Journalism Of Hope
BREAKING NEWS
ਪੰਜਾਬ ਚੋਣਾਂ 2027: ‘ਆਪ’ ਨੇ 40 ਉਮੀਦਵਾਰਾਂ ਦੀ ਪਹਿਲੀ ਸੂਚੀ ਕੀਤੀ ਜਾਰੀ, ਭਗਵੰਤ ਮਾਨ ਧੂਰੀ ਤੋਂ ਲੜਨਗੇ ਚੋਣ.....ਸਾਊਦੀ ਅਰਬ ਦੀ ਜੇਲ੍ਹ ’ਚ ਬੰਦ ਪੰਜਾਬ ਦੇ ਦੋ ਨੌਜਵਾਨਾਂ ਦੀ ਫਾਂਸੀ ਦੀ ਸਜ਼ਾ ਟਲੀ.......ਪਰਵਿੰਦਰ ਝੋਟਾ ਦਾ 18 ਦਿਨ ਬਾਅਦ ਵੀ ਨਹੀਂ ਹੋਇਆ ਸਸਕਾਰ, 5 ਨਵੰਬਰ ਨੂੰ CM ਦੀ ਕੋਠੀ ਘੇਰਨ ਦਾ ਐਲਾਨ........ਪੰਜਾਬ ਵਿਧਾਨ ਸਭਾ ਹੋਵੇਗੀ ਹਾਈਟੈਕ, ਹੁਣ ਹੱਥ ਖੜ੍ਹੇ ਕਰਕੇ ਨਹੀਂ ਹੋਵੇਗੀ ਵੋਟਿੰਗ.........ਸਾਰਾ ਅਲੀ ਖ਼ਾਨ ਦੇ ਕੇਦਾਰਨਾਥ ਮੰਦਰ ਵਿੱਚ ਪੂਜਾ ਕਰਨ ’ਤੇ ਵਿਵਾਦ, ਮੌਲਾਨਾ ਨੇ ਜਾਰੀ ਕੀਤਾ ਫਤਵਾ.......ਤੀਜੀ ਜਮਾਤ ਦੇ ਵਿਦਿਆਰਥੀ ਨੇ KG ਦੀ ਕਲਾਸ ਦੀ ਬੱਚੀ ’ਤੇ ਕੀਤਾ ਹਮਲਾ, ਹਾਲਤ ਗੰਭੀਰ.......ਪੰਜਾਬ ’ਚ 35 ਨਿਆਂਇਕ ਅਧਿਕਾਰੀਆਂ ਨੂੰ ਤਰੱਕੀ ਦੇਣ ਦੀ ਸਿਫ਼ਾਰਸ਼, ਬਣਨਗੇ ਐਡੀਸ਼ਨਲ ਜ਼ਿਲ੍ਹਾ ਤੇ ਸੈਸ਼ਨ ਜੱਜ..........ਦਿਲਜੀਤ ਦੋਸਾਂਝ ਦੇ ਦਿੱਲੀ ਕੰਸਰਟ ’ਚ 70 ਹਜ਼ਾਰ ਤੋਂ ਵੱਧ ਲੋਕ ਪਹੁੰਚੇ, ਕਰਨ ਔਜਲਾ ਦੀ ਸਰਪ੍ਰਾਈਜ਼ ਐਂਟਰੀ ਨੇ ਬੰਨ੍ਹਿਆ ਰੰਗ

