, ਹਾਲਤ ਗੰਭੀਰ.......ਪੰਜਾਬ ’ਚ 35 ਨਿਆਂਇਕ ਅਧਿਕਾਰੀਆਂ ਨੂੰ ਤਰੱਕੀ ਦੇਣ ਦੀ ਸਿਫ਼ਾਰਸ਼, ਬਣਨਗੇ ਐਡੀਸ਼ਨਲ ਜ਼ਿਲ੍ਹਾ ਤੇ ਸੈਸ਼ਨ ਜੱਜ..........ਦਿਲਜੀਤ ਦੋਸਾਂਝ ਦੇ ਦਿੱਲੀ ਕੰਸਰਟ ’ਚ 70 ਹਜ਼ਾਰ ਤੋਂ ਵੱਧ ਲੋਕ ਪਹੁੰਚੇ, ਕਰਨ ਔਜਲਾ ਦੀ ਸਰਪ੍ਰਾਈਜ਼ ਐਂਟਰੀ ਨੇ ਬੰਨ੍ਹਿਆ ਰੰਗ

ਲੁਧਿਆਣਾ ‘ਚ 3 ਦਿਨ ਪਹਿਲਾਂ ਆਸਟ੍ਰੇਲੀਆ ਤੋਂ ਪਰਤੀ NRI ਮਹਿਲਾ ਦਾ ਕਤਲ

ਲੁਧਿਆਣਾ: ਸ਼ਹਿਰ ਦੇ ਪੱਖੋਵਾਲ ਰੋਡ ਸਥਿਤ ਵਿਕਾਸ ਨਗਰ ਵਿੱਚ ਇੱਕ NRI ਮਹਿਲਾ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ ਗਿਆ। ਮ੍ਰਿਤਕਾ ਦੀ ਪਛਾਣ ਕਮਲਜੀਤ ਕੌਰ ਵਜੋਂ ਹੋਈ ਹੈ, ਜੋ ਕਰੀਬ ਤਿੰਨ ਦਿਨ ਪਹਿਲਾਂ ਹੀ ਆਸਟ੍ਰੇਲੀਆ ਤੋਂ ਵਾਪਸ ਪਰਤੀ ਸੀ। ਉਸ ਦੀ ਲਾਸ਼ ਘਰ ਦੇ ਅੰਦਰ ਫਰਸ਼ ’ਤੇ ਪਈ ਮਿਲੀ। ਸਰੀਰ ’ਤੇ ਚਾਕੂ ਨਾਲ ਕੀਤੇ ਕਈ […]
ਲੇਖਕ : ਪ੍ਰਕਾਸ਼ਿਤ:  | ਅੱਪਡੇਟ: 
ਲੁਧਿਆਣਾ ‘ਚ 3 ਦਿਨ ਪਹਿਲਾਂ ਆਸਟ੍ਰੇਲੀਆ ਤੋਂ ਪਰਤੀ NRI ਮਹਿਲਾ ਦਾ ਕਤਲ
  • ਘਰ ਦੇ ਅੰਦਰ ਫਰਸ਼ ’ਤੇ ਪਈ ਮਿਲੀ ਲਾਸ਼, ਪਤੀ ’ਤੇ ਕਤਲ ਦਾ ਸ਼ੱਕ

ਲੁਧਿਆਣਾ: ਸ਼ਹਿਰ ਦੇ ਪੱਖੋਵਾਲ ਰੋਡ ਸਥਿਤ ਵਿਕਾਸ ਨਗਰ ਵਿੱਚ ਇੱਕ NRI ਮਹਿਲਾ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ ਗਿਆ। ਮ੍ਰਿਤਕਾ ਦੀ ਪਛਾਣ ਕਮਲਜੀਤ ਕੌਰ ਵਜੋਂ ਹੋਈ ਹੈ, ਜੋ ਕਰੀਬ ਤਿੰਨ ਦਿਨ ਪਹਿਲਾਂ ਹੀ ਆਸਟ੍ਰੇਲੀਆ ਤੋਂ ਵਾਪਸ ਪਰਤੀ ਸੀ। ਉਸ ਦੀ ਲਾਸ਼ ਘਰ ਦੇ ਅੰਦਰ ਫਰਸ਼ ’ਤੇ ਪਈ ਮਿਲੀ। ਸਰੀਰ ’ਤੇ ਚਾਕੂ ਨਾਲ ਕੀਤੇ ਕਈ ਵਾਰਾਂ ਦੇ ਨਿਸ਼ਾਨ ਸਨ।

ਘਟਨਾ ਦਾ ਪਤਾ ਲੱਗਣ ਤੋਂ ਬਾਅਦ ਮਹਿਲਾ ਨੂੰ ਤੁਰੰਤ ਦੀਪ ਹਸਪਤਾਲ ਲਿਜਾਇਆ ਗਿਆ, ਪਰ ਉੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਇਸ ਵਾਰਦਾਤ ਵਿੱਚ ਮਹਿਲਾ ਦੇ ਪਤੀ ਰਵਿੰਦਰ ਸਿੰਘ ’ਤੇ ਸ਼ੱਕ ਜਤਾਇਆ ਜਾ ਰਿਹਾ ਹੈ। ਹਾਲਾਂਕਿ, ਕਤਲ ਪਿੱਛੇ ਦਾ ਕਾਰਨ ਅਜੇ ਸਾਹਮਣੇ ਨਹੀਂ ਆਇਆ।

ਸੂਚਨਾ ਮਿਲਣ ’ਤੇ ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਵੱਲੋਂ ਘਟਨਾ ਸਥਾਨ ਤੋਂ ਸਬੂਤ ਇਕੱਠੇ ਕੀਤੇ ਜਾ ਰਹੇ ਹਨ ਅਤੇ ਕਤਲ ਨਾਲ ਜੁੜੇ ਸਾਰੇ ਪਹਿਲੂਆਂ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਅਧਿਕਾਰੀਆਂ ਮੁਤਾਬਕ ਜਾਂਚ ਪੂਰੀ ਹੋਣ ਤੋਂ ਬਾਅਦ ਹੀ ਮਾਮਲੇ ਦੀ ਅਸਲ ਸਥਿਤੀ ਸਪੱਸ਼ਟ ਹੋ ਸਕੇਗੀ।

Read Latest News and Breaking News at Daily Post TV, Browse for more News

Ad
Ad

Punjab District News