SIR ਮਗਰੋਂ ਪੰਜ ਸੂਬਿਆਂ ਵਿੱਚ 2.29 ਕਰੋੜ ਵੋਟਰਾਂ ਦੇ ਨਾਮ ਘਟੇ, ਪੰਜਾਬ ਵਿੱਚ 6.34 ਫੀਸਦੀ ਕਮੀ

ਚੰਡੀਗੜ੍ਹ: ਪੰਜਾਬ ਸਮੇਤ ਪੰਜ ਸੂਬਿਆਂ ਵਿੱਚ ਵੋਟਰ ਸੂਚੀਆਂ ਦੀ ਵਿਸ਼ੇਸ਼ ਸੁਧਾਈ (ਐੱਸਆਈਆਰ) ਦੀ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ ਵੋਟਰਾਂ ਦੀ ਗਿਣਤੀ ਵਿੱਚ ਵੱਡੀ ਕਮੀ ਦਰਜ ਕੀਤੀ ਗਈ ਹੈ। ਚੋਣ ਕਮਿਸ਼ਨ ਅਤੇ ਸੂਬਿਆਂ ਦੇ ਮੁੱਖ ਚੋਣ ਅਧਿਕਾਰੀਆਂ ਵੱਲੋਂ ਜਾਰੀ ਅੰਕੜਿਆਂ ਅਨੁਸਾਰ ਪੰਜਾਬ, ਉੱਤਰ ਪ੍ਰਦੇਸ਼, ਉੱਤਰਾਖੰਡ, ਗੋਆ ਅਤੇ ਮਨੀਪੁਰ ਵਿੱਚ ਕੁੱਲ ਵੋਟਰਾਂ ਦੀ ਗਿਣਤੀ 18.71 ਕਰੋੜ ਤੋਂ […]
ਲੇਖਕ : ਪ੍ਰਕਾਸ਼ਿਤ:  | ਅੱਪਡੇਟ: 
SIR ਮਗਰੋਂ ਪੰਜ ਸੂਬਿਆਂ ਵਿੱਚ 2.29 ਕਰੋੜ ਵੋਟਰਾਂ ਦੇ ਨਾਮ ਘਟੇ, ਪੰਜਾਬ ਵਿੱਚ 6.34 ਫੀਸਦੀ ਕਮੀ

ਚੰਡੀਗੜ੍ਹ: ਪੰਜਾਬ ਸਮੇਤ ਪੰਜ ਸੂਬਿਆਂ ਵਿੱਚ ਵੋਟਰ ਸੂਚੀਆਂ ਦੀ ਵਿਸ਼ੇਸ਼ ਸੁਧਾਈ (ਐੱਸਆਈਆਰ) ਦੀ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ ਵੋਟਰਾਂ ਦੀ ਗਿਣਤੀ ਵਿੱਚ ਵੱਡੀ ਕਮੀ ਦਰਜ ਕੀਤੀ ਗਈ ਹੈ। ਚੋਣ ਕਮਿਸ਼ਨ ਅਤੇ ਸੂਬਿਆਂ ਦੇ ਮੁੱਖ ਚੋਣ ਅਧਿਕਾਰੀਆਂ ਵੱਲੋਂ ਜਾਰੀ ਅੰਕੜਿਆਂ ਅਨੁਸਾਰ ਪੰਜਾਬ, ਉੱਤਰ ਪ੍ਰਦੇਸ਼, ਉੱਤਰਾਖੰਡ, ਗੋਆ ਅਤੇ ਮਨੀਪੁਰ ਵਿੱਚ ਕੁੱਲ ਵੋਟਰਾਂ ਦੀ ਗਿਣਤੀ 18.71 ਕਰੋੜ ਤੋਂ ਘਟ ਕੇ 16.43 ਕਰੋੜ ਰਹਿ ਗਈ ਹੈ। ਇਸ ਤਰ੍ਹਾਂ ਲਗਪਗ 2.29 ਕਰੋੜ ਵੋਟਰ ਘਟੇ ਹਨ, ਜੋ ਕੁੱਲ ਗਿਣਤੀ ਦਾ ਕਰੀਬ 12.2 ਫੀਸਦੀ ਹੈ।

ਇਨ੍ਹਾਂ ਪੰਜਾਂ ਸੂਬਿਆਂ ਵਿੱਚ ਅਗਲੇ ਸਾਲ ਦੇ ਸ਼ੁਰੂ ਵਿੱਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ। ਅੰਤਿਮ ਵੋਟਰ ਸੂਚੀਆਂ ਦੇ ਅੰਕੜਿਆਂ ਮੁਤਾਬਕ ਸਭ ਤੋਂ ਵੱਧ ਕਮੀ ਉੱਤਰ ਪ੍ਰਦੇਸ਼ ਵਿੱਚ ਦਰਜ ਕੀਤੀ ਗਈ ਹੈ, ਜਦਕਿ ਪੰਜਾਬ ਵਿੱਚ ਖਰੜਾ ਸੂਚੀ ਦੇ ਮੁਕਾਬਲੇ ਅੰਤਿਮ ਸੂਚੀ ਵਿੱਚ ਕਾਫ਼ੀ ਨਾਮ ਮੁੜ ਸ਼ਾਮਲ ਕੀਤੇ ਗਏ ਹਨ।

ਪੰਜਾਬ ਵਿੱਚ 14 ਲੱਖ ਵੋਟਰਾਂ ਦੀ ਕੁੱਲ ਕਮੀ
ਪੰਜਾਬ ਵਿੱਚ ਐੱਸਆਈਆਰ ਦੀ ਪ੍ਰਕਿਰਿਆ ਤੀਜੇ ਪੜਾਅ ਤਹਿਤ ਸ਼ੁਰੂ ਕੀਤੀ ਗਈ ਸੀ। ਇਸ ਤੋਂ ਪਹਿਲਾਂ ਸੂਬੇ ਵਿੱਚ ਵੋਟਰਾਂ ਦੀ ਗਿਣਤੀ 2.15 ਕਰੋੜ ਸੀ, ਜੋ ਘਟ ਕੇ ਖਰੜਾ ਸੂਚੀ ਵਿੱਚ 1.94 ਕਰੋੜ ਰਹਿ ਗਈ। ਹਾਲਾਂਕਿ ਦਾਅਵਿਆਂ ਅਤੇ ਇਤਰਾਜ਼ਾਂ ਦੀ ਪ੍ਰਕਿਰਿਆ ਮਗਰੋਂ ਅੰਤਿਮ ਸੂਚੀ ਵਿੱਚ ਇਹ ਗਿਣਤੀ ਵਧ ਕੇ 2.01 ਕਰੋੜ ਹੋ ਗਈ। ਇਸ ਦੇ ਬਾਵਜੂਦ ਪਹਿਲਾਂ ਦੇ ਮੁਕਾਬਲੇ ਪੰਜਾਬ ਵਿੱਚ ਲਗਪਗ 14 ਲੱਖ ਵੋਟਰ ਘਟੇ ਹਨ, ਜੋ 6.34 ਫੀਸਦੀ ਬਣਦੇ ਹਨ। ਖਰੜਾ ਸੂਚੀ ਵਿੱਚੋਂ ਹਟਾਏ ਗਏ ਕਰੀਬ 21 ਲੱਖ ਨਾਮਾਂ ਵਿੱਚੋਂ ਲਗਪਗ 7 ਲੱਖ ਵੋਟਰਾਂ ਦੇ ਨਾਮ ਮੁੜ ਬਹਾਲ ਕੀਤੇ ਗਏ। ਇਹ ਗਿਣਤੀ ਹਟਾਏ ਗਏ ਨਾਮਾਂ ਦਾ ਕਰੀਬ 34 ਫੀਸਦੀ ਹੈ।

ਉੱਤਰ ਪ੍ਰਦੇਸ਼ ਵਿੱਚ ਸਭ ਤੋਂ ਵੱਡਾ ਫੇਰਬਦਲ
ਉੱਤਰ ਪ੍ਰਦੇਸ਼ ਵਿੱਚ ਐੱਸਆਈਆਰ ਦਾ ਦੂਜੇ ਪੜਾਅ ਤਹਿਤ ਅਮਲ ਹੋਇਆ। ਇੱਥੇ ਸੁਧਾਈ ਤੋਂ ਪਹਿਲਾਂ 15.44 ਕਰੋੜ ਵੋਟਰ ਸਨ, ਜੋ ਖਰੜਾ ਸੂਚੀ ਵਿੱਚ ਘਟ ਕੇ 12.56 ਕਰੋੜ ਰਹਿ ਗਏ। ਅੰਤਿਮ ਸੂਚੀ ਵਿੱਚ ਇਹ ਗਿਣਤੀ ਵਧ ਕੇ 13.40 ਕਰੋੜ ਦਰਜ ਕੀਤੀ ਗਈ। ਇਸ ਦੇ ਬਾਵਜੂਦ ਸੂਬੇ ਵਿੱਚ ਪਹਿਲਾਂ ਦੇ ਮੁਕਾਬਲੇ 2.04 ਕਰੋੜ ਵੋਟਰਾਂ ਦੀ ਕਮੀ ਆਈ, ਜੋ 13.24 ਫੀਸਦੀ ਹੈ। ਇਹ ਪੰਜਾਂ ਸੂਬਿਆਂ ਵਿੱਚ ਸਭ ਤੋਂ ਵੱਧ ਹੈ। ਖਰੜਾ ਸੂਚੀ ਵਿੱਚੋਂ ਹਟਾਏ ਗਏ ਲਗਪਗ 2.89 ਕਰੋੜ ਨਾਮਾਂ ਵਿੱਚੋਂ 84 ਲੱਖ ਨਾਮ ਮੁੜ ਸ਼ਾਮਲ ਕੀਤੇ ਗਏ। ਇਸ ਤਰ੍ਹਾਂ ਕਰੀਬ 29 ਫੀਸਦੀ ਵੋਟਰਾਂ ਦੀ ਸੂਚੀ ਵਿੱਚ ਵਾਪਸੀ ਹੋਈ।

ਉੱਤਰਾਖੰਡ ਅਤੇ ਮਨੀਪੁਰ ਵਿੱਚ ਵੀ ਘਟੀ ਵੋਟਰਾਂ ਦੀ ਗਿਣਤੀ
ਉੱਤਰਾਖੰਡ ਵਿੱਚ ਵਿਸ਼ੇਸ਼ ਸੁਧਾਈ ਤੋਂ ਪਹਿਲਾਂ 80 ਲੱਖ ਵੋਟਰ ਸਨ। ਖਰੜਾ ਸੂਚੀ ਵਿੱਚ ਇਹ ਗਿਣਤੀ ਘਟ ਕੇ 71 ਲੱਖ ਰਹਿ ਗਈ, ਜਦਕਿ ਅੰਤਿਮ ਸੂਚੀ ਵਿੱਚ 72 ਲੱਖ ਵੋਟਰ ਦਰਜ ਕੀਤੇ ਗਏ। ਇਸ ਤਰ੍ਹਾਂ ਕੁੱਲ ਗਿਣਤੀ ਵਿੱਚ ਕਰੀਬ 8 ਲੱਖ ਜਾਂ 10.07 ਫੀਸਦੀ ਦੀ ਕਮੀ ਆਈ। ਅੰਤਿਮ ਸੂਚੀ ਵਿੱਚ ਸਿਰਫ਼ 25 ਹਜ਼ਾਰ ਦੇ ਕਰੀਬ ਨਾਮ ਹੀ ਮੁੜ ਸ਼ਾਮਲ ਹੋ ਸਕੇ। ਮਨੀਪੁਰ ਵਿੱਚ ਵੀ ਤੀਜੇ ਪੜਾਅ ਤਹਿਤ ਇਹ ਪ੍ਰਕਿਰਿਆ ਪੂਰੀ ਕੀਤੀ ਗਈ। ਇੱਥੇ ਪਹਿਲਾਂ 20.9 ਲੱਖ ਵੋਟਰ ਸਨ, ਜੋ ਖਰੜਾ ਸੂਚੀ ਵਿੱਚ ਘਟ ਕੇ 19.3 ਲੱਖ ਰਹਿ ਗਏ। ਅੰਤਿਮ ਸੂਚੀ ਵਿੱਚ ਇਹ ਅੰਕੜਾ 19.6 ਲੱਖ ਹੋ ਗਿਆ। ਇਸ ਤਰ੍ਹਾਂ ਕੁੱਲ ਵੋਟਰਾਂ ਦੀ ਗਿਣਤੀ ਵਿੱਚ ਕਰੀਬ 1.3 ਲੱਖ ਜਾਂ 6.33 ਫੀਸਦੀ ਦੀ ਕਮੀ ਦਰਜ ਕੀਤੀ ਗਈ।

ਗੋਆ ਵਿੱਚ ਅੰਤਿਮ ਸੂਚੀ ਖਰੜੇ ਤੋਂ ਵੀ ਛੋਟੀ
ਗੋਆ ਵਿੱਚ ਐੱਸਆਈਆਰ ਦੇ ਦੂਜੇ ਪੜਾਅ ਦੌਰਾਨ ਵੋਟਰ ਸੂਚੀਆਂ ਦੀ ਸੁਧਾਈ ਕੀਤੀ ਗਈ। ਇੱਥੇ ਪਹਿਲਾਂ ਵੋਟਰਾਂ ਦੀ ਗਿਣਤੀ 11.85 ਲੱਖ ਸੀ, ਜੋ ਖਰੜਾ ਸੂਚੀ ਵਿੱਚ ਘਟ ਕੇ 10.85 ਲੱਖ ਰਹਿ ਗਈ। ਅੰਤਿਮ ਸੂਚੀ ਵਿੱਚ ਇਹ ਹੋਰ ਘਟ ਕੇ 10.58 ਲੱਖ ‘ਤੇ ਪਹੁੰਚ ਗਈ। ਪੰਜਾਂ ਸੂਬਿਆਂ ਵਿੱਚ ਗੋਆ ਇਕੱਲਾ ਅਜਿਹਾ ਸੂਬਾ ਹੈ, ਜਿੱਥੇ ਅੰਤਿਮ ਵੋਟਰ ਸੂਚੀ ਵਿੱਚ ਖਰੜਾ ਸੂਚੀ ਦੇ ਮੁਕਾਬਲੇ ਵੀ ਘੱਟ ਨਾਮ ਦਰਜ ਹੋਏ।

ਅਗਲੇ ਸਾਲ ਹੋਣੀਆਂ ਹਨ ਵਿਧਾਨ ਸਭਾ ਚੋਣਾਂ
ਚੋਣਾਂ ਦੇ ਮੱਦੇਨਜ਼ਰ ਇਨ੍ਹਾਂ ਸੂਬਿਆਂ ਦੀਆਂ ਵੋਟਰ ਸੂਚੀਆਂ ਦੀ ਸੁਧਾਈ ਨੂੰ ਅਹਿਮ ਮੰਨਿਆ ਜਾ ਰਿਹਾ ਹੈ। ਉੱਤਰ ਪ੍ਰਦੇਸ਼ ਵਿਧਾਨ ਸਭਾ ਦਾ ਮੌਜੂਦਾ ਕਾਰਜਕਾਲ 22 ਮਈ 2027 ਨੂੰ ਖ਼ਤਮ ਹੋਵੇਗਾ, ਜਦਕਿ ਪੰਜਾਬ, ਮਨੀਪੁਰ, ਗੋਆ ਅਤੇ ਉੱਤਰਾਖੰਡ ਦੀਆਂ ਵਿਧਾਨ ਸਭਾਵਾਂ ਦਾ ਕਾਰਜਕਾਲ ਮਾਰਚ 2027 ਵਿੱਚ ਵੱਖ-ਵੱਖ ਤਰੀਕਾਂ ਨੂੰ ਪੂਰਾ ਹੋ ਰਿਹਾ ਹੈ।

Read Latest News and Breaking News at Daily Post TV, Browse for more News

Ad
Ad

Punjab District